ਭਾਗ 25 ਸਾਧ ਲੋਕਾਂ ਦਾ ਖੂਨ-ਪਸ਼ੀਨਾਂ ਚੂਸ ਕੇ ਕੀ
ਕਿਸੇ ਨੂੰ ਸਵਰਗਾਂ ਵਿੱਚ ਲੈ ਜਾਣਗੇ?
ਜ਼ਿੰਦਗੀ ਜੀਨੇ ਦਾ ਨਾਮ ਹੈ
ਸਤਵਿੰਦਰ ਕੌਰ ਸੱਤੀ-(ਕੈਲਗਰੀ)- ਕੈਨੇਡਾ satwinder_7@hotmail.com
ਜਿਵੇਂ ਬਾਲੀਵੁੱਡ ਦੀਆਂ ਫ਼ਿਲਮ ਵਿੱਚ ਹੀਰੋ ਦੀ
ਬੜੀ ਚੜ੍ਹਾਈ ਹੈ। ਕਿਸੇ ਵੀ ਹੀਰੋ ਦੀ ਇੱਕ ਫ਼ਿਲਮ ਪਸੰਦ ਆ ਜਾਵੇ। ਕਈ ਤਾਂ ਉਸ ਦੀ ਹਰ ਫ਼ਿਲਮ ਦੇਖਦੇ
ਹਨ। ਜਿੱਥੇ ਕਿਤੇ ਵੀ ਜਾਵੇ, ਲੋਕ ਮਗਰ ਹੀ ਹੋਏ ਰਹਿੰਦੇ ਹਨ। ਉਸੇ ਧਰਮ ਦੇ ਖੇਤਰ ਵਿੱਚ ਪੰਡਤਾਂ, ਗਿਆਨੀਆਂ, ਪ੍ਰਧਾਨਾਂ, ਗ੍ਰੰਥੀਆਂ, ਸਾਧਾਂ ਦੇ ਲੋਕੀ ਪਿੱਛੇ ਲੱਗੇ ਰਹਿੰਦੇ ਹਨ।
ਪਤਾ ਨਹੀਂ ਇੰਨਾ ਵਿੱਚੋਂ ਰੱਬ ਦਿਸਦਾ ਜਾਂ ਭੂਤ, ਇੰਨਾ ਨੂੰ ਪਿਆਰ ਕਰਦੇ ਹਨ ਜਾਂ ਡਰਦੇ ਹਨ। ਸਾਧ
ਸਾਧਣੀਆਂ ਦੀ ਵੀ ਬਹੁਤ ਚੜ੍ਹਾਈ ਹੈ। ਇਹ ਆਪਦੀਆਂ ਪਤਨੀਆਂ ਤਿਆਗ ਕੇ, 50 ਬੀਬੀਆਂ ਦਾ ਜਥਾ
ਨਾਲ ਲਈ ਫਿਰਦੇ ਹਨ। ਜਿੰਨੇ ਜਿਹਦੇ ਨਾਲ ਮੌਜ ਬਣਾਉਣੀ ਹੈ। ਐਸ਼ਾਂ ਹੀ ਐਸ਼ਾਂ ਹਨ। ਸੰਗਤ ਦੇ ਪੈਸੇ
ਦੇ ਬਥੇਰੇ ਕਮਰੇ ਹੋਟਲਾਂ ਵਰਗੇ ਬਣੀ ਜਾਂਦੇ ਹਨ। ਇੰਨਾ ਮਚਲੇ ਮਰਦਾਂ ਨੂੰ ਰੱਬ ਸਮਝਦੇ ਹਨ।
ਵਿਹਲੜਾ ਨੂੰ ਪੂਜਦੇ ਹਨ। ਇਹ ਚੱਲਦੇ ਫਿਰਦੇ ਸ਼ਿਵ ਲਿੰਗ ਹਨ। ਪਿਛਲੇ ਹਫ਼ਤੇ ਹੀ ਕੈਨੇਡਾ ਦੇ ਵੱਡੇ
ਸ਼ਹਿਰ ਦੇ ਗੁਰਦੁਆਰੇ ਦਾ ਪ੍ਰਧਾਨ, ਪ੍ਰਚਾਰਕ, ਧਰਮ ਦਾ ਆਗੂ ਕਿਸੇ ਔਰਤ ਦੇ ਸੱਦਣ ਤੇ ਉਸ ਦੇ ਘਰ ਚਲਾ ਗਿਆ। ਉੱਥੇ ਉਸ ਦੀ ਖ਼ਾਹਿਸ਼
ਰੱਖਣ ਵਾਲੀਆਂ ਹੋਰ ਵੀ ਔਰਤਾਂ ਉਡੀਕ ਕਰਦੀਆਂ ਸਨ। ਪ੍ਰਧਾਨ ਸਾਰੀਆਂ ਦੀ ਪਿਆਸ ਨਾਂ ਬੁਝਾ ਸਕਿਆ।
ਜਦੋਂ ਉਨ੍ਹਾਂ ਦੀ ਪਿਆਸ ਪੂਰੀ ਨਾਂ ਹੋਈ। ਸ਼ਾਇਦ ਉਹ ਛੇਤੀ ਠੰਢਾ ਹੋ ਗਿਆ ਹੋਣਾ ਹੈ। ਗ਼ੁੱਸੇ ਵਿੱਚ
ਉਨ੍ਹਾਂ ਔਰਤਾਂ ਨੇ, ਪ੍ਰਧਾਨ ਉੱਤੇ ਫੈਂਟਾ ਚਾੜ੍ਹ ਦਿੱਤਾ। ਇੱਕ ਹੋਰ ਟੀਵੀ ਪ੍ਰੋਗਰਾਮ ਦੇਣ ਵਾਲਾ
ਮਸਾਲੇ ਲਾ ਕੇ ਸਬ ਦੀਆਂ ਇੰਟਰਵਿਊ ਦਿਖਾ ਰਿਹਾ ਹੈ। ਐਸੇ ਲੋਕਾਂ ਦੇ ਹਿਜੜਿਆਂ ਵਾਂਗ, ਰਾਤ ਦਿਨ ਸ਼ਰੀਰ ‘ਤੇ ਕੁਤ-ਕੱਤੀਆਂ ਨਿਕਲਦੀਆਂ
ਰਹਿੰਦੀਆਂ ਹਨ। ਸਬਰ ਦਾ ਕੋਈ ਅੰਤ ਨਹੀਂ ਹੈ।
ਇਹ ਡੇਰੇ ਪੰਜਾਬ ਤੋਂ ਬਾਹਰ ਵੀ ਇਸ ਲਈ ਵਧ ਗਏ
ਹਨ। ਗੁਰਦੁਆਰੇ ਡੇਰੇ ਹੀ ਤਾਂ ਬਣ ਗਏ ਹਨ। ਜੋ ਕਮੇਟੀ ਵਾਲੇ ਪਾਵਰ ਵਿੱਚ ਹੁੰਦੇ ਹਨ। ਉਹ
ਗੁਰਦੁਆਰੇ ਨੂੰ ਆਪਦੇ ਕਬਜ਼ੇ ਵਿੱਚ ਕਰਕੇ, ਮਨ-ਮਰਜ਼ੀਆਂ ਕਰਦੇ ਹਨ। ਗੁਰਦੁਆਰੇ ਦੇ ਨਾਮ ਥੱਲੇ ਡੇਰਿਆਂ ਚੱਲ ਰਹੇ ਹਨ। ਬਿਜ਼ਨਸ
ਚਲਾਉਣ ਨੂੰ ਵੱਧ ਤੋਂ ਵੱਧ ਸ੍ਰੀ ਗੁਰੂ ਗ੍ਰੰਥ ਸਾਹਿਬ ਰੱਖੇ ਜਾਂਦੇ ਹਨ। ਉਸ ਦੇ ਦੁਆਲੇ ਚੋਲ਼ਿਆਂ
ਵਾਲੇ ਤੇ ਚਿੱਟੇ ਕੁੜਤੇ-ਪਜਾਮਿਆਂ ਵਾਲੇ ਰੱਖੇ ਜਾਂਦੇ ਹਨ। ਇਹੀ ਤਾਂ ਕਮੇਟੀ ਵਾਲਿਆਂ ਮੈਂਬਰਾਂ ਦੇ
ਬਿਜ਼ਨਸ ਚਲਾਉਣ ਵਾਲੇ ਪੁੱਤਰ ਹਨ। ਜਥੇਦਾਰ,
ਪ੍ਰਧਾਨ, ਸਾਧ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਲੋਕਾਂ ਦੀਆ ਜੇਬਾਂ
ਖ਼ਾਲੀ ਕਰਾਉਣ ਵਾਲਾ ਕਮਾਊ ਪੁੱਤ ਸਮਝਦੇ ਹਨ। ਇਸ ਬਿਜ਼ਨਸ ਦੇ ਚੱਲਣ ਨਾਲ ਇੰਨਾ ਦੇ ਐਸ਼ ਆਰਾਮ ਲਈ ਘਰ, ਕਾਰਾਂ, ਹਵਾਈ ਜਹਾਜ਼ ਦੇ ਕਿਰਾਏ ਜੇਬਾਂ ਦੇ ਖ਼ਰਚੇ
ਚੱਲਦੇ ਹਨ। ਲੋਕਾਂ ਦੇ ਘਰਾਂ ਵਿੱਚ ਅਖੰਡ ਪਾਠ ਤੇ ਹੋਰ ਪ੍ਰੋਗਰਾਮ ਕਰਕੇ, ਖ਼ੂਬ ਕਮਾਈ ਕੀਤੀ ਜਾਂਦੀ ਹੈ। ਪੜ੍ਹੇ-ਲਿਖੇ
ਲੋਕ ਕਿੰਨੇ ਭੋਲੇ ਬਣੇ ਹੋਏ ਹਨ? ਅੱਜ ਵਿਗਿਆਨ ਦੇ ਜੁੱਗ ਵਿੱਚ ਸ੍ਰੀ ਗੁਰੂ ਗ੍ਰੰਥਿ ਸਾਹਿਬ ਤੇ ਹੋਰ ਧਾਰਮਿਕ
ਗ੍ਰੰਥਾਂ ਨੂੰ ਪੜ੍ਹਨ ਦੀ ਬਜਾਏ, ਮੱਥੇ ਹੀ ਟੇਕੀ ਜਾਂਦੇ ਹਨ। ਸਗੋਂ ਸ਼ਬਦਾਂ ਤੋਂ ਕੀਮਤੀ ਗੁਣ ਧਾਰਨ ਕਰਨ ਦੀ ਬਜਾਏ, ਆਪਦੇ ਜੀਵਨ ਦੇ ਕੰਮ ਕਰਾਉਣ ਨੂੰ ਪੈਸੇ ਲੰਗਰ ਦਾਨ ਦਿੰਦੇ ਹਨ।
ਇਹ ਜਾਣਦੇ ਹੋਏ ਕਿ ਇਹ ਪ੍ਰਬੰਧਕਾਂ, ਬਾਬਿਆਂ, ਸਾਧਾਂ ਦੀਆਂ ਗੋਗੜਾਂ ਵਿੱਚ ਜਾਣੇ ਹਨ।
ਐਸੇ ਪਬਲਿਕ ਦਾ ਮਾਲ ਖਾਣ ਵਾਲਿਆਂ ਦੇ ਦਰਸ਼ਨ
ਕਰਨ ਨੂੰ ਲੋਕ ਧੰਨ ਭਾਗ ਸਮਝਦੇ ਹਨ। ਜੀਵਨ ਪਵਿੱਤਰ ਹੋ ਗਿਆ ਸਮਝਦੇ ਹਨ। ਇਹ ਸਾਧ ਬਣੇ ਹੋਏ, ਲੋਕਾਂ ਦਾ ਖੂਨ-ਪਸ਼ੀਨਾਂ ਚੂਸ ਕੇ, ਕੀ ਅੰਨ੍ਹੀ ਸ਼ਰਦਾ ਰੱਖਣ ਵਾਲਿਆਂ ਨੂੰ ਸਵਰਗਾਂ
ਵਿੱਚ ਲੈ ਜਾਣਗੇ? ਕਈ ਲੋਕ ਦਿਖਾਵੇ ਲਈ ਜਾਂ ਪਾਪ ਧੋਣ ਨੂੰ ਸ਼ਰਮੋ-ਸ਼ਰਮੀ ਹੀ ਗੋਲਕ ਵਿੱਚ ਰੁਪਿਆਂ ਪਾ ਹੀ
ਦਿੰਦੇ ਹਨ। ਬਈ ਜਾਣ-ਪਛਾਣ ਵਾਲੇ ਮੁੱਠੀ ਵਿੱਚ ਲਏ ਨੋਟ ਨੁੰ ਦੇਖ ਰਹੇ ਹਨ। ਜੇ ਗੋਲਕ ਵਿੱਚ
ਰੁਪਿਆਂ ਨਹੀਂ ਪਾਉਣਗੇ। ਲੋਕਾਂ ਵਿੱਚ ਨੱਕ ਵੱਡੀ ਜਾਣੀ ਹੈ। ਪਾਪ-ਪੁੰਨ ਕਰਦਾ ਹੀ ਬੰਦਾ ਆਪ ਨੂੰ
ਕਿਸੇ ਬਾਦਸ਼ਾਹ ਤੋਂ ਘੱਟ ਨਹੀਂ ਸਮਝਦਾ। ਜੋ ਡੇਰਿਆਂ ਗੁਰਦੁਆਰਿਆਂ ਵਿੱਚ ਇੱਕ ਬਾਰ ਥੋੜ੍ਹੀ ਜਿਹੀ
ਜਗਾ ਬਣਾਂ ਲੈਂਦੇ ਹਨ। ਉਨ੍ਹਾਂ ਨੂੰ ਲੋਕ ਉਸੇ ਅਹੁਦੇ ਉੱਤੇ ਬਹੁਤਾ ਚਿਰ ਝੱਲ ਨਹੀਂ ਸਕਦੇ। ਪਰ ਕਈ
ਜਦੋਂ ਐਸੇ ਲੋਕ ਕਬਜ਼ਾ ਕਰ ਲੈਂਦੇ ਹਨ। ਇਸ ਲਈ ਆਪੇ ਅਹੁਦੇ ਦਿੰਦੇ ਹਨ। ਉਨ੍ਹਾਂ ਨੂੰ ਸਿਰ ਉੱਤੇ
ਬੈਠਾਂ ਲੈਂਦੇ ਹਨ। ਫਿਰ ਡਾਂਗਾਂ ਮਾਰ ਕੇ ਉਤਾਰ ਦਿੰਦੇ ਹਨ। ਐਸੇ ਧੱਕੇ ਮਾਰ ਕੇ, ਗੁਰਦੁਆਰਿਆਂ ਵਿੱਚੋਂ ਕੱਢੇ ਗਿਆਨੀ ਸਾਧ ਆਪਣੇ
ਡੇਰਾ ਬਣਾਂ ਲੈਂਦੇ ਹਨ। ਜਿੱਥੇ ਸਿਰਫ਼ ਇੰਨਾ ਦੀ ਹੀ ਪੂਜਾ ਹੁੰਦੀ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ
ਲੋਕਾਂ ਦੀਆਂ ਅੱਖਾਂ ਚੋਬਲਣ ਨੂੰ ਰੱਖਦੇ ਹਨ। ਅਸਲ ਵਿੱਚ ਡੇਰੇ ਅੰਦਰ ਇੰਨਾ ਦਾ ਆਪਦਾ ਕਾਨੂੰਨ
ਚੱਲਦਾ ਹੈ।
ਕੈਲੋ ਦੇ ਪਿੰਡ ਵੀ ਤਾਜ ਮਹਿਲ ਤੋਂ ਬਹੁਤ
ਵੱਡਾ ਡੇਰਾ ਸੀ। ਪਿੰਡ ਦੇ ਬਾਹਰੋਂ ਦੂਰੋਂ ਹੀ ਦਿਸਦਾ ਸੀ। ਉਸ ਵਿੱਚ ਤੁਰਿਆ ਫਿਰਦਾ ਨਵਾਂ ਬੰਦਾ
ਗੁਆਚ ਜਾਂਦਾ ਸੀ। ਸਾਧ ਤੇ ਇਸ ਦੇ ਚਾਟੜੇ,
ਚਿੱਟੇ ਕੱਪੜੇ ਪਾਉਂਦੇ ਸਨ। ਚਿੱਟੇ ਕੱਪੜੇ ਪਾਉਣ ਨਾਲ
ਦਾਗ਼ ਆਪੇ ਲੁੱਕ ਜਾਂਦੇ ਹਨ। ਲਾਲਾ ਸ਼ਾਹ ਬੰਦਾ ਵੀ ਨਿਖਰਿਆ ਲਗਦਾ ਹੈ। ਸਾਧ ਮਿੱਠੇ ਬਚਨ ਕਰਕੇ ਮਨ ਨੂੰ ਟੁੰਬਦਾ
ਸੀ। ਜੇ ਰੰਡੀ ਵਾਂਗ ਮਿੱਠੇ ਬੋਲਾਂ ਤੇ ਨਿਮਰਤਾ ਨਾਲ ਨੋਟ ਬਟੋਰ ਹੁੰਦੇ ਹਨ। ਮਰਦਾਂ ਵਾਂਗ ਹਿੱਕ
ਠੋਕ ਕੇ ਲੋਕਾਂ ਨਾਲ ਪੰਗਾ ਜ਼ਰੂਰੀ ਲੈਣਾ ਹੈ। ਇੰਨਾ ਦੀ ਹਰ ਸੇਵਾ ਕਰਨ ਵਿੱਚ ਮਰਦ ਵੀ ਪਿੱਛੇ ਨਹੀਂ
ਹਟਦੇ। ਸਾਧ ਦੇ ਦੁਆਲੇ ਬਹੁਤ ਇਕੱਠ ਰਹਿੰਦਾ ਸੀ। ਕੈਲੋ ਦੀ ਮੰਮੀ ਆਪਦੀ ਨੂੰਹ ਤੇ ਕੈਲੋ ਨੂੰ ਸਾਧ
ਦੇ ਡੇਰੇ ਵਿੱਚ ਲੈ ਕੇ ਗਈ ਸੀ। ਸਾਧ ਨੇ ਦੋ ਲਾਲ ਗੁਲਾਬੀ ਸੂਟ ਵਾਲੀਆਂ ਆਉਂਦੀਆਂ ਦੇਖੀਆਂ। ਉਸ
ਦੀਆਂ ਅੱਖਾਂ ਉਨ੍ਹਾਂ ਵੱਲ ਟਿੱਕ ਗਈ। ਉਸ ਸਾਧ ਨੇ ਕਹਿਣਾਂ ਸ਼ੁਰੂ ਕੀਤਾ, “ ਸੋਹਣੀਆਂ ਚੀਜ਼ਾਂ
ਪਿਆਰ ਕਰਨ ਨੂੰ ਹੁੰਦੀਆਂ ਹਨ। ਪਿਆਰ ਵਿੱਚ ਇੱਕ ਦੂਜੇ ਲਈ ਖਿੱਚ ਪੈਦਾ ਹੁੰਦੀ ਹੈ। ਆਪਣੇ ਆਪ ਤੋਂ
ਪਿਆਰਾ ਚੰਗਾ ਲੱਗਦਾ ਹੈ। ਪਿਆਰੇ ਤੋਂ ਮਨ ਮੋਹਿਤ ਹੁੰਦਾ ਹੈ। ਪਿਆਰ ਵਿੱਚ ਬਹੁਤ ਤਾਕਤ ਹੁੰਦੀ ਹੈ।
ਹਰ ਪਾਸੇ ਪਿਆਰਾ ਹੀ ਦਿਸਦਾ ਹੈ। ਪਿਆਰ ਇੱਕ ਦੂਜੇ ਦੇ ਨੇੜੇ ਲੈ ਆਉਂਦਾ ਹੈ। ਨੇੜੇ ਲੱਗਣ ਨਾਲ ਹੀ
ਪਿਆਰ ਜਾਗਦਾ ਹੈ। ਜਿਵੇਂ ਅੱਗ ਕੋਲ ਘਿਉ ਪਿਘਲ ਦਾ ਹੈ। ਪਿਆਰ ਜਿੰਨਾ ਕਰਾਂਗੇ। ਉਨ੍ਹਾਂ ਵਧਦਾ ਹੈ।
ਬੱਚਿਆਂ, ਜਾਨਵਰਾਂ ਨੂੰ ਪਿਆਰ ਕਰੀਏ। ਉਹ ਵੀ ਪਿਆਰ ਕਰਨ ਵਾਲੇ ਨੂੰ ਸਮਝਦੇ ਹਨ। ਉਸ ਨੂੰ
ਪਹਿਚਾਣਦੇ ਹਨ। ਉਨ੍ਹਾਂ ਦੀਆਂ ਅੱਖਾਂ ਪਿਆਰ ਕਰਨ ਵਾਲਿਆਂ ਨੂੰ ਪਛਾਣ ਲੈਂਦੀਆਂ ਹਨ। ਪਿਆਰ ਕਰਨ
ਨਾਲ ਮਨ ਦੀਆਂ ਤਰੰਗਾ ਖੁੱਲ੍ਹਦੀਆਂ ਹਨ। ਬੱਲਬਲੇ ਉੱਠਦੇ ਹਨ। ਦਿਲ ਦੀ ਧੜਕਣ ਇੱਕ ਦੂਜੇ ਨਾਲ
ਰਲ-ਮਿਲ ਇੱਕ ਹੋ ਜਾਂਦੀ ਹੈ। ਉਸ ਉੱਤੇ ਅੱਖਾਂ ਟਿੱਕ ਜਾਂਦੀਆਂ ਹਨ। ਜਿਵੇਂ ਗੁਲਾਬ ਦਾ ਫੁੱਲ ਖਿੜ
ਕੇ ਟਹਿਕਦਾ ਹੈ। ਉਵੇਂ ਮਨ ਖਿੜ ਜਾਂਦਾ ਹੇ।“
ਉਹ ਸਾਧ ਦੋਨਾਂ ਨੌਜਵਾਨ ਕੁੜੀਆਂ ਵੱਲ ਅੱਖਾਂ ਅੱਡ ਕੇ
ਦੇਖੀ ਜਾਂਦਾ ਸੀ। ਉਸ ਦੀ ਸੁਰਤ ਹਿੱਲ ਗਈ ਸੀ। ਉਸ ਨੇ ਦਾੜ੍ਹੀ ਉੱਤੇ ਹੱਥ ਫੇਰਿਆ। ਹੱਥ ਮੁੱਛਾਂ
ਵਿੱਚ ਲਿਜਾ ਕੇ, ਉਨ੍ਹਾਂ ਨੂੰ ਵੱਟ ਚਾੜ੍ਹ ਕੇ ਮਰਦਾਨਗੀ ਦਾ ਸਬੂਤ ਦੇ ਰਿਹਾ ਸੀ।
ਕੈਲੋ ਤੇ ਉਸ ਦੀ ਭਾਬੀ ਨੇ, ਜਦੋਂ ਸਾਧ ਦੀਆਂ ਅੱਖਾਂ ਵਿੱਚ ਦੇਖਿਆ। ਉਸ
ਦੀਆਂ ਅੱਖਾਂ ਵਿਚੋਂ ਅੱਗ ਮੱਚ ਰਹੀ ਸੀ। ਉਸ ਦੀਆ ਅੱਖਾਂ ਨਸ਼ੇ ਖਾਦੇ ਵਾਂਗ ਹੋ ਗਈਆਂ ਸਨ। ਉਹ
ਅੱਖਾਂ ਵਿੱਚ ਸ਼ਰਾਰਤੀ ਹਾਸੀ ਹੱਸ ਰਿਹਾ ਸੀ। ਉਹ ਮਸਤ ਹੋਇਆ ਬੈਠਾ ਸੀ। ਐਸੇ ਮਰਦ ਔਰਤਾਂ ਉੱਤੇ ਛਾ
ਜਾਂਦੇ ਹਨ। ਕੋਈ ਵੀ ਜੀਵ ਆਤਮਾ ਕਲੇਸ਼,
ਦੁੱਖ, ਦਰਦ ਪਸੰਦ ਨਹੀਂ ਕਰਦੀ। ਹਰ ਆਤਮਾ ਨੂੰ ਸੁੱਖ, ਪਿਆਰ ਸੰਤੁਸ਼ਟੀ
ਚਾਹੀਦੀ ਹੈ। ਸਾਧ ਨੇ ਕਿਹਾ, “ ਅੱਜ ਸਤਸੰਗ ਇਸ ਤੋਂ ਅੱਗੇ ਨਹੀਂ ਕਰ ਸਕਦੇ। ਮੈਂ ਸਮਾਧੀ ਵਿੱਚ ਜਾਣਾ ਹੈ। ਮੈਂ
ਆਰਾਮ ਕਰਨਾ ਹੈ। ਹੁਣ ਤੁਸੀਂ ਜਾ ਸਕਦੇ ਹੋ। “
ਲੋਕ ਉੱਠ ਕੇ ਜਾਣ ਲੱਗ ਗਏ ਸਨ। ਮਚਲਾ ਹੋਇਆ ਸਾਧ, ਛਾਪਲੇ ਸੱਪ ਵਾਂਗ ਸ਼ਿਕਾਰ ਉੱਤੇ ਅੱਖ ਟਿਕਾਈ
ਬੈਠਾ ਸੀ।
ਸਾਧ ਕੋਲ ਉਹ ਰੁਕ ਗਈਆਂ। ਨਵੀਆਂ ਵਿਆਹੀਆਂ
ਕੁੜੀਆਂ ਨੂੰ ਅਸ਼ੀਰਵਾਦ ਦਿਵਾਉਣਾ ਸੀ। ਕੈਲੋ ਦੀ ਮੰਮੀ ਨੇ ਆਪ ਉਸ ਨੌਜਵਾਨ ਬਾਬੇ ਨੂੰ ਮੱਥਾ
ਟੇਕਿਆ। ਦੋਨਾਂ ਕੁੜੀਆਂ ਨੂੰ ਕਿਹਾ, “ ਤੁਸੀਂ ਵੀ ਮਹਾਂਪੁਰਸ਼ਾਂ ਤੋਂ ਅਸ਼ੀਰਵਾਦ ਲੈ ਲਵੋ। “ ਕੈਲੋ ਦੀ ਭਰਜਾਈ ਸਾਧ ਨੂੰ ਮੱਥਾ ਟੇਕਣ ਲੱਗੀ
ਸੀ। ਸਾਧ ਨੇ ਪਹਿਲਾਂ ਹੀ ਉਸ ਨੂੰ ਘੁੱਟ ਕੇ,
ਆਪਦੇ ਕਾਲਜੇ ਨਾਲ ਲਾ ਲਿਆ। ਸਾਧ ਨੇ ਕਿਹਾ, “ ਬੱਚੇ ਜਦੋਂ ਹਿੱਕ
ਨਾਲ ਲੱਗਦੇ ਹਨ। ਦਿਲ ਠਰ ਜਾਂਦਾ ਹੈ। “ ਉਸ ਨੇ ਦੂਜੇ ਪਾਸੇ ਕੈਲੋ ਨੂੰ ਵੀ ਆਪਦੇ ਨਾਲ ਲਾ ਲਿਆ। ਸਾਧ ਦੋਨਾਂ ਦੇ ਵਾਲਾਂ
ਉੱਤੇ ਚੁੰਮੀਆਂ ਕਰ ਰਿਹਾ ਸੀ। ਕੈਲੋ ਦੀ ਮੰਮੀ ਹੱਟੇ-ਕੱਟੇ ਸਾਧ ਦੇ ਪੈਰ ਦਬਾ ਰਹੀ ਸੀ।
Comments
Post a Comment