ਭਾਗ 23 ਜਮਾਈ ਰਾਜਾ ਸੇਵਾ ਕਰਾਉਣੀ ਚਾਹੁੰਦੇ ਹਨ ਜ਼ਿੰਦਗੀ ਜੀਨੇ ਦਾ ਨਾਮ ਹੈ
ਸਤਵਿੰਦਰ ਕੌਰ ਸੱਤੀ-(ਕੈਲਗਰੀ)- ਕੈਨੇਡਾ satwinder_7@hotmail.com
ਕੁੜੀਆਂ ਨੂੰ ਜਿੰਨਾ ਵੀ ਮਾਪੇ ਬਗਾਨੀ ਕਹੀ
ਜਾਣ। ਉਨ੍ਹਾਂ ਦਾ ਬਚਪਨ ਉੱਥੇ ਬੀਤਿਆ ਹੁੰਦਾ ਹੈ। ਉੱਥੇ ਹੀ ਸਾਰੀਆਂ ਯਾਦਾਂ ਤੇ ਪਿਆਰ ਹੁੰਦਾ ਹੈ।
ਕੈਲੋ ਨੂੰ ਪੇਕੇ ਘਰ ਵਿੱਚ ਖ਼ੂਬ ਨੀਂਦ ਆਈ। ਪ੍ਰੇਮ ਸਾਰੀ ਰਾਤ ਦੰਦੀਆਂ ਪੀਹੀਦਾ ਰਿਹਾ। ਫਿਰ ਵੀ ਉਸ
ਦੇ ਕੰਨਾਂ ਨੂੰ ਸਾਰੀ ਰਾਤ ਕੈਲੋ ਦੇ ਪੈਰਾਂ ਦੀ ਪੈੜ-ਚਾਲ ਦੀ
ਵਿੱੜਕ ਆਉਂਦੀ ਰਹੀ। ਸਵੇਰੇ ਉੱਠ ਕੇ ਕੈਲੋ ਸਬ ਨੂੰ ਚਾਹ ਫੜਾ ਰਹੀ ਸੀ। ਜਦੋਂ ਉਹ ਪ੍ਰੇਮ ਨੂੰ ਚਾਹ ਫੜਾਉਣ ਲੱਗੀ। ਉਸ
ਨੇ ਚੋਰ ਅੱਖ ਨਾਲ ਪ੍ਰੇਮ ਵੱਲ ਦੇਖਿਆ। ਅੱਖਾਂ ਮਿਲਦਿਆਂ ਹੀ ਕੈਲੋ ਦੇ ਮਨ ਵਿੱਚ ਗੁਦਗੁਦੀ ਜਿਹੀ
ਹੋਈ। ਪ੍ਰੇਮ ਦੀ ਸ਼ਕਲ ਦੇਖ ਕੇ ਉਸ ਦਾ ਹਾਸਾ ਵੀ ਨਿਕਲ ਗਿਆ। ਕੈਲੋ ਨੂੰ ਲੱਗਾ ਹੁਣ ਤੱਕ ਦਾ ਸਾਰਾ ਬਦਲਾ ਲਿਆ ਗਿਆ। ਉਹ ਇਤਰਾਜ਼ ਵੀ ਨਹੀਂ ਕਰ ਸਕਦਾ ਸੀ। ਜਿਸ ਦਿਨ
ਦਾ ਵਿਆਹ ਹੋਇਆ ਸੀ। ਇੰਨਾ ਕੁ ਹੀ ਦੋਨਾਂ ਵਿੱਚ ਲਗਾਉ ਹੋਇਆ ਸੀ। ਪ੍ਰੇਮ ਨੇ ਆਲਾ-ਦੁਆਲਾ ਦੇਖਿਆ।
ਕਮਰੇ ਵਿੱਚ ਕੋਈ ਨਹੀਂ ਸੀ। ਪ੍ਰੇਮ ਨੇ ਉੱਠ ਕੇ ਦਰਵਾਜ਼ੇ ਨੂੰ ਕੁੰਡੀ ਲਾ ਲਈ। ਉਸ ਨੇ ਕੈਲੌ ਦੀ
ਬਾਂਹ ਘੁੱਟ ਕੇ ਫੜ ਲਈ। ਉਸ ਨੇ ਕਿਹਾ, “ ਤੂੰ ਤਾਂ ਪੇਕਿਆਂ ਵਿੱਚੋਂ ਭਾਲੀ ਨਹੀਂ
ਲੱਭਦੀ। ਮੈਂ ਅੱਜ ਆਪਦੇ ਪਿੰਡ ਨੂੰ ਚੱਲਿਆ ਜਾਣਾ ਹੈ। “ “ ਕਿਉਂ ਕੀ ਗੱਲ ਹੋ ਗਈ? ਕੀ ਮੰਮੀ-ਡੈਡੀ ਬਗੈਰ ਜੀਅ ਨਹੀਂ ਲੱਗਦਾ? “ ਪ੍ਰੇਮ
ਨੇ ਕਿਹਾ, “ ਮੈਨੂੰ ਰਾਤ ਡੈਡੀ ਕੋਲ ਪਾ ਦਿੱਤਾ। ਕੀ ਮੈਂ ਡੈਡੀ ਕੋਲ ਸੌਣ ਨੂੰ ਵਿਆਹ ਕਰਾਇਆ ਹੈ?
ਜੇ ਮੇਰੇ ਨਾਲ ਇੰਝ ਕਰਨੀ ਹੈ। ਮੈਂ ਇੱਥੇ ਨਹੀਂ ਰਹਿਣਾ।
“ “ ਸਾਹਿਬ ਜੀ ਜਿਸ ਘਰ ਵਿੱਚ ਜਾਈਦਾ ਹੈ। ਉਸ ਘਰ ਦੇ
ਕਾਨੂੰਨ ਨੂੰ ਮੰਨਣਾ ਪੈਂਦਾ ਹੈ। “ ਪ੍ਰੇਮ ਉਸ ਨੂੰ ਜੱਫੀ ਪਾਉਣ ਹੀ ਲੱਗਾ ਸੀ।
ਕੈਲੋ ਦੇ ਡੈਡੀ ਨੇ ਦਰ ਖੜ੍ਹ-ਕਾਇਆ। ਕੈਲੋ ਦੇ ਡੈਡੀ ਨੂੰ ਪਤਾ ਨਹੀਂ ਸੀ। ਪ੍ਰੇਮ ਕੋਲ ਕੈਲੋ ਹੈ।
ਉਸ ਨੇ ਸੋਚਿਆ ਸ਼ਾਇਦ ਪ੍ਰੇਮ ਕੱਪੜੇ ਬਦਲਦਾ ਹੈ। ਜਿਉਂ ਹੀ
ਪ੍ਰੇਮ ਨੇ ਕੈਲੋ ਦਾ ਗੁੱਟ ਛੱਡਿਆ, ਉਸ ਦੀਆਂ ਕਈ ਚੂੜੀਆਂ ਟੁੱਟ ਕੇ ਭੁੰਜੇ ਧਰਤੀ
ਉੱਤੇ ਖਿੱਲਰ ਗਈਆਂ। ਕੈਲੋ ਨੇ ਚੁੰਨੀ ਦੇ ਪੱਲੇ ਨਾਲ ਹੂੰਝਾ ਫੇਰ ਕੇ, ਚੂੜੀਆਂ ਮੰਜੇ ਥੱਲੇ ਕਰ ਦਿੱਤੀਆਂ। ਆਪ ਬਾਹਰ ਜੰਗਲੇ ਵੱਲ ਬਾਲਕੋਨੀ ਵਿੱਚੋਂ ਦੀ
ਦੂਜੇ ਕਮਰੇ ਵਿੱਚ ਚਲੀ ਗਈ। ਕੈਲੋ ਦੀ ਬਾਂਹ ਤੇ ਚੂੜੀ ਖੁਬ ਗਈ ਸੀ। ਬਾਂਹ ਉਸ ਨੇ ਚੂੰਨੀ ਵਿੱਚ
ਲਪੇਟ ਲਈ ਸੀ।
ਪ੍ਰੇਮ ਨੇ ਬਾਰ ਖ਼ੋਲ ਦਿੱਤਾ। ਡੈਡੀ ਨੇ ਕਿਹਾ,
“ ਕੀ ਤੂੰ ਕੱਪੜੇ ਬਦਲ ਰਿਹਾ ਸੀ? ਤੂੰ ਤਾਂ ਯਾਰ ਕੁੜੀਆਂ ਵਾਂਗ ਸੰਗਦਾ ਹੈ। “ ਪ੍ਰੇਮ ਮੁਸਕਰਾ ਰਿਹਾ ਸੀ। ਡੈਡੀ ਤੌਲੀਆਂ ਚੱਕ ਕੇ, ਨਹਾਉਣ ਚੱਲਿਆ ਗਿਆ। ਕੈਲੋ ਦੂਜੇ ਕਮਰੇ ਵਿੱਚੋਂ ਦੀ ਹੋ ਕੇ, ਕੋਠੇ ਦੀਆਂ ਪੌੜੀਆਂ ਉੱਤਰ ਕੇ, ਚਬਾਰੇ ਵਿਚੋਂ ਥੱਲੇ ਵਿਹੜੇ ਵਿੱਚ ਚਲੀ ਗਈ। ਉਹ ਸਾਹੋ-ਸਾਹ ਹੋਈ ਪਈ ਸੀ। ਕੌਲੋ ਇਸ ਤਰਾਂ ਪੌੜੀਆਂ
ਉੱਤਰੀ ਸੀ, ਜਿਵੇਂ ਕਿਸੇ ਭੂਤ ਤੋਂ ਡਰ ਗਈ ਹੋਵੇ। ਪੌੜੀਆਂ
ਕੋਲ ਉਸ ਨੂੰ ਕਾਲਜ ਦੀ ਸਹੇਲੀ ਤਾਰਾਂ ਮਿਲ ਗਈ। ਉਹ ਤਾਰਾਂ ਵਿੱਚ ਜ਼ੋਰ ਦੀ ਲੱਗੀ। ਤਾਰਾਂ ਭਮੀਰੀ
ਵਾਂਗ ਘੁੰਮ ਗਈ। ਤਾਰਾਂ ਦੇ ਮੂੰਹ ਵਿੱਚੋਂ ਨਿਕਲਿਆ, “ ਕੀ ਤੇਰੀ ਪੀਤੀ ਹੈ? ਦਿਨੇ ਹੀ ਵਿੱਚ ਵੱਜਦੀ ਫਿਰਦੀ ਹੈ। “
ਕੈਲੋ ਨੇ ਚੁਬਾਰੇ ਵੱਲ ਨੂੰ ਉਂਗਲੀ ਕਰਕੇ ਕਿਹਾ,
“ ਉਸ ਨੇ ਤਾਂ ਮੇਰੀ ਜਾਨ ਕੱਢ ਦਿੱਤੀ। ਜੇ ਮੈਂ ਬਾਲਕੋਨੀ
ਵਿੱਚ ਨਾਂ ਜਾਂਦੀ। ਡੈਡੀ ਨੇ ਸਾਨੂੰ ਉੱਤੋਂ ਫੜ ਲੈਣਾ ਸੀ। “ “ ਕਲ ਤੇਰਾ ਵਿਆਹ ਹੋਇਆ ਹੈ। ਹਾਏ ਜੇ ਪ੍ਰੇਮ
ਨੂੰ ਪਤਾ ਲੱਗ ਗਿਆ। ਕੈਲੋ ਤੂੰ ਕੀਹਨੂੰ ਚੁਬਾਰੇ ਵਿੱਚ ਸੱਦਿਆ ਹੋਇਆ ਸੀ? ਉਹ ਕੌਣ ਹੈ? “ “ ਕਿਹੋ ਜਿਹੀਆਂ ਗੱਲਾਂ ਕਰਦੀ ਹੈ। ਪ੍ਰੇਮ ਹੀ
ਤਾਂ ਚੁਬਾਰੇ ਵਿੱਚ ਹੈ। ਮੈਂ ਚਾਹ ਦੇਣ ਗਈ ਸੀ।
ਉਸ ਨੇ ਅੰਦਰੋਂ ਕੁੰਡੀ ਲਾ ਲਈ। ਡੈਡੀ ਉੱਤੋਂ ਦੀ ਆ ਗਏ। ਮੈਂ ਭੱਜ ਕੇ ਜਾਨ ਬਚਾ ਕੇ ਆਈ ਹਾਂ। “ “ ਕੈਲੋ ਤੂੰ ਵੀ ਬੱਸ ਬੱਚਿਆਂ ਵਾਲੀਆਂ ਗੱਲਾਂ
ਕਰਦੀ ਹੈ। ਕੀ ਡੈਡੀ ਨੂੰ ਪਤਾ ਨਹੀਂ ਲੱਗਿਆ ਹੋਣਾ, ਅੰਦਰੋਂ ਦਰਵਾਜ਼ਾ ਕਿਉਂ ਬੰਦ ਹੈ? ਤੂੰ ਤਾਂ ਇੰਜ
ਲਗਦੀ ਹੈ। ਜਿਵੇਂ ਤੈਨੂੰ ਉਸ ਨੇ ਪਹਿਲੀ ਬਾਰ ਛੂਹਿਆ ਹੋਵੇ। ਆਪ ਦੇ ਖ਼ਾਸ ਬੰਦੇ ਦੇ ਹੱਥ ਲਗਾਉਣ
ਨਾਲ ਇਸ ਤਰਾਂ ਛਾਲਾਂ ਮਾਰ ਕੇ ਨਹੀਂ ਭੱਜੀਦਾ। “
“ ਅੱਛਾ ਠੀਕ ਹੈ। ਮੈਨੂੰ ਬਹੁਤੀਆਂ ਮੱਤਾਂ ਨਾਂ ਦੇਹ, ਤੂੰ ਵੀ ਚਾਹ ਪੀ ਲੈ। “ ਕੈਲੋ ਦੀ ਮੰਮੀ ਨੇ ਸਾਰੀ ਗੱਲ ਸੁਣ ਲਈ ਸੀ।
ਉਸ ਨੇ ਕਿਹਾ, “ ਤੂੰ ਹੁਣ ਵਿਆਹੀ ਗਈ ਹੈ। ਛੜੱਪੇ ਮਾਰਨੇ
ਛੱਡਦੇ। “ “ ਮੰਮੀ ਪ੍ਰੇਮ ਨੇ ਕਿਹਾ, ”
ਮੈਂ ਪਿੰਡ ਨੂੰ ਜਾਣਾ ਹੈ। ਮੈਂ ਡੈਡੀ ਨਾਲ ਨਹੀਂ ਸੌ
ਸਕਦਾ। “ ਅਸੀਂ ਕਲ ਨੂੰ ਸਵੇਰੇ ਆ ਜਾਵਾਂਗੇ। “
“ ਮੈਂ ਸਮਝ ਗਈ ਹਾਂ। ਵਿਆਹ ਵਿੱਚ ਪ੍ਰੇਮ ਦਾ ਖਿਆਲ ਨਹੀਂ ਰੱਖ ਹੋਇਆ। ਜਮਾਈ ਰਾਜਾ
ਸੇਵਾ ਕਰਾਉਣੀ ਚਾਹੁੰਦੇ ਹਨ। ਤੂੰ ਫ਼ਿਕਰ ਨਾਂ ਕਰ ਬਾਕੀ ਤਾਂ ਕਿਤੇ ਵੀ ਸੌ ਜਾਣਗੇ। ਪ੍ਰੇਮ ਇਕੱਲੇ ਨੂੰ ਕਮਰਾ ਮਿਲ ਜਾਵੇਗਾ। ਵਿਆਹ
ਵਿੱਚ ਕੰਮ ਕਰਨ ਦੇ ਮਾਰੇ, ਘਰ ਛੱਡ ਕੇ ਨਾਂ ਭੱਜੋ। “ ਕੈਲੋ ਨੂੰ ਪਤਾ ਨਹੀਂ ਲੱਗ ਰਿਹਾ ਸੀ। ਕੀਹਦੀ ਗੱਲ ਸੁਣੇ? ਕੀਹਦੀ ਗੱਲ ਮੰਨੇ?
Comments
Post a Comment