ਭਾਗ
19 ਰਾਤ ਦਾ ਹਨੇਰਾ ਬਹੁਤ ਕੁੱਝ ਲੁਕਾ ਲੈਂਦਾ ਹੈ ਜਾਨੋਂ ਮਹਿੰਗੇ ਯਾਰ
ਸਤਵਿੰਦਰ
ਕੌਰ ਸੱਤੀ (ਕੈਲਗਰੀ) ਕੈਨੇਡਾ satwinder_7@hotmail.com
ਕੈਨੇਡਾ
ਐਬਰਸੀ ਤੋ ਵਾਪਸ ਮੁੜਦਿਆਂ ਰਾਣੋ ਨੇ ਕਿਹਾ, " ਹੈਪੀ ਕੈਨੇਡਾ ਐਬਰਸੀ ਵਾਲਿਆਂ ਨੇ ਮੂਵੀ ਤੇ ਫ਼ੋਟੋਆਂ ਫੜਕੇ ਰੱਖ ਲਈਆਂ। ਹੋਰ ਕੁੱਝ
ਤਾਂ ਪੁੱਛਿਆ ਨਹੀਂ। ਕੀ ਇੰਨਾ ਹੀ ਕੰਮ ਸੀ?" ਹੈਪੀ ਨੇ ਕਿਹਾ, " ਕੀ ਤੂੰ ਉਨ੍ਹਾਂ ਨੂੰ ਸੁਹਾਗ-ਰਾਤ ਸੁਣਾਉਣੀ
ਸੀ? ਰਾਣੋਂ ਤੇਰਾ ਪੱਤਾਂ ਕੁੱਝ ਨਹੀਂ। “
“ ਕਿਹੜੀ
ਸੁਹਾਗ-ਰਾਤ ਸੁਣਾਉਣੀ ਸੀ? ਬਈ ਸਾਡਾ ਬਾਣ ਦਾ ਮੰਜਾ ਪੇਟੀਆਂ ਵਿਚਾਲੇ ਡੇਹਾ
ਹੋਇਆ ਸੀ। ਮੰਜੇ ਉੱਤੇ ਪਾਸਾ ਲੈਣ ਨਾਲ ਹੀ ਚੂਕੀ ਜਾਂਦਾ ਸੀ। ਟੀਨ ਦੀਆਂ ਪੇਟੀਆਂ ਤੇ ਮਾੜਾ ਜਿਹਾ
ਹੱਥ ਲੱਗਣ ਨਾਲ, ਪਿੰਡ ਦੇ ਪਹੇ ਤੱਕ ਆਵਾਜ਼ ਸੁਣਦੀ ਸੀ। ਮੈਨੂੰ
ਗੋਰੀ ਨੂੰ ਦੱਸਣਾ ਚਾਹੀਦਾ ਸੀ। ਪਿੰਡਾਂ ਵਿੱਚ ਸੁਹਾਗ-ਰਾਤ ਕੈਸੀ ਹੁੰਦੀ ਹੈ। ਮੈਨੂੰ ਮੰਮੀ ਨੇ
ਦੱਸਿਆ, “ ਮੈਨੂੰ ਚਿੱਟੇ ਚਾਦਰੇ ਵਿੱਚ ਲਪੇਟ ਕੇ, ਅਨੰਦਾਂ ਉੱਤੇ ਬੈਠਾ ਦਿੱਤਾ ਸੀ। ਉਸ ਨਾਲ ਹੀ
ਘੁੰਡ ਕੱਢਿਆ ਗਿਆ ਸੀ। ਮੇਰੀ ਸੁਹਾਗ-ਰਾਤ ਐਸੇ ਹਨੇਰੇ ਕਮਰੇ ਵਿੱਚ ਸੀ। ਚੱਜ ਦਾ ਦੀਵਾ ਨਹੀਂ ਸੀ।
ਹੱਥ ਮਾਰਿਆ ਨਹੀਂ ਦਿਸਦਾ ਸੀ। ਮੈਨੂੰ ਉਸ ਦਾ ਮੂੰਹ ਸਿਰ ਨਹੀਂ ਦਿਸਿਆ। ਅਜੇ ਇਹ ਰਜ਼ਾਮੰਦੀ ਦਾ
ਵਿਆਹ ਸੀ। ਅਗਲੇ ਨੇ ਸੁਹਾਗ-ਰਾਤ ਮਨਾ ਲਈ ਸੀ। ਦੂਜੇ ਦਿਨ ਮੈਨੂੰ ਇਹ ਨਾਂ ਪਤਾ ਲੱਗੇ। ਹੈਪੀ ਦਾ
ਡੈਡੀ ਕਿਹੜਾ ਹੈ? ਅਗਲੀ ਰਾਤ ਮੈਂ ਉਸ ਨੂੰ ਦੱਸਿਆ। ਤਾਂ ਉਹ ਤੀਜੇ
ਦਿਨ ਦਿਨੇ ਮੇਰੇ ਕੋਲ ਆਇਆ। ਤੀਜੇ ਦਿਨ ਜਾ ਕੇ, ਮੈਨੂੰ
ਪਤਾ ਲੱਗਾ, ਮੇਰਾ ਪਤੀ ਦੇਖਣ ਵਿੱਚ ਕੈਸਾ ਹੈ। ਉਦੋਂ ਹੀ
ਇੱਕ ਨੌਜਵਾਨ ਕੁੜੀ ਦਾ ਖੇਤ ਵਿੱਚ ਬਲਾਤਕਾਰ ਹੋਇਆ ਸੀ। ਉਦੋਂ ਖੇਤਾਂ ਵਿੱਚ ਜੰਗਲ ਪਾਣੀ ਜਾਂਦੇ
ਸੀ।। ਉਸ ਦਿਨ ਹਨੇਰੀ ਰਾਤ ਸੀ। ਉਸ ਨੂੰ ਅਜੇ ਤੱਕ ਨਹੀਂ ਪਤਾ ਲੱਗਾ। ਉਸ ਨਾਲ ਮੂੰਹ ਕਾਲਾ ਕਿਹਨੇ
ਕੀਤਾ ਸੀ? ਹੁਣ ਤਾਂ ਹੋਸ਼-ਹਵਾਸ ਵਿੱਚ ਸਬ ਕੁੱਝ ਕਰੀ ਜਾਂਦੇ
ਹਨ। ਹੁਣ ਦੀਆਂ ਪਹਿਲਾਂ ਮੁੰਡਾ ਦੇਖਦੀਆਂ ਹਨ। ਫਿਰ ਮੁਲਾਕਾਤਾਂ ਕਰਕੇ, ਅਗਲੇ ਦੀ ਨਬਜ਼ ਦੇਖਦੀਆਂ ਹਨ। ਕਿੰਨੀ ਕੁ
ਧੜਕਦੀ ਹੈ? ਫਿਰ ਵੀ ਵਿਚਾਰੇ ਮਰਦ ਨੂੰ ਕੁੱਝ ਕੁ ਸ਼ਾਲਾਂ
ਵਿੱਚ ਕੰਡਮ ਕਰ ਕੇ, ਹੋਰ ਲੱਭ ਕੇ, ਤਲਾਕ ਦੇ ਦਿੰਦੀਆਂ ਹਨ। “ ਮੰਮੀ ਦੀਆਂ ਗੱਲਾਂ ਬਹੁਤ ਮਜ਼ੇਦਾਰ ਹਨ। “ “ ਮੰਮੀ ਨੂੰ ਕਹਿਣਾ ਪੈਣਾ ਹੈ, ਰਾਣੋਂ ਨੂੰ ਐਸੀਆਂ ਗੱਲਾਂ ਨਾਂ ਦੱਸਿਆ ਕਰ। ਗੱਲਾਂ
ਅਮਰੀਕਾ, ਕੈਨੇਡਾ ਵਿੱਚ ਪਹੁੰਚਾ ਦੇਵੇਗੀ। ਸੀਸ ਗੰਜ
ਸਾਹਿਬ ਤੇ ਬੰਗਲਾ ਸਾਹਿਬ ਸਤਿਗੁਰਾਂ ਨੂੰ ਸੀਸ ਝੁਕਾ ਆਈਏ। ਅਗਲੇ ਗੇੜੇ ਨਹੀਂ ਜਾ ਹੋਣਾ। ਅਟੈਚੀਆਂ
ਦਾ ਭਾਰ ਚੱਕ ਕੇ, ਕਿਤੇ ਨਹੀਂ ਜਾ ਹੁੰਦਾ। ਸਿੱਧਾ ਏਅਰਪੋਰਟ ਤੇ
ਮਸਾਂ ਪਹੁੰਚ ਹੁੰਦਾ ਹੈ। ਬੰਗਲਾ ਸਾਹਿਬ ਗੁਰਦੁਆਰਾ ਆ ਗਿਆ ਹੈ। ਪ੍ਰੀਤ ਤੁਸੀਂ ਵੀ ਚੱਲ ਕੇ ਮੱਥਾ
ਟੇਕੋ। “
ਚਾਰਾਂ
ਨੇ, ਚੁੰਨੀਆਂ ਨਾਲ ਸਿਰ ਢੱਕ ਲਏ। ਹੈਪੀ ਕੋਲ
ਰੁਮਾਲ ਸੀ। ਭੋਲੀ ਨੇ ਕਿਹਾ,
“ ਰੋਣਾ ਭਾਬੀ ਜਦੋਂ
ਅਸੀਂ ਦਿੱਲੀ ਰਹਿੰਦੀਆਂ ਸੀ। ਤੁਰ ਕੇ ਦੋ ਮਿੰਟ ਵਿੱਚ ਬੰਗਲਾ ਸਾਹਿਬ ਗੁਰਦੁਆਰੇ ਆ ਜਾਂਦੀਆਂ ਸੀ।
ਜਿਸ ਦਿਨ ਨਵੰਬਰ 1984 ਨੂੰ ਬੰਦੇ ਜਿਉਂਦੇ ਸਿੱਖਾਂ ਦੀ ਹਿੰਦੂਆਂ ਹੱਥੋਂ ਵੱਡ-ਵੱਡਾਈ ਹੋਈ ਸੀ।
ਅਸੀਂ ਹੱਲੇ-ਗੁੱਲੇ ਵਿੱਚ ਹੀ ਇਸ ਗੁਰਦੁਆਰੇ ਸਾਹਿਬ ਪਹੁੰਚੇ ਸੀ। “ ਪੰਮੀ ਨੇ ਕਿਹਾ, “
ਭੋਲੀ
ਕਿਉਂ ਉਹ ਦਿਨ ਯਾਦ ਕਰਾਉਂਦੀ ਹੈ? ਮੇਰਾ
ਤਾਂ ਅੱਜ ਵੀ ਦਿਲ ਡਰਦਾ ਹੈ। ਬਈ ਕਿਤੇ ਕੋਈ ਨੰਗੀ ਕਿਰਪਾਨ ਵਾਲਾ ਬੰਦੇ ਜਿਉਂਦੇ ਵੱਢਣ, ਫੂਕਣ ਵਾਲਾ, ਇੱਧਰੋਂ-ਉਧਰੋਂ ਨਾਂ ਨਿਕਲ ਆਵੇ। “ ਪ੍ਰੀਤ ਨੇ ਕਿਹਾ, “ਤੁਸੀਂ ਚੁੱਪ ਨਹੀਂ ਕਰ ਸਕਦੀਆਂ। ਪੁਰਾਣੀਆਂ
ਗੱਲਾਂ ਯਾਦ ਕਰਾ ਕੇ, ਜੁਆਕ ਨੂੰ ਡਰਾਈ ਜਾਂਦੀਆਂ ਹੋ। ਮੈਨੂੰ ਤਾਂ
ਉਵੇਂ ਦੀ ਹੀ ਰਾਤ ਲੱਗਦੀ ਹੈ। ਰਾਤ ਦਾ ਹਨੇਰਾ ਬਹੁਤ ਕੁੱਝ ਲੁਕਾ ਲੈਂਦਾ ਹੈ। ਵੈਸੇ ਰਾਤ ਕਰਕੇ ਹੀ
ਆਪਣਾ ਬਚਾ ਹੋ ਗਿਆ ਸੀ। “ ਹੈਪੀ ਨੇ ਕਿਹਾ, “
ਇਹ
ਜੁਆਕ ਸਾਰੇ ਰਸਤੇ ਬਗੈਰ ਸੀਟ ਤੇ ਬੈਲਟ ਤੋਂ ਕਾਰ ਦੀ ਡਿੱਕੀ ਵਿੱਚ ਪਿਆ ਆਇਆ ਹੈ। ਖੱਡਿਆਂ ਦੇ
ਹੁਲਾਰਿਆਂ ਤੋਂ ਤੈਨੂੰ ਉਦੋਂ ਤਾਂ ਮੌਤ ਤੋਂ ਡਰ ਨਹੀਂ ਲੱਗਾ। ਕਾਰ ਵਿੱਚ ਵੱਟੇ ਵਾਂਗ ਰੂੜੀ ਫਿਰਦੀ
ਸੀ। ਰਾਣੋਂ ਨੇ ਕਿਹਾ, “ ਪ੍ਰੀਤ ਤੇਰੇ ਵਰਗੇ ਬੱਚੇ ਡਰ-ਡਰ ਕੇ ਨਿਡਰ ਤੇ
ਦਲੇਰ ਬਣਦੇ ਹਨ। ਜਿੰਨਾ ਡਰ ਲੱਗੀ ਜਾਵੇਗਾ। ਜੇ ਉਹ ਤੇਰੇ ਸਾਹਮਣੇ ਉਵੇਂ ਡਰਾਉਣ ਵਾਲਾ ਸੱਚ ਨਾਂ
ਆਇਆ। ਤੂੰ ਹੋਰ ਨਿਧੜਕ ਹੋ ਜਾਵੇਗੀ। ਉਦੋਂ ਤੇ ਹੁਣ ਵਿੱਚ ਫ਼ਰਕ ਹੈ। “ ਮਿੱਠੀ ਗੁਰਬਾਣੀ ਦਾ
ਕੀਰਤਨ ਹੋ ਰਿਹਾ ਸੀ। ਗੁਰਦੁਆਰੇ ਸਾਹਿਬ ਵਿੱਚ ਜਾ ਕੇ, ਸਬ
ਨੂੰ ਸ਼ਾਂਤੀ ਮਿਲ ਗਈ ਸੀ। ਇੰਨੇ ਸਾਲਾਂ ਦੀ ਵਿੱਥ ਭੁੱਲ ਗਈ ਸੀ।
Comments
Post a Comment