ਭਾਗ
7 ਪੰਜਾਬੀਆਂ ਦੇ ਸ਼ਰਾਬ ਪੀਤੀ ਬਗੈਰ ਸ਼ਗਨ ਨਹੀਂ ਹੁੰਦੇ ਜ਼ਿੰਦਗੀ
ਜੀਨੇ ਦਾ ਨਾਮ
ਸਤਵਿੰਦਰ ਕੌਰ ਸੱਤੀ-(ਕੈਲਗਰੀ)- ਕੈਨੇਡਾ satwinder_7@hotmail.com
ਕੈਲੋ ਦੇ ਵਿਆਹ ਦਾ ਸਾਰੇ ਪਰਿਵਾਰ ਨੂੰ ਬਹੁਤ
ਚਾਅ ਸੀ। ਹਰ ਕੋਈ ਉਸੇ ਲਈ ਤਿਆਰੀਆਂ ਕਰ ਰਿਹਾ ਸੀ। ਬਿਊਟੀ ਪਾਰਲਰ ਕੈਲੋ ਦਾ ਮੂੰਹ ਮੱਥਾ ਚਮਕਾਉਣ
ਤੇ ਲੱਗੀ ਹੋਈ ਸੀ। ਹੱਥਾਂ-ਪੈਰਾਂ ਨੂੰ ਮਹਿੰਦੀ ਨਾਲ ਰੰਗਿਆ ਗਿਆ ਸੀ। ਕੋਲੇ ਦਾ ਪਤੀ ਪ੍ਰੇਮ
ਪੰਜਾਬ ਵਿੱਚ ਵਿਆਹ ਇਸੇ ਲਈ ਕਰਾਉਣ
ਆਇਆ ਸੀ। ਉਸ ਨੂੰ ਭੋਲੀ-ਭਾਲੀ ਕੁੜੀ ਚਾਹੀਦੀ ਸੀ। ਜਿਸ ਦੇ ਮੂੰਹ ਵਿੱਚ ਜ਼ੁਬਾਨ ਨਾਂ ਹੋਵੇ। ਨੌਕਰਾਣੀਆਂ
ਵਾਂਗ ਕੰਮ ਕਰਨ ਵਿੱਚ ਪਿੱਛੇ ਨਾਂ ਹਟੇ। ਇਸ ਨੇ ਸੁਣਿਆ ਹੋਇਆ ਸੀ, “ ਪੇਡੂ ਕੁੜੀਆਂ ਨੂੰ ਸਿਰਫ਼ ਪਿੰਡ ਦਾ ਹੀ ਰਸਤਾ ਪਤਾ ਹੁੰਦਾ ਹੈ। ਇਹ ਪਾਲਤੂ
ਜਾਨਵਰਾਂ ਵਾਂਗ, ਰੱਸਾ ਤੁੜਾ ਕੇ ਦੂਰ ਨਹੀਂ ਭੱਜਦੀਆਂ। ਵੱਧ
ਤੋਂ ਵੱਧ ਪੇਕੇ ਘਰ ਤੱਕ ਦੌੜ ਸਕਦੀਆਂ ਹਨ। ਪੇਕੇ ਘਰ ਭੱਜ ਕੇ ਵੀ ਪਤੀ ਦੇ ਘਰ ਵਾਪਸ ਆ ਜਾਂਦੀਆਂ
ਹਨ। ਪਰ ਅੱਜ ਕਲ ਭਜਾਉਣ ਵਾਲੇ ਬਹੁਤ ਟੱਕਰ ਜਾਂਦੇ ਹਨ। ਰਾਹ ਤੋਂ ਭਟਕਾ ਕੇ, ਕੁਰਾਹੇ ਪਾ ਕੇ ਆਪ ਡੰਡੀ ਫੜਦੇ ਹਨ।
ਪ੍ਰੇਮ ਆਮ ਹੀ ਰੱਜ ਕੇ ਸ਼ਰਾਬ ਪੀਂਦਾ ਸੀ। ਇਹ
ਸ਼ਰਾਬ ਨਾਲ ਨਹਾਉਂਦਾ ਸੀ। ਇਸ ਦਾ ਡੈਡੀ ਆਪ ਸ਼ਰਾਬ ਪੀਂਦਾ ਸੀ। ਜਵਾਨ ਮੁੰਡੇ ਨੂੰ ਰੋਕ ਵੀ ਨਹੀਂ
ਸਕਦਾ ਸੀ। ਹੌਲੀਡੇ ਮਨਾਉਣ ਪੰਜਾਬ ਗਏ ਸਨ। ਘਰ ਵਿਆਹ ਰੱਖਿਆ ਸੀ। ਪੰਜਾਬੀਆਂ ਦੇ ਸ਼ਰਾਬ ਪੀਤੀ ਬਗੈਰ
ਸ਼ਗਨ ਨਹੀਂ ਹੁੰਦੇ। ਮਹਿਮਾਨਾਂ ਦੀ ਸੇਵਾ ਨਹੀਂ ਹੁੰਦੀ। ਕਈ ਐਸੇ ਵੀ ਹੁੰਦੇ ਹਨ। ਜੇ ਪੀਣ ਨੂੰ ਨਾਂ
ਸ਼ਰਾਬ ਨਾਂ ਮਿਲੇ। ਜੁਆਕਾਂ ਵਾਂਗ ਰੁੱਸ ਜਾਂਦੇ ਹਨ। ਪ੍ਰੋਗਰਾਮ ਵਿਆਹ ਵਿੱਚੇ ਛੱਡ ਕੇ ਚਲੇ ਜਾਂਦੇ
ਹਨ। ਪ੍ਰੇਮ ਤੇ ਉਸ ਦੇ ਡੈਡੀ ਕੋਲ ਹਰ ਸ਼ਾਮ ਨੂੰ ਪਿੰਡ ਦੇ ਜਾਣ-ਪਛਾਣ ਵਾਲੇ, ਸਰਪੰਚ ਤੇ ਗੁਆਂਢੀ ਆ ਜਾਂਦੇ ਹਨ। ਜਿੰਨਾ ਚਿਰ ਧਰਤੀ ਤੇ ਡਿਗਦੇ ਨਹੀਂ ਸਨ।
ਉਨ੍ਹਾਂ ਚਿਰ ਪੀਣੋਂ ਨਹੀਂ ਹਟਦੇ ਸਨ। ਕਈ ਤਾਂ ਸਰਪੰਚ ਵਰਗੇ ਵੀ ਬੋਤਲ ਨੇਫ਼ੇ ਵਿੱਚ ਟੰਗ ਕੇ ਲੈ
ਜਾਂਦੇ। ਪ੍ਰੇਮ ਵੀ ਮੂਧੇ ਮੂੰਹ ਡਿਗ ਕੇ ਬੱਸ ਕਰਦਾ ਸੀ। ਪ੍ਰੇਮ ਦੇ ਘਰ ਕੋਈ ਬਹੁਤੀ ਰੌਣਕ ਨਹੀਂ
ਸੀ। ਅਸਲ ਮੇਲਾ ਤਾਂ ਕੁੜੀਆਂ ਵਾਲਿਆਂ ਦੇ ਘਰ ਲੱਗਦਾ ਹੈ। ਮੁੰਡੇ ਨੂੰ ਨਹਾ ਕੇ ਲੈ ਜਾਂਦੇ ਹਨ।
ਮਰਦ ਔਰਤਾਂ ਵਾਂਗ ਆਪਣੇ–ਆਪ ਨੂੰ ਨਹੀਂ ਸਿੰਗਾਦੇ। ਕਹਿੰਦੇ ਨੇ,
“ ਸ਼ੇਰਾਂ ਦੇ ਮੂੰਹ ਕੋਈ ਨਹੀਂ ਧੋਂਦਾ। “ ਜੇ ਔਰਤ ਮਾਂ ਦੇ ਰੂਪ ਵਿੱਚ ਨਿੱਕੇ ਹੁੰਦਿਆਂ ਨੂੰ ਨਾਂ ਨਹਾਵੇ। ਔਰਤਾਂ ਹੀ ਵਿਆਹ
ਵਾਲੇ ਦਿਨ ਨ੍ਹਾਈ-ਧੋਈ ਕਰਾਉਂਦੀਆਂ ਹਨ। ਜੇ ਵਿਆਹ ਵਾਲੇ ਦਿਨ ਔਰਤਾਂ ਨਾਂ ਨਹਾਉਣ, ਮਰਦਾਂ ਬਿਚਾਰਿਆ ਦਾ ਕੀ ਹੋਵੇ? ਬਗੈਰ ਨਹਾਤੇ ਹੀ
ਸੁੱਤੇ ਉੱਠਦੇ ਅੰਨਦਾ ਤੇ ਜਾ ਕੇ ਬੈਠ ਜਾਣ। ਫਿਰ ਸਾਰੀ ਉਮਰ ਪਤਨੀ ਨਹਾਉਣ ਦੀ ਯਾਦ ਦਿਵਾਉਂਦੀ
ਰਹਿੰਦੀ ਹੈ।
ਗੁਆਂਢਣਾਂ ਭਾਬੀਆਂ ਪ੍ਰੇਮ ਦੇ ਦੁਆਲੇ
ਇਕੱਠੀਆਂ ਹੋ ਗਈਆਂ ਸਨ। ਉਸ ਨੂੰ ਹਲਦੀ, ਵੇਸਣ, ਤੇਲ ਦੀ ਬਣੀ ਲੇਟੀ ਦਾ ਵਟਣਾ ਮਲਣ ਲਈ
ਇਕੱਠੀਆਂ ਹੋਈਆਂ ਸਨ। ਬਾਰੀ-ਬਾਰੀ ਇਹ ਉਸ ਨੂੰ ਵਟਣਾ ਮੱਲ ਕੇ, ਹੋਰ ਨਿਖਾਰ ਰਹੀਆਂ ਸਨ। ਉਸ ਦੇ ਪਿੰਡੇ ਨੂੰ ਟੋਹ-ਟੋਹ ਕੇ ਦੇਖ ਰਹੀਆਂ ਸਨ। ਪ੍ਰੇਮ
ਦੇ ਗੁਦ-ਗਦੀਆਂ ਹੋ ਰਹੀਆਂ ਸਨ। ਬੇਗਾਨੇ ਮਰਦ ਨੂੰ ਛੇੜਨ ਦਾ। ਔਰਤਾਂ ਤੋਂ ਮਾਲਸ਼ ਕਰਾ ਕੇ ਨਹਾਉਣ
ਦਾ, ਅੱਜ ਹੀ ਆਖ਼ਰੀ ਮੌਕਾ ਸੀ। ਅੱਗੇ ਭਾਵੇਂ ਪ੍ਰੇਮ ਕੋਲੋਂ
ਇਹੀ ਗੁਆਂਢਣਾਂ ਭਾਬੀਆਂ ਅੱਖ ਬੱਚਾ ਕੇ ਲੰਘ ਜਾਂਦੀਆਂ ਸਨ। ਮਰਦ ਦਾ ਕੁੱਝ ਪਤਾ ਨਹੀਂ ਹੈ। ਕਦੋਂ ਨੀਅਤ ਬਿਗੜ ਜਾਵੇ। ਐਸਾ
ਮੌਕਾ ਕਦੇ ਹੀ ਥਿਉਂਦਾ ਹੈ। ਪਬਲਿਕ ਦੇ ਵਿੱਚ ਕਿਸੇ ਮਰਦ ਨੂੰ ਨੰਗਾ ਕਰਕੇ, ਸਬ ਦੇ ਸਾਹਮਣੇ ਨੰਗਾ ਕਰਕੇ, ਮਲ-ਮਲ ਕੇ,
ਹਲਦੀ ਵੇਸਣ ਮੱਲ-ਮੱਲ ਕੇ ਨੁਹਾਇਆ ਜਾਵੇ। ਸੁਆਦ ਲੈਣ
ਨੂੰ ਮਰਦ ਦਿਲ ਵਿੱਚ ਤਾਂ ਸੋਚਦੇ ਹੋਣੇ ਹਨ। ਹਰ ਰੋਜ਼ ਭਰਜਾਈਆਂ ਐਸੇ ਹੀ ਨਹਾਉਂਦੀਆਂ ਰਹਿਣ। ਪਿੰਡੇ
ਦੀ ਮਾਲਸ਼, ਸੇਵਾ ਕਰਦੀਆਂ ਰਹਿਣ। ਬਾਰ-ਬਾਰ ਬਰਾਤ ਚੜ੍ਹਦੇ
ਰਹੀਏ। ਪਿੱਛੋਂ ਭਾਵੇਂ ਵਿਆਹੀਆਂ ਜ਼ਨਾਨੀਆਂ ਸੰਭਾਲੀਆਂ ਨਾਂ ਜਾਣ। ਕੋਈ ਹੋਰ ਲੈ ਜਾਵੇ। ਪ੍ਰੇਮ ਦਾ
ਦਾਦਾ ਚੌਧਰੀ ਕਹਾਉਂਦਾ ਸੀ। ਕਈ ਮਾਪੇ ਹੀ ਆਪਦੀਆਂ ਧੀਆਂ ਨੂੰ ਉਸ ਦੇ ਗਲ਼ ਪਾ ਜਾਂਦੇ ਹਨ। ਕਈ ਔਰਤਾਂ ਦਾਦੇ ਦੀ ਟੌਹਰ ਤੇ ਚੜ੍ਹਤ ਦੇਖ ਕੇ, ਜਾਣ ਬੁੱਝ ਕੇ, ਉਸ ਦੇ ਮਗਰ ਲੱਗ ਜਾਂਦੀਆਂ ਸਨ। ਆਖ਼ਰ ਉਹ ਵੀ
ਬੰਦਾ ਸੀ। ਕੋਈ ਸਾਨ੍ਹ ਥੋੜ੍ਹੀ ਸੀ। ਉਹੀ ਔਰਤਾਂ ਭਈਏ ਤੇ ਸੀਰੀਆਂ ਦੇ ਕੰਮ ਆ ਜਾਂਦੀਆਂ ਸਨ। ਅਮੀਰਾਂ
ਦੇ ਤਾਂ ਕੁੱਤੇ ਵੀ ਬੋਟੀਆਂ ਖਾਂਦੇ ਹਨ। ਨੌਕਰਾਂ ਨੇ ਵੀ ਹਰ ਤਰਾਂ ਦੀ ਝੂਠ ਵਿੱਚ ਮੂੰਹ ਮਾਰਨਾ
ਹੁੰਦਾ ਹੈ।
Comments
Post a Comment