ਭਾਗ 35 ਕੈਨੇਡਾ ਦੇ ਹਸਪਤਾਲ ਤੇ ਡਾਕਟਰ ਨਾਲੋਂ
ਭਾਰਤ ਦੇ ਪ੍ਰਾਈਵੇਟ ਕਲੀਨਿਕ ਮਰੀਜ਼ਾਂ ਦੀ ਚੰਗੀ ਦੇਖਭਾਲ ਕਰਦੇ ਹਨ ਜਾਨੋਂ ਮਹਿੰਗੇ ਯਾਰ
ਸਤਵਿੰਦਰ ਕੌਰ ਸੱਤੀ (ਕੈਲਗਰੀ) ਕੈਨੇਡਾ satwinder_7@hotmail.com
ਡਾਕਟਰਾਂ ਦੇ ਕਲੀਨਿਕ ਵਿੱਚ ਕੈਨੇਡਾ ਵਿੱਚ ਵੀ ਲੰਬੇ
ਸਮੇ ਲਈ ਉਡੀਕ ਕਰਨੀ ਪੈਂਦੀ ਹੈ। ਇੰਨਾ ਚਿਰ ਲਾਈਨ ਵਿੱਚ ਬੈਠ ਕੇ ਮਰੀਜ਼ ਹੋਰ ਬਿਮਾਰ ਹੋ ਜਾਂਦਾ
ਹੈ। ਬਿਮਾਰ ਬੰਦਾ ਜੇ 3 ਘੰਟੇ ਲਗਾਤਾਰ ਕੁਰਸੀ ਉੱਤੇ ਬੈਠ ਸਕਦਾ ਹੈ। ਉਹ
ਬਿਮਾਰ ਨਹੀਂ ਹੈ। ਕਈ ਮਰੀਜ਼ ਐਸੇ ਹਨ। ਜੋ ਕੰਮ ਤੋਂ ਸੱਟ ਮਰਵਾ ਲੈਂਦੇ ਹਨ। ਉਨ੍ਹਾਂ ਦੇ ਮਗਰ
ਕੰਮਪੋਸੇਸ਼ਨ ਵਾਲੇ ਪਿਛੇ-ਪਿਛੇ ਰਹਿੰਦੇ ਹਨ। ਕਈਆਂ ਨੂੰ ਇਸੇ ਕਰਕੇ ਕੰਮ
ਵਾਲਿਆਂ ਵੱਲੋਂ ਸੱਟ ਲੱਗੀ ਦੇ ਭੱਤੇ ਦੇ ਪੈਸੇ ਦੇਣ ਤੋਂ ਜੁਆਬ ਮਿਲ ਜਾਂਦਾ ਹੈ। ਅਗਲੇ
ਦਾ ਅੰਗ,
ਪੈਰ, ਸਰੀਰ ਵੀ
ਕੰਮ ਤੋਂ ਜਾਂਦਾ ਰਹਿੰਦਾ ਹੈ। ਉਨ੍ਹਾ ਦਾ ਕਹਿਣਾ ਹੁੰਦਾ ਹੈ। ਜੇ ਮਰੀਜ਼ ਇੰਨਾਂ ਚਿਰ ਬੈਠ ਸਕਦਾ
ਹੈ। ਕੰਮ ‘ਤੇ ਆ ਕੇ ਸੌਖਾ ਕੰਮ ਕਰ ਸਕਦਾ ਹੈ। ਕੈਲਗਰੀ ਹਸਪਤਾਲ ਵਿੱਚ ਤਾਂ ਐਮਰਜੈਂਸੀ ਵਾਰਡ ਵਿੱਚ 8 ਘੰਟੇ
ਬੰਦਾ ਬੈਠਾ ਰਹਿੰਦਾ ਹੈ। ਬਿਮਾਰ ਬੰਦਾ ਤੇ ੳਸ ਦੇ ਨਾਲ ਵਾਲੇ, ਸਾਰੀ ਰਾਤ
ਬੈਠੇ ਬਾਰੀ ਆਉਣ ਦੀ ਉਡੀਕ ਕਰੀ ਜਾਂਦੇ ਹਨ। ਐਂਬੂਲੈਂਸ ਬਿਮਾਰ ਨੂੰ ਚੱਕ ਕੇ ਲੈ ਕੇ ਆਉਂਦੀ ਹੈ।
ਡਾਕਟਰ ਤੇ ਬੈੱਡ ਦੋਨੇਂ ਵਿਹਲੇ ਨਹੀਂ ਹੁੰਦੇ। ਬੰਦਾ ਡਾਕਟਰ ਤੇ ਬੈੱਡ ਦੀ ਉਡੀਕ ਕਰਦਾ। ਅੱਕ ਕੇ
ਬੱਸ, ਟੈਕਸੀ ਫੜ ਕੇ ਘਰ ਆ ਜਾਂਦਾ ਹੈ। ਮਸਾਂ ਆ ਕੇ ਘਰ ਡਿਗਦਾ ਹੈ। ਕੈਨੇਡਾ ਵੁੱਚ ਵੀ ਕਈ ਮਰੀਜ਼ ਡਾਕਟਰੀ
ਸਹਾਇਤਾ ਨੂੰ ਉਡੀਕਦੇ, ਵੇਟਿੰਗ-ਰੂਮ ਵਿੱਚ ਬਾਰੀ ਉਡੀਕਦੇ, ਬਿਮਾਰੀ
ਨਾਲ ਲੜਦੇ ਮਰ ਜਾਂਦੇ ਹਨ। ਆਮ ਬੰਦਾ ਇੰਨਾ ਦਾ ਕੀ ਬਗਾੜ ਸਕਦਾ ਹੈ? ਹਰ ਬਾਰ
ਜਦੋਂ ਕੋਈ ਇਸ ਤਰਾਂ ਮਰਦਾ ਹੈ। ਮੀਡੀਆ ਤੇ ਮਰਨ ਵਾਲੇ ਦੇ ਚਾਰ ਜੀਅ ਰੌਲਾ ਪਾ ਕੇ ਥੱਕ ਜਾਂਦੇ ਹਨ।
ਘਰਾਂ, ਬਿਜਨਸ, ਤਨਖਾਹ ਦੇ ਇਨਕਮ ਦੇ ਟੈਕਸ ਵਧਾ
ਰਹੇ ਹਨ। ਹੋਰ ਹਸਪਤਾਲ ਬਣਾਉਣ ਦੀ ਥਾਂ ਦੋ ਹਸਪਤਾਲ ਢਾਹ ਚੁੱਕੇ ਹਨ। ਕੈਨੇਡਾ ਦੇ ਹਸਪਤਾਲ ਤੇ
ਡਾਕਟਰ ਨਾਲੋਂ ਭਾਰਤ ਦੇ ਪ੍ਰਾਈਵੇਟ ਕਲੀਨਿਕ ਚੰਗੇ ਹਨ। ਬਿਮਾਰਾਂ ਦੀ ਚੰਗੀ ਦੇਖਭਾਲ ਕਰਦੇ ਹਨ।
ਪੈਸੇ ਜ਼ਰੂਰ ਲੱਗ ਜਾਂਦੇ ਹਨ। ਬਿਮਾਰ ਦੀ ਮਦਦ ਝੱਟ ਹੋ ਜਾਂਦੀ ਹੈ।
ਅੱਜ ਰਣਵੀਰ ਦੀ ਬਾਰੀ ਸੀ। ਇਹ ਸਾਰਿਆਂ ਦੇ ਵਿੱਚ ਬੈਠਾ
ਵੱਡਾ ਸਾਰਾ ਨੱਕ ਦਾ ਸੜ੍ਹਾਕਾ ਮਾਰਦਾ ਸੀ। ਪੂਰੇ ਜ਼ੋਰ ਨਾਲ ਨੱਕ ਦੀ ਨਾੜੀ ਵਿਚੋਂ ਰੇਸ਼ਾ ਖਿੱਚਦਾ
ਸੀ। ਥੁੱਕਣ ਦੀ ਬਜਾਏ, ਹਜ਼ਮ ਕਰ ਲੈਂਦਾ ਸੀ। ਜਦੋਂ ਨੱਕ ਬਹੁਤਾ ਵਗਦਾ ਸੀ।
ਪੇਪਰ ਵਿੱਚ ਬਾਹਰ ਨੂੰ ਇੰਨੀ ਜ਼ੋਰ ਦੀ ਸਿਣਕਦਾ ਸੀ। ਆਲ਼ੇ ਦੁਆਲੇ ਦੇ ਸਬ ਲੋਕ ਧੁੜਧੁੜੀਆਂ ਲੈ ਰਹੇ
ਸਨ। ਜਦੋਂ ਉਹੀ ਗੰਦ ਨਾਲ ਭਰਿਆ ਪੇਪਰ ਉਹ ਜੇਬ ਵਿਚ ਪਾ ਲੈਂਦਾ ਸੀ। ਰਣਵੀਰ ਨੂੰ ਕੋਈ ਪਤਾ ਨਹੀਂ
ਸੀ। ਲੋਕ ਸਾਰਾ ਕੁੱਝ ਦੇਖ ਰਹੇ ਹਨ। ਲੋਕ ਉਸ ਵੱਲ ਕਸੂਤਾ ਜਿਹਾ ਝਾਕ ਰਹੇ ਸਨ। ਉਸ ਨੂੰ ਦੇਖ-ਦੇਖ
ਕੇ ਲੋਕ ਬਿਮਾਰ ਜਿਹੇ ਹੁੰਦੇ ਜਾਂਦੇ ਸਨ। ਦਿਲ ਕੱਚਾ ਹੋ ਰਿਹਾ ਸੀ। ਸੜਾਕੇ ਮਾਰਨ ਦੀ ਉਸ ਦੀ ਬਚਪਨ
ਦੀ ਆਦਤ ਸੀ। ਪਰੇ ਜਾਂ ਬਾਥਰੂਮ ਵਿੱਚ ਜਾ ਕੇ ਨੱਕ ਗਲੇ ਦੀ ਸਫ਼ਾਈ ਕਰਨ ਦਾ ਉਸ ਨੂੰ ਖ਼ਿਆਲ ਹੀ ਨਹੀਂ
ਸੀ। ਇਸੇ ਤਰਾਂ ਸਰ ਜਾਂਦਾ ਸੀ।
ਇਹ ਆਇਆ ਬਲਵੀਰ ਦੇ ਸਾਥ ਕਰਕੇ ਸੀ। ਇਸ ਬਾਰੀ ਡਾਕਟਰ
ਆਪ ਹਸਪਤਾਲ ਚਲਾ ਗਿਆ ਸੀ। ਦੂਜਾ ਡਾਕਟਰ ਉਸ ਦੇ ਵੀ ਮਰੀਜ਼ ਦੇਖ ਰਿਹਾ ਸੀ। ਵੇਟਿੰਗ-ਰੂਮ ਵਿੱਚ
ਇੰਨੇ ਲੋਕ ਇਕੱਠੇ ਹੋ ਗਏ ਸਨ। ਕਈਆਂ ਨੂੰ ਤਾਂ ਡਾਕਟਰ ਨਾਲ ਜੋ ਹੋਈ ਸੀ। ਉਸ ਬਾਰੇ ਕਲੀਨਿਕ ਵਿੱਚ
ਬੈਠੇ ਮਰੀਜ਼ਾ ਨੇ, ਫ਼ੋਨ ਕਰਕੇ ਦੱਸ ਦਿੱਤਾ ਸੀ। ਇਹ ਹੁਣ ਡਾਕਟਰ ਦੀ ਖ਼ਬਰ
ਨੂੰ ਆਏ ਸਨ। ਕਈ ਬਲਵੀਰ ਨੂੰ ਫ਼ੋਨ ਕਰ ਰਹੇ ਸਨ। ਪੁੱਛਣ ਲਈ ਕੇ, ਡਾਕਟਰ
ਨਾਲ ਕੀ ਕੀਤਾ ਹੈ? ਉਹ ਫ਼ੋਨ ਨਹੀਂ ਚੱਕ ਰਿਹਾ ਸੀ। ਲੋਕਾਂ ਨੇ ਉਸ ਦੀ
ਅਨਸਰਿੰਗ ਮਸ਼ੀਨ ਮੈਸੇਜ ਦੇ ਕੇ ਭਰ ਦਿੱਤੀ ਸੀ।
ਕਈ ਤਾਂ ਲੋਕ ਇੰਨੇ ਔਖੇ ਸਨ। ਕੋਈ ਸੂਹ ਨਹੀਂ ਨਿਕਲ
ਰਹੀ ਸੀ। ਉਹ ਡਾਕਟਰ ਦੇ ਮਗਰ ਹੌਸਪੀਟਲ ਪਹੁੰਚ ਗਏ ਸਨ। ਡਾਕਟਰ ਦੇ ਸਿਰ ਵਿੱਚ ਸੱਟ ਚੰਗੀ ਲੱਗੀ
ਸੀ। ਉਸ ਨੂੰ ਅਜੇ ਸੁਰਤ ਨਹੀਂ ਆਈ ਸੀ। ਕਈ ਬਾਰ ਇਹੀ ਡਾਕਟਰ ਐਸੇ ਮਰੀਜ਼ਾਂ ਨੂੰ ਪੁੱਛਦਾ ਹੁੰਦਾ
ਸੀ. “ ਕੀ ਤੇਰੇ
ਸਿਰ ਵਿੱਚ ਸੱਚੀਂ ਸੱਟ ਲੱਗੀ ਹੈ? ਜਾਂ ਕੀ ਉਝ ਹੀ ਗੁੰਮ-ਸੁੰਮ ਹੋਣ ਦਾ ਡਰਾਮਾਂ ਕਰਦਾਂ
ਹੈ?“ਰਣਵੀਰ ਦੀ
ਬਾਰੀ ਆ ਗਈ ਸੀ। ਡਾਕਟਰ ਨੇ ਪੁੱਛਿਆ,“ਕਿਵੇਂ ਆਇਆ ਕੀ ਬਿਮਾਰੀ ਹੈ? ” ਇੱਕ ਦੂਜੇ
ਲਈ ਇਹ ਦੋਨੇਂ ਨਵੇਂ ਸਨ। ਉਸ ਨੇ ਕਿਹਾ, “ ਡਾਕਟਰ ਨੂੰ ਮਰੀਜ਼ ਦੀ ਬਿਮਾਰੀ ਬੁੱਝਣੀ ਚਾਹੀਦੀ ਹੈ।
ਨਬਜ਼ ਦੇਖੋ ਤਾਂਹੀਂ ਬਿਮਾਰੀ ਲੱਭੇਗੀ।““ਅੱਜ ਕਲ ਦੀਆਂ ਬਿਮਾਰੀਆਂ ਵੱਡੀਆਂ ਮਸ਼ੀਨਾਂ ਦੱਸਦੀਆਂ
ਹਨ। ਦੱਸ ਜੇ ਸੱਚੀ ਅੰਦਰ ਦੀਆਂ ਬਿਮਾਰੀਆਂ ਜਾਂਚਣਾ ਚਾਹੁੰਦਾ ਹੈ।“ਡਾਕਟਰ
ਨੂੰ ਉਸ ਨੇ ਦੱਸਿਆ,“ਕਿਸੇ ਨੂੰ ਜ਼ੁਕਾਮ ਹੋਇਆ ਹੋਵੇ। ਮੇਰੇ ਵਰਗਾ ਵੀ ਦੱਸ
ਦਿੰਦਾ ਹੈ। ਮੇਰੇ ਨੱਕ ਗਲੇ ਵਿੱਚੋਂ ਹਰ ਸਮੇਂ ਰੇਸ਼ਾ ਡਿਗਦਾ ਰਹਿੰਦਾ ਹੈ। ““ਠੰਢ ਵਿੱਚ
ਬੱਚਿਆਂ ਨੂੰ ਨਜ਼ਲਾ ਹੋ ਜਾਂਦਾ ਹੈ। ਤੂੰ ਕਿਹੜਾ ਬਰਫ਼ ਵਿੱਚ ਖੇਡਦਾ ਹੈ?““ ਮੈਂ 20 ਸਾਲਾਂ
ਦਾ ਬੱਸ ਡਰਾਈਵਰ ਹਾਂ। ਸਾਰੇ ਮੁਸਾਫ਼ਰ ਮੂਹਰਲੇ ਪਾਸੇ ਦੀ ਡੋਰ ਰਾਹੀਂ ਚੜ੍ਹਦੇ ਹਨ। ਠੰਢ ਬਹੁਤ
ਆਉਂਦੀ ਹੈ। 8 ਘੰਟੇ ਹੀਟਰ ਸਿਰ ਉੱਤੇ ਚੱਲਦਾ ਹੈ। “ ਡਾਕਟਰ ਨੇ ਕਿਹਾ,“ ਫਿਰ ਤੇਰੀ
ਬਿਮਾਰੀ ਦਾ ਕੋਈ ਇਲਾਜ ਨਹੀਂ ਹੈ। ਗਰਮ ਸਰਦ ਲਈ ਬਦਾਮ, ਕਾਜੂ, ਅਖਰੋਟ,ਖਸਖਸ ਦੀ
ਫੱਕੀ ਖ਼ਾਇਆ ਕਰ। ਤੈਨੂੰ ਕਿਸੇ ਦਵਾਈ ਦੀ ਲੋੜ ਨਹੀਂ ਹੈ। ਘਿਉ ਖੰਡ ਗਰਮ ਕਰਕੇ ਖਾਇਆ ਕਰ।“ ਇੰਨੀ ਕੁ
ਗੱਲ ਪਿੱਛੇ ਅੱਧੀ ਦਿਹਾੜੀ ਖ਼ਰਾਬ ਕਰ ਲਈ ਸੀ।
Comments
Post a Comment