ਭਾਗ 52 ਜਿਸ ਨੂੰ ਲੋਕ ਗੰਦ ਕਹਿੰਦੇ ਹਨ। ਉਹੀ
ਧਰਤੀ, ਪਾਣੀ ਵਿੱਚ ਮਿਲਦਾ ਰਹਿੰਦਾ ਹੈ। ਜਾਨੋਂ
ਮਹਿੰਗੇ ਯਾਰ
ਸਤਵਿੰਦਰ ਕੌਰ ਸੱਤੀ (ਕੈਲਗਰੀ) ਕੈਨੇਡਾ satwinder_7@hotmail.com
ਲੋਕਾਂ ਦੀ ਆਪਣੀ ਸੋਚਣੀ ਹੈ। ਕਿਸੇ ਦੀ ਸੋਚ
ਨੂੰ ਬਦਲਣਾ ਬਹੁਤ ਔਖਾ ਹੈ। ਲੋਕ ਸਰੀਰ, ਮਿੱਟੀ, ਧਰਤੀ, ਪਾਣੀ, ਕੱਪੜੇ, ਪੇਪਰ ਨੂੰ ਪਵਿੱਤਰ ਮੰਨਦੇ ਹਨ। ਉਸੇ ਨੂੰ ਬੁਰਾ
ਵੀ ਕਹੀ ਜਾਂਦੇ ਹਨ। ਜਿਵੇਂ ਕਿਸੇ ਨੇ ਬਚਪਨ ਵਿੱਚ ਸਮਝਾ ਦਿੱਤਾ। ਦਿਮਾਗ਼ ਵਿੱਚ ਪਾਇਆ ਹੋਇਆ, ਨਿਕਲਦਾ ਨਹੀਂ ਹੈ। ਬਹੁਤ ਘੱਟ ਲੋਕ ਹਨ। ਜੋ
ਸੋਚਦੇ ਹਨ। ਦੁਨੀਆ ਉੱਤੇ ਸਬ ਕੁੱਝ ਕਿਵੇਂ ਕਿਧਰੋਂ ਕਿਸ ਤਰਾਂ ਬਣੇ ਹਨ? ਕੁੱਝ ਵੀ ਸੂਚਾ ਨਹੀਂ ਹੈ। ਸਬ ਕੁੱਝ ਮਿੱਟੀ
ਪਾਣੀ ਤੋਂ ਪੈਦਾ ਹੁੰਦਾ ਹੈ। ਇੰਨਾ ਵਿੱਚ ਬਹੁਤ ਤਰਾਂ ਦੇ ਘੋਲ ਦੁਨੀਆ ਭਰ ਦਾ ਗਟਰ, ਜਿਸ ਨੂੰ ਲੋਕ ਗੰਦ ਕਹਿੰਦੇ ਹਨ। ਉਹੀ ਧਰਤੀ, ਪਾਣੀ ਵਿੱਚ ਰਲਦਾ ਰਹਿੰਦਾ ਹੈ। ਇਸ ਦਾ ਅਸਰ
ਖਾਣ, ਪੀਣ, ਪਹਿਨਣ ਵਾਲੀ ਹਰ ਚੀਜ਼ ਵਿੱਚ ਹੁੰਦਾ ਹੈ।
ਦੁਆਰਾ ਫਿਰ ਮਿੱਟੀ ਵਿਚੋਂ ਫ਼ਿਲਟਰ ਹੋ ਕੇ ਵਾਪਸ ਆ ਜਾਂਦਾ ਹੈ। ਮਿੱਟੀ ਵਿੱਚ ਗੰਦੀਆਂ, ਪੁਰਾਣੀਆਂ ਚੀਜਾਂ
ਗਲ ਕੇ ਮਿੱਟੀ ਨੁੰ ਉਜਾਊ ਬਣਾਉਂਦੀਆਂ ਹਨ। ਇਹ ਚੀਜਾਂ ਦਾ ਅਸਰ ਹਵਾ, ਪਾਣੀ ਰਾਹੀ ਹੁੰਦਾ ਹੈ। ਬੀਜ
ਉਗ ਕੇ ਫ਼ਲ ਦੇਣ ਤੱਕ ਮਿੱਟੀ, ਹਵਾ, ਪਾਣੀ ਲੈਂਦੇ ਹਨ। ਉਹੀ ਬੰਦਾ ਖਾਂਦਾ ਹੈ।
ਰਣਵੀਰ ਪੂਜਾ, ਪਾਠ ਕਰਨ ਵਾਲਾ ਸੀ । ਲੋਕਾਂ ਨੂੰ ਵੀ ਮੱਤ
ਦਿੰਦਾ ਸੀ । ਉਹ ਨਿਰਮਲ ਤੇ ਬਲਵੀਰ ਨੂੰ ਗਿਆਨ ਦੇ ਰਿਹਾ ਸੀ, “ ਸਰੀਰ ਧੋ ਕੇ, ਹੱਥ ਸੂਚੇ ਕਰਕੇ, ਪਾਠ ਕਰਿਆ ਕਰੋ। “ ਬਿੰਦੇ-ਝੱਟੇ
ਹੱਥਾਂ ਨੂੰ ਝਾੜਦਾ ਰਿਹਾ ਸੀ। ਜਿਵੇਂ ਬਹੁਤ ਮਿੱਟੀ ਲੱਗ ਗਈ ਹੋਵੇ। ਪਾਣੀ ਨਾਲ ਧੋ ਕੇ ਉਸ ਨੂੰ
ਹੱਥ ਸਾਫ਼ ਲੱਗਦੇ ਹਨ। ਉਸ ਨੂੰ ਪਾਣੀ ਨਾਲ ਖੇਡਦੇ ਦੇਖ ਕੇ, ਬਲਵੀਰ ਨੇ ਕਿਹਾ, “ ਮੈਂ ਸ਼ਰਾਬ ਵਿੱਚ ਵੀ ਪਾਣੀ ਨਹੀਂ ਪਾਉਂਦਾ।
ਕਈ-ਕਈ ਦਿਨ ਨਹਾਉਣ ਤੋਂ ਵੀ ਗੁਰੇਜ਼ ਕਰਦਾਂ ਹਾਂ। ਪਾਣੀ ਵਿੱਚ ਅਨੇਕਾਂ ਕੀੜੇ ਹਨ। ਡੱਡੂ, ਮਗਰਮੱਛ, ਸੱਪ, ਮੱਛੀਆਂ ਪਾਣੀ ਵਿੱਚ ਤਰਦੇ ਨਹਾਉਂਦੇ ਦਿਸਦੇ
ਹਨ। ਵਿਟ ਟਿਸ਼ੂ ਪੇਪਰਾਂ ਨਾਲ ਡਰੈਕਲੀਨ ਹੋ ਜਾਂਦਾ ਹਾਂ। “ ਇਸ ਨੂੰ ਕੋਈ ਪੁੱਛੇ, ਕੀ ਸ਼ਰਾਬ ਤੇ ਸਰੀਰ ਪਾਣੀ ਤੋਂ ਬਗੈਰ ਬਣੇ ਹਨ? ਸਰੀਰ ਦਾ ਅੰਸ਼ ਪਾਣੀ ਤੋਂ ਬਣਦਾ ਹੈ। ਨਿਰਮਲ
ਨੂੰ ਵਿਟ ਟਿਸ਼ੂ ਪੇਪਰਾਂ ਵਿੱਚ ਕੈਮੀਕਲ ਦਿਸਦੇ ਹਨ। ਉਸ ਨੇ ਕਿਹਾ, “ ਅਨੇਕਾਂ ਹੱਥਾਂ ਵਿਚੋਂ ਆਏ, ਕੂੜੇ ਵਿੱਚੋਂ ਇਕੱਠੇ ਕੀਤੇ ਪੇਪਰ ਰੀਸਰਕਲ
ਕੀਤੇ ਜਾਂਦੇ ਹਨ। ਇਹੀ ਪੇਪਰ ਪਾਣੀ ਨਾਲ ਗਿੱਲੇ ਕਰਕੇ ਡੱਬਿਆਂ ਵਿੱਚ ਬੰਦ ਕਰ ਦਿੰਦੇ ਹਨ। ਉੱਤੇ
ਵਾਸ਼ਨਾ ਆਉਣ ਨੂੰ, ਅਲੱਗ-ਅਲੱਗ
ਤਰਾਂ ਦੇ ਅਤਰ ਦੇ ਦੋ ਤੁਪਕੇ ਪਾ ਦਿੰਦੇ ਹਨ। ਪੇਪਰ ਪਾਣੀ ਵਿੱਚ ਭਿਉਂ ਕੇ ਵੇਚੀ ਜਾਂਦੇ ਹਨ। ਲੋਕ
ਵੀ ਬੜੇ ਲਾਈ-ਲੱਗ ਹਨ। ਜੋ ਨਵੀਂ ਚੀਜ਼ ਆਉਂਦੀ ਹੈ। ਅੱਖਾਂ ਮੀਚ ਕੇ ਜ਼ਕੀਨ ਕਰ ਲੈਂਦੇ ਹਨ। ਮਿੱਠੂ
ਛੋਟਾ ਜਿਹਾ ਸੀ। ਉਸ ਦੀ ਮਾਂ ਜੱਗੀ ਵੀ ਉਸ ਨੂੰ ਪੂੰਝਣ ਲਈ ਇਹੋ ਜਿਹੇ, ਵਿਟ ਟਿਸ਼ੂ ਪੇਪਰ ਲੈ ਆਈ ਸੀ। ਮੁੰਡੇ ਦੇ ਖਾਜ
ਪੈ ਗਈ। ਪੌਡਰ ਭੁੱਕ ਕੇ ਮਸਾਂ ਠੀਕ ਕੀਤਾ। “ ਰਣਵੀਰ ਨੇ ਜੇਬ ਵਿਚੋਂ ਸੈਲਰ ਫ਼ੋਨ ਕੱਢਿਆ। ਉਸ
ਦੇ ਨਾਲ ਮਿਸਰੀ ਦੀਆਂ ਡਲੀਆਂ ਤੇ 20 ਡਾਲਰ ਵੀ ਡਿਗ ਪਏ। ਡਾਲਰ ਮੋੜ ਕੇ ਜੇਬ ਵਿੱਚ ਪਾ ਲਏ। ਮਿਸਰੀ
ਨੂੰ ਪੈਰ ਨਾਲ ਮਲ ਦਿੱਤਾ। ਮਿਸਰੀ ਕਿਹੜਾ ਆਪ ਖ਼ਰੀਦੀ ਹੋਣੀ ਹੈ? ਆਪਦੀ ਚੀਜ਼ ਤਾਂ ਬੰਦਾ ਖ਼ਰਾਬ ਨਹੀਂ ਕਰਦਾ। ਬੰਦਾ
ਧਰਤੀ ਵਿੱਚੋਂ ਨਿਕਲੇ ਹੋਏ ਮੂਲ਼ੀਆਂ ਗਾਜਰਾਂ ਧੋ ਕੇ ਖਾ ਜਾਂਦਾ ਹੈ। ਮਿਸਰੀ ਗੁਰਦੁਆਰੇ ਤੋਂ ਚੱਕੀ
ਹੋਣੀ ਹੈ। ਉਸ ਨੇ ਕਿਹਾ, “ ਮਿੱਟੀ
ਕਿਸੇ ਪਾਸੇ ਖਹਿੜਾ ਨਹੀਂ ਛੱਡਦੀ। ਹੱਥ, ਪੈਰ
ਬਾਰ-ਬਾਰ ਧੋਣੇ ਪੈਂਦੇ ਹਨ। “ ਜੋ
ਮੁਸ਼ਕ ਉਸ ਦੀਆਂ ਆਪਦੀਆਂ ਕੱਛਾਂ ਵਿੱਚੋਂ ਆ ਰਿਹਾ ਸੀ। ਉਸ ਦੀ ਸੋਜ਼ੀ ਨਹੀਂ ਸੀ।
ਬਲਵੀਰ ਨੇ ਕਿਹਾ ਹੈ, “ ਇਹ ਟੂਟੀਆਂ ਦਾ ਪਾਣੀ ਠੀਕ ਨਹੀਂ ਹੈ। ਬੋਤਲਾਂ
ਦਾ ਪਾਣੀ ਪੀਵੇ। ਬੋਤਲਾਂ ਦਾ ਪਾਣੀ ਸਹਿਤ ਮੰਦ ਹੈ। ਮੈਂ ਤਾਂ ਹੱਥ ਵੀ ਬੋਤਲਾਂ ਦੇ ਪਾਣੀ ਨਾਲ
ਧੋਂਦਾ ਹਾਂ। “ ਨਿਰਮਲ
ਨੇ ਕਿਹਾ, “ ਬੋਤਲਾਂ ਦੇ ਪਾਣੀ ਕਿਹੜਾ ਅੰਬਰੋਂ ਪਰੀਆਂ
ਵਰਸਾਉਂਦੀਆਂ ਹਨ? ਇਹ
ਵੀ ਟੂਟੀਆਂ ਤੋਂ ਭਰ ਕੇ ਉੱਤੇ
ਆਪਦੀ ਕੰਪਨੀ ਦੇ ਨਾਮ ਦਾ ਲੇਬਲ ਲਾ ਕੇ, ਪਾਣੀ
ਦੇ ਹੀ ਪੈਸੇ ਵਟੀ ਜਾਂਦੇ ਹਨ। ਜਦੋਂ ਦੀ ਦੁਨੀਆ ਬਣੀ ਹੈ। ਪਾਣੀ, ਧਰਤੀ, ਸਰੀਰ ਐਸੇ ਹੀ ਹਨ। “ ਰਣਵੀਰ ਨੇ ਕਿਹਾ, “ ਸਾਰੇ ਸਰੀਰ ਇੱਕੋ ਜਿਹੇ ਤੇ ਪਵਿੱਤਰ ਕਿਵੇਂ ਹੋ
ਸਕਦੇ ਹਨ? ਮੇਰੇ ਨਾਲ ਹੋਰ ਕੋਈ ਕਿਵੇਂ ਰਲ ਜਾਵੇਗਾ? ਮੈਂ ਐਸੇ ਘਰ ਤੇ ਧਰਮ ਵਿੱਚ ਪੈਦਾ ਹੋਇਆਂ ਹਾਂ।
ਹੋਰ ਕੋਈ ਰੀਸ ਨਹੀਂ ਕਰ ਸਕਦਾ। ਬਾਕੀ ਸਬ ਬਗੈਰ ਨ੍ਹਾਉਣ-ਧੋਣ ਤੋਂ ਤੁਰੇ ਫਿਰਦੇ ਹਨ। ਮੇਰੀ
ਪਹਿਚਾਣ ਹੀ ਵੱਖਰੀ ਹੈ। ਬਾਕੀ ਸਾਰੇ ਮੇਰੇ ਤੋਂ ਨੀਵੀਂਆਂ ਜਾਤਾਂ ਦੇ ਹਨ। “
ਬਲਵੀਰ ਨੂੰ ਦਾਰੂ ਚੜ੍ਹ ਗਈ ਸੀ। ਉਸ ਨੇ ਕਿਹਾ
ਹੈ, “ ਕੀ ਤੇਰਾ ਸਰੀਰ ਬਹੁਤ ਸੋਹਣਾ ਹੈ? ਸਜਾ ਕੇ ਰੱਖਦਾ ਹੈ। ਮੈਨੂੰ ਸਬ ਪਤਾ ਹੈ। ਤੇਰੇ
ਅੰਦਰ ਕੀ ਗੰਧ ਭਰਿਆ ਹੈ? ਤੇਰਾ
ਪਰਦਾ ਚੱਕਿਆਂ ਜਾਵੇ। ਤੇਰੇ ਸਰੀਰ ਵਿੱਚੋਂ ਸੜਾਦ ਦੀ ਬਦਬੋ ਆਵੇਗੀ। ਜੇ ਤੈਨੂੰ ਗੁਰਦੁਆਰੇ ਦੀ
ਗੋਲਕ ਭਰਨ ਦਾ ਲਾਲਚ ਨਾਂ ਹੋਵੇ। ਤੂੰ ਕਿਸੇ ਨੂੰ ਗੁਰਦੁਆਰੇ ਦਾ ਗੇਟ ਨਾਂ ਲੰਘਣ ਦੇਵੇ। ਆਪ ਹੀ
ਕਬਜ਼ਾ ਕਰ ਲਵੇ। ਮੈਂ ਤੇਰੇ ਅੰਦਰ ਵਾਲੇ ਧਰਮ ਨੂੰ ਜਾਣਦਾ ਹਾਂ। ਤੂੰ ਤਾਂ ਬੰਦੇ ਦੇ ਮੂੰਹ ਵਿਚੋਂ
ਨਿਵਾਲਾ ਹੱਥ ਪਾ ਕੇ, ਕੱਢ
ਲਵੇ। ਜੇ ਤੇਰੇ ਵਰਗੇ ਧਰਮੀ ਹੁੰਦੇ ਹਨ। ਤਾਂ ਸਾਡੇ ਵਰਗੇ ਸ਼ਰਾਬੀ ਹੀ ਚੰਗੇ ਹਨ। ਕਿਸੇ ਦੀ ਜੇਬ
ਵੱਲ ਤਾਂ ਨਹੀਂ ਝਾਕਦੇ। ਰੋਜ਼ ਆਪਦੀ ਪੀਂਦੇ ਹਾਂ। “ ਨਿਰਮਲ ਨੇ ਵੀ ਮੋਟੇ-ਮੋਟੇ ਚਾਰ ਪੈੱਗ ਪੀ ਲਏ
ਸਨ। ਉਸ ਨੇ ਕਿਹਾ, “ ਮੈਨੂੰ
ਤਾਂ ਹਰ ਸਰੀਰ ਵਿਚੋਂ ਫੁੱਲਾਂ ਵਰਗੀ ਮਹਿਕ ਆਉਂਦੀ ਹੈ। ਖਾਦੀ ਪੀਤੀ ਵਿੱਚ ਸੁਖਵਿੰਦਰ ਵੀ ਕੁਆਰੀ
ਲੱਗਦੀ ਹੈ। ਮੈਨੂੰ ਕਿਸੇ ਤੋਂ ਵੀ ਇਤਰਾਜ਼ ਨਹੀਂ ਹੈ। ਅੱਖਾਂ ਮਿਚੀਆਂ ਵਿੱਚ ਸਬ ਬਰਾਬਰ ਲੱਗਦੀਆਂ
ਹਨ। “ ਬਲਵੀਰ ਨੇ ਕਿਹਾ, “ ਉਸ ਨੂੰ ਕੈਲਗਰੀ ਹੀ ਸੱਦ ਲਿਆ। ਦਾਰੂ ਨਾਲ
ਕਬਾਬ ਦਾ ਹੋਰ ਹੀ ਨਜ਼ਾਰਾ ਹੈ। ਪ੍ਰਧਾਨ ਨਾਲ ਆੜੀ ਪੱਕੀ ਕਰਨੀ ਪੈਣੀ ਹੈ। ਇਸ ਕੋਲ ਬੜੀਆਂ ਸਾਰੀਆਂ ਸਾਲਾ
ਬੜਾ ਪੱਟੂ ਹੈ। “
ਅਵਤਾਰ ਵੀ ਮੁੱਛਾਂ ਤੇ ਦਾੜ੍ਹੀ ਉੱਤੇ ਹੱਥ ਫੇਰਦਾ ਹੋਇਆ, ਬਲਵੀਰ ਦੇ ਠੇਕੇ ਵਿੱਚ ਆ ਗਿਆ। ਚਿੱਟੇ ਕਬੂਤਰ
ਵਾਂਗ ਲੱਗਦਾ ਸੀ। ਠੇਕੇ ਵਿੱਚੋਂ ਚਿੱਟੇ ਕੱਪੜੇ ਲਬੇੜਨ ਆਇਆ ਸੀ। ਚਿੱਟੇ ਕੱਪੜੇ ਸਰੀਰ ਤੇ ਮਨ ਦੇ
ਸਾਰੇ ਦਾਗ਼ ਢੱਕ ਲੈਂਦੇ ਹਨ। ਇਸ ਦੀ ਰਿਸ਼ਤੇਦਾਰਨੀ ਬਲਵੀਰ ਦੇ ਭਰਾ ਨੂੰ ਵਿਆਹੀ ਸੀ। ਜੋ ਉਸ ਨੇ
ਛੱਡ ਦਿੱਤੀ ਸੀ। ਇਸ ਨੂੰ ਰਣਵੀਰ ਮਗਰ ਆਉਣਾ ਪੈਂਦਾ ਸੀ। ਰਣਵੀਰ ਆਪਦੀ ਪਿੱਠ ਥਾਪੜਨ ਨੂੰ ਬਲਵੀਰ
ਤੇ ਨਿਰਮਲ ਵਰਗੇ ਨਾਲ ਰੱਖਦਾ ਸੀ। ਬਹੁਤੇ ਸ਼ਰੀਫ਼ ਚੌਧਰੀਆਂ ਨੂੰ ਲੁੱਚਿਆਂ, ਗੁੰਡਿਆਂ ਨਾਲ ਬਣਾਂ ਕੇ ਰੱਖਣੀ ਪੈਂਦੀ ਹੈ।
ਤਾਂ ਹੀ ਤਾਂ ਤੇਰੇ, ਮੇਰੇ
ਵਰਗੇ ਇਸ ਵਰਗੇ ਤੋਂ ਕੰਬਣਗੇ। ਅਵਤਾਰ ਨੇ ਕਿਹਾ, “ ਨਿਰਮਲਾ ਸਾਡੇ ਅੱਗੇ ਕੋਈ ਕੁਸਕਦੀ ਨਹੀਂ ਹੈ।
ਅਗਲੀਆਂ ਹੱਥ ਬੰਨੀ ਪ੍ਰਧਾਨ ਸਾਹਿਬ, ਪ੍ਰਧਾਨ
ਸਾਹਿਬ ਕਰਦੀਆਂ ਫਿਰਦੀਆਂ ਹਨ। ਜਦੋਂ ਅਸੀਂ ਅਗਲੀਆਂ ਨੂੰ ਫੁੱਲ ਵਰਗੀਆਂ ਹੌਲ਼ੀਆਂ ਕਰਕੇ ਤੋਰੀਦਾ
ਹੈ। ਆਪਦੀਆਂ ਘਰ ਦੀਆਂ ਔਰਤਾਂ ਲੋਕਾਂ ਤੋਂ ਲੁਕੇ
ਕੇ ਰੱਖਦਾ ਹਾਂ। ਕਿਤੇ ਆਵਾਰਾ ਨਾਂ ਹੋ ਜਾਣ। ਘਰ ਡਿੱਕ ਕੇ ਰੱਖੀਏ, ਤਾਂ ਕੰਟਰੋਲ ਰਹਿੰਦਾ ਹੈ। “ ਨਿਰਮਲ ਨੂੰ ਨਸ਼ੇ ਦੀ ਲੋਰ ਹੋ ਗਈ ਸੀ। ਉਸ ਨੇ
ਕਿਹਾ, “ ਪ੍ਰਧਾਨਾਂ ਜੋ ਬਾਜ਼ ਹੁੰਦਾ ਹੈ। ਉਹ ਆਲ੍ਹਣੇ
ਵਿੱਚ ਆਪੇ ਪਹੁੰਚ ਜਾਂਦਾ ਹੈ। ਬਲਵੀਰ ਤਾਂ ਕੁੱਝ ਹੋਰ ਹੀ ਦੱਸਦਾ ਹੈ। ਮੈਂ ਸੁਣਿਆਂ ਹੈ, “ ਇੰਨਾ ਲੰਡੇ ਚਿੜਿਆਂ ਵਿੱਚ ਦਮ ਨਹੀਂ ਹੈ।
ਜ਼ਨਾਨੀਆਂ ਵਰਗੇ ਹਨ। “ ਅਗਲਿਆਂ
ਨੇ ਛੱਡ ਕੇ ਘਰ ਬੈਠਾ ਦਿੱਤੀ ਹੈ। ਜੇ ਤੁਹਾਡੇ ਵਰਗਿਆਂ ਨਾਲ ਸ਼ਰਾਬੀ, ਕੈਨੇਡਾ ਵਿੱਚ ਐਸਾ ਕਰ ਸਕਦੇ ਹਨ। ਆਹਾ ਮੁੱਛਾਂ
ਤੇ ਦਾੜ੍ਹੀ ਉੱਤੇ ਹੱਥ ਫੇਰਨ ਨਾਲੋਂ ਡੁੱਬ ਕੇ ਮਰ ਜਾਵੋ। ਘਰ ਦੇ ਝਮੇਲੇ ਤੁਹਾਡੇ ਕੋਲੋਂ ਮੁੱਕਦੇ
ਨਹੀਂ ਹਨ। ਚੌਧਰ ਨੂੰ ਲੋਕਾਂ ਦੇ ਪੈਰ ਚੱਟ ਕੇ ਲੈਂਦੇ ਹੋ। “
Comments
Post a Comment