ਭਾਗ 60 ਇਹ ਕੈਨੇਡਾ ਨਹੀਂ, ਕਾਨੂੰਨ ਲੜ ਨਾਲ ਬੰਨੀ ਫਿਰਦੇ ਹੋ ਜਾਨੋਂ
ਮਹਿੰਗੇ ਯਾਰ
ਸਤਵਿੰਦਰ
ਕੌਰ ਸੱਤੀ (ਕੈਲਗਰੀ) ਕੈਨੇਡਾ satwinder_7@hotmail.com
ਬਲਦੇਵ ਸਿੰਘ ਨੇ ਛੋਟੇ ਭਰਾ ਤੋ ਜ਼ਮੀਨ ਦਾ
ਹਿਸਾਬ ਪੁੱਛਿਆ, " ਤੂੰ ਕਦੇ ਇੱਕ ਪੈਸਾ ਨਹੀਂ ਦਿੱਤਾ ਜ਼ਮੀਨ ਦਾ
ਭਰਾਵਾ, ਕਿੰਨੇ ਦਹਾਕੇ ਹੋ ਗਏ ਹਨ। ਕਹਿੰਦੇ ਚੰਗਾ
ਹੁੰਦਾ ਹਿਸਾਬ ਪਿਉ ਪੁੱਤ ਦਾ ਆਜਾ
ਬੈਠ ਕੇ ਦੋਨੇਂ ਭਰਾ ਹਿਸਾਬ ਕਰੀਏ" " ਵੱਡੇ ਭਾਈ ਮੈਨੂੰ ਕੋਈ ਛੁੱਟੀਆਂ ਨਹੀਂ ਹਨ।
ਬੀਹ ਕੰਮ ਕਰਨ ਵਾਲੇ ਨੇ, ਬੈਠਣ
ਦਾ ਸਮਾਂ ਨਹੀਂ ਹੈ। ਕਾਹਦਾ ਹਿਸਾਬ, ਕੀ
ਤੁਸੀਂ ਮੈਨੂੰ ਹਿਸਾਬ ਦੇਵੋਗੇ? ਬਾਹਰ
ਕੀ ਕਮਾਇਆ ਹੈ? ਮੇਰਾ
ਵੀ ਕੈਨੇਡਾ ਵਾਲੇ ਘਰ ਵਿੱਚ ਹਿੱਸਾ ਬਣਦਾ। ਨਾਲੇ ਖੇਤੀ ਵਿੱਚੋਂ ਬੀਜ ਵੀ ਮਸਾਂ ਨਿਕਲਦਾ ਹੈ। ਜਦੋਂ
ਤੁਸੀਂ ਪਿੰਡ ਆਉਂਦੇ ਹੋ, ਮੈਂ
ਰੋਟੀ ਦੇ ਸਕਦੇ ਹਾਂ। ਬੈਠ ਕੇ ਰੋਟੀ ਖਾਂਵੋ। "
ਬਲਦੇਵ ਸਿੰਘ ਨੇ ਥੋੜ੍ਹਾ ਗ਼ੁੱਸਾ ਦਿਖਾਉਂਦੇ
ਹੋਏ ਕਿਹਾ," ਮੇਰਾ ਹਿੱਸਾ ਬਣਦਾ ਹੈ। ਮੇਰੇ ਪਿਉ ਦੀ ਜਾਇਦਾਦ
ਹੈ। ਕੈਨੇਡਾ ਘਰ ਅਸੀਂ ਦਿਹਾੜੀਆਂ ਕਰਕੇ ਬਣਾਇਆ ਹੈ। ਜੇ ਤੂੰ ਮਾਮਲਾ ਨਹੀਂ ਦੇਣਾ। ਮੈਂ ਜ਼ਮੀਨ
ਕਿਸੇ ਹੋਰ ਨੂੰ ਦੇ ਜਾਣੀ ਹੈ। ਮੈਂ ਸਰਪੰਚ , ਪਟਵਾਰੀ, ਤਸੀਲਦਾਰ ਨੂੰ ਮਿਲ ਕੇ, ਜ਼ਮੀਨ ਆਪਦੇ ਨਾਮ ਕਰਾਉਂਦਾ ਹਾਂ।
" “ ਵੱਡੇ ਭਾਈ ਅਗਲੇ ਨੂੰ ਜਾਨ ਨਹੀਂ ਪਿਆਰੀ, ਕੋਈ ਦੂਜਾ ਬੰਦਾ ਮੇਰੀ ਜ਼ਮੀਨ ਵੱਲ ਝਾਕ ਨਹੀਂ
ਸਕਦਾ। ਦੂਜੇ ਬੰਦੇ ਨੂੰ ਮੈਂ ਫ਼ਸਲ ਨੂੰ ਪਾਣੀ ਨਹੀਂ ਦੇਣਾ।
ਡੇਢ ਲੱਖ ਵਿੱਚ ਬੋਰ ਕਿਹੜਾ ਕਰੇਗਾ? ਲੈ ਜਾ ਸਰਪੰਚ ਨੂੰ ਦੇਖਲੀ ਕੀ ਉਹ ਤੇਰੇ ਨਾਲ ਜਾਂਦਾ ਹੈ? ਸਰਪੰਚ ਉਹ ਸਾਡੀਆਂ ਵੋਟਾਂ ਨਾਲ ਬਣਾਇਆ ਹੈ। ਇਹ
ਕੈਨੇਡਾ ਨਹੀਂ ਤੁਸੀਂ
ਕੈਨੇਡਾ ਕਾਨੂੰਨ ਲੜ ਨਾਲ ਬੰਨੀ ਫਿਰਦੇ ਹੋ। ਚੱਲ ਕਚੈਰੀਆਂ ਵਿੱਚ ਤਰੀਕਾਂ ਇੰਨੀਆਂ ਪੈਣਗੀਆਂ।
ਤੇਰਾ ਪੋਤਾ ਵੀ ਬੁੱਢਾ ਹੋ ਜਾਵੇਗਾ। ਜੇ ਮੈਂ ਤੈਨੂੰ ਇੱਕ ਵਾਰੀ ਠਾਣੇ ਅੰਦਰ ਕਰਾ ਦਿੱਤਾ। ਬਾਹਰ
ਨਿੱਕਣਾਂ ਮੁਸ਼ਕਲ ਹੋ ਜਾਵੇਗਾ।" ਬਲਦੇਵ ਨੇ ਕਿਹਾ," ਭਰਾ ਹੀ ਭਰਾ ਨਾਲ ਇੱਟ ਨਾਲ ਇੱਟ ਵੰਡਾਉਂਦੇ
ਹਨ। ਜਾਂ ਰਾਹ ਪਿਆ ਜਾਣੀਏ ਜਾ ਵਾਹ ਪਿਆ ਜਾਣੀਏ। ਸਿਆਣਿਆਂ ਨੇ ਤੱਤ ਕੱਢੇ ਹੋਏ ਨੇ। ਵਾਹ ਤਾਂ
ਤੇਰਾ ਦੇਖ ਲਿਆ। ਰਾਹ ਮੈਨੂੰ ਦਿਖਾਉਣਾ ਪੈਣਾ ਹੈ। ਅੱਜ ਤੱਕ ਮੈਂ ਆਪ ਭੁੱਲਿਆ ਫਿਰਦਾ ਰਿਹਾ ਹਾਂ।
ਸੁੱਖੀ ਫ਼ੋਨ ਲੈ ਕੇ ਆ ਗਈ ਸੀ। ਉਸ ਨੇ ਕਿਹਾ, " ਦਾਦਾ ਜੀ ਡੈਡੀ ਨੇ ਤੁਹਾਡੇ ਨਾਲ ਗੱਲ ਕਰਨੀ
ਹੈ। ਡੈਡ ਮੈਂ ਦਾਦਾ ਜੀ ਨੂੰ ਫ਼ੋਨ ਫੜਾ ਰਹੀ ਹਾਂ। ਗੱਲ ਕਰੋ। ਓ ਕੇ ਬਾਏ। " " ਹੈਲੋ
ਹੈਪੀ, ਯਾਰ ਕੀ ਗੱਲ ਹੈ? ਤੁਸੀਂ ਫ਼ੋਨ ਕਰੀ ਜਾਂਦੇ ਹੋ। ਤੈਨੂੰ ਜੇ ਕੰਮ
ਨਹੀਂ ਹੈ। ਸਾਨੂੰ ਆਪਦੇ ਕੰਮ ਕਰ ਲੈਣ ਦਿਉ। ਤੇਰਾ ਚਾਚਾ ਝੱਗਾ ਚੱਕ ਗਿਆ ਹੈ। ਉਹ ਕਹਿੰਦਾ, “ ਮੈਂ ਨਹੀਂ ਜ਼ਮੀਨ ਦਾ ਕੁੱਝ ਦਿੰਦਾ। ਨਾਂ ਹੀ
ਜ਼ਮੀਨ ਦਾ ਕਬਜ਼ਾ ਛੱਡਦਾ ਹੈ। ਜ਼ਮੀਨ ਵੱਡੇ ਬਾਪੂ ਜੀ ਨਾਮ ਹੈ। ਜ਼ਮੀਨ ਖ਼ਸਮ ਦੀ ਹੁੰਦੀ ਹੈ। ਜਿਸ
ਦਾ ਕਬਜ਼ਾ, ਉਹੀ ਉਸ ਦਾ ਖ਼ਸਮ ਹੈ। ਚੋਰ ਨਾਲ ਕੁੱਤੀ ਰਲ਼ੀ
ਹੈ। ਕੋਈ ਲੜ ਸਿਰਾ ਨਹੀਂ ਮੈਨੂੰ ਲੱਭਦਾ।"
ਹੈਪੀ ਨੇ ਕਿਹਾ , " ਡੈਡੀ ਮੇਰਾ ਦੋਸਤ ਡਾਕਟਰ
ਚੀਮਾ ਹੈ। ਉਸ ਦਾ ਡੈਡੀ ਆਪਣੇ ਇਲਾਕੇ ਦਾ ਕੰਨਗੋ ਹੈ। ਲਾਲਚੀ ਬਹੁਤ ਹੈ। ਉਸ ਨੂੰ ਮੇਰੇ ਦੋਸਤ
ਰਾਹੀ ਮਿਲ ਲਵੋ। ਪੈਸਾ ਝੋਕਦੋਂ, ਰਾਤੋਂ
ਰਾਤ ਕੰਮ ਕਰਾ ਦਿਊੂ। ਨੋ ਟੈਨਸ਼ਨ, ਮੈਂ
ਵੀ ਦੋਸਤ ਨੂੰ ਫ਼ੋਨ ਕਰ ਦਿੰਦਾ ਹਾਂ। ਰਜਿਸਟਰੀ ਕਰਾ ਕੇ ਤੁਸੀਂ ਜ਼ਮੀਨ ਵੇਚ ਦਿਉ। "
"ਪੁੱਤ ਮੈਂ ਜਿਉਂਦੇ ਜੀ ਜ਼ਮੀਨ ਨਹੀਂ ਵੇਚਣੀ। ਮੇਰੇ ਪਿਉ ਦਾਦੇ ਦੀ ਆਮਨਤ ਹੈ। ਮੇਰੇ ਮਰਨ
ਪਿੱਛੋਂ ਜੋ ਮਰਜ਼ੀ ਕਰੀ। ਮੈਂ ਤੇਰੇ ਦੋਸਤ ਨੂੰ ਹੁਣੇ ਮਿਲਦਾ ਹਾਂ। ਚੰਗਾ ਆਪਦਾ ਖ਼ਿਆਲ ਰੱਖੀ।" ਬਲਦੇਵ ਸਿੰਘ
ਸਿਧਾ ਚੀਮੇ ਦੇ ਘਰ ਪਹੁੰਚ ਗਿਆ, " ਕਾਕਾ
ਮੈਨੂੰ ਹੈਪੀ ਦਾ ਫ਼ੋਨ ਆਇਆ ਸੀ। ਉਹ ਮੈਨੂੰ
ਕਹਿੰਦਾ, “ ਮੇਰੇ
ਯਾਰ ਨੂੰ ਜ਼ਰੂਰ ਮਿਲ ਕੇ ਆਉਣਾ। ਤੇਰੇ ਡੈਡੀ ਨਾਲ ਵੀ ਕੰਮ ਹੈ। ਤੇਰਾ ਡੈਡੀ ਕਿਥੇ ਹੈ? " " ਅੰਕਲ
ਹੁਣ ਮੈਨੂੰ ਮਿਲਣ ਦਾ ਅੱਜ ਸਮਾਂ ਲੱਗਿਆ। ਮੈਨੂੰ ਹੈਪੀ ਨੇ ਫ਼ੋਨ ਕੀਤਾ ਸੀ, ਤਾਂ ਪੱਤਾ ਲੱਗਿਆ। ਤੁਸੀਂ ਆਏ ਹੋਏ ਹੋ। ਮੇਰੇ
ਡੈਡੀ ਆ ਗਏ ਹਨ। ਤੁਸੀਂ ਗੱਲਾਂ ਕਰੋ। ਮੈਂ ਚਾਹ ਬਣਵਾ ਕੇ ਲੈ ਆਵਾਂ।" ਕੰਨਗੋ ਨੇ, ਬਲਦੇਵ ਸਿੰਘ ਨਾਲ ਹੱਥ ਮਿਲਾਇਆ, ਉਸ ਨੇ ਕਿਹਾ, " ਕੈਨੇਡਾ ਵਾਲਿਆਂ ਨੂੰ ਸਾਡੇ ਤੱਕ ਕੀ ਕੰਮ ਪੈ
ਗਿਆ? ਜੱਟ ਵਾਣੀ ਭੱਜਾ ਲੈਂਦੇ ਹਨ। ਜਦੋਂ ਜੱਫੇ
ਪੈਂਦੇ ਨੇ, ਛਡਾਉਣ ਵਾਲਾ ਵੀ ਰਗੜਿਆ ਜਾਂਦਾ। ਚਾਹ ਆ ਗਈ
ਹੈ। ਚਾਹ ਪੀ ਲਈਏ। " ਬਲਦੇਵ ਨੇ ਕਿਹਾ," ਛੋਟਾ ਭਰਾ ਜ਼ਮੀਨ ਦਾ ਮਾਮਲਾ ਨਹੀਂ ਦਿੰਦਾ। ਨਾਂ
ਹੀ ਕਬਜ਼ਾ ਛੱਡਦਾ ਹੈ। ਜ਼ਮੀਨ ਮੇਰੇ ਨਾਮ ਨਹੀਂ ਹੈ। ਜਿਵੇਂ ਵੀ ਕੰਮ ਹੁੰਦਾ ਹੈ, ਕੰਮ
ਕਰਾ ਦਿਉ। ਫ਼ੀਸ ਦੱਸੋ, ਹਜ਼ਾਰ
ਡਾਲਰ ਐਡਵਾਂਸ ਚੱਕੋਂ। ਹੋਰ ਜੋ ਸੇਵਾ ਹੈ ਦੱਸੋ। " ਕਨਗੋ ਸਿਗਰਟ ਦਾ ਕਸ਼ ਅੰਦਰ ਖਿੱਚਣ ਲੱਗਾ।
ਗੋਲ-ਗੋਲ ਧੂੰਏਂ ਦੇ ਚੱਕਰ ਹਵਾ ਵਿੱਚ ਛੱਡਣ ਲੱਗਾ। ਉਸ
ਨੂੰ ਧੂੰਏਂ ਨਾਲ ਹੱਥੂ ਆ ਗਿਆ। ਉਹ ਖੰਘਦਾ ਹੋਇਆ, ਪੈਸੇ ਫੜਦਾ ਬੋਲਿਆ, " ਬੱਸ-ਬੱਸ ਇਸ ਦੀ ਕੀ ਲੋੜ
ਸੀ? ਫ਼ਿਕਰ ਨਾਂ ਕਰੋ। ਹਫ਼ਤੇ ਤੱਕ ਰਜਿਸਟਰੀ ਮੈਂ
ਤੇਰੇ ਹੱਥ ਵਿੱਚ ਫੜਾ ਦੇਵਾਂਗਾ। ਪਟਵਾਰੀ, ਤਸੀਲਦਾਰ ਸਬ ਨੂੰ ਇਸੇ ਵਿਚੋਂ ਚਾਹ ਪਾਣੀ
ਦੇਵਾਂਗੇ। ਸਮਝੋ ਕੰਮ ਹੋ ਗਿਆ ।"
ਹਫ਼ਤੇ ਪਿੱਛੋਂ ਗੁਰਚਰਨ ਸਿੰਘ ਰਜਿਸਟਰੀ ਹੱਥਾਂ
ਵਿੱਚ ਚੱਕੀ ਬੈਠਾ ਸੀ, " ਕਮਾਲ
ਹੋ ਗਈ। ਪੈਸਾ ਸੱਚੀ ਬੋਲਦਾ। ਬਾਪ ਵੱਡਾ ਨਾਂ ਬਈਆ, ਸਭ ਸੇ ਬੜਾ ਰੁਪੀਆ। ਬਾਪ ਰੇ ਜੇ ਭਾਰਤ ਵਿੱਚ
ਰਿਸ਼ਵਤ ਨਾਂ ਹੋਵੇ। ਸਾਡੇ ਵਰਗਿਆਂ ਦਾ ਕੀ ਬਣੇ? ਮਨਦੀਪ ਹੈ ਨਹੀਂ ਮੋਹ ਕਿਸੇ ਭੈਣ ਭਰਾ ਵਿੱਚ, ਜਿੱਥੇ ਦੁਸ਼ਮਣੀ ਪੌਣੀ ਹੈ। ਪੈਸੇ ਦਾ ਵਿਹਾਰ ਪਾ
ਲਵੋ। ਘਰ ਵਿੱਚ ਹੀ ਦੁਸ਼ਮਣ ਖੜ੍ਹੇ ਹੋ ਜਾਂਦੇ ਨੇ। ਜ਼ਮੀਨ ਲਾਗਲੇ ਪਿੰਡ ਵਾਲਿਆਂ ਨੂੰ ਦੇ ਜਾਂਦੇ
ਹਾਂ। ਉਹ ਬਾਪੂ ਜੀ ਦੇ ਦੋਸਤ ਨੇ, ਤਕੜੇ
ਬੰਦੇ ਹਨ। ਉਹੀ ਸੰਭਾਲ ਸਕਦੇ ਨੇ। ਛੋਟੇ ਭਰਾ ਤੋਂ ਲੋਕ ਡਰਦੇ ਨੇ, ਹੋਰ ਕਿਸੇ ਨੇ ਆਪਣੀ ਜ਼ਮੀਨ ਨਹੀਂ ਵਾਹੁਣੀ। ਤੂੰ
ਵੀ ਤਿਆਰੀ ਖਿੱਚ, ਆਪਾਂ
ਕੈਨੇਡਾ ਨੂੰ ਮੁੜ ਚੱਲੀਏ। " ਮਨਦੀਪ ਨੇ ਕਿਹਾ, " ਮੇਰਾ ਵੀ ਜੀਅ ਲੱਗਣੋ ਹੱਟ ਗਿਆ। ਵਹੁਟੀ ਵੀ
ਇਕੱਲੀ ਛੋਟੇ ਨੂੰ ਸੰਭਾਲਦੀ ਔਖੀ ਹੁੰਦੀ ਹੋਊ। ਹੁਣ ਤਾਂ ਪੰਜਾਬ ਵਿੱਚ ਵੀ, ਕਿਸੇ ਨੂੰ ਕਿਸੇ ਦੀ ਕੋਈ ਪ੍ਰਵਾਹ ਨਹੀਂ। ਪਿੰਡ
ਵਾਲੇ ਆਪਣੇ ਤੋਂ ਵੀ ਜ਼ਿਆਦਾ ਕੰਮਾਂ ਵਿੱਚ ਰੁੱਝੇ ਹੋਏ ਹਨ। ਇੱਥੇ ਤਾਂ ਪਲਟੀਆਂ ਵਿਆਹ ਨਹੀਂ
ਮੁੱਕਦੇ। ਲੋਕ ਵਾਧੂ ਦਾ, ਕਿੰਨਾ
ਖਰਚਾ ਕਰਦੇ ਹਨ? ਆਪਣੇ
ਕੈਨੇਡਾ ਜਾਣ ਦੇ ਚਾਰ ਦਿਨ ਰਹਿ ਗਏ। "
" ਤੂੰ ਕੀ ਲੈਣਾ ਹੈ? ਤੂੰ ਆਪਦਾ ਰਾਂਝਾ ਰਾਜ਼ੀ ਰੱਖ। ਦੁਨੀਆ ਵਿੱਚ
ਕਿਸੇ ਨੂੰ ਕਿਸੇ ਦੀ, ਕੋਈ
ਪ੍ਰਵਾਹ ਨਹੀਂ ਹੈ। ਡਰਾਮਾਂ ਕਰਨ ਵਾਂਗ ਸਾਰੇ ਨਕਲੀ ਜ਼ਿੰਦਗੀ ਜਿਉਂਦੇ ਹਨ। ਜਿਵੇਂ ਟੈਲੀਵਿਜ਼ਨ ‘ਤੇ ਡਰਾਮੇ
ਦੇਖਦੇ ਨੇ, ਉਵੇਂ ਕਰਨਾ ਚਾਹੁੰਦੇ ਨੇ। "
Comments
Post a Comment