ਭਾਗ 44 ਮੰਗਣ ਵਾਲੇ ਨੂੰ ਦੇਣ ਵਾਲੇ ਮੂਹਰੇ ਗ਼ਰੀਬੜਾ ਜਿਹਾ ਬੱਣਨਾਂ ਪੈਣਾ ਹੈ ਜਾਨੋਂ ਮਹਿੰਗੇ ਯਾਰ
ਸਤਵਿੰਦਰ ਕੌਰ ਸੱਤੀ (ਕੈਲਗਰੀ) ਕੈਨੇਡਾ satwinder_7@hotmail.com
ਜੇ ਕੋਈ ਮੌਕੇ ਉੱਤੇ ਕੰਮ ਆ ਜਾਵੇ। ਕਈ ਲੋਕ, ਉਸ ਨੂੰ ਇਨਾ ਖਾਂਦੇ ਹਨ। ਇਨਾ ਮਿਸ ਜੂਜ਼ ਕਰਦੇ ਹਨ। ਅਗਲੇ ਦਾ ਝੂਗਾ ਚੌੜ ਕਰਨ ਦੀ ਕੋਸ਼ਿਸ਼ ਕਰਦੇ ਹਨ। ਸੋਚਦੇ ਹਨ, ਮੌਕਾ ਹੈ, ਹੁਣੇ ਲੁੱਟ ਲਈਏ। ਜਿਸ ਦੀ ਥਾਲ਼ੀ ਵਿੱਚ ਖਾਂਦੇ ਹਨ। ਥਾਲ਼ੀ ਤੇ ਖੁਆਉਣ ਵਾਲੇ ਵਿੱਚ ਇੰਨੇ ਛੇਕ ਕਰਦੇ ਹਨ। ਉਹ ਕਿਸੇ ਦੂਜੇ ਦੇ ਕੰਮ ਦੇ ਨਹੀਂ ਰਹਿੰਦੇ। ਉਨ੍ਹਾਂ ਜੋਗੇ ਹੀ ਰਹਿੰਦੇ ਹਨ। ਚੰਗੇ ਭਲੇ ਤੰਦਰੁਸਤ ਲੋਕ ਬਿਲ ਫੇਅਰ ਲੈਂਦੇ ਹਨ। ਵਿਹਲੇ ਬੈਠ ਕੇ, ਡਾਲਰ ਲੈਣ ਲਈ, ਗੌਰਮਿੰਟ ਨੂੰ ਵੀ ਕਹਿ ਦਿੰਦੇ ਹਨ, ” ਸਾਨੂੰ ਕੋਈ ਸੰਭਾਲਣ ਵਾਲਾ ਨਹੀਂ ਹੈ। “ ਸਾਰੇ ਰੰਗਾਂ, ਜਾਤਾਂ ਦੇ ਲੋਕਾਂ ਵਿੱਚ, ਐਸੇ ਵੀ ਲੋਕ ਹਨ। ਕਈ ਲੋਕ ਦੇਖਣ ਵਾਲੇ ਨੂੰ ਰਿਸ਼ਟ-ਪੁਸ਼ਟ, ਅਮੀਰ ਘਰਾਣੇ ਦੇ ਬੜੇ ਨਿੱਖਰੇ ਹੋਏ, ਮੜਕ, ਮਜਾਜ਼, ਨਖ਼ਰੇ ਵਾਲੇ ਲੱਗਦੇ ਹਨ। ਪਰ ਉਨਾ ਦੇ ਦਿਮਾਗ਼ ਤੇ ਸਰੀਰ ਨਿਕਾਰਾ ਹੋ ਚੁੱਕੇ ਹਨ। ਉਹ ਲੋਕਾਂ ਦਾ ਮਾਲ ਹੜੱਪ ਕੇ ਹਜ਼ਮ ਕਰ ਜਾਂਦੇ ਹਨ। ਪੈਸੇ ਬਟੋਰਨ ਲਈ ਇੰਨਾ ਲੋਕਾਂ ਨੂੰ ਭਾਵੇਂ ਝੂਠ ਬੋਲਣਾ ਪਵੇ, ਆਪਣਾ ਸਰੀਰ ਸੈਕਸ ਲਈ ਵੇਚਣਾ ਪਵੇ। ਭੋਰਾ ਢਿੱਲ ਨਹੀਂ ਕਰਦੇ। ਉਧਾਰ ਲੈ ਕੇ, ਮੂੰਹ ਨਹੀਂ ਦਿਖਾਉਂਦੇ। ਪੈਸੇ ਮੋੜਨ ਦੀ ਥਾਂ ਆਪ ਲੁੱਕ ਜਾਂਦੇ ਹਨ। ਮੱਥੇ ਨਹੀਂ ਲੱਗਦੇ। ਜੇ ਤੁਹਾਡੇ ਕੋਲੋਂ ਵੀ ਕੋਈ ਪੈਸੇ ਮੰਗਦਾ ਹੈ। ਇਹੀ ਸਮਝ ਕੇ, ਕੁੱਝ ਹੱਥੋਂ ਦੇਣਾ, ਇਹ ਮੁੜ ਕੇ ਨਹੀਂ ਮਿਲਣੇ। ਇੱਕ ਬਾਰੇ ਦਾਨੇ ਬਣਨ ਪਿਛੋਂ ਉਸ ਤੋਂ ਆਪਦੀ ਰਾਸ਼ੀ ਮੰਗਣ ਲਈ ਭਿਖਾਰੀ ਬਣਨਾ ਪੈਣਾਂ ਹੈ। ਮੰਗਣ ਵਾਲੇ ਨੂੰ ਦੇਣ ਵਾਲੇ ਮੂਹਰੇ ਗ਼ਰੀਬੜਾ ਜਿਹਾ ਬੱਣਨਾਂ ਪੈਣਾ ਹੈ। ਐਸੀ ਭੀਖ ਕਈ ਢੰਗਾਂ ਨਾਲ ਮੰਗ ਕੇ ਖਾਦੀ ਜਾਂਦੀ ਹੈ। ਕਈਆਂ ਕੋਲ ਪੈਸਾ ਆਉਣਾ ਚਾਹੀਦਾ ਹੈ। ਭਾਵੇਂ ਰੰਡੀ ਦੇ ਦੱਲੇ ਬਣ ਕੇ, ਉਸ ਦੇ ਯਾਰਾਂ ਦੀਆਂ ਜੁੱਤੀਆਂ ਝਾੜਨੀਆਂ ਪੈਣ। ਇਹ ਭੀਖ ਖਾਣੇ ਲੋਕ ਗੱਲੀਂ ਬਾਤੀਂ ਲੋਕਾਂ ਨੂੰ ਝੂਠੀਆਂ ਕਹਾਣੀਆਂ ਦਸਦੇ ਹਨ। ਹਰ ਰੋਜ਼ ਮਾਂ-ਬਾਪ, ਪਤੀ-ਪਤਨੀ, ਧੀ-ਪੁੱਤਰ ਦੀ ਲੱਤ ਬਾਂਹ ਤੋੜ ਕੇ ਬਿਮਾਰ ਦੱਸਦੇ ਹਨ। ਲੋਕਾਂ ਮੂਹਰੇ ਝੂਠ ਬੋਲ ਕੇ, ਕਿਸੇ ਵੀ ਰਿਸ਼ਤੇ ਮਾਂ-ਬਾਪ, ਬੱਚੇ ਪਤਨੀ-ਪਤੀ ਨੂੰ ਮਾਰਿਆ ਦੱਸਦੇ ਹਨ। ਕਿਸੇ ਦੀ ਜੇਬ ਭਰੀ ਦੇਖ ਕੇ, ਉਦੋਂ ਹੀ ਬਹਾਨਾ ਘੜ ਕੇ, 1, 2 ਹਜ਼ਾਰ ਮੰਗ ਲੈਂਦੇ ਹਨ। ਮੂਹਰੇ ਵਾਲਾ ਆਪ ਨੂੰ ਮਦਦ ਗਾਰ ਸਮਝ ਕੇ, ਕੁੱਝ ਤਾਂ ਪੱਲੇ ਵਿੱਚੋਂ ਝਾੜਦਾ ਹੀ ਹੈ। ਕਿਸੇ ਨੂੰ ਗ਼ਰੀਬ, ਲੋੜਵੰਦ ਸਮਝ ਕੇ, ਕਈ ਲੋਕਾਂ ਨੂੰ ਦਾਨ ਕਰਕੇ ਬਹੁਤ ਮਜ਼ਾ ਆਉਂਦਾ ਹੈ।
ਕਈ ਬੰਦੇ ਜਿਉਂਦਿਆਂ ਦੀ ਜਾਇਦਾਦ ‘ਤੇ ਕਬਜ਼ਾ ਕਰ ਲੈਂਦੇ ਹਨ। ਬਹੁਤੇ ਲੋਕ ਮਰਿਆਂ ਦਾ ਪੈਸਾ ਲੈਣ ਤੋਂ ਵੀ ਗੁਰੇਜ਼ ਨਹੀਂ ਕਰਦੇ। ਮਾਂ-ਬਾਪ, ਪਤੀ-ਪਤਨੀ, ਧੀ-ਪੁੱਤਰ ਕੋਈ ਵੀ ਮਰ ਜਾਵੇ। ਉਸ ਦੀ ਜਾਇਦਾਦ ਉੱਤੇ ਕਬਜ਼ਾ ਕਰ ਲੈਂਦੇ ਹਨ। ਲੋਕ ਮੌਤ ਤੇ ਰੱਬ ਤੋਂ ਨਹੀਂ ਡਰਦੇ। ਕੈਨੇਡਾ ਵਿੱਚ ਕਈ ਨੌਜਵਾਨ ਮੁੰਡੇ-ਕੁੜੀਆਂ ਨੂੰ ਵੀ ਐਸੇ ਫ਼ੰਡ ਵਿੱਚੋਂ ਪੈਸੇ ਮਿਲਦੇ ਹਨ। ਜੇ ਉਹ ਗੌਰਮਿੰਟ ਨੂੰ ਐਪਲੀਕੇਸ਼ਨ ਕਰਕੇ ਦੱਸ ਦੇਵੇ, ਉਨ੍ਹਾਂ ਨੂੰ ਕੋਈ ਪੜ੍ਹਾਉਣ ਵਾਲਾ ਨਹੀਂ ਹੈ। ਉਨ੍ਹਾਂ ਨੂੰ ਉਸ ਵਿੱਚੋਂ ਫੰਡ ਦਿੰਦੇ ਹਨ। ਜਿਹੜੇ ਲੋਕ ਮਰ ਜਾਂਦੇ ਹਨ। ਕਈ ਆਪ ਦੇ ਘਰ, ਜ਼ਮੀਨ, ਬਿਜ਼ਨਸ, ਬੈਂਕ ਵਿੱਚ ਰੱਖੇ ਪੈਸੇ, ਜ਼ੇਵਰਾਂ ਨੂੰ ਬੱਚੇ, ਜਾਂ ਕਿਸੇ ਹੋਰ ਰਿਸ਼ਤੇਦਾਰ ਦੇ ਨਾਮ ਨਹੀਂ ਕਰਦੇ। ਕਈ ਵਾਰਸ ਤਾਂ ਕੇਸ ਕਰਕੇ, ਆਪਦੇ ਕੀਤੇ ਖ਼ਰਚੇ ਦਿਖਾ ਕੇ, ਜਾਇਦਾਦ ਵਾਪਸ ਲੈ ਲੈਂਦੇ ਹਨ। ਕਿਸੇ ਨੂੰ ਆਪਦੀ ਮੌਤ ਚੇਤੇ ਨਹੀਂ ਹੁੰਦੀ। ਕਈਆਂ ਨਾਲ ਐਸਾ ਵੀ ਹੋਇਆ ਹੈ। ਜਿਸ ਦੇ ਨਾਮ ਪਰਪਾਟੀ ਕੀਤੀ ਜਾਂਦੀ ਹੈ। ਮਾਲ ਛੇਤੀ ਹਾਸਲ ਕਰਨ ਲਈ, ਉਹੀ ਅਗਲੇ ਨੂੰ ਮਾਰ ਦਿੰਦਾ ਹੈ। ਕਈ ਪੁੱਤਾ-ਧੀਆਂ ਨੇ ਮਾਪਿਆਂ ਦੇ ਭੈਣ-ਭਰਾਵਾਂ ਨੇ ਆਪਣਿਆਂ ਦੇ ਕਤਲ ਕੀਤੇ ਹਨ। ਜਿੰਨਾਂ ਕੇਸਾ ਦੀ ਕੋਈ ਪੜਤਾਲ ਕਰਨ ਵਾਲਾ ਨਹੀਂ ਹੈ। ਉਹ ਕਈ ਕੇਸ ਲੁੱਕੇ ਹੋਏ ਰਹਿ ਗਏ ਹਨ। ਦੁਨੀਆਂ ‘ਤੇ ਬਹੁਤ ਕਾਤਲ ਖੁੱਲੇ ਫਿਰ ਰਹੇ ਹਨ। ਕਈ ਬੇਗੁਨਾਹ ਵੀ ਸਜਾ ਭੁਗਤ ਰਹੇ ਹਨ। ਕੈਨੇਡਾ, ਅਮਰੀਕਾ ਤੇ ਹੋਰ ਬਾਹਰਲੇ ਦੇਸ਼ਾਂ ਵਿੱਚ ਪਰਪਾਟੀ ਨੂੰ ਜੇ ਕਿਸੇ ਦੇ ਨਾਮ ਨਾ ਕੀਤਾ ਗਿਆ ਹੋਵੇ। ਗੌਰਮਿੰਟ ਕਬਜ਼ਾ ਕਰ ਲੈਂਦੀ ਹੈ। ਗੌਰਮਿੰਟ ਜਾਂ ਉਸ ਪੈਸੇ ਦੀ ਦੇਖ ਭਾਲ ਕਰਨ ਵਾਲੀ ਕਮੇਟੀ ਉਸ ਮਾਲ ਨੂੰ ਗ਼ਰੀਬਾਂ, ਅਪਾਹਜ ਤੇ ਲੋੜ ਬੰਦ ਲੋਕਾਂ ਵਿੱਚ ਵੰਡਦੀ ਰਹਿੰਦੀ ਹੈ।
ਸਿਮਰਨ ਤੇ ਪਾਲੀ ਨੇ ਯੂਨੀਵਰਸਿਟੀ ਦੀ ਪੜ੍ਹਾਈ ਇਸੇ ਪੈਸੇ ਤੋਂ ਸ਼ੁਰੂ ਕੀਤੀ ਸੀ। ਗੌਰਮਿੰਟ ਨੂੰ ਮਾਂ ਤਾਰੋਂ ਗੁਰਨਾਮ ਦੀ ਪਤੀ ਬਾਰੇ ਤਾਂ ਪਤਾ ਹੀ ਸੀ। ਉਹ ਬਿਮਾਰ ਹੈ। ਕੰਮਾਂ ਕੇ ਨਹੀਂ ਦੇ ਸਕਦੀ। ਗੌਰਮਿੰਟ ਨੂੰ ਇਹ ਵੀ ਲਿਖਾ ਦਿੱਤਾ ਸੀ। ਸਿਮਰਨ ਤੇ ਪਾਲੀ ਗੁਰਨਾਮ ਤੋਂ ਵੱਖ ਰਹਿੰਦੇ ਹਨ। ਗੌਰਮਿੰਟ ਤੋਂ ਚਾਰ ਸਾਲਾਂ ਤੋਂ ਰਹਿਣ, ਖਾਣ, ਪਹਿਨਣ ਦਾ ਖ਼ਰਚਾ ਵੀ ਲੈ ਰਹੇ ਸਨ। ਗੁਰਨਾਮ ਦੀ ਪਤਨੀ ਤਾਰੋਂ ਬਹੁਤ ਬਿਮਾਰ ਸੀ। ਉਸ ਨੂੰ ਡਾਕਟਰ ਨੇ ਆਰਾਮ ਕਰਨ ਦਾ ਸਿੱਕ ਨੋਟ ਦੇ ਦਿੱਤਾ ਸੀ। ਉਸ ਨੂੰ ਹਰ ਮਹੀਨੇ, ਗੌਰਮਿੰਟ ਤੋਂ ਹਜ਼ਾਰ ਡਾਲਰ ਤੇ ਦਵਾਈਆਂ ਮੁਫ਼ਤ ਮਿਲਦੀਆਂ ਸਨ। ਰਣਵੀਰ ਦੇ ਮਾਂ-ਬਾਪ, ਭਾਵੇਂ ਉਸ ਦੇ ਨਾਲ ਹੀ ਰਹਿੰਦੇ ਹਨ। ਉਨ੍ਹਾਂ ਦੇ ਰਹਿਣ ਦਾ ਐਡਰੈੱਸ, ਕਿਤੇ ਹੋਰ ਦਾ ਦਿੱਤਾ ਹੋਇਆ ਸੀ। ਗੌਰਮਿੰਟ ਨੂੰ ਮੁੰਨਣ ਲਈ ਰਣਵੀਰ ਦੇ ਮਾਂ-ਬਾਪ ਨੇ, ਲਿਖਤੀ ਰੂਪ ਵਿੱਚ ਲਿਖ ਕੇ ਦਿੱਤਾ ਹੋਇਆ ਸੀ। ਦੋਨੇਂ ਪਤੀ-ਪਤਨੀ ਅਲੱਗ-ਅਲੱਗ ਰਹਿੰਦੇ ਹਨ। ਵੱਡੇ ਮੁੰਡੇ ਜੀਤੇ ਨੇ ਕੈਨੇਡਾ ਸੱਦਿਆ ਸੀ। ਉਹ ਸਾਨੂੰ ਨਹੀਂ ਸੰਭਾਲਦਾ। ਗੌਰਮਿੰਟ ਦੇ ਕਰਮਚਾਰੀ ਨੇ ਪੁੱਛਿਆ ਸੀ, “ ਕੀ ਜੀਤਾ ਇਹ ਗੱਲ ਲਿਖ ਕੇ ਦੇਵੇਗਾ? ਫਿਰ ਉਹ ਅੱਗੇ ਵਾਸਤੇ ਕਿਸੇ ਨੂੰ ਕੈਨੇਡਾ ਬੁਲਾ ਨਹੀਂ ਸਕਦਾ। “ ਉਨ੍ਹਾਂ ਨੇ ਉਸ ਦਾ ਲਿਖਿਆ ਪੇਪਰ ਕੱਢ ਕੇ, ਉਸ ਅਫ਼ਸਰ ਦੇ ਅੱਗੇ ਰੱਖ ਦਿੱਤਾ ਸੀ। ਜਿਸ ਉੱਤੇ ਲਿਖਿਆ ਸੀ। ਮੈਂ ਇੰਨਾ ਨੂੰ ਸੰਭਾਲ ਨਹੀਂ ਸਕਦਾ। ਨਾਂ ਕੋਈ ਪੈਸਾ ਦੇ ਸਕਦਾ ਹਾਂ। “ ਮਾਂ-ਬਾਪ ਨੂੰ ਲਵਾਰਸ ਤੇ ਨੰਗ-ਪੁਣਾ ਦਿਖਾ ਕੇ, ਘਰ ਵਿੱਚ ਧੰਨ-ਧੰਨ ਕਰਾ ਦਿੱਤੀ ਸੀ। ਘਰ ਦੀ ਪੇਮਿੰਟ, ਬਿੱਲ ਬੱਤੀਆਂ, ਖਾਂਣ-ਪੀਂਣ ਦਾ ਖ਼ਰਚਾ ਚੱਲਦਾ ਸੀ। ਸਾਰੇ ਟੱਬਰ ਨੂੰ ਦਵਾਈਆਂ ਮੁਫ਼ਤ ਮਿਲਦੀਆਂ ਸਨ। ਘਰ ਚਾਹੇ ਬੱਚੇ ਜਾਂ ਕੋਈ ਜਵਾਨ ਬਿਮਾਰ ਹੋਣ। ਡਾਕਟਰ ਕੋਲ ਫੈਇਲ ਬੁੱਢਾ-ਬੁੱਢੀ ਦੀ ਖੁੱਲ੍ਹਦੀ ਸੀ।
Comments
Post a Comment