ਭਾਗ 26 ਲੱਗਦਾ ਮੁੰਡਾ ਬਾਜ਼ੀ ਮਾਰ ਗਿਆ  ਜ਼ਿੰਦਗੀ ਜੀਨੇ ਦਾ ਨਾਮ ਹੈ

ਸਤਵਿੰਦਰ ਕੌਰ ਸੱਤੀ-(ਕੈਲਗਰੀ)- ਕੈਨੇਡਾ satwinder_7@hotmail.com

ਜਦੋਂ ਕਿਸੇ ਖ਼ਾਨਦਾਨ ਵਿੱਚ ਵਿਆਹ ਹੁੰਦਾ ਹੈ। ਉਹ ਸਿਰਫ਼ ਵਿਆਹ ਕਰਾਉਣ ਵਾਲੇ ਮੁੰਡਾ ਕੁੜੀ ਦਾ ਰਿਸ਼ਤਾ ਹੀ ਨਹੀਂ ਹੁੰਦਾ। ਸਗੋਂ ਪੂਰੇ ਪਰਿਵਾਰ, ਰਿਸ਼ਤੇਦਾਰਾਂ ਤੇ ਆਲੇ-ਦੁਆਲੇ ਦੇ ਸਬ ਲੋਕਾਂ ਨਾਲ ਰਿਸ਼ਤਾ ਬਣ ਜਾਂਦਾ ਹੈ। ਉਹ ਸਬ ਦੇ ਨੂੰਹ ਜਮਾਈ ਹੁੰਦੇ ਹਨ। ਜਦੋਂ ਦਾ ਕੈਲੋ ਦੇ ਭਰਾ ਰਾਜੂ-ਭਰਜਾਈ ਰਾਜੀ ਦਾ ਵਿਆਹ ਹੋਇਆ ਸੀ। ਸ਼ਗਨ ਹੀ ਨਹੀਂ ਮੁੱਕੇ ਸਨ। ਜਦੋਂ ਕੱਚੇ ਦੁੱਧ ਵਾਲੀ ਪ੍ਰਾਂਤ ਵਿੱਚੋਂ ਰਾਜੂ ਤੇ ਰਾਜੀ ਛਾਪ ਲੱਭ ਰਹੇ ਸਨ। ਉਨ੍ਹਾਂ ਦੇ ਹੱਥ ਇੱਕ ਦੂਜੇ ਨੂੰ ਛੂਹ ਰਹੇ ਸਨ। ਇਹ ਕੋਈ ਸ਼ਗਨ ਨਹੀਂ ਹੁੰਦਾ। ਸਗੋਂ ਇੱਕ ਦੂਜੇ ਨੂੰ ਛੇੜਨ ਦਾ ਮੌਕਾ ਦਿੱਤਾ ਜਾਂਦਾ ਹੈ। ਬਹਾਨਾ ਛਾਪ ਦਾ ਹੁੰਦਾ ਹੈ। ਉਹ ਵੀ ਵਹੁਟੀ ਨੂੰ ਸਬ ਦੇ ਮੂਹਰੇ ਛੇੜ ਰਿਹਾ ਸੀ। ਆਪਦੇ ਘਰ ਵਿੱਚ ਸਭ ਕੋਈ ਸ਼ੇਰ ਹੁੰਦਾ ਹੈ। ਰਾਜੀ ਸ਼ਰਮ ਦੀ ਮਾਰੀ ਕੁੱਝ ਕਹਿ ਨਹੀਂ ਰਹੀ ਸੀ। ਸਾਰਾ ਟੱਬਰ ਤਾਂ ਰਾਜੂ ਵੱਲ ਸੀ। ਰਾਜੀ ਦੀ ਭੈਣ ਜੋ ਵਿਚੋਲਣ ਸੀ। ਉਹ ਦੋਨਾਂ ਵੱਲ ਸੀ। ਜਿਹੜਾ ਜ਼ੋਰ ਉਸ ਦਾ ਵਿਆਹ ਵਿੱਚ ਸੀ। ਹੁਣ ਉਹ ਮਾਣ ਵੀ ਮੁੱਕ ਗਿਆ ਸੀ। ਵਿਚੋਲਣ ਦਾ ਮਾਣ ਘੱਟ ਗਿਆ ਸੀ। ਵਿਚੋਲੇ ਦੀ ਦਾਰੂ ਇੰਨੀ ਪੀਤੀ ਸੀ। ਅਜੇ ਤੱਕ ਧਰਤੀ ਤੇ ਪੈਰ ਨਹੀਂ ਲੱਗੇ ਸਨ। ਰਾਜੂ ਨੇ ਛਾਪ ਪਹਿਲਾਂ ਹੀ ਮੁੱਠੀ ਵਿੱਚ ਕਰ ਲਈ ਸੀ। ਫਿਰ ਤਾਂ ਉਹ ਰਾਜੀ ਦੇ ਹੱਥਾਂ ਨੂੰ ਛੇੜ ਲਈ ਸਮਾਂ ਲੰਬਾ ਕਰ ਰਿਹਾ ਸੀ। ਰਾਜੀ ਨੂੰ ਪਤਾ ਸੀ, ਛਾਪ ਪ੍ਰਾਂਤ ਵਿੱਚ ਨਹੀਂ ਹੈ। ਉਸ ਨੇ ਵਿਚੋਲਣ ਵੱਲ ਦੇਖਿਆ। ਉਸ ਨੇ ਕਿਹਾ, “ ਪ੍ਰਾਂਤ ਵਿੱਚੋਂ ਕੀ ਲੱਭਣਾ ਹੈ? ਇਸ ਵਿੱਚ ਮੈਨੂੰ ਤਾਂ ਕੁੱਝ ਲੱਭਦਾ ਨਹੀਂ ਹੈ। ਕਿਸੇ ਔਰਤ ਨੇ ਕਿਹਾ, “ ਤਾਂ ਫਿਰ ਲੱਗਦਾ ਮੁੰਡਾ ਬਾਜ਼ੀ ਮਾਰ ਗਿਆ। ਹੁਣ ਇਹਦੇ ਥੱਲੇ ਲੱਗ ਕੇ, ਘਰ ਵਿੱਚ ਰਹਿਣਾ ਪੈਣਾ ਹੈ। ਕਿਸੇ ਹੋਰ ਨੇ ਕਿਹਾ, “ ਇਹ ਤਾਂ ਅੱਗੇ ਹੀ ਤੇਜ਼ ਹੈ। ਇਸ ਨੂੰ ਪੁੱਠੇ ਕਾਰੇ ਨਾਂ ਸਿੱਖਾਵੋ। ਰਾਜੂ ਨੇ ਪ੍ਰਾਂਤ ਵਿਚਲੇ ਚਿੱਟੇ ਕੱਚੇ ਦੁੱਧ ਵਾਲੇ ਪਾਣੀ ਦਾ ਫ਼ਾਇਦੇ ਉਠਾਇਆ। ਝੱਟ ਉਸ ਦਾ ਹੱਥ ਫੜ ਕੇ, ਛਾਪ ਰਾਜੀ ਦੀ ਮੁੱਠੀ ਵਿੱਚ ਦੇ ਦਿੱਤੀ। ਰਾਜ਼ੀ ਨੂੰ ਬਿਜਲੀ ਦਾ ਝਟਕਾ ਲੱਗਾ।

ਉਸ ਦੀ ਸੁਰਤ ਡੇਰੇ ਵਾਲੇ ਸਾਧ ਵੱਲ ਗਈ। ਉਸ ਦੇ ਦਿਮਾਗ਼ ਨੇ, ਦੋਨਾਂ ਵਿੱਚ ਤੁਲਨਾ ਕੀਤੀ। ਰਾਜੂ ਨੇ ਹੱਥ ਨਾਲ ਹੱਥ ਛੇੜ ਕੇ ਛੇੜਖ਼ਾਨੀ ਕੀਤੀ ਸੀ। ਸਾਧ ਨੇ ਉਸ ਦੀ ਛਾਤੀ ਆਪਦੀ ਸਖ਼ਤ ਹਿੱਕ ਨਾਲ ਐਡੀ ਜ਼ੋਰ ਦੀ ਮਸਲੀ ਸੀ। ਉਸ ਦੇ ਕੂਲ਼ੇ ਅੰਗਾਂ ਸਾਧ ਦੀ ਹਿੱਕ ਵਿੱਚ ਖੁਬ ਗਏ ਸੀ। ਉਸ ਦੇ ਸਰੀਰ ਵਿੱਚੋਂ ਸੇਕ ਨਿਕਲ ਗਿਆ ਸੀ। ਪਹਿਲੀ ਬਾਰ ਕਿਸੇ ਮਰਦ ਦੇ ਅੰਗ ਉਸ ਨਾਲ ਲੱਗੇ ਸਨ। ਦੋਨਾਂ ਦੀ ਛੂਹ ਵਿੱਚ ਅਲੱਗ ਹੀ ਸੁਆਦ ਸੀ। ਰਾਜੂ ਦੇ ਹੱਥ ਟਕਰਾਉਂਦੇ ਹੀ ਉਸ ਨੂੰ ਸਾਧ ਦੀ ਛੂਹ ਦੀ ਤੱੜਫ਼ਨਾਂ ਜਿਹੀ ਲੱਗ ਗਈ। ਕੈਲੋ ਨੇ ਕਿਹਾ, “ ਕੀ ਹੋਇਆ? ਤੁਸੀਂ ਤਾਂ ਦੋਨੇਂ ਹੀ ਕਿਤੇ ਗੁਆਚ ਗਏ। ਛਾਪ ਦੇਵੋ ਲੱਭ ਕੇ। ਰਾਜੂ ਨੇ ਦੋਨੇਂ ਹੱਥ ਖ਼ਾਲੀ ਦਿਖਾ ਦਿੱਤੇ। ਰਾਜੀ ਦੀ ਸੁਰਤ ਕਿਤੇ ਹੋਰ ਲੱਗੀ ਹੋਈ ਸੀ। ਵਿਚੋਲਣ ਨੇ ਉਸ ਨੂੰ ਝੰਜੋੜ ਕੇ ਕਿਹਾ, “ ਕਿਤੇ ਜਾਦੂ ਤਾਂ ਨਹੀਂ ਚੱਲ ਗਿਆ। ਇਸ ਪਿੰਡ ਦੇ ਮੁੰਡੇ ਐਸੇ ਹੀ ਚੁਲਬੁਲੇ ਹਨ। ਮੈਨੂੰ ਅਜੇ ਤੱਕ ਸੁਰਤ ਨਹੀਂ ਆਈ। ਲਿਆ ਦੇਖਾ ਛਾਪ ਤੇਰੇ ਕੋਲ ਹੀ ਹੈ। ਰਾਜੀ ਨੇ ਹੱਥ ਦੁਧੀਆਂ ਪਾਣੀ ਵਿੱਚੋਂ ਬਾਹਰ ਕੱਢ ਕੇ ਛਾਪ ਸਬ ਨੂੰ ਦਿਖਾ ਦਿੱਤੀ ਸੀ। ਕੈਲੋ ਨੇ ਕਿਹਾ, “ਪਾ ਲੈ ਜਿਹੜੀ ਉਂਗਲੀਂ ਵਿੱਚ ਮੇਚ ਆਉਂਦੀ ਹੈ। ਅੱਜ ਤੋਂ ਵੀਰੇ ਦੀਆਂ ਸਾਰੀਆਂ ਚੀਜ਼ਾਂ ਉੱਤੇ ਤੇਰਾ ਕਬਜ਼ਾ ਹੈ। ਇਸ ਨੇ ਤੇਰੇ ਮੂਹਰੇ ਵੀ ਬੁੱਧੂ ਬਣਿਆਂ ਰਹਿਣਾ ਹੈ। ਰਾਜੂ ਨੇ ਕਿਹਾ, “ ਅਸਲ  ਗੱਲ ਤਾਂ ਇਹ ਹੈ। ਛਾਪ ਮੈਨੂੰ ਹੀ ਲੱਭੀ ਸੀ। ਮੈਂ ਮਹਿਮਾਨ ਬਾਜ਼ੀ ਕੀਤੀ ਹੈ। ਕੈਲੋ ਦੀ ਮੰਮੀ ਨੇ ਕਿਹਾ, “ ਇਹ ਤੇਰੀ ਘਰ ਵਾਲੀ ਹੈ। ਮਹਿਮਾਨ ਸਮਝ ਕੇ, ਕਿਤੇ ਸਾਰੀ ਉਮਰ ਖ਼ਾਤਰ ਦਾਰੀ ਵਿੱਚ ਹੀ ਨਾਂ ਲੱਗਿਆ ਰਹੀਂ।

 

 

 

 

Comments

Popular Posts