ਭਾਗ 5 ਮਰਦ-ਔਰਤ ਉਸ ਦੇ ਗ਼ੁਲਾਮ ਹੋ ਜਾਂਦੇ ਹਨ ਜ਼ਿੰਦਗੀ ਜੀਨੇ ਦਾ ਨਾਮ
ਸਤਵਿੰਦਰ ਕੌਰ ਸੱਤੀ-(ਕੈਲਗਰੀ)-
ਕੈਨੇਡਾ satwinder_7@hotmail.com
ਮਿਹਰੂ ਨੂੰ ਜ਼ਕੀਨ ਨਹੀਂ ਸੀ। ਉਸ ਨਾਲ ਐਸਾ ਹੋ
ਸਕਦਾ ਹੈ। ਉਸ ਨੇ ਸੋਚਿਆ ਸੀ। ਰਿੱਕੀ ਨਾਲ ਹੀ ਮੱਥਾ ਮਾਰ ਕੇ, ਕੈਲੋ ਠੰਢੀ ਹੋ ਕੇ ਬੈਠ ਜਾਵੇਗੀ। ਕੈਲੋ ਕੰਮ ‘ਤੇ ਜਾਣ ਵਾਲੀ ਹੀ ਸੀ। ਕੈਲੋ ਦੇ
ਕੰਮ ਤੇ ਜਾਣ ਤੋਂ ਪਿੱਛੋਂ ਬਾਰ ਖ਼ੋਲ ਕੇ, ਹਮੇਸ਼ਾ ਦੀ ਤਰਾਂ ਰਿੱਕੀ ਨੂੰ ਅੰਦਰ ਵਾੜ
ਲਵੇਗਾ। ਫਿਰ ਕੈਲੋ ਸ਼ਰਾਬੀ ਨੂੰ ਬਾਹਰ ਕੱਢ ਨਹੀਂ ਸਕਦੀ। ਜੇ ਕੋਈ ਪੰਗਾ ਲਵੇਗੀ। ਆਪੇ ਗੁੱਤ
ਪੁਟਾਏਗੀ। ਮਿਰਹੂ ਨੂੰ ਹੋਰ ਕੋਈ ਰਸਤਾ ਨਾਂ ਦਿਸਿਆ। ਉਸ ਨੇ ਐਸੀਆਂ ਗੰਦੀਆਂ ਗਾਲ਼ਾਂ ਆਪਦੀ ਨੂੰਹ ਨੂੰ ਕੱਢੀਆਂ। ਧੀ, ਮਾਂ, ਭੈਣ ਦੇ ਪ੍ਰਾਈਵੇਟ ਥੋਕ ਦੇ ਸਬ ਨਾਮ ਗਿਣ
ਦਿੱਤੇ। ਪੰਜਾਬੀ ਮਰਦ ਹੋਣ ਦਾ ਪੱਕਾ ਸਬੂਤ ਦੇ ਦਿੱਤਾ। ਕਈ ਪੰਜਾਬੀ ਜੱਟ ਮਰਦ ਜੇ ਗੱਲ ਕਰਨ ਲੱਗੇ ਤੇਰੀ ਧੀ, ਤੇਰੀ ਮਾਂ, ਤੇਰੀ ਭੈਣ ਕਹਿ ਕੇ ਪ੍ਰਾਈਵੇਟ ਥੋਕ ਦੇ ਨਾਮ ਨਾਂ
ਗਿਣਨ ਤਾਂ ਉਹ ਅਸਲੀ ਮਾਂ-ਬਾਪ
ਦੇ ਆਪਣੇ ਆਪ ਨੂੰ ਨਹੀਂ ਮੰਨਦੇ। ਕਈਆਂ ਮਰਦਾਂ ਦਾ ਕਹਿਣਾ ਹੈ, “ ਧੀ, ਮਾਂ, ਭੈਣ ਨੂੰ ਜੋ ਮਰਦ ਗਾਲ਼ ਨਹੀਂ ਕੱਢਦਾ। ਉਸ ਦੀ ਨਸਲ ਅਸਲੀ ਨਹੀਂ ਹੈ। “ ਪੰਜਾਬੀ ਨਹੀਂ ਮੰਨਦੇ। ਆਪ ਨੂੰ ਹਰਾਮੀ ਸਮਝਦੇ ਹਨ। ਜੋ ਰਿੱਕੀ ਨੇ ਸਾਰੀ ਰਾਤ
ਵਿੱਚ ਕਸਰ ਛੱਡੀ ਸੀ। ਉਹ ਚਿੱਟੀ ਦਾੜ੍ਹੀ ਵਾਲੇ 90 ਸਾਲਾ ਬੁੱਢੇ ਨੇ ਗਾਲ਼ਾਂ ਕੱਢ ਕੇ ਕਸਰ ਪੂਰੀ
ਕਰ ਦਿੱਤੀ ਸੀ। ਗਰਮੀ ਬਹੁਤ ਹੋਣ ਕਰਕੇ, ਘਰ ਦੀਆਂ ਬਾਰੀਆਂ ਖੁੱਲ੍ਹੀਆਂ ਸਨ। ਆਵਾਜ਼ਾਂ
ਬਾਹਰ ਜਾਂਦੀਆਂ ਸਨ। ਕੋਲੇ ਇੰਨਾ ਅੱਕ ਗਈ ਸੀ। ਜੇ ਉਸ ਨੂੰ ਕੋਈ ਹਥਿਆਰ ਦਿਸ ਪੈਂਦਾ, ਬੁੱਢੇ ਦਾ ਭੋਗ ਪੈ ਜਾਣਾ ਸੀ। ਉਸ ਨੂੰ ਸੋਫ਼ੇ ਦੀ ਗੱਦੀ ਦਿਸ ਪਈ। ਉਸ ਨੇ ਦੋਨੇਂ
ਹੱਥਾਂ ਨਾਲ ਮੂੰਹ ਉੱਤੇ ਰੱਖ ਕੇ ਗੱਦੀ ਨੂੰ ਦੱਬ ਦਿੱਤਾ। ਬੁੱਢਾ ਫਿਰ ਵੀ ਉੜਲ-ਉੜਲ ਕਰਨੋਂ ਨਹੀਂ
ਹਟਿਆ। ਗੋਪੀ ਨੇ ਆ ਕੇ, ਕੈਲੋ ਦੇ ਹੱਥੋਂ ਗੱਦੀ ਖੋਹੀ। ਉਸ ਨੇ ਕਿਹਾ,
“ ਮੰਮ ਕੀ ਕਰਦੀ ਹੈ? ਕੰਟਰੋਲ ਕਰ। ਇਸ ਨੂੰ ਮੈਂ ਬਾਹਰ ਜਾਣ ਲਈ ਕਹਿ ਦਿੰਦੀ ਹਾਂ। “ “ ਗੋਪੀ ਮੈਨੂੰ ਇਹ ਪ੍ਰੇਤ ਵਰਗਾ ਲੱਗਦਾ ਹੈ। ਇਹ ਆਪ ਤਾਂ ਵਿਗੜਿਆ ਹੋਇਆ ਖੂਸਟ ਸੀ।
ਇਸ ਨੇ ਘਰ ਦੇ ਦੋ ਮਰਦ ਹੋਰ ਨਿਕਾਰਾ ਕਰ ਦਿੱਤੇ ਹਨ। ਮੈਂ 40 ਸਾਲ ਬਰਦਾਸ਼ਤ ਕਰ ਲਏ ਹਨ। ਹੁਣ ਪਾਣੀ
ਸਿਰ ਦੇ ਉੱਤੋਂ ਦੀ ਲੰਘ ਗਿਆ ਹੈ। ਇਸ ਕੋਲੋਂ ਘਰ ਦੀ ਚਾਬੀ ਵੀ ਮੰਗ ਲੈ। “ ਮਿਹਰੂ ਫੁੱਲ ਵਰਗਾ ਹੌਲਾ ਹੋ ਗਿਆ ਸੀ। ਸਹੁਰੇ ਦਾ ਛਤਰ ਸਿਰ ਤੋਂ ਉੱਤਰ ਗਿਆ ਸੀ।
ਸੱਸ-ਸਹੁਰਾ ਚਾਹੇ ਨੂੰਹ ਦੀ ਐਸੀ ਕੀ ਤੈਸੀ ਕਰ ਦੇਣ। ਅੱਗਾ-ਪਿੱਛਾ ਛਾਣ ਦੇਣ। ਜੇ ਨੂੰਹ ਕੁੱਝ ਕਹਿ
ਦੇਵੇ। ਲੋਕਾਂ ਦੇ ਵੀ ਹਜ਼ਮ ਨਹੀਂ ਹੁੰਦਾ। ਇੰਨਾ ਲੋਕਾਂ ਨੇ ਵੀ ਆਖ਼ਰ ਸੱਸ-ਸਹੁਰੇ ਬਣਨਾ ਹੈ। ਇੰਨਾ
ਦੀ ਵੀ ਬਾਰੀ ਆ ਸਕਦੀ ਹੈ।
ਨਖੱਟੂ ਪੁੱਤ ਜੰਮ ਕੇ, ਕਮਾਊ ਨੂੰਹ ਘਰ ਲਿਆਂਦੀ ਸੀ। ਕੈਲੋ ਲੋਕਾਂ ਦੇ ਡਰੋਂ, ਸ਼ਰਮ ਦੀ ਮਾਰੀ ਘੇਸਲ ਵੱਟੀ ਸ਼ਰਾਬੀਆਂ ਨਾਲ ਦਿਨ ਕੱਟ ਰਹੀ ਸੀ। ਮਾਪੇ ਧੀ ਦਾ ਵਿਆਹ
ਕਿਸੇ ਵੀ ਮਰਦ ਨਾਲ ਕਰਕੇ, ਧੱਕਾ ਦੇਣ ਦੀ ਕਰਦੇ ਹਨ। ਉਨ੍ਹਾਂ ਦਾ ਮਕਸਦ
ਇਹੀ ਹੁੰਦਾ ਹੈ। ਧੀ ਕਿਤੇ ਆਪੇ ਖ਼ਸਮ ਨਾਂ ਲੱਭ ਲਵੇ। ਫਿਰ ਇੰਨਾ ਦੀ ਇੱਜ਼ਤ ਨਹੀਂ ਰਹਿਣੀ। ਜਿਵੇਂ
ਮਾਪਿਆਂ ਨੇ, ਉਸ ਨਾਲ ਆਪ ਵੱਸਣਾ ਹੁੰਦਾ ਹੈ। ਮਾਪੇਂ ਆਪਦੀ
ਮਰਜ਼ੀ ਦਾ ਸਾਥੀ ਲੱਭਦੇ ਹਨ। ਮਾਪਿਆਂ ਤੇ ਲੋਕਾਂ ਨੂੰ ਜਵਾਨ ਮੁੰਡਾ-ਕੁੜੀ ਕਾਮ ਦਾ ਭੂਤ ਲੱਗਦੇ ਹਨ।
ਇਸੇ ਲਈ ਕੋਈ ਵੀ ਮੁੰਡਾ-ਕੁੜੀ ਸਹੇੜਨ ਦੀ ਕਰਦੇ ਹਨ। ਕਾਮ ਦੀ ਅੱਗ ਬੁਝਾਉਣ ਵਾਲਾ ਹਥਿਆਰ ਚਾਹੀਦਾ
ਹੈ। ਬੱਚੇ ਜੰਮ ਕੇ ਬਲਦ ਵਾਂਗ ਸਾਰੀ ਉਮਰ ਹੱਲ ਜੋਤੀ ਜਾਣ। ਮਰਦ ਦਾ ਮੂੰਹ, ਮੱਥਾ, ਅਕਲ, ਸ਼ਕਲ ਕੈਸੀ ਵੀ ਹੋਵੇ। ਜਿੱਥੇ ਕਾਮ, ਸੰਭੋਗ ਦੀ ਕਸਰ ਪੂਰੀ ਹੁੰਦੀ ਹੈ। ਮਰਦ-ਔਰਤ ਉਸ ਦੇ ਗ਼ੁਲਾਮ ਹੋ ਜਾਂਦੇ ਹਨ। ਭਾਵੇਂ
ਉਹ ਨਸ਼ੇੜੀ, ਸ਼ਰਾਬੀ, ਜਾਂ ਬਾਜ਼ਾਰ ਵਿੱਚ ਬੈਠੀ ਰੰਡੀ ਹੀ ਹੋਵੇ। ਅਸਲ ਮਕਸਦ ਕਾਮ ਨੂੰ ਠੰਢਾ ਕਰਨਾ ਹੈ।
ਕਈ ਔਰਤਾਂ ਝੁੱਡੂ ਜਿਹੇ ਦੇ ਘਰ ਵਸੀ ਜਾਂਦੀਆਂ ਹਨ। ਦਿਲ ਹੋਲਾ ਕਿਸੇ ਗੁਆਂਢੀ ਅਮਲੀ ਜਾਂ ਛੜੇ ਦਾ
ਕਰਦੀਆਂ ਹਨ। ਉਹੀ ਹਾਲ ਮਰਦਾਂ ਦਾ ਹੈ। ਵਿਆਹ ਕੇ ਐਸੀ ਕੈਸੀ ਲੈ ਆਉਂਦੇ ਹਨ। ਆਮ ਹੀ ਲੋਕ ਕਹਿੰਦੇ
ਸੁਣੇ ਗਏ ਹਨ, “ ਮੈਨੂੰ ਅਕਲ ਤਾਂ ਹੁਣ ਆਈ ਹੈ। ਵਿਆਹ ਤਾਂ
ਮਾਪਿਆਂ ਤੇ ਲੋਕਾਂ ਨੇ ਕਰ ਦਿੱਤਾ। “ ਐਸੇ ਲੋਕਾਂ ਨੂੰ ਕੋਈ ਪੁੱਛੇ, “ ਸੁਹਗਰਾਤ ਵੀ ਕੀ ਮਾਪਿਆਂ ਤੇ ਲੋਕਾਂ ਨੇ ਮਨਾਈ ਸੀ? ਉਦੋਂ ਤਾਂ ਅੰਦਰ ਦੀ ਕੁੰਢੀ ਤੂੰਹੀਂ ਲਾਈ ਸੀ। ਇਕੱਲੇ ਨੇ ਹੀ ਰੰਗ ਰਲੀਆਂ ਮਾਣੀਆਂ
ਸੀ। ਉਦੋਂ ਤਾਂ ਦਿਨ-ਰਾਤ ਦਾ ਵੀ ਪਤਾ ਨਹੀਂ ਲੱਗਦਾ ਸੀ। “ ਵਿਆਹੇ ਮਰਦ ਵਿਆਹ ਦਾ ਚਾਅ ਠੰਢਾ ਹੁੰਦੇ ਹੀ ਕਈ ਮਰਦ ਆਲੇ-ਦੁਆਲੇ ਵਿਧਵਾ ਜਾਂ ਹੋਰ ਲੋੜ
ਬੰਦ ਦੀ ਵੀ ਗਰਜ਼ ਸਾਰ ਕੇ ਪੁੰਨ ਖੱਟੀ ਜਾਂਦੇ ਹਨ। ਜੇ ਉੱਤੋਂ ਫੜੇ ਜਾਣ ਜੁੱਤੀਆਂ ਮਾਰਨ ਵਾਲੇ ਵੀ
ਇੰਨਾ ਸ਼ਰੀਫ਼ ਜਾਂਦਿਆਂ ਵਿੱਚੋਂ ਹੁੰਦੇ ਹਨ। ਜਵਾਨੀ ਤੋਂ ਲੈ ਕੇ ਬੁਢਾਪੇ ਤੱਕ, ਮਰਨ ਵੇਲੇ ਤੱਕ, ਹਰ ਕੋਈ ਸਰੀਰਕ ਅਨੰਦ ਲੈਣ ਦੇ ਸੁਪਨੇ ਦੇਖਦਾ
ਹੈ।
ਕੈਲੋ ਗੋਰੀ ਚਿੱਟੀ ਬਹੁਤ ਸੀ। ਹਰ ਆਏ ਦਿਨ
ਹੋਰ ਲੰਬੀ ਹੋਈ ਜਾਂਦੀ ਸੀ। ਜੋ ਵੀ ਕੱਪੜੇ ਪਾਉਂਦੀ ਸੀ। ਸਬ ਕੁੱਝ ਸਮੇਂ ਵਿੱਚ ਹੀ ਛੋਟੇ ਹੋਈ
ਜਾਂਦੇ ਸਨ। ਹੁਣ ਤਾਂ ਮਾਂ-ਧੀ ਦੇ ਸੂਟਾਂ ਤੇ ਜੁੱਤੀਆਂ ਦਾ ਮੇਚਾ ਇੱਕੋ ਹੋ ਗਿਆ ਸੀ। ਉਸ ਉੱਤੇ
ਰੂਪ ਇੰਨਾ ਚੜ੍ਹਿਆ ਹੋਇਆ ਸੀ। ਲੋਕ ਉਸ ਦੇ ਸੁਹੱਪਣ ਦੀਆਂ ਉਦਾਹਰਨਾਂ ਦਿੰਦੇ ਸਨ। ਉਸ ਨੂੰ ਦੇਖਣ
ਵਾਲਾ ਆਪਣੇ ਘਰ ਦੀ ਮਾਲਕਣ ਬਣਾਉਣਾ ਚਾਹੁੰਦਾ ਸੀ। ਔਰਤ ਕਾਮ ਬੁਝਾਉਣ ਵਾਲੀ ਬੱਚੇ ਜੰਮਣ ਪਾਲਨ ਵਾਲੀ, ਕੰਮ ਕਰਨ ਵਾਲੀ ਨੌਕਰਾਣੀ ਹੀ ਬਣ ਕੇ ਰਹਿ ਜਾਂਦੀ ਹੈ। ਕੈਲੋ 15 ਕੁ ਸਾਲਾਂ ਦੀ
ਸੀ। ਜਦੋਂ ਉਸ ਨੂੰ ਰਿਸ਼ਤੇ ਆਉਣ ਲੱਗ ਗਏ ਸਨ। ਜਦੋਂ ਉਸ ਦੇ ਮਾਪੇ, ਕਿਸੇ ਮੁੰਡੇ ਦੀ ਗੱਲ ਕਰਦੇ ਸਨ। ਕੈਲੋ ਸ਼ਰਮ ਨਾਲ ਲਾਲ ਹੋ ਜਾਂਦੀ ਸੀ। ਉਹ ਉੱਠ ਕੇ
ਦੂਜੇ ਕਮਰੇ ਵਿੱਚ ਚਲੀ ਜਾਂਦੀ ਸੀ। ਉਹ ਕੰਨ ਲਾ ਕੇ, ਫਿਰ ਵੀ ਸਾਰੀ ਗੱਲ ਸੁਣਦੀ ਸੀ। ਕਿਸੇ ਮੁੰਡੇ ਦਾ ਆਪਦੇ ਨਾਲ ਨਾਮ ਜੁੜਦਾ ਸੁਣ ਕੇ,
ਉਸ ਦਾ ਅੰਗ-ਅੰਗ ਨਸ਼ਿਆਇਆ ਜਾਂਦਾ ਸੀ। ਸਰੀਰ ਅੰਗੜਾਈਆਂ
ਲੈਣ ਲੱਗਦਾ ਸੀ।
Comments
Post a Comment