ਭਾਗ 42 ਜੇ ਕੈਨੇਡੀਅਨ ਮਾਪੇਂ ਬੱਚਿਆਂ ਨੂੰ ਡਾਲਰ ਨਹੀਂ ਦਿੰਦੇ, ਤਾਂ ਸਟੂਡੈਂਟਸ ਪਰਮਿਟ ਵਾਲਿਆਂ ਦੇ ਮਾਪੇਂ, ਕਿਥੋਂ ਨੋਟ ਦਿੰਦੇ ਰਹਿਣਗੇ ? ਜਾਨੋਂ ਮਹਿੰਗੇ ਯਾਰ

ਸਤਵਿੰਦਰ ਕੌਰ ਸੱਤੀ (ਕੈਲਗਰੀ) ਕੈਨੇਡਾ satwinder_7@hotmail.com

ਸੁਖਵਿੰਦਰ ਤੇ ਕੁੜੀ ਕਿਵੇਂ ਕਿਹੜੇ ਤਰੀਕੇ, ਕਾਨੂੰਨ ਨਾਲ ਕੈਨੇਡਾ ਆਈਆਂ ਸਨ? ਇਹ ਗੱਲ ਤਾਂ ਸਿਕੰਦਰ, ਸੁਖਵਿੰਦਰ ਤੇ ਕੁੜੀ ਵਿੱਚ ਸੀ। ਇੰਨਾ ਨੂੰ ਟਰਾਂਸਪੋਰਟ ਦੀਆਂ ਨੌਕਰਾਣੀਆਂ ਝਾੜੂ ਪੋਚਾ ਕਰਨ ਵਾਲੀਆਂ ਜਾਂ ਬੱਚੇ ਸੰਭਾਲਣ ਵਾਲੀਆਂ ਬਣਾਂ ਕੇ ਲਿਆਇਆ ਸੀ। ਅੱਜ ਕਲ ਤਾਂ ਹਰ ਉਮਰ ਦੇ ਪੜ੍ਹਨ ਲਈ ਵੀ ਕੈਨੇਡਾ ਆ ਰਹੇ ਹਨ। ਇੰਡੀਆ ਵਿੱਚ ਭਾਵੇਂ ਕਦੇ ਅੰਗਰੇਜ਼ੀ ਦਾ ਪੀਰੜ ਨਾ ਲਾਇਆ ਹੋਵੇ। ਪਰ ਬਹੁਤੇ ਹੁਣ ਤਾਂ ਅੰਗਰੇਜ਼ੀ ਸਕੂਲਾਂ ਵਿੱਚ ਹੀ ਪੜ੍ਹਦੇ ਹਨ। ਕੈਨੇਡਾ, ਅਮਰੀਕਾ, ਆਸਟ੍ਰੇਲੀਆ ਆ ਕੇ, ਪੜ੍ਹਾਈ ਵਿੱਚ ਅੰਗਰੇਜ਼ੀ ਦੇ ਵੱਟ ਕੱਢਦੇ ਹਨ। ਇਹ ਇੱਥੇ ਤੱਕ ਪਹੁੰਚਣ ਦਾ ਜਰੀਆਂ, ਰਸਤਾ ਹੀ ਹੈ। ਡਾਲਰਾਂ ਨੂੰ ਦੇਖ ਕੇ, ਪੜ੍ਹਾਈਆਂ ਵਿੱਚੇ ਰਹਿ ਜਾਂਦੀਆਂ ਹਨ। ਬਹੁਤੇ ਬਾਥਰੂਮ ਤੇ ਇਮਾਰਤਾਂ ਵਿੱਚ ਝਾੜੂ, ਪੋਚਾ ਕਰਦੇ ਹਨ। ਔਖੇ ਤੋਂ ਔਖੇ ਕੰਮ ਕਰਕੇ ਵੀ ਇੰਟਰਨੈਸ਼ਨਲ ਸਟੂਡੈਂਟਸ ਪਰਮਿਟ ਵਾਲਿਆਂ ਤੇ ਵਰਕ ਪਰਮਿਟ ਵਾਲਿਆਂ ਨੂੰ ਆਮ ਰੇਟ ਨਾਲੋਂ ਅੱਧੇ ਪੈਸੇ ਵੀ ਨਹੀਂ ਮਿਲਦੇ। ਹੋਰ ਸਾਰੇ ਮਨੁੱਖੀ ਅਧਿਕਾਰਾਂ ਦੀ ਗੱਲ ਕੈਨੇਡਾ, ਅਮਰੀਕਾ ਕਰੀ ਜਾਂਦਾ ਹੈ। ਸਟੂਡੈਂਟਸ ਪਰਮਿਟ, ਵਰਕ ਪਰਮਿਟ ਵਾਲਿਆਂ ਤੇ ਮਜ਼ਦੂਰੀ ਕਰਨ ਵਾਲਿਆਂ ਦਾ ਪੂਰਾ ਹੱਕ ਅਜੇ ਵੀ ਮਾਲਕ ਦੱਬੀ ਜਾਂਦਾ ਹੈ। ਇੰਟਰਨੈਸ਼ਨਲ ਸਟੂਡੈਂਟਸ ਜੋ ਦੂਜੇ ਦੇਸ਼ਾਂ ਵਿੱਚੋਂ ਪੜ੍ਹਾਈ ਕਰਨ ਆਉਂਦੇ ਹਨ। ਉਨ੍ਹਾਂ ਨੂੰ ਨੌਕਰੀ ਕਰਨ ਦੀ ਇਜਾਜ਼ਤ ਨਹੀਂ ਹੈ। ਉਹ ਗੌਰਮਿੰਟ ਤੋਂ ਚੋਰੀ ਕੰਮ ਕਰਦੇ ਹਨ। ਤਾਂਹੀ ਹਰ ਕੀਮਤ ਉੱਤੇ ਕੰਮ ਕਰਨ ਨੂੰ ਤਿਆਰ ਰਹਿੰਦੇ ਹਨ। ਕੈਨੇਡਾ, ਅਮਰੀਕਾ ਦੀ ਗੌਰਮਿੰਟ ਨੂੰ ਕੋਈ ਪੁੱਛੇ ਜੋ ਸਟੂਡੈਂਟਸ ਪਰਮਿਟ ਤੇ ਆਏ ਹਨ। ਉਹ 18 ਸਾਲਾਂ ਤੋਂ ਉੱਪਰ ਵਾਲੇ ਹਨ। ਜਦੋਂ ਕੰਮ ਨਹੀਂ ਕਰ ਸਕਦੇ। ਉਹ ਕਿਥੋਂ ਖਾਣਗੇ? ਉਨ੍ਹਾਂ ਸਟੂਡੈਂਟਸ ਨੂੰ ਪੜ੍ਹਾਈ ਲਈ ਕਰਜ਼ਾ ਵੀ ਨਹੀਂ ਦਿੱਤਾ ਜਾਂਦਾ। 18 ਸਾਲਾਂ ਦੀ ਉਮਰ ਪਿੱਛੋਂ ਕੀ ਕੈਨੇਡੀਅਨ ਮਾਪੇਂ ਆਪਦੀ ਔਲਾਦ ਨੂੰ ਖ਼ਰਚੇ ਦਿੰਦੇ ਹਨ? ਕੈਨੇਡੀਅਨ ਮਾਪੇਂ ਬੱਚਿਆਂ ਨੂੰ ਡਾਲਰ ਨਹੀਂ ਦਿੰਦੇ,, ਤਾਂ ਸਟੂਡੈਂਟਸ ਪਰਮਿਟ ਵਾਲਿਆਂ ਦੇ ਮਾਪੇਂ, ਬੱਚਿਆਂ ਨੂੰ ਕਿਥੋਂ ਨੋਟ ਦਿੰਦੇ ਰਹਿਣਗੇ? ਇਹ ਇੰਮੀਗ੍ਰੇਟ ਸਟੂਡੈਂਟਸ ਤੇ ਆਪਦੇ ਸਿਟੀਜ਼ਨ ਸਟੂਡੈਂਟਸ ਨੂੰ, 14 ਸਾਲਾਂ ਦੇ ਨੂੰ ਕੰਮ ਕਰਨ ਦੀ ਇਜਾਜ਼ਤ ਦੇ ਦਿੰਦੇ ਹਨ। ਜੇ ਇਹ ਕੰਮ ਕਰ ਸਕਦੇ ਹਨ। ਸਟੂਡੈਂਟਸ ਪਰਮਿਟ ਵਾਲੇ ਕੰਮ ਕਿਉਂ ਨਹੀਂ ਕਰ ਸਕਦੇ?

ਕੁੜੀ ਸ਼ਾਮ ਸਮੇਂ ਕਿਤੇ ਜਾਂਦੀ ਸੀ। ਮਕਾਨ ਮਾਲਕ ਕਲੀਨੀਇੰਗ ਦੇ ਠੇਕੇ ਲੈਂਦਾ ਸੀ। ਉਸ ਨੇ ਸੁਖਵਿੰਦਰ ਨੂੰ ਕਿਹਾ, “ ਤੁਸੀਂ ਕਿਰਾਏ ਤੇ ਖਾਣੇ ਦੇ ਪੈਸੇ ਦੇਣੇ ਹਨ। ਅਸੀਂ ਸਾਰਾ ਟੱਬਰ ਕੰਮ ਉੱਤੇ ਜਾਂਦੇ ਹਾਂ। ਤੁਸੀਂ ਵੀ ਸਾਡੇ ਨਾਲ ਕੰਮ ਤੇ ਚੱਲਿਆ ਕਰੋ। “ “  ਮੈਨੂੰ ਤਾਂ ਕੰਮ ਕਰਨਾ ਨਹੀਂ ਆਉਂਦਾ। ਮੈਂ ਕਦੇ ਪਿੰਡ ਕੰਮ ਨਹੀਂ ਕੀਤਾ ਸੀ। 6 ਸਾਲ ਜੱਸੀ ਨੂੰ ਵਿਆਹੀ ਆਈ ਹੋ ਗਏ। ਉਹੀ ਘਰ ਦਾ ਕੰਮ ਕਰਦੀ ਸੀ। ਮੇਰੇ ਘਰ ਤਾਂ ਪੋਚਾ ਮਾਰਨ ਵਾਲੀ ਤੇ ਕੱਪੜੇ ਧੋਣ ਵਾਲੀ, ਗੋਹੇ ਕੂੜੇ ਵਾਲੀਆਂ ਆਉਂਦੀਆਂ ਸਨ। ਮੇਰੇ ਜੋਤ ਪੁੱਤ ਨੇ ਮੈਨੂੰ ਕੰਮ ਨਹੀਂ ਕਰਨ ਦੇਣਾ। ਮਕਾਨ ਮਾਲਕ ਜਰਾ ਤਲਖ਼ੀ ਨਾਲ ਬੋਲਿਆ, “ ਆਪਦੇ ਉਸ ਪੁੱਤ ਨੂੰ ਕਹਿ, “ 6 ਮਹੀਨਿਆਂ ਦਾ ਕਿਰਾਇਆ ਤੇ ਰਾਸ਼ਨ ਦੇ ਪੈਸੇ ਦੇ ਦੇਵੇ। ਮੈਂ 40 ਕਿੱਲਿਆਂ ਦਾ ਮਾਲਕ ਹਾਂ। ਅਸੀਂ ਦੋਨੇਂ ਜੀਅ ਤੇ ਬੱਚੇ ਦੋਨੇਂ ਦਿਹਾੜੀਆਂ ਕਰਦੇ ਫਿਰਦੇ ਹਾਂ। ਤੁਹਾਡੀ ਕਿੰਨੀ ਕੁ ਜ਼ਮੀਨ ਹੈ? “  ਸਰਦਾਰ ਜੀ ਜ਼ਮੀਨ ਭਾਵੇਂ ਇੱਕੋ ਕਿੱਲਾ ਹੈ। ਪਰ ਪਿੰਡ ਵਿੱਚ ਇੱਜ਼ਤ ਸੌ ਕਿੱਲਿਆਂ ਵਾਲੇ ਜਿੰਨੀ ਹੈ। ਮਕਾਨ ਮਾਲਕਣ ਤੋਂ ਚੁੱਪ ਨਾਂ ਰਿਹਾ ਗਿਆ। ਉਸ ਨੇ ਕਿਹਾ, “ ਬੀਬੀ ਇੱਜ਼ਤ ਕੀ ਹੁੰਦੀ ਹੈ? ਜੇ ਇੱਜ਼ਤ ਇਸ ਵਿੱਚ ਹੈ। ਲੋਕਾਂ ਦੇ ਦਰ ਉੱਤੇ ਬੈਠ ਕੇ, ਢਿੱਡ ਭਰੀ ਚਲੋ। ਲੋਕਾਂ ਤੋਂ ਫੜ-ਫੜ ਕੇ ਪੈਸੇ ਹਜ਼ਮ ਕਰੀ ਚਲੋ। ਆਪ ਨੂੰ ਲੋਕਾਂ ਦਾ ਕਰਜ਼ਾਈ ਬਣਾਈ ਚੱਲੋ। ਇਹ ਤਾਂ ਕੰਮ ਟੱਪਰੀਵਾਸ ਵੀ ਨਹੀਂ ਕਰਦੇ। ਉਹ ਵੀ ਮਿਹਨਤ ਕਰਕੇ ਖਾਂਦੇ ਹਨ। ਭਿਖਾਰੀ ਵੀ ਮੰਗਣ ਲਈ ਦਰ-ਦਰ ਫਿਰਦਾ ਹੈ। “ “ ਭੈਣੇ ਤੂੰ ਵੀ ਨੀਚਾਂ ਵਾਲੀਆਂ ਕੀ ਗੱਲਾਂ ਮਾਰਨ ਲੱਗ ਗਈ? ਜਦੋਂ ਪੈਸੇ ਹੋਣਗੇ ਦੇ ਦਿਆਂਗੇ। ਸਾਡਾ ਕਿਹੜਾ ਗੱਡੇ ਸਮਾਨ ਪਾਇਆ ਹੈ? “ ਉਹ ਉੱਠ ਕੇ ਆਪਦੇ ਕਮਰੇ ਵਿੱਚ ਚਲੀ ਗਈ। ਸੁਖਵਿੰਦਰ ਹਰ ਰੋਜ਼ ਆਪ ਖਾ-ਪੀ ਕੇ ਕੁੜੀ ਲਈ ਚਾਹ ਰੋਟੀ ਥੱਲੇ ਆਪਦੇ ਘਰ ਲੈ ਜਾਂਦੀ ਸੀ। ਸਵੇਰੇ ਜਦੋਂ ਚਾਹ ਪੀਣ ਸੁਖਵਿੰਦਰ ਨਾਂ ਆਈ। ਮਕਾਨ ਮਾਲਕਣ ਉਸ ਨੂੰ ਬੁਲਾਉਣ ਚਲੀ ਗਈ। ਬਈ ਰਾਤ ਦੇ ਕੋੜੇ ਬੋਲਾਂ ਦਾ ਗ਼ੁੱਸਾ ਕਰ ਗਈ। ਉੱਥੇ ਸੁਖਵਿੰਦਰ, ਕੁੜੀ ਤੇ ਅਟੈਚੀ ਵੀ ਨਹੀਂ ਸਨ। ਵਾਧੂ ਸਮਾਨ ਤੇ ਕੂੜਾ ਖਿੰਡਿਆ ਪਿਆ ਸੀ।

Comments

Popular Posts