ਭਾਗ
20 ਏਕ ਨੂਰ ਤੇ ਸਬ ਜਗ ਉਪਜਿਆ,
ਕਉਣ ਭਲੇ ਕੋ ਮੰਦੇ ਜ਼ਿੰਦਗੀ ਜੀਨੇ ਦਾ ਨਾਮ ਹੈ
ਸਤਵਿੰਦਰ
ਕੌਰ ਸੱਤੀ-(ਕੈਲਗਰੀ)- ਕੈਨੇਡਾ satwinder_7@hotmail.com
ਰੱਬ
ਦੀ ਇੰਨੀ ਕੁ ਮਿਹਰ ਹੈ। ਕੈਨੇਡਾ, ਅਮਰੀਕਾ
ਦੇ ਆਮ ਮਜ਼ਦੂਰ ਪ੍ਰੇਮ ਵਰਗੇ,
ਜਾਤ-ਪਾਤ ਉੱਤੇ ਝਗੜਾ ਨਹੀਂ ਕਰਦੇ। ਪ੍ਰੇਮ ਵੀ
ਹਰ ਤਰਾਂ ਦੇ ਬੰਦੇ ਦੀ ਇੱਜ਼ਤ ਕਰਦਾ ਸੀ। ਇਹ ਕਿਸੇ ਦੇ ਸੱਦੇ ਤੋਂ ਗੁਰਬਾਣੀ ਪੜ੍ਹਨ ਤੇ ਭੋਗ ਵੇਲੇ
ਜਾਂ ਵਿਆਹ ਵਿੱਚ ਭਾਵੇਂ ਗੁਰਦੁਆਰੇ ਚੱਲਲਿਆ ਜਾਵੇ। ਹਰ ਰੋਜ਼ ਪੂਜਾ ਦਾ ਮਾਲ ਖਾਣ ਵਾਲਿਆਂ ਵਿੱਚੋਂ
ਨਹੀਂ ਸੀ। ਮਿਹਰੂ ਐਸੇ ਪ੍ਰਾਪੇਗੰਡੇ ਵਿੱਚ ਹੀ ਰਹਿੰਦਾ ਸੀ। ਪਹਿਰੇਦਾਰ ਚੋਰਾਂ ਤੋਂ ਮਾਲ ਬਚਾਉਂਦੇ
ਹੋਏ। ਆਪ ਹੱਥ ਮਾਰ ਜਾਂਦੇ ਹਨ। ਜਦੋਂ ਵੀ ਦਾਅ ਲੱਗਦਾ ਹੈ। ਫਿਰ ਕੋਈ ਅੱਖਾ ਨਹੀਂ ਮੀਚਦਾ। ਹੱਥ ਉਸ
ਨੂੰ ਹੱਥਿਉਣ ਨੂੰ ਵੱਧ ਜਾਂਦੇ ਹਨ। ਬੇਈਮਾਨ ਲੋਕਾਂ ਤੋਂ ਧੰਨ, ਰੰਨ, ਮਾਲ ਬਚਾ ਕੇ ਹੀ ਰੱਖਣੇ
ਚਾਹੀਦੇ ਹਨ। ਵਾੜ ਖੇਤ ਨੂੰ ਖਾ ਵੀ ਜਾਂਦੀ ਹੈ।
ਦੁਨੀਆ
ਦੇ ਧਰਮੀਆਂ ਤੇ ਗੁਰਦੁਆਰੇ ਵਾਲਿਆਂ ਨੇ, ਜਾਤਾਂ
ਦੇ ਨਾਮ ਤੇ, ਧਰਮਾਂ ਦੇ ਨਾਮ ਤੇ ਬੜਾ ਧੂਤਕੜਾ ਪਾਇਆ ਹੈ। ਪ੍ਰਦੇਸ਼ਾਂ
ਵਿੱਚ ਵੀ ਚੜ੍ਹਾਵਾਂ ਖਾਣੋਂ ਨਹੀਂ ਹਟਦੇ। ਜਿੰਨੇ ਵੀ ਪ੍ਰਚਾਰਕ, ਕਥਾ ਵਾਚਕ, ਢਾਡੀ ਬਣ ਕੇ ਆ ਰਹੇ ਹਨ। ਹਿੰਦੂਆਂ, ਪੰਡਤਾਂ, ਮੁਸਲਮਾਨਾਂ ਨੂੰ ਭੰਡਣ ਦੀ ਪੂਰੀ ਵਾਹ ਲਗਾਉਂਦੇ ਹਨ। ਇਹੀ ਚੰਗੇ ਹਨ। ਇੰਨਾ ਦਾ
ਮਕਸਦ ਆਪਦੇ ਧਰਮ ਜਾਤ-ਪਾਤ ਨੂੰ ਉਬਾਰਨਾ ਹੈ। ਦੂਜੇ ਨੂੰ ਦੂਜੇ ਨਾਲ ਲੜਾਉਣਾ ਹੈ। ਸਿਰਫ਼
ਪੈਸੇ ਇਕੱਠੇ ਕਰਨਾ ਹੈ। ਆਪ ਕਹੀ ਜਾਂਦੇ ਹਨ, “ ਪਰਾਈ
ਔਰਤ ਵੱਲ ਨਾਂ ਦੇਖੋ। ਮਾਇਆ ਨੂੰ ਪਿਆਰ ਨਾਂ ਕਰੋ। “ ਚੜ੍ਹਾਵਾਂ
ਫੜ ਕੇ, ਜੇਬ ਵਿੱਚ ਪਾ ਲੈਂਦੇ ਹਨ। ਲੋਕਾਂ ਦੀਆ ਜ਼ਨਾਨੀ
ਤੋਂ ਪਰੋਸੇ ਖਾਂਦੇ ਫਿਰਦੇ ਹਨ। ਕਈ ਤਾਂ ਸਾਰੀ ਦਿਹਾੜੀ ਮੁੱਛਾਂ ਦਾੜ੍ਹੀਆਂ ਉੱਤੇ ਹੱਥ ਫੇਰ ਕੇ, ਪਲੋਸ-ਪਲੋਸ ਕੇ, ਮੁੱਛਾਂ ਦਾੜ੍ਹੀਆਂ ਵਿੱਚੋਂ ਸਮਾਨ ਫਸਿਆ ਹੀ
ਝਾੜਦੇ ਰਹਿੰਦੇ ਹਨ।
ਰੱਬ
ਸਾਨੂੰ ਕਠੋਰਤਾ ਨਹੀਂ ਸਿਖਾਉਂਦਾ। ਧਰਮਾਂ ਦੀ ਉਗਵਾਹੀ ਕਰਨ ਵਾਲੇ ਗ੍ਰੰਥਾਂ ਵਿੱਚ ਕਿਤੇ ਵੀ ਸਖ਼ਤੀ
ਨਹੀਂ ਵਰਤੀ ਗਈ। ਸਾਰੇ ਹੀ ਪਿਆਰ ਦੀ ਪ੍ਰੇਰਨਾ ਦਿੰਦੇ ਹਨ। ਕੋਈ ਵੀ ਧਾਰਮਿਕ ਨਫ਼ਰਤ ਕਰਨ ਦੀ ਗ੍ਰੰਥ
ਹਾਮੀ ਨਹੀਂ ਭਰਦਾ। ਸਗੋਂ ਧੁਰ ਕੀ ਬਾਣੀ, ਹਰ
ਗ੍ਰੰਥ ਇੱਕੋ ਰੱਬ ਦੇ ਪ੍ਰੇਮ ਦੀ ਗੱਲ ਕਰਦੇ ਹਨ। ਕਿਤੇ ਵੀ ਦੂਜੇ ਨੂੰ ਨਫ਼ਰਤ ਕਰਨ ਦੀ ਕੋਈ ਗੱਲ
ਨਹੀਂ ਲਿਖੀ ਹੋਈ। ਹੋਰ ਗ੍ਰੰਥ ਦਾ ਪਤਾ ਨਹੀਂ ਕੀ ਸਿਖਾਉਂਦੇ ਹਨ? ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਲਿਖਿਆ ਹੈ।
ਅਵਲ
ਅਲਹ ਨੂਰ ਉਪਾਇਆ, ਕੁਦਰਤ ਕੇ ਸਬ ਬੰਦੇ ਏਕ ਨੂਰ ਤੇ ਸਬ ਜਗ
ਉਪਜਿਆ, ਕਉਣ ਭਲੇ ਕੋ ਮੰਦੇ॥ਜਾਤਿ ਕਾ ਗਰਬੁ ਨ ਕਰਿ
ਮੂਰਖ ਗਵਾਰਾ ॥ ਇਸੁ ਗਰਬ ਤੇ ਚਲਹਿ ਬਹੁਤੁ ਵਿਕਾਰਾ ॥ ਅਕਾਲ ਉਸਤਤ ਵਿੱਚ ਲਿਖਿਆ ਹੈ ਮਾਨਸ ਕੀ ਜਾਤ
ਸਬੈ ਏਕੈ ਪਹਿਚਾਨਬੋ॥ ਏਕ ਹੀ ਕੀ ਸੇਵ ਸਬ ਹੀ ਕੋ ਗੁਰਦੇਵ ਏਕ।।
ਇਹ
ਉੱਪਰ ਲਿਖੀਆਂ ਆਕਾਸ਼ ਬਾਣੀਆਂ ਸੱਚ ਹਨ। ਜੋ ਗ੍ਰੰਥਾਂ ਵਿੱਚ ਅਟੱਲ ਸਚਾਈ ਲਿਖੀ ਗਈ ਹੈ। ਪਰ ਬੰਦਿਆਂ
ਨੇ ਬਹੁਤ ਵੰਡੀਆਂ ਪਾਈਆ ਹਨ। ਨਵੇਂ ਧਰਮਾਂ ਦੀ ਨੀਂਹ ਰੱਖੀ ਜਾ ਰਹੀ ਹੈ। ਬੰਦਿਆਂ ਨੂੰ ਰੰਗਾਂ ਦੇ
ਉੱਤੇ ਵੰਡਿਆਂ ਜਾ ਰਿਹਾ ਹੈ। ਧਰਮੀ ਪਖੰਡੀ ਕਹਿੰਦੇ ਹਨ, “ ਹਰੇ ਰੰਗ ਨੂੰ ਮੁਸਲਮਾਨਾਂ ਦਾ ਰੰਗ ਹੈ। ਲਾਲ
ਰੰਗ ਨੂੰ ਹਿੰਦੂਆਂ ਦਾ ਰੰਗ ਹੈ। ਨੀਲਾ, ਚਿੱਟਾ, ਕਾਲਾ, ਪੀਲਾ ਸਿਖਾ ਦਾ ਰੰਗ ਹੈ। “ ਜਦ ਕਿ ਬਨਸਪਤੀ ਦਾ ਰੰਗ ਹਰਾ ਹੈ। ਜ਼ਿਆਦਾਤਰ
ਦੁਲਹਨਾਂ ਲਾਲ ਰੰਗ ਪਹਿਨਦੀਆਂ ਹਨ। ਖ਼ੂਨ ਦਾ ਰੰਗ ਲਾਲ ਹੈ। ਨੀਲੇ, ਚਿੱਟੇ, ਕਾਲੇ, ਪੀਲੇ ਰੰਗਾਂ ਨੂੰ ਹਰ ਤਰਾਂ ਦੇ ਲੋਕ ਪਸੰਦ
ਕਰਦੇ ਹਨ। ਦਿਨ, ਰਾਤ
ਤੇ ਹੋਰ ਦੁਨੀਆ ਦੇ ਰੰਗ ਇਹੀ ਰੰਗਾ ਵਿੱਚ ਹਨ। ਕੰਮਾਂ ਦੇ ਆਧਾਰ ਤੇ ਜਾਤਾਂ ਬਣਾਂ ਦਿੱਤੀਆਂ ਹਨ।
ਬੰਦੇ ਉੱਤੇ ਠੱਪੇ ਲਾ ਦਿੱਤੇ ਹਨ। ਇਹ ਜਾਤ ਵਾਲੇ ਦੂਜੀ ਜਾਤ ਵਾਲੇ ਨੂੰ ਨਹੀਂ ਛੂੰਹਦੇ। ਐਸੇ
ਫ਼ਿਰਕੂ ਪਸੰਦ ਲੋਕਾਂ ਨੂੰ ਫਿਰ ਹੱਥ ਮੈਲ਼ੇ ਨਹੀਂ ਹੁੰਦੇ ਦਿਸਦੇ। ਜਾਤਾਂ ਦੀ ਲੜਾਈ ਵਿੱਚ ਦੂਜੀ ਜਾਤ
ਦਾ ਬੰਦਾ ਭਾਵੇਂ ਮਾਰ ਦੇਣ। ਹੋਰ ਜਾਤ ਦੀ ਔਰਤ ਨਾਲ ਸਬੰਧ ਕਰ ਲੈਂਦੇ ਹਨ। ਜਾਤ ਵਿੱਚ ਵਿਆਹ ਨਹੀਂ
ਕਰਾ ਸਕਦੇ। ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਮੱਥੇ ਟੇਕਣ ਵਾਲੇ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਸ਼ਬਦਾਂ
ਦੇ ਵਿਰਧੀ ਪ੍ਰਚਾਰ ਕਰਦੇ ਹਨ।
ਸ੍ਰੀ
ਗੁਰੂ ਗ੍ਰੰਥ ਸਾਹਿਬ ਵਿਚ, ਊਚ ਨੀਚ, ਜਾਤ-ਪਾਤ ਮੁਕਾਉਣ ਲਈ ਹੀ ਬਾਣੀ ਵਿਚ ਭਗਤ ਕਬੀਰ, ਭਗਤ ਰਵੀਦਾਸ, ਭਗਤ ਸੈਣੀ, ਭਗਤ ਧੰਨਾ, ਭਗਤ ਨਾਮਦੇਵ ਅਤੇ ਭਗਤ ਸਧਨਾ ਦੀ ਬਾਣੀ ਲਿਖੀ
ਗਈ ਹੈ। ਸਾਰੇ ਭਗਤਾਂ ਦੇ ਧੰਦੇ ਅਲਗ-ਅਲਗ ਸਨ। ਇਹ ਭਗਤ ਨਾਂਈ, ਝੋਰ, ਜੁਲਾਹ, ਜੱਟ ਵਾਲਾ ਕੰਮ
ਕਰਦੇ ਸਨ। ਲੋਕ ਵੀ ਜਾਣਦੇ ਬੁੱਝਦੇ ਹੋਏ, ਜਾਤ ਦੇ ਨਾਮ ਤੇ ਝੇੜੇ ਛੇੜਦੇ ਹਨ। ਬੰਦੇ ਦਾ ਰੰਗ ਕਾਲਾ
ਗੋਰਾ ਹੋ ਸਕਦਾ ਹੈ। ਇੱਕੋ ਘਰ ਵਿੱਚ ਸਾਰੇ ਜੀਅ, ਇੱਕੋ
ਰੰਗ ਦੇ ਨਹੀਂ ਹੁੰਦੇ। ਇੱਕੋ ਕਿੱਤਾ ਨਹੀਂ ਕਰਦੇ ਹੁੰਦੇ। ਇਕੋ ਜਿਹੀ ਪੜ੍ਹਾਈ ਨਹੀਂ ਕਰਦੇ। ਜ਼ਰੂਰੀ
ਨਹੀਂ ਹੈ, ਗੋਰੇ ਰੰਗ ਦੇ ਲੋਕ ਸੋਚ ਸਮਝ ਵਿੱਚ ਵੀ ਸਾਫ਼-ਸੁਥਰੇ ਹੋਣ। ਕਈ ਲੋਕ ਐਸੇ ਵੀ ਹਨ। ਦੇਖਣ
ਨੂੰ ਚੰਗੇ ਭਲੇ ਹਨ। ਬੇਈਮਾਨੀਆਂ, ਠੱਗੀਆਂ
ਧੋਖੇ ਕਰਦੇ ਹਨ। ਐਸੇ ਲੋਕਾਂ ਮਨ ਨਫ਼ਰਤ ਨਾਲ ਸੜ ਭੁੱਜ ਕੇ ਸੁਆਹ ਬਣਿਆਂ ਹੁੰਦਾ ਹੈ। ਉਨ੍ਹਾਂ ਨਾਲ
ਗੱਲ ਕਰਨ ਤੇ ਪਤਾ ਲੱਗ ਜਾਂਦਾ ਹੈ। ਬੰਦੇ ਨੂੰ ਗੱਲੀਂ-ਬਾਤੀਂ ਅੱਗ ਲਾ ਕੇ ਸਾੜ ਦਿੰਦੇ ਹਨ। ਕਿਸੇ
ਨੂੰ ਤਰੱਕੀ ਕਰਦਾ ਦੇਖ ਕੇ ਸੜਦੇ ਹਨ। ਤਰੱਕੀ ਕਰਦੇ ਨੂੰ ਕਿਸੇ ਤਰਾ ਕਿਸੇ ਤਰੀਕੇ ਨਾਲ ਨੀਚਾ
ਡੇਗਣਾਂ ਚਾਹੁੰਦੇ ਹਨ। ਹਰ ਧਰਮ ਵਾਲੇ ਧਰਮ ਬਣਾਂ ਕੇ, ਲੋਕਾਂ ਨੂੰ ਬੇਵਕੂਫ਼ ਬਣਾਂ ਰਹੇ ਹਨ। ਕਈ ਧਰਮ
ਵਾਲਾਂ ਨੂੰ ਝੰਡ ਕਰਾਉਣ ਦੇ ਹਨ। ਕਈ ਧਰਮ ਵਾਲ ਲੰਬੇ ਕਰਨ ਦੀ ਪ੍ਰੇਰਨਾ ਕਰਦਾ ਹੈ। ਕਬੀਰ ਪ੍ਰੀਤਿ
ਇਕ ਸਿਉ ਕੀਏ ਆਨ ਦੁਬਿਧਾ ਜਾਇ ॥ ਭਾਵੈ ਲਾਂਬੇ ਕੇਸ ਕਰੁ ਭਾਵੈ ਘਰਰਿ ਮੁਡਾਇ ॥੨੫॥ਕਬੀਰ ਹਾਡ ਜਰੇ
ਜਿਉ ਲਾਕਰੀ ਕੇਸ ਜਰੇ ਜਿਉ ਘਾਸੁ ॥ ਇਹੁ ਜਗੁ ਜਰਤਾ ਦੇਖਿ ਕੈ ਭਇਓ ਕਬੀਰੁ ਉਦਾਸੁ ॥੩੬॥
ਕਬੀਰ
ਜੀ ਕਹਿ ਰਹੇ ਹਨ। ਭਾਵੇਂ ਲੰਬੇ ਕੇਸ ਕਰ ਲਵੋ, ਵਾਲ ਕੱਟਾ ਦੇਵੋ। ਪਰ ਪਿਆਰ ਰੱਬ ਨੂੰ ਕਰਨ
ਨਾਲ ਹੀ ਦੁਨੀਆ ਦੇ ਡਰ, ਫ਼ਿਕਰ ਹਰ ਤਰਾਂ ਦੀ ਚਿੰਤਾ ਮੁੱਕਦੀ ਹੈ। ਹੱਡ
ਲੱਕੜੀ ਵਾਂਗ ਜਲਦੇ ਹਨ। ਕੇਸ,
ਘਾਹ ਵਾਂਗ ਇੱਥੇ ਹੀ ਇਸੇ ਦੁਨੀਆ ਵਿੱਚ ਜਲ
ਜਾਂਦੇ ਹਨ। ਕਬੀਰ ਇਹ ਦੇਖ ਕੇ ਉਦਾਸ ਹੋ ਗਿਆ ਹੈ। ਕਈ ਐਸੇ ਵੀ ਲੋਕ ਹਨ। ਝੜੇ ਵਾਲਾਂ ਨੂੰ ਜੇਬ
ਵਿੱਚ ਪਾਈ ਫਿਰਦੇ ਹਨ। ਚੁੰਨੀ ਦੇ ਲੜ ਬੰਨੀ ਫਿਰਦੇ ਹਨ। ਥਾਂ-ਥਾਂ ਗੁੱਛੀਆਂ ਬਣਾਂ-ਬਣਾਂ ਕੇ, ਇੱਧਰ-ਉੱਧਰ ਰੋਲਦੇ ਫਿਰਦੇ ਹਨ। ਕਹਿੰਦੇ ਧਰਤੀ
ਤੇ ਨਹੀਂ ਸਿੱਟਨੇ। ਪਾਣੀ ਵਿੱਚ ਤਾਰਨੇ ਹਨ। ਇੱਕ ਦਿਨ ਤਾਂ ਇਹ ਮਿੱਟੀ ਵਿੱਚ ਹੀ ਰਲਣੇ ਹਨ। ਚਾਹੇ
ਪਾਣੀ, ਅੱਗ ਜਾਂ ਘਰ ਵਿੱਚ ਪਲੋਸ-ਪਲੋਸ ਕੇ ਰੱਖੀ
ਚੱਲੋ। ਇੱਕ ਕਥਾ ਵਾਚਕ ਕਹਿ ਰਿਹਾ ਸੀ, “ ਲੰਬੇ
ਵਾਲ ਦੇਖ ਕੇ, ਤੁਹਾਡੇ ਧਰਮ ਦਾ ਗੁਰੂ ਵਾਲਾਂ ਤੋਂ ਫੜ ਕੇ, ਆਪਦੇ ਵੱਲ ਕਰ ਲੈਂਦਾ ਹੈ। “ ਇਹੀ ਧਰਮ ਵਾਲੇ ਮੁਰਦੇ ਨੂੰ ਫੂਕਦੇ ਹਨ। ਹੱਸੋਂ ਹੀਣੀ ਗੱਲ ਹੈ, ਵਾਲ ਅੱਗ ਵਿੱਚ ਸੜ ਜਾਂਦੇ ਹਨ। ਫਿਰ ਤਾਂ ਗੁਰੂ ਧਰਮਰਾਜ ਵਾਲਾ ਕੰਮ ਕਰਦਾ ਹੈ। ਉਹ ਗੁਰੂ
ਹੀ ਕਾਹਦਾ ਜੋ ਰੱਬੀ ਬਾਣੀ ਦੀ ਉਲੰਘਣਾ ਕਰਦਾ ਹੈ। ਅਵਲ ਅਲਹ ਨੂਰ ਉਪਾਇਆ, ਕੁਦਰਤ ਕੇ ਸਬ ਬੰਦੇ ਏਕ ਨੂਰ ਤੇ ਸਬ ਜਗ
ਉਪਜਿਆ, ਕਉਣ ਭਲੇ ਕੋ ਮੰਦੇ॥ ਕਈਆਂ ਦਾੜੀ ਨਹੀਂ
ਫੁੱਟਦੀ। ਕਈ ਗੰਜੇ ਹੋ ਜਾਂਦੇ ਹਨ। ਫਿਰ ਤਾਂ ਉਸ ਦੇ ਗੁਰੂ ਦਾ ਹੱਥ ਕਿਤੇ ਨਹੀਂ ਪੈਂਦਾ ਹੋਵੇਗਾ। ਨਾਲੇ
ਵਾਲਾਂ ਤੋਂ ਧੂਹ ਕੇ ਕਿਥੇ ਕੁ ਤੱਕ ਲਿਜਾਇਆ ਜਾ ਸਕਦਾ ਹੇ? ਜਿੰਨਾਂ ਵਾਲਾਂ ਨੂੰ ਸਾਰੀ ਉਮਰ
ਸੰਭਾਂਲ ਕੇ ਰੱਖਿਆ ਹੋਵੇ। ਗੁਰੂ ਧੂਹ-ਧੂਹ ਕੇ ਭਾਵੇਂ ਜੜਾਂ ਕੱਢ ਦੇਵੇ।
ਧਰਮਾਂ
ਵਾਲੇ ਸਾਰਾ ਕੁੱਝ ਝੂਠ ਬੋਲਦੇ ਹਨ। ਇਹ ਧਰਮੀ ਜੂਠਾ ਵੀ ਖਾਂਦੇ ਹਨ। ਮਾਸ ਵੀ ਖਾਂਦੇ ਹਨ। ਧਰਮੀ
ਜਿਉਂਦੇ ਪਸ਼ੂਆਂ ਦਾ ਦੁੱਧ ਚਿੱਟਾ ਲਹੂ ਵੱਛੜੇ, ਕੱਟੇ, ਕੱਟੀ ਦੇ ਹਿਸੇ ਦਾ ਪਸ਼ੂਆਂ ਵਿਚੋਂ ਨਿਚੋੜ- ਨਿਚੋੜ
ਕੇ ਡਿਜਾ ਲਾ ਕੇ ਪੀਂਦੇ ਹਨ। ਪਰ ਇੰਨਾ ਦੀਆਂ ਅੱਖਾਂ ਉੱਤੇ ਧਰਮ ਦੀ ਚਰਬੀ ਚੜ੍ਹੀ ਹੋਈ ਹੈ। ਧਰਮੀ
ਅੱਖਾਂ ਮੀਚ ਕੇ, ਸੁਣੀਆਂ ਹੋਈਆਂ ਗੱਲਾਂ ਕਰਦੇ ਹਨ। ਆਪਦੇ ਦਿਮਾਗ
ਨਾਲ ਕੁੱਝ ਨਹੀਂ ਸੋਚਦੇ। ਇਹ ਬਾਣੀ ਵੀ ਸਮਝ ਕੇ ਨਹੀਂ ਪੜ੍ਹਦੇ। ਸੱਚ ਨੂੰ ਸਵੀਕਾਰ ਨਹੀਂ ਕਰਦੇ।
ਹਵਾ ਵਿੱਚ ਗੱਲਾਂ ਕਰਦੇ ਹਨ। ਇੰਨਾ ਨੂੰ ਦਿਸਦਾ ਨਹੀਂ ਹੈ। ਦੁਨੀਆ ਦੀ ਖਿਚੜੀ ਇਸੇ ਤਰਾਂ ਪੱਕਦੀ
ਹੈ। ਜਿਵੇਂ ਆਮ ਸਿਧਾ-ਸਾਧਾ ਆਦਮੀ ਕਰਦਾ ਹੈ। ਜੂਠ, ਮੀਟ ਤੋਂ ਬਗੈਰ ਦੁਨੀਆ ਨਹੀਂ ਚੱਲਦੀ। ਹਰ ਚੀਜ਼
ਜੂਠੀ ਕੀਤੀ ਜਾਂਦੀ ਹੈ।
ਆਨੀਲੇ
ਕੁੰਭ ਭਰਾਈਲੇ ਊਦਕ ਠਾਕੁਰ ਕਉ ਇਸਨਾਨੁ ਕਰਉ ॥ ਬਇਆਲੀਸ ਲਖ ਜੀ ਜਲ ਮਹਿ ਹੋਤੇ ਬੀਠਲੁ ਭੈਲਾ ਕਾਇ
ਕਰਉ ॥੧॥ ਜਤ੍ਰ ਜਾਉ ਤਤ ਬੀਠਲੁ ਭੈਲਾ ॥ ਮਹਾ ਅਨੰਦ ਕਰੇ ਸਦ ਕੇਲਾ ॥੧॥ ਰਹਾਉ ॥ ਆਨੀਲੇ ਫੂਲ
ਪਰੋਈਲੇ ਮਾਲਾ ਠਾਕੁਰ ਕੀ ਹਉ ਪੂਜ ਕਰਉ ॥ ਪਹਿਲੇ ਬਾਸੁ ਲਈ ਹੈ ਭਵਰਹ ਬੀਠਲ ਭੈਲਾ ਕਾਇ ਕਰਉ ॥੨॥
ਆਨੀਲੇ ਦੂਧੁ ਰੀਧਾਈਲੇ ਖੀਰੰ ਠਾਕੁਰ ਕਉ ਨੈਵੇਦੁ ਕਰਉ ॥ ਪਹਿਲੇ ਦੂਧੁ ਬਿਟਾਰਿਓ ਬਛਰੈ ਬੀਠਲੁ
ਭੈਲਾ ਕਾਇ ਕਰਉ ॥੩॥ ਈਭੈ ਬੀਠਲੁ ਊਭੈ ਬੀਠਲੁ ਬੀਠਲ ਬਿਨੁ ਸੰਸਾਰੁ ਨਹੀ ॥ ਥਾਨ ਥਨੰਤਰਿ ਨਾਮਾ
ਪ੍ਰਣਵੈ ਪੂਰਿ ਰਹਿਓ ਤੂੰ ਸਰਬ ਮਹੀ ॥੪॥੨॥ {ਪੰਨਾ
485}
ਬਿਆਲੀ
ਲੱਖ, ਪਾਣੀ ਵਿੱਚ ਜੂਨੀ ਹੈ। ਪਾਣੀ ਜੂਠਾ ਕਰ ਰਹੇ
ਹਨ। ਉਸੇ ਨਾਲ ਠਾਕਰ, ਮੰਦਰਾਂ ਵਿੱਚ ਲੱਗੇ ਸੰਗ ਮਰਮਰ ਦਾ ਇਸ਼ਨਾਲ ਕਰਾਇਆਂ ਜਾਂਦਾ ਹੈ। ਫੁੱਲ ਨੂੰ
ਭਵਰਾ, ਵੱਛਾ ਦੁੱਧ ਨੂੰ ਜੂਠਾ ਕਰਦਾ ਹੈ। ਇਹ ਰੱਬ
ਨੂੰ ਚੜ੍ਹਾਏ ਜਾਂਦੇ ਹਨ। ਪੰਡਤ,
ਗ੍ਰੰਥੀ, ਗਿਆਨੀ ਜੀ ਦੱਸੋਂ ਤੁਹਾਨੂੰ ਇਹ ਸਬ ਕੁੱਝ ਸੂਚਾਂ ਕਿਥੋਂ ਮਿਲਦਾ
ਹੈ? ਹਵਾ, ਪਾਣੀ, ਧਰਤੀ, ਬੰਦਾ, ਬਨਸਪਤੀ ਸਬ ਇਕ ਦੂਜੇ ਦਾ ਗੰਦ ਸਮੇਟ ਰਹੇ ਹਨ। ਕੁੱਝ
ਵੀ ਸਾਫ਼ ਸੁੱਚਾ ਨਹੀਂ ਹੈ।
ਧਰਮਾਂ
ਵਾਲੇ ਬਿਜ਼ਨਸ ਕਰ ਰਹੇ ਹਨ। ਜੋ ਹੱਕ, ਸੱਚ
ਦੀ ਕਮਾਈ ਕਰਦਾ ਹੈ। ਉਸ ਨੂੰ ਕਿਸੇ ਧਰਮ ਪਖੰਡ ਦੀ ਲੋੜ ਨਹੀਂ ਹੈ। ਮੰਦਰਾਂ, ਗੁਰਦੁਆਰਿਆਂ ਤਖ਼ਤਾਂ ਉੱਤੇ ਵੀ ਰਲ਼ੀ ਮਿਲੀ
ਭੁਗਤ ਚੱਲ ਰਹੀ ਹੈ। ਚੋਰੀ ਛਿਪੀ ਸਬ ਮੀਟ, ਸ਼ਰਾਬ, ਨਸ਼ਿਆਂ ਦੀ ਵਰਤੋਂ ਕਰਦੇ ਹਨ। ਇਹ ਪ੍ਰਚਾਰਕ
ਦੂਜਿਆਂ ਨੂੰ ਹੀ ਮੱਤਾ ਦਿੰਦੇ ਹਨ। ਇੰਨਾ ਨੂੰ ਕੋਈ ਪੁੱਛੇ ਕੀ ਸਾਗ, ਗੰਨੇ, ਸਬਜ਼ੀਆਂ ਵਿੱਚ ਮਾਸ ਦਾ ਕੀੜਾ ਨਹੀਂ ਹੁੰਦਾ? ਮਾਸ ਖਾਣ ਵਾਲਾ ਹੀ, ਮਾਸ
ਨਾ ਖਾਣ ਦਾ ਬਹੁਤ ਵੱਡਾ ਪਖੰਡ ਕਰ ਰਿਹਾ ਹੈ। ਇਹ ਮਾਸ ਨੂੰ ਵੇਖ ਕੇ ਨੱਕ ਬੰਦ ਕਰਨ ਦੇ ਪਖੰਡ ਕਰਦੇ
ਹਨ। ਮਾਸ ਤੋਂ ਬੈਰ ਬੰਦਾ ਬਚ ਨਹੀਂ ਸਕਦਾ। ਗੁਰਮਤ ਅਨੁਸਾਰ ਗੁੜ ਗੰਨਾਂ ਸਾਗ ਅਤੇ ਮਾਸ ਬਰਾਬਰ ਹੋ
ਜਾਂਦੇ ਹਨ। ਲੋਕ ਛੁਪ ਕੇ, ਸਣੇ ਦਾਲ ਦਾ ਕੀੜਾ-ਢੋਰੇ, ਕਣਕ ਦਾ ਕੀੜਾ-ਸੁਸਰੀ ਬਗੈਰ ਹੱਡੀ ਤੋਂ ਸਬ
ਛੱਕੀ ਜਾਂਦੇ ਹਨ। ਪਾਣੀ ਦੇ ਜਰਮ, ਸਬਜ਼ੀਆਂ
ਦੇ ਕੀੜੇ, ਸਾਗ ਦਾ ਤੇਲਾ, ਦਹੀਂ ਦੇ ਕੀੜੇ ਖਾਂ ਜਾਂਦੇ ਹਨ। ਜੋ ਆਪ ਨੂੰ
ਚੰਗਾ ਲੱਗਦਾ ਹੈ। ਉਹੀ ਮਲਾਈ ਹੈ। ਇਹ ਜੀਆ ਘਾਤ ਲੋਕ ਅੱਖਾ ਹੁੰਦੀਆਂ ਹੋਈਆਂ ਵੀ ਨਹੀਂ ਦੇਖ ਸਕਦੇ।
ਧਰਮੀਆਂ ਮਗਰ ਅੱਖਾਂ ਮੀਚ ਕੇ ਲੱਗੇ ਹੋਏ ਹਨ। ਆਪਦੇ ਧਰਮ ਗ੍ਰੰਥ ਆਪ ਨਹੀਂ ਪੜ੍ਹਦੇ। ਪੰਡਤ, ਗ੍ਰੰਥੀ, ਗਿਆਨੀ ਜੋ ਕਹਿੰਦੇ ਹਨ। ਅੱਖਾਂ ਮੀਚ ਕੇ ਉਹੀ ਕੁੱਝ ਸੁਣ ਕੇ ਮੰਨੀ ਜਾਂਦੇ ਹਨ। ਮਾਸ
ਮਾਸ ਕਰਿ ਮੂਰਖ ਝਗੜੇ ਗਿਆਨ ਧਿਆਨ ਨਹੀ ਜਾਣੈ ॥ਕਉਣ ਮਾਸ ਕਉਣ ਸਾਗ ਕਹਾਵੈ ਕਿਸ ਮਹਿ ਪਾਪ ਸਮਾਣੇ ॥ਗੈਂਡਾ
ਮਾਰਿ ਹੋਮ ਜਗ ਕੀਝ ਦੇਵਤਿਆ ਕੀ ਬਾਣੇ ॥ਮਾਸ ਛੋਡਿ ਬੈਸਿ ਨਕ ਪਕੜਹਿ ਰਾਤੀ ਮਾਣਸ ਖਾਣੇ ॥ਫੜ ਕਰਿ
ਲੋਕਾਂ ਨੋ ਦਿਖਲਾਵਹਿ ਗਿਆਨ ਧਿਆਨ ਨਹੀ ਸੂਝੈ ॥ ਨਾਨਕ
ਅੰਧੇ ਸਿਉ ਕਿਆ ਕਹੀਝ ਕਹੈ ਨ ਕਹਿਆ ਬੂਝੈ ॥
ਸਾਗ-ਸਬਜ਼ੀਆਂ ਕੀੜੇ ਮਾਰ ਦਵਾਈਆਂ ਵਾਲੀਆਂ
ਸਵਾਦ ਹੀਣ ਹੁੰਦੀਆਂ ਜਾ ਰਹੀਆਂ ਹਨ। ਖਾ ਕੇ ਘੁਮੇਰਾਂ ਆਉਂਦੀਆਂ ਹਨ। ਸਬਜ਼ੀਆਂ ਦੀ ਤਾਕਤ ਮੁੱਕ
ਜਾਂਦੀ ਹੈ। ਕੀੜੇ ਮਾਰ ਦਵਾਈਆਂ ਦਾ ਅਸਰ ਵੀ ਹੋ ਜਾਂਦਾ ਹੈ। ਬੰਦਿਆਂ ਨੂੰ ਬਿਮਾਰੀਆਂ ਹੀ ਲੱਗਣੀਆਂ
ਹਨ। ਜੇ ਕੀੜੇ ਮਾਰ ਦਵਾਈਆਂ ਫ਼ਸਲਾਂ ਤੇ ਪਾਉਂਦੇ ਹੋ। ਕੀ ਉਦੋਂ ਪਾਪ ਨਹੀਂ ਲੱਗਦਾ? ਜੇ ਧਰਮੀ ਬੰਦੇ ਮੂਹਰੇ ਸੱਪ ਜਾਂ ਭਰਿੰਡ ਆ ਜਾਵੇ। ਕੀ ਉਸ ਨੂੰ ਮਾਰ
ਕੇ ਪਾਪ ਕਰੇਗਾ? ਜਾਂ ਜਿਉਂਦਾ ਰੱਖ ਕੇ ਆਪ ਬਿਪਤਾ ਵਿੱਚ ਪਵੇਗਾ? ਮੀਟ ਵੀ ਛਕਦੇ ਹਨ। ਜਿਉਂਦੇ ਪਸੂਆਂ, ਮਾਂ ਦੀ ਚਰਬੀ, ਲਹੂ, ਹੱਡੀਆਂ ਵਿਚ ਬਣਿਆ ਚਿੱਟਾ ਦੁੱਧ ਲਹੂ ਪੀਂਦੇ ਹਨ। ਜਿਉਂਦੇ ਪਸੂਆਂ, ਮਾਂ ਨੂੰ ਚੂੰਡਦੇ ਹਨ। ਪ੍ਰੇਮਿਕਾ ਦਾ ਮਾਸ ਧਰਮੀ ਵੀ ਚੂੰਡਦੇ ਹਨ।
ਉਸ ਵਿਚੋਂ ਸੁਆਦ ਆਉਂਦਾ ਹੈ। ਉਸ ਦੀ ਜਾਤ ਨਹੀਂ ਦੇਖਦੇ। ਬੰਦਾ ਆਪ ਮਾਸ ਦਾ ਬਣਿਆ ਹੈ। ਮਾਸ ਨੂੰ
ਹੀ ਚੁੰਮਦਾ ਹੈ। ਕਾਮ ਨਾਂ ਪੁੱਛੇ ਜਾਤ॥ ਮਾਸ ਦਾ ਹੀ ਬੱਚਾ ਜੰਮਦਾ ਹੈ। ਮਾਸ ਬੰਦੇ ਦਾ ਪਿੱਛਾ
ਨਹੀਂ ਛੱਡਦਾ। ਮਾਸ ਦੇ ਬਣੇ ਔਰਤ ਮਰਦ ਇੱਕ ਦੂਜੇ ਨੂੰ ਤੇ ਬੱਚੇ ਨੂੰ ਚੁੰਮਦੇ ਹਨ।
ਮਾਤਾ
ਜੂਠੀ ਪਿਤਾ ਭੀ ਜੂਠਾ ਜੂਠੇ ਹੀ ਫਲ ਲਾਗੇ ॥ ਆਵਹਿ ਜੂਠੇ ਜਾਹਿ ਭੀ ਜੂਠੇ ਜੂਠੇ ਮਰਹਿ ਅਭਾਗੇ ॥੧॥ ਕਹੁ ਪੰਡਿਤ ਸੂਚਾ ਕਵਨੁ ਠਾਉ ॥ ਜਹਾਂ ਬੈਸਿ
ਹਉ ਭੋਜਨੁ ਖਾਉ ॥੧॥ ਰਹਾਉ ॥ ਜਿਹਬਾ ਜੂਠੀ ਬੋਲਤ ਜੂਠਾ ਕਰਨ ਨੇਤ੍ਰ ਸਭਿ ਜੂਠੇ ॥ ਇੰਦ੍ਰੀ ਕੀ ਜੂਠਿ ਉਤਰਸਿ ਨਾਹੀ ਬ੍ਰਹਮ ਅਗਨਿ
ਕੇ ਲੂਠੇ ॥੨॥ ਅਗਨਿ ਭੀ ਜੂਠੀ ਪਾਨੀ ਜੂਠਾ ਜੂਠੀ ਬੈਸਿ ਪਕਾਇਆ ॥ ਜੂਠੀ ਕਰਛੀ ਪਰੋਸਨ ਲਾਗਾ ਜੂਠੇ
ਹੀ ਬੈਠਿ ਖਾਇਆ ॥੩॥ ਗੋਬਰੁ ਜੂਠਾ ਚਉਕਾ ਜੂਠਾ ਜੂਠੀ ਦੀਨੀ ਕਾਰਾ ॥ ਕਹਿ ਕਬੀਰ ਤੇਈ ਨਰ ਸੂਚੇ ਸਾਚੀ
ਪਰੀ ਬਿਚਾਰਾ ॥੪॥੧॥੭॥ {ਪੰਨਾ 1195}
Comments
Post a Comment