ਭਾਗ 40 ਹਰ ਕੋਈ ਆਪ ਨੂੰ ਬੜਾ ਖਿਲਾੜੀ ਸਮਝਦਾ ਹੈ ਜਾਨੋਂ ਮਹਿੰਗੇ ਯਾਰ
ਸਤਵਿੰਦਰ ਕੌਰ ਸੱਤੀ (ਕੈਲਗਰੀ) ਕੈਨੇਡਾ satwinder_7@hotmail.com
ਲੋਕ ਜਿੰਦਗੀ ਵਿੱਚ ਬਹੁਤ ਡਰਾਮੇ ਕਰਦੇ ਹਨ। ਜਿੰਦਗੀ
ਇੱਕ ਡਰਾਮਾ ਹੈ। ਤਾਂਤਰਿਕ, ਜਾਦੂਗਰ, ਪੰਡਤ ਜੋਤਸ਼ੀ, ਗਿਆਨੀ ਪਖੰਡੀ ਬੜੇ ਦੇਖੇ ਹਨ। ਇੰਨਾ ਵਾਲੇ ਕੰਮ
ਕੋਈ-ਕੋਈ ਔਰਤ ਵੀ ਕਰਦੀ ਹੈ। ਉਸ ਵੱਲ ਔਰਤ-ਮਰਦ ਪੈਰ ਵਿੱਚ ਬਗੈਰ ਜੁੱਤੀ ਪਾਏ ਤੁਰੇ ਆਉਂਦੇ ਹਨ।
ਗਲ਼ ਵਿੱਚ ਲਾਲ ਦੁਪੱਟਾ ਤੇ ਚੌਲਾਂ, ਮਾਂਗ
ਵਿੱਚ ਸੰਧੂਰ, ਲੱਪ-ਲੱਪ
ਸੁਰਮਾ ਤੇ ਬੁੱਲ੍ਹ ਇੱਦਾਂ ਲਾਲ ਰੰਗੇ ਹੁੰਦੇ ਹਨ। ਜਿਵੇਂ ਹੁਣੇ ਕਿਸੇ ਦਾ ਖ਼ੂਨ ਪੀਤਾ ਹੋਵੇ। ਐਸੀ
ਹੀ ਲੰਬੀ, ਚੌੜੀ 5 ਫੁੱਟ 7 ਇੰਚ ਦੀ ਔਰਤ ਹੈ। ਸਰੀਰ ਐਡਾ
ਭਾਰਾ ਹੈ। ਛਾਤੀਆਂ ਚਾਹੇ ਮੋਢਿਆਂ ਉੱਤੋਂ ਦੀ ਸਿੱਟ ਕੇ, ਪਿੱਛੇ ਲਮਕਾ ਦੇਵੋ। ਢਿੱਡ ਐਡਾ ਹਰ ਰੋਜ਼ 20
ਘਰਾਂ ਵਿੱਚੋਂ ਖਾ ਕੇ ਵੀ ਨਹੀਂ ਰੱਜਦਾ। ਤੋਰ ਐਸੀ ਜਿਵੇਂ ਅਖਾੜੇ ਵਿੱਚ ਪਹਿਲਵਾਨ ਫਿਰਦਾ ਹੋਵੇ।
ਬੰਦੇ ਦੀ ਜਾਤ ਵਿਚੋਂ ਨਹੀਂ ਲੱਗਦੀ। ਲੋਕ ਉਸ ਨੂੰ ਰੱਬ ਕਹਿੰਦੇ ਹਨ। ਰੱਬ ਉਹ ਆਪ ਨੂੰ ਕਹਾਉਂਦੀ
ਹੈ। ਕਈ ਉਸ ਨੂੰ ਮਾਂਜੀ, ਤਾਂਤਰਿਕ, ਜਾਦੂਗਰਨੀ, ਭੂਤਾਂ ਕੱਢਣ ਵਾਲੀ ਕਹਿੰਦੇ ਹਨ। ਲੋਕਾਂ ਕਹਿਣਾ ਹੈ, ਉਹ ਕਾਲੇ ਜਾਦੂ ਕਰਦੀ ਹੈ। ਭਵਿੱਖ ਦੱਸਦੀ
ਹੈ। ਵਾਲਾਂ, ਕੱਪੜਿਆਂ
ਉੱਤੇ ਜਾਦੂ ਕਰ ਦਿੰਦੀ ਹੈ। ਤਾਂਤਰਿਕ, ਜਾਦੂਗਰਨੀ
ਸਿਰ ਵਿੱਚ ਕੁੱਝ ਪਾ ਦਿੰਦੀ ਹੈ। ਮਰਦਾਂ ਨੂੰ ਬੱਸ ਵਿੱਚ ਕਰਦੀ ਹੈ। ਤਾਂਤਰਿਕ ਜਾਦੂਗਰਨੀ ਮੁੰਡੇ
ਕੁੜੀਆਂ ਨਾਲ ਸੈਕਸ ਦੇ ਮਾਮਲੇ ਵਿੱਚ, ਇੰਨੀਆਂ
ਖੁੱਲ੍ਹੀਆਂ ਗੱਲਾਂ ਕਰਦੀ ਹੈ। ਜੋ ਔਰਤ-ਮਰਦ ਇਸ ਦੀਆਂ ਗੱਲਾਂ ਸੁਣਦੇ ਹਨ। ਉਹ ਇਸ ਦੀਆਂ ਗੱਲਾਂ ਦਾ
ਅਸਰ ਕਰ ਲੈਂਦੇ ਹਨ। ਉਸ ਦੀਆਂ ਗੱਲਾਂ ਸੁਣਨ ਵਾਲੇ ‘ਤੇ ਕਾਮ ਦਾ ਭੂਤ ਸਵਾਰ ਹੋ ਜਾਂਦਾ ਹੈ। ਇਸ
ਤਾਂਤਰਿਕ ਔਰਤ ਨੂੰ ਗੈਰ ਮਰਦ ਨਾਲ ਸਬੰਧ ਕਰਨ ਵਿੱਚ ਕੋਈ ਇਤਰਾਜ਼ ਨਹੀਂ ਹੈ। ਸੈਕਸ ਦੇ ਮਾਮਲੇ ਵਿੱਚ
ਤਾਂ ਹਰ ਕੋਈ ਆਪ ਨੂੰ ਬੜਾ ਖਿਲਾੜੀ ਸਮਝਦਾ ਹੈ।
ਦੂਜੇ ਨੂੰ ਭਾਵੇਂ ਸੈਕਸ ਤੋ ਬਚਣ ਲਈ ਕਿਹਾ ਜਾਂਦਾ ਹੈ। ਭਾਰਤੀ ਲੋਕਾਂ ਵਿੱਚੋਂ ਪੁਲਿਸ ਵਾਲੇ ਵੀ
ਤਾਂਤਰਿਕ, ਜਾਦੂਗਰ, ਪੰਡਤ ਜੋਤਸ਼ੀਆਂ, ਗਿਆਨੀਆਂ ਪਖੰਡੀਆਂ ਸਾਧਾਂ ਤੋਂ ਡਰਦੇ ਉਨ੍ਹਾਂ
ਨਾਲ ਜੋੜ ਰੱਖਦੇ ਹਨ। ਛੇਤੀ ਕੋਈ ਇੰਨਾ ਨੂੰ ਹੱਥ ਨਹੀਂ ਪਾਉਂਦਾ। ਬਈ ਕਿਤੇ ਜਾਦੂ ਨਾਲ ਸਾਡਾ
ਭਾਂਡਾ ਹੀ ਪੁੱਠਾ ਨਾ ਕਰ ਦੇਣ। ਸੱਸ ਨੂੰਹ ਦੀ ਲੜਾਈ ਪਾਉਣ, ਸੱਸ ਤੋਂ ਭਾਂਡੇ ਵੰਡਾਉਣ, ਪਤੀ-ਪਤਨੀ ਦਾ ਤਲਾਕ ਕਰਾਉਣ, ਨੌਜਵਾਨ ਮੁੰਡੇ ਕੁੜੀਆਂ ਭਜਾਉਣ ਦੇ ਤਰੀਕੇ
ਤਾਂਤਰਿਕ, ਜਾਦੂਗਰ, ਪੰਡਤ ਜੋਤਸ਼ੀ, ਗਿਆਨੀ ਪਖੰਡੀ ਸਾਧ ਦੱਸਦੇ ਹਨ। ਇਹ ਸਬ ਲੋਕਾਂ
ਦਾ ਮੰਨਣਾ ਹੈ। ਅਸਲ ਵਿੱਚ ਇਹ ਆਪ ਸਾਰੇ ਘਰੋਂ ਭੱਜੇ ਹੁੰਦੇ ਹਨ।
ਕੁੱਝ ਕੁ ਲੋਕ ਐਸੇ ਜਾਦੂਗਰਾਂ ਉੱਤੇ ਭੋਰਾ
ਭਰੋਸਾ ਨਹੀਂ ਕਰਦੇ। ਐਸੇ ਜਾਦੂਗਰ ਲੋਕਾਂ ਦੇ ਆਪ ਦੇ ਘਰ ਉੱਜੜੇ ਹੁੰਦੇ ਹਨ। ਬਹੁਤਿਆਂ ਦੇ ਘਰ ਤਾਂ
ਵਸੇ ਹੀ ਨਹੀਂ ਹੁੰਦੇ। ਆਪਣੇ ਬੱਚਿਆਂ ਨੂੰ ਵੀ ਇਹੀ ਜਾਦੂ ਸਿਖਾਉਂਦੀ ਹੈ। ਤਾਂਤਰਿਕ ਔਰਤ ਦਾ ਪਤੀ
ਛੱਡ ਕੇ ਚਲਾ ਗਿਆ। ਉਸ ਤਾਂਤਰਿਕ ਔਰਤ ਨੂੰ ਛੱਡ ਕੇ, ਪਤੀ ਪਿੱਛੇ ਦੇਸ਼ ਵਿੱਚ ਰਹਿੰਦਾ ਹੈ। ਇਸ ਨੂੰ ਜਾਦੂ
ਰਾਹੀਂ ਵੀ ਨਹੀਂ ਪਤਾ ਲੱਗਾ। ਜਿਸ ਨਾਲ ਉਹ ਤਾਂਤਰਿਕ ਆਪ ਵਿਆਹ ਕਰਾ ਚੁੱਕੀ ਹੈ। ਉਸ ਦਾ ਆਪਦਾ ਪਤੀ
ਉਸ ਨਾਲ ਜ਼ਿੰਦਗੀ ਨਹੀਂ ਗੁਜ਼ਰਦਾ। ਪਤੀ ਬਾਰੇ ਲੋਕਾਂ ਨੂੰ ਕੁੱਝ ਹੋਰ ਦੱਸ ਰਹੀ ਹੈ, “ ਪਿੰਡ ਸਾਡੇ ਮੁਰੱਬੇ ਹਨ। ਪਤੀ ਜ਼ਮੀਨਾਂ
ਸੰਭਾਲਦਾ ਹੈ। ਮੁਰੱਬਿਆਂ ਦੀ ਮਾਲਕ ਲੋਕਾਂ ਨੂੰ ਗੁਮਰਾਹ ਕਰਕੇ ਪੁੱਛਾਂ ਦਿੰਦੀ ਹੈ। ਇਹ ਬੜੀ ਮੋਟੀ
ਰਕਮ 5000 ਡਾਲਰ ਤੋਂ ਲੈ ਕੇ 10000 ਡਾਲਰ ਲੋਕਾਂ ਤੋਂ ਲੈਂਦੀ ਹੈ। ਜੋ ਐਸੀਆਂ ਗੱਲਾਂ ਪੁੱਛਦੇ
ਹਨ। ਮੱਝ ਨਹੀਂ ਮਿਲਦੀ। ਇਹ ਜਾਦੂ ਨਾਲ ਕੱਟਾ ਬਣ ਕੇ, ਕੀ ਮੱਝ ਦੇ ਥਣਾਂ ਵਿਚੋਂ ਦੁੱਧ ਪਸਮਾ ਦੇਵੇਗੀ? ਥਣਾਂ ਨੂੰ ਬਗੈਰ ਹੱਥ ਲਾਏ, 20 ਕਿੱਲੋਮੀਟਰ ਦੂਰ ਬੈਠੀ, ਕੀ ਜਾਦੂ ਕਰ ਦੇਵੇਗੀ? ਐਸਾ ਕਿਹੜਾ ਤਰੀਕਾ ਹੈ? ਜੇ ਮੱਝ ਹਰੀ ਨਾਂ ਹੁੰਦੀ ਹੋਵੇ। ਕੀ ਇਹ ਆਸ
ਲੱਗਾ ਦੇਵੇਗੀ? ਕਿਸੇ
ਦਾ ਪਤੀ ਬੱਸ ਵਿੱਚ ਨਾਂ ਹੋਵੇ। ਕੀ ਤਾਂਤਰਿਕ ਉਸ ਦੇ ਨਕੇਲ ਪਾ ਦੇਵੇਗਾ? ਜੇ ਕਿਸੇ ਦੇ ਬੱਚਾ ਨਾਂ ਹੁੰਦਾ ਹੋਵੇ। ਕੀ
ਤਾਂਤਰਿਕ, ਜਾਦੂਗਰ, ਪੰਡਤ ਜੋਤਸ਼ੀਆਂ ਬੱਚਾ ਪੈਦਾ ਕਰਕੇ ਦੇ ਦੇਣਗੇ? ਇਹ ਸਾਰੇ ਉਹੀ ਕਰ ਸਕਦਾ ਹੈ। ਜਿਸ ਲਈ ਸਾਜੇ ਗਏ
ਹਨ। ਮਰਦ ਵੀ ਔਰਤ ਨੂੰ ਬੱਚਾ ਦੇ ਸਕਦਾ ਹੈ। ਮੱਝ ਨੂੰ ਆਸ ਲਗਾਉਣ ਲਈ ਕੀ ਕਰਨਾ ਹੈ? ਲੋਕ ਜਾਣਦੇ
ਹਨ।
ਜਿਸ ਘਰ ਸੁਖਵਿੰਦਰ ਰਹਿੰਦੀ ਹੈ। ਉਸ ਮਕਾਨ
ਮਾਲਕ ਦੇ ਘਰ ਵੀ ਇਹ ਤਾਂਤਰਿਕ ਆਉਂਦੀ ਹੈ। ਤਾਂਤਰਿਕ ਨੇ ਮਕਾਨ ਮਾਲਕ ਨੂੰ ਇਹ ਕਿਉਂ ਨਹੀਂ ਦੱਸਿਆ? ਸੁਖਵਿੰਦਰ ਨੇ ਬੇਸਮਿੰਟ ਦਾ ਕਿਰਾਇਆ ਨਹੀਂ
ਦੇਣਾ। ਸਗੋਂ ਜੋ ਕੁੜੀ ਸੁਖਵਿੰਦਰ ਨਾਲ ਆਈ ਸੀ। ਤਾਂਤਰਿਕ ਉਸ ਦਾ ਇਲਾਜ ਕਰਨ ਲੱਗ ਗਈ। ਉਹ
ਕੁੜੀ ਰਾਤ ਨੂੰ ਡਰ ਕੇ ਉਬੜ-ਵਾਹੇ ਉੱਠਦੀ ਸੀ। ਘਰ, ਮਾਪੇ, ਦੋਸਤ, ਭੈਣ, ਭਰਾ ਤੋਂ ਪਹਿਲੀ ਬਾਰ ਦੂਰ ਹੋਈ ਸੀ। ਤਾਂਤਰਿਕ
ਪਹਿਲੇ ਦਿਨ, ਉਸ
ਕੁੜੀ ਦਾ ਇਲਾਜ ਕਰਨ ਲੱਗੀ। ਉਸ ਨੇ ਕਿਹਾ, “ ਜਿਹੜਾ ਇਸ ਨੂੰ ਡਰਾਉਂਦਾ ਹੈ। ਉਹ ਭੂਤ ਵਾਲਾਂ
ਵਿੱਚ ਬੈਠਾ ਹੈ। ਇਸ ਦੇ ਵਾਲ ਖ਼ੋਲ ਦਿਉ। “ ਸੁਖਵਿੰਦਰ ਨੇ ਵਾਲ ਖ਼ੋਲ ਦਿੱਤੇ। ਉਸ ਨੇ ਇੱਕ
ਹੱਥ ਨਾਲ ਕੁੜੀ ਦੇ ਵਾਲ ਫੜ ਲਏ ਦੂਜੇ ਹੱਥ ਨਾਲ ਮੋਰ ਦੇ ਖੰਭ ਉਸ ਦੇ ਪਿੰਡੇ
ਉੱਤੇ ਲਾਉਣ ਲੱਗ ਗਈ। ਉਹ ਫਿਰ ਕੱੜਕੀ, “ ਉਹ
ਜਿਨ ਦਿਸ ਗਿਆ, ਸਿਰ
ਉੱਤੇ ਬੈਠਾ ਹੈ। ਚੱਲਿਆ ਜਾ, ਛੱਡ
ਦੇ ਕੁੜੀ ਦਾ ਪਿੱਛਾ, ਮੈਂ
ਬਹੁਤ ਬੁਰੀ ਕਰੂਗੀ। “ ਕੁੜੀ ਪਹਿਲਾਂ ਹੱਸੀ। ਉਸ ਦੇ ਮੋਰ ਦੇ ਖੰਭਾ
ਨਾਲ ਗੁਦ-ਗਦੀ ਹੋਈ ਸੀ। ਵਾਲ ਫੜੇ ਹੋਣ ਨਾਲ ਦਰਦ ਹੋਇਆ ਸੀ। ਫਿਰ ਉਸ ਨੇ ਲੇਰ ਮਾਰੀ। ਕੁੜੀ ਨੇ
ਕਿਹਾ, “ ਇਹ ਮੇਰੇ ਵਾਲ ਹਨ। ਮੇਰੇ ਵਾਲ ਪੱਟੇ ਗਏ ਹਨ।
ਮੇਰੇ ਦੁੱਖ ਲੱਗਦਾ ਹੈ। ਵਾਲਾਂ ਤੋਂ ਹੱਥ ਛੱਡਦੇ। “ “ ਬੋਲ ਪਿਆ ਪ੍ਰੇਤ ਕੁੜੀ ਨੌਜਵਾਨ ਦੇਖ ਕੇ ਕਦੇ ਹੱਸਦਾ ਹੈ। ਇਸ
ਕੋਲੋਂ ਜਾਣਾ ਨਹੀਂ ਚਾਹੁੰਦਾ। ਤਾਂਹੀਂ ਚੀਕਾਂ ਮਾਰ ਕੇ ਰੌਂਦਾਂ ਹੈ। ਇਹ ਚੱਮਟੇ ਖਾ ਕੇ ਜਾਵੇਗਾ। “ ਉਸ ਨੇ ਮੋਰ ਦੇ ਖੰਭ ਵਾਲੇ ਹੱਥ ਵਿੱਚ ਲੋਹੇ ਦਾ ਸਾਧਾਂ ਵਾਲਾ ਵੱਡਾ ਚੱਮਟਾ ਫੜ ਲਿਆ।
ਕੁੱਟ-ਕੁੱਟ ਕੇ ਕੁੜੀ ਦੀ ਧੋੜੀ ਲਾਹ ਦਿੱਤੀ। ਉਸ ਦੇ ਸਰੀਰ ਵਿੱਚੋਂ ਖ਼ੂਨ ਸਿੰਮਣ ਲੱਗਾ ਸੀ। ਕੁੜੀ
ਨੇ ਜਿਉਂ ਹੀ ਆਪਦਾ ਖ਼ੂਨ ਦੇਖਿਆ। ਉਸ ਵਿੱਚ ਇੰਨਾ ਜੋਸ਼ ਆਇਆ। ਆਪਣਾ ਸਿਰ ਭੂਤਾਂ ਕੱਢਣ ਵਾਲੀ ਦੇ
ਢਿੱਡ ਵਿੱਚ ਮਾਰਿਆ। ਤਾਂਤਰਿਕ ਸਾਹੋ-ਸਾਹ ਪਹਿਲਾਂ ਹੋਈ ਪਈ ਸੀ। ਉਹ ਧੌਣ ਭਾਰ ਪਿੱਛੇ ਨੂੰ ਡਿਗ
ਗਈ। ਕੁੜੀ ਘਰੋਂ ਬਾਹਰ ਭੱਜ ਗਈ। ਉਸ ਨੇ, ਪੁਲਿਸ ਨੂੰ ਫ਼ੋਨ ਕੀਤਾ। ਤਿੰਨ ਪੰਜਾਬੀ ਮੁੰਡੇ
ਪੁਲਿਸ ਦੇ ਆ ਗਏ। ਕੁੜੀ ਨੇ ਸਾਰੀ ਕਹਾਣੀ ਦੱਸੀ। ਤਿੰਨੇ ਪੁਲਿਸ ਵਾਲਿਆਂ ਦੀ ਇੱਕ ਗੱਲ ਸੀ। ਉਹ ਉਸ
ਤਾਂਤਰਿਕ ਨੂੰ ਚੰਗੀ ਤਰਾ ਜਾਣਦੇ ਸਨ। ਉਨ੍ਹਾਂ ਨੇ ਕੁੜੀ ਦੀ ਰਿਪੋਰਟ ਲਿਖਣ ਤੋਂ ਜੁਆਬ ਦੇ ਦਿੱਤਾ।
ਸਗੋਂ ਕੁੜੀ ਨੂੰ ਇੱਕ ਨੇ ਕਿਹਾ, “ ਜੇ
ਉਸ ਤਾਂਤਰਿਕ ਬਾਰੇ ਫਿਰ
ਅਵਾ-ਤਵਾ ਬੋਲਿਆ। ਤੈਨੂੰ ਬਾਜ਼ਾਰੂ ਔਰਤ ਬਣਾਂ ਕੇ, ਲੋਕਾਂ ਵਿੱਚ ਬਦਨਾਮ ਕਰ ਦਿਆਂਗੇ। “
ਜੇ ਗੁਰਦੁਆਰੇ ਵਾਲਿਆਂ ਦਾ ਜਾਂ ਕਿਸੇ ਹੋਰ
ਤਕੜੇ ਬਿਜ਼ਨਸ ਮੈਨ ਬੰਦੇ ਦਾ ਝਗੜਾ ਹੋਵੇ। ਜੇ ਉਥੇ ਪੰਜਾਬੀ ਪੁਲਿਸ ਵਾਲੇ ਆ ਜਾਣ। ਐਸੀਆਂ ਥਾਵਾਂ
ਤੇ ਉਹ ਮਹਿਕਮੇ ਵਾਲੇ ਅਫ਼ਸਰ ਮਦਦ ਲਈ ਭੇਜਦੇ ਹੀ ਬੰਦੇ ਦੇ ਕਲਚਰ ਦੇ ਪੁਲਿਸ ਵਾਲੇ
ਹਨ। ਬਈ ਲੋਕਾਂ ਲਈ ਭਾਸ਼ਾ ਬੋਲਣ ਵਿੱਚ ਮਦਦ ਕਰਨਗੇ। ਪਰ ਬਹੁਤੇ ਲੋਕ ਹਰ ਨੌਕਰੀ, ਥਾਂ ਉੱਤੇ, ਪੁਲੀਸ ਵਾਲੇ ਵੀ ਤਕੜੇ ਬੰਦੇ ਦਾ ਸਾਥ ਦਿੰਦੇ
ਹਨ। ਖ਼ੂਨ ਵਿੱਚ ਪਾਣੀ ਮਿਕਸ ਜਿਉਂ ਹਿੰਦੁਸਤਾਨੀ ਹੁੰਦਾ ਹੈ। ਇਹ ਲੋਕ ਕਿਤੇ ਵੀ ਕਿਸੇ ਦੇਸ਼ ਚਲੇ
ਜਾਣ, ਕਿਸੇ ਚੰਗੇ ਅਹੁਦੇ ਤੇ ਬੈਠ ਜਾਣ ਚਤਰਾਈਆਂ, ਬੇਈਮਾਨੀ ਤੋਂ ਨਹੀਂ ਹਟਦੇ। ਕਈ ਕਹਿੰਦੇ ਹਨ, “ ਕੈਨੇਡਾ, ਅਮਰੀਕਾ ਵਿੱਚ ਬੇਈਮਾਨੀ, ਰਿਸ਼ਵਤ, ਤਕੜੇ ਦਾ ਪੱਖ ਵਾਦ ਨਹੀਂ ਹੈ। “ ਜੈਸੇ ਲੋਕ ਇੱਥੇ ਕੈਨੇਡਾ, ਅਮਰੀਕਾ ਆਉਣਗੇ। ਵੈਸਾ ਹੀ ਉਸ ਦੇਸ਼ ਨੂੰ ਬਣਾਂ
ਦੇਣਗੇ। ਸਮਾਜ ਵਿੱਚੋਂ ਗੱਲਾਂ ਨਾਲ ਕੁਰੀਤੀਆਂ ਨਹੀਂ ਨਿਕਲਣੀਆਂ। ਜੀਵਨ ਵਿੱਚ ਬਦਲਾ ਵਾਲੇ ਕਾਨੂੰਨ
ਢਾਲਣੇ ਪੈਣੇ ਹਨ।
Comments
Post a Comment