ਭਾਗ
4 ਤੂੰ ਵੀ ਨਿਕਲ ਬਾਹਰ ਜ਼ਿੰਦਗੀ ਜੀਨੇ ਦਾ ਨਾਮ
ਸਤਵਿੰਦਰ
ਕੌਰ ਸੱਤੀ-(ਕੈਲਗਰੀ)- ਕੈਨੇਡਾ satwinder_7@hotmail.com
ਹਰ
ਬੰਦਾ ਇੱਕ ਦੂਜੇ ਤੋਂ ਵੀ ਵੱਧ ਕੇ, ਬਹੁਤ
ਸਿਆਣਾਂ ਹੈ। ਅੱਜ ਕਲ ਤਾਂ ਬੱਚੇ ਮਾਂ-ਬਾਪ ਦੀ ਸੁਣਦੇ ਕਿਥੇ ਹਨ? ਜ਼ਿਆਦਾ ਤਰ ਬਾਹਰ ਵਾਲਿਆਂ ਦੀ ਗੱਲ ਸੁਣ ਕੇ, ਅਸਰ ਕੀਤਾ ਜਾਂਦਾ ਹੈ। ਕੈਲੋ ਨੂੰ ਪਤਾ ਸੀ। ਰਿੱਕੀ
ਸ਼ਰਾਬ ਤਾਂ ਰੋਜ਼ ਹੀ ਰੱਜ ਕੇ ਪੀਂਦਾ ਹੈ। ਦੁਲੱਤੇ ਉਸੇ ਦਿਨ ਮਾਰਦਾ ਹੈ। ਜਿਸ ਦਿਨ ਕਿਸੇ ਭੂਆ ਨੂੰ
ਮਿਲ ਕੇ ਆਉਂਦਾ ਹੈ। ਭੂਆ ਦੇ ਬਾਰੇ ਸਾਰੇ ਜਾਣਦੇ ਹਨ। ਜਿਸ ਪੇਕੇ ਘਰ ਪਹਿਲਾਂ ਕਬਜ਼ਾ ਹੁੰਦਾ ਸੀ।
ਉਹ ਘਰ ਆ ਕੇ ਭਰਜਾਈ ਨੇ, ਮੁੱਠੀ
ਵਿੱਚ ਕਰ ਲਿਆ ਹੁੰਦਾ ਹੈ। ਉਸੇ ਘਰ ਵਿੱਚ ਭਰਜਾਈ ਦੀ ਸਬ ਪੁੱਗਦੀ ਹੈ। ਬਿੱਲੀ ਦੇ ਕੋਲੋਂ ਰੋਟੀ
ਖੋਹਣ ਵਾਂਗ, ਕਈ ਨਹੁੰਦਰਾਂ ਮਾਰਨ ਜੋਗੀਆਂ ਰਹਿ ਜਾਂਦੀਆਂ ਹਨ। ਭੂਆ
ਪਿੰਡ ਵਿੱਚ ਇੱਕ ਵੱਸਦੀ ਹੋਵੇ। ਸਾਰੇ ਪਿੰਡ ਨੂੰ ਪੱਟ ਦਿੰਦੀ ਹੈ। ਸਬ ਛੜਿਆ ਦਾ ਡੰਗ ਸਰ ਜਾਂਦਾ
ਹੈ। ਮਿਹਰੂ ਨੇ ਕਿਹਾ, “ ਇਸ
ਨੂੰ ਮੈਂ ਕਲ ਛੋਟੀ ਭੂਆ ਦੇ ਲੈ ਕੇ ਗਿਆ ਸੀ। ਉਸ ਨੇ ਇਸ ਨੂੰ ਬਹੁਤ ਸਮਝਾਇਆ। “ ਕੈਲੋ ਦਾ ਮੱਥਾ ਠਣਕਿਆ। ਉਹ ਕਹਿਣਾ ਚਾਹੁੰਦੀ ਸੀ, “ ਇਹ ਅੱਗ ਉਸੇ ਨੇ ਲਾਈ ਹੈ। ਉਸ ਸਮਝਾਉਣ ਵਾਲੀ ਨੂੰ
ਮੈਂ ਜਾਣਦੀ ਹਾਂ। ਜਦੋਂ ਭੂਆ ਨੇ ਆਪ ਦੇ ਬੱਚਿਆਂ ਦੀ ਬੇਬੀ-ਸੀਟਿੰਗ ਕਰਵਾਉਣੀ ਸੀ। ਉਦੋਂ ਮਾਂ-ਪਿਉ
ਨੂੰ ਆਪ ਦੇ ਘਰ ਲੈ ਗਈ। ਜਦੋਂ ਰੋਟੀਆਂ ਪਕਾਉਣ ਵਾਲੀ ਮਾਂ ਮਰ ਗਈ, ਤਾਂ ਪਿਉ ਨੂੰ ਭਰਜਾਈ ਕੋਲ ਤੋਰ ਦਿੱਤਾ। ਰਿੱਕੀ 9 ਸਾਲਾਂ ਦਾ ਗੋਪੀ 7 ਸਾਲਾਂ ਦੀ ਇਕੱਲੇ ਘਰ ਹੁੰਦੇ ਸਨ। ਮੈਨੂੰ ਤੇ ਮੇਰੇ
ਪਤੀ ਪ੍ਰੇਮ ਨੂੰ ਨੌਕਰੀ ਕਰਨ ਜਾਣਾ ਪੈਂਦਾ ਸੀ। ਉਹ ਵੀ ਲੰਘੇ ਡੰਗ ਕੰਮ ਕਰਦਾ ਸੀ। ਸਾਰੇ ਪੈਸਿਆਂ
ਦੀ ਸ਼ਰਾਬ ਤੇ ਸਿਗਰਟਾਂ ਪੀਦਾ ਸੀ। “
ਜਦੋਂ
ਰੋਟੀਆਂ ਪਕਾਉਣ ਵਾਲੀ ਮਾਂ ਮਰ ਗਈ। ਧੀ ਨੂੰ ਉਦੋਂ ਪਿਉ ਵੀ ਵਾਧੂ ਲੱਗਣ ਲੱਗ ਗਿਆ। ਉਸ ਨੂੰ ਘਰੋਂ
ਧੱਕ ਦਿੱਤਾ। ਨੂੰਹਾਂ ਨਾਲੋਂ ਧੀਆਂ ਮਾਪਿਆਂ ਨੂੰ ਪਿਆਰੀਆਂ ਹੁੰਦੀਆਂ ਹਨ। ਨੂੰਹਾਂ ਚਾਹੇ ਘਿਉ
ਵਿੱਚ ਚੂਰੀ ਕੁੱਟ ਕੇ ਦੇਣ, ਕੱਪੜੇ
ਧੋ ਕੇ ਦੇਣ। ਉਸ ਨੂੰ ਸੱਸ ਸਹੁਰਾ ਲੋਕਾਂ ਕੋਲ ਪਿੱਟਦੇ ਹਨ। ਘਰ ਦੀਆਂ ਕਾਰ-ਮੁੱਖ-ਤਿਆਰਨਾਂ ਧੀਆਂ
ਨੂੰ ਹੀ ਬਣਾਉਂਦੇ ਹਨ। ਜੋ ਵੀ ਕਾਗ਼ਜ਼ ਪੇਪਰ ਹਨ। ਬੈਂਕ ਦੀਆਂ ਕਾਪੀਆਂ, ਕਾਡ, ਪਾਸਪੋਰਟ
ਧੀਆਂ ਕੋਲ ਰੱਖੇ ਹੋਏ ਹੁੰਦੇ ਹਨ। ਨੂੰਹ ਦੀ ਹਿੱਕ ਵਿੱਚ ਗੋਡਾ ਦੇ ਕੇ ਮੁਫ਼ਤ ਦੀਆਂ ਰੋਟੀਆਂ ਖਾਂਦੇ
ਹਨ। ਪੈਨਸ਼ਨ ਨੂੰ ਧੀਆਂ ਹੁੰਝਾ ਮਾਰੀ ਜਾਂਦੀਆਂ ਹਨ।
ਕੈਲੋ
ਨੇ ਰਿੱਕੀ ਦੀ ਭੂਆ ਨੂੰ ਫ਼ੋਨ ਕਰ ਦਿੱਤਾ। ਉਸ ਨੇ ਕਿਹਾ, “ ਆਪ
ਦੇ ਚਹੇਤਿਆਂ ਨੂੰ ਆ ਕੇ ਲੈ ਜਾ। ਰਿੱਕੀ ਨੂੰ ਹੋਰ ਚੰਗੀ ਤਰਾਂ ਟਰੇਨਿੰਗ ਦੇਂਦੇ। ਅਜੇ ਮੇਰੇ ਇੰਨੇ
ਮਾੜੇ ਦਿਨ ਨਹੀਂ ਆਏ। ਮੁੰਡੇ ਤੋਂ ਜੁੱਤੀਆਂ ਖਾਵਾਂ। ਬਹੁਤ ਜਲਦੀ ਤੁਹਾਡੇ ਜੁੰਡੇ ਪੱਟਣ ਵਾਲਾ ਹੈ।
ਦਾਦੇ ਨੂੰ ਤਾਂ ਦਾਖੂ ਦਾਣਾ ਦੇਣ ਲੱਗ ਗਿਆ ਹੈ। “ ਮੈਂ ਇਸ ਨੂੰ ਕੁੱਝ ਨਹੀਂ ਸਿਖਾਇਆ। ਮੈਂ ਸੱਚ ਕਹਿੰਦੀ
ਹਾਂ। ਜੇ ਇਹ ਮੇਰੇ ਘਰ ਆ ਕੇ ਰਹਿਣਗੇ। ਮੇਰਾ ਪਤੀ ਮੈਨੂੰ ਘਰੋਂ ਕੱਢ ਦੇਵੇਗਾ। ਇਹ ਦੋਨੇਂ ਸ਼ਰਾਬੀ
ਸੰਭਾਲਣੇ ਬਹੁਤ ਔਖੇ ਹਨ। ਅਜੇ ਤੀਜਾ ਮੇਰਾ ਭਰਾ ਨਾਲ ਨਹੀਂ ਹੈ। ਉਹ ਇੰਡੀਆ ਬੈਠਾ ਹੈ। “ ਕੈਲੋ ਦੇ ਹੱਥੋਂ ਰਿੱਕੀ ਨੇ ਫ਼ੋਨ ਫੜ ਕੇ, ਕੱਟ ਦਿੱਤਾ ਸੀ। ਕੈਲੋ ਦੀ ਗੁੱਤ ਫਿਰ ਉਸ ਦੇ ਹੱਥ
ਵਿੱਚ ਸੀ। ਇਸ ਬਾਰ ਕੈਲੋ ਨੇ ਗੁੱਤ ਛੁਡਵਾਉਣਾ ਦੀ ਕੋਸ਼ਿਸ਼ ਨਹੀਂ ਕੀਤੀ। ਰਿੱਕੀ ਦਾ ਧਿਆਨ ਵਾਲਾਂ
ਵੱਲ ਸੀ। ਕੈਲੋ ਦਾ ਮੂੰਹ ਧਰਤੀ ਵੱਲ ਸੀ। ਕੈਲੋ ਦੇ ਹੱਥ ਕਿਸੇ ਵੀ ਤਰਾਂ, 6 ਫੁੱਟ ਦੇ ਰਿੱਕੀ ਵੱਲ ਉੱਪਰ ਨਹੀਂ ਉੱਠ ਰਹੇ ਸਨ। ਉਸ
ਦਾ ਸਿਰ ਰਿੱਕੀ ਦੇ ਢਿੱਡ ਨਾਲ ਲੱਗ ਗਿਆ। ਕੈਲੋ ਨੇ ਇੰਨੀ ਜ਼ੋਰ ਦੀ ਸਿਰ ਨਾਲ, ਉਸ ਨੂੰ ਧੱਕਣਾ ਸ਼ੁਰੂ ਕੀਤਾ। ਉਸ ਨੂੰ ਬਾਹਰ ਦਾ
ਦਰਵਾਜ਼ਾ ਟੱਪਾ ਦਿੱਤਾ। ਆਪ ਅੰਦਰ ਆ ਕੇ, ਬਾਰ
ਬੰਦ ਕਰ ਲਿਆ। ਬਾਹਰ ਜਾਂਦਿਆਂ ਹੀ ਰਿੱਕੀ ਨੂੰ ਸੁਰਤ ਆ ਗਈ। ਉਸ ਨੇ ਕਿਹਾ, “ ਤੂੰ ਮੈਨੂੰ ਘਰੋਂ ਕੱਢ ਦਿੱਤਾ ਹੈ। “ ਕੈਲੋ ਨੇ ਕਿਹਾ, “ ਤੁਹਾਡਾ
ਹੁਣ ਇਹੀ ਇਲਾਜ ਹੈ। ਤੁਸੀਂ ਪੁਲਿਸ ਤੋਂ ਨਹੀਂ ਡਰਦੇ। ਘਰਾਂ ਦੀ ਲੜਾਈ ਵਿੱਚ ਨਾਂ ਹੀ ਪੁਲਿਸ ਵਾਲੇ
ਕੁੱਝ ਕਰਦੇ ਹਨ। ਪੁਲਿਸ ਵਾਲੇ ਵੀ ਟਾਈਮ ਪਾਸ ਕਰਦੇ ਫਿਰਦੇ ਹਨ। “ ਕੈਨੇਡਾ ਪੁਲਿਸ ਵਾਲੇ ਸਹੀਂ ਅਰਥਾਂ ਵਿੱਚ ਕੰਮ ਨੂੰ
ਲੈ ਕੇ ਇਮਾਨਦਾਰ ਨਹੀਂ ਹਨ। ਮਾੜੀ ਜਿਹੀ ਗੱਲ ਹੋਵੇ 10
ਪੁਲਿਸ ਵਾਲੇ ਆ ਜਾਂਦੇ ਹਨ। ਹੋਰ ਪਾਸੇ ਭਾਵੇਂ ਬੰਦੇ ਦਾ ਕੱਤਲ ਹੋ ਜਾਵੇ। ਬਹੁਤੇ ਤਾਂ 24 ਘੰਟੇ ਟਿਮ-ਹੋਟਨ ਕੌਫੀ ਸ਼ਾਪ ਵਿੱਚ ਬੈਠੇ ਕੌਫ਼ੀ ਹੀ
ਪੀਂਦੇ ਰਹਿੰਦੇ ਹਨ। ਜਿਵੇਂ ਪਬਲਿਕ ਲਈ ਨਹੀਂ, ਟਿਮ-ਹੋਟਨ
ਕੌਫ਼ੀ ਸ਼ਾਪ ਦੀ ਰੱਖਿਆ ਲਈ ਕੈਨੇਡਾ ਪੁਲਿਸ ਵਾਲੇ ਨੌਕਰੀ ਉੱਤੇ ਰੱਖੇ ਹੋਣ। ਨਗਰ ਕੀਰਤਨ ਵਿੱਚ 200 ਦੇ ਕਰੀਬ ਪੁਲਿਸ ਵਾਲੇ ਸਨ। ਇਸ ਤਰਾਂ ਲੱਗਦਾ ਸੀ।
ਜਿਵੇਂ ਕੋਈ ਬਹੁਤ ਵੱਡੀ ਤੇ ਭਾਰੀ ਗਿਣਤੀ ਵਿੱਚ ਮੁਜਰਮਾਂ ਨੂੰ ਫੜਨਾ ਹੋਵੇ। ਸ਼ਰਧਾਲੂਆਂ ਤੋਂ ਵੱਧ
ਪੁਲਿਸ ਦੀਆਂ ਕਾਰਾਂ, ਪੁਲੀਸ
ਵਾਲੇ ਡਗਮਗਾ ਰਹੇ ਸਨ। ਨਗਰ ਕੀਰਤਨ ਵਿੱਚ ਪਬਲਿਕ ਰਹਾਇਸ਼, ਬਿਜ਼ਨਸ
ਵਾਲੀਆਂ 20 ਤੋਂ ਵੱਧ ਬਹੁਤ ਸਾਰੀਆਂ ਸੜਕਾਂ ਬੰਦ ਸਨ। ਆਵਾਜਾਈ
ਬੰਦ ਕਰਨ ਵਿੱਚ ਕੈਨੇਡਾ ਪੁਲਿਸ ਵਾਲੇ 200 ਦੇ
ਕਰੀਬ ਸਾਥ ਦੇ ਰਹੇ ਸਨ। ਸੜਕਾਂ ਬੰਦ ਹੋਣ ਨਾਲ ਰੈਜ਼ੀਡੈਂਟ ਏਰੀਏ ਦੀ ਆਵਾਜਾਈ ਰੁਕੀ ਹੋਈ ਸੀ।
ਬਿਮਾਰ ਜਾਂ ਮਰੇ ਬੰਦੇ ਨੂੰ ਵੀ ਲੰਘਣ ਦੀ ਇਜਾਜ਼ਤ ਨਹੀਂ ਸੀ।
ਕੈਲੋ
ਨੇ ਰਿੱਕੀ ਦਾ ਸਾਰਾ ਸਮਾਨ ਗੇਟ ਤੋਂ ਬਾਹਰ ਰੱਖ ਦਿੱਤਾ। ਉਸ ਨੇ ਆਪ ਦੇ ਸਹੁਰੇ ਮਿਹਰੂ ਨੂੰ ਕਿਹਾ, “ ਪਾਪਾ ਜੀ ਤੁਹਾਡੇ ਐਟਚੀ ਰੂਮ ਵਿੱਚ ਨਹੀਂ ਹਨ।
ਪਹਿਲਾਂ ਹੀ ਇੰਤਜ਼ਾਮ ਕਰ ਲਿਆ ਲੱਗਦਾ ਹੈ। ਜੋ ਚਾਰ ਕੁੜਤੇ ਪਜਾਮੇ ਹਨ। ਚੱਕ ਕੇ ਤੁਸੀਂ ਵੀ ਜਾਵੋ।
ਜਿੱਥੇ ਤੁਹਾਨੂੰ ਦਾਰੂ ਪੀ ਕੇ, ਐਸਾ
ਕੰਜ਼ਰਖਾਨਾਂ ਕਰਨ ਨੂੰ ਥਾਂ ਮਿਲਦੀ ਹੈ। “ ਰਿੱਕੀ
ਬਾਹਰੋਂ ਬੋਲਦਾ ਸੁਣ ਰਿਹਾ ਸੀ, “ ਪਾਪਾ
ਤੂੰ ਆਪ ਅੰਦਰ ਬੈਠਾ ਹੈਂ। ਤੈਨੂੰ ਸ਼ਰਮ ਨਹੀਂ ਆਉਂਦੀ। ਤੇਰੇ ਪੋਤੇ ਨੂੰ ਬਾਹਰ ਕੱਢ ਦਿੱਤਾ ਹੈ।
ਤੂੰ ਵੀ ਨਿਕਲ ਬਾਹਰ, ਅੰਦਰ
ਕੀ ਆਂਡਿਆਂ ਉੱਤੇ ਬੈਠਾ ਹੈ? ” ਮਿਹਰੂ ਨੇ ਦੇਖਿਆ, ਬਾਜ਼ੀ ਉਲਟੀ ਪੈ ਗਈ ਹੈ। ਉਸ ਨੇ ਬਾਂਦਰ ਦੀ ਚਾਲ
ਚੱਲੀ। ਉਸ ਨੇ ਕਿਹਾ, “ ਕੁੜੇ
ਮੈਂ ਤਾਂ ਤੈਨੂੰ ਕੁੱਝ ਨਹੀਂ ਕਿਹਾ। ਮੈਨੂੰ ਕਿਉਂ ਘਰੋਂ ਕੱਢਦੀ ਹੈ? ” “ ਇਹ
ਜੋ 40 ਸਾਲਾਂ ਦਾ ਕੁੱਤਪੁਣਾ ਘਰ ਵਿੱਚ ਹੋ ਰਿਹਾ ਹੈ। ਤੇਰੀ
ਮਿਹਰਬਾਨੀ ਹੈ। ਪਹਿਲਾਂ ਤੂੰ ਆਪ ਦਾ ਪੁੱਤ ਵਿਗਾੜਿਆ ਹੈ। ਉਸ ਨੂੰ ਕੰਮ ਕਰਨ ਨੂੰ ਨਹੀਂ ਕਿਹਾ।
ਨੂੰਹ ਤਿੰਨ ਕੰਮ ਕਰ ਕੇ ਘਰ ਚਲਾਉਂਦੀ ਹੈ। ਸਵੇਰੇ ਜਾਂਦੀ ਹਾਂ। ਸ਼ਾਮ ਨੂੰ ਹੋਰ ਕੰਮ ਕਰਦੀ ਹਾਂ।
ਵਾਰ-ਐਤਵਾਰ ਨੂੰ ਤੀਜਾ ਕੰਮ ਕਰਦੀ ਹਾਂ। ਕੰਮ ਕਰਨ ਨੂੰ ਇੰਨਾ ਦੇ ਗੋਲ਼ੀ ਵੱਜੀ ਹੈ। ਹੁਣ ਤੂੰ ਮੇਰੇ
ਮੁੰਡੇ ਨੂੰ ਵਿਹਲੇ ਬੈਠੇ ਨੂੰ ਪੈਸੇ ਦੇਈਂ ਜਾਂਦਾ ਹੈ। ਇਹ ਗੱਭਰੂ ਪਿਉ-ਪੁੱਤ ਨੂੰ ਤੂੰ ਸ਼ਰਾਬ
ਪਿਲਪਿਲਾ ਕੇ, ਆਰੀ ਕਰ ਦਿੱਤੇ ਹਨ। ਹੋਰ ਕਿਸ ਦਾ ਕਸੂਰ ਹੈ? ਤੇਰਾ ਸਿਆਪਾ ਵਿੱਚ ਨਾਂ ਹੋਵੇ। ਇਹ ਕੰਮ ਕਰ ਕੇ, ਰੋਟੀ ਖਾਣ। ਇਹ ਤੇਰੀ ਜੜ੍ਹ ਲਾਈ ਹੈ। ਤੇਰੇ ਬਗੈਰ ਇਹ
ਮੁੰਡਾ ਕਿਥੇ ਜਾਣ ਜੋਗਾ ਹੈ? ਤੂੰ
ਇਸ ਦਾ ਡੋਲਾ ਜਿੱਥੇ ਰੱਖਣਾ ਹੈ, ਰੱਖ
ਲੈ। ਮੇਰਾ ਜ਼ਨਾਨੀ ਦਾ ਖਹਿੜਾ ਛੱਡੋ। “ “ ਮੈਂ
ਤਾਂ ਤੈਨੂੰ ਖ਼ਰਚਾ ਦੇਣਾ ਸੀ। ਦੱਸ ਕਿੰਨੇ ਪੈਸੇ ਦੇਵਾਂ? “ “ ਬਾਬਾ ਤੁਹਾਡੇ ਮੂਹਰੇ ਹੱਥ ਬੰਨੇ। ਮੈਨੂੰ ਇੱਕ ਦੁਆਨੀ
ਨਹੀਂ ਚਾਹੀਦੀ। 20 ਸਾਲ
1800 ਡਾਲਰ ਪੈਨਸ਼ਨ ਲੱਗੀ ਨੂੰ ਹੋ ਗਏ। ਕਦੇ ਇੱਕ ਪੈਸਾ ਘਰ
ਨਹੀਂ ਦਿੱਤਾ। ਸ਼ਰਾਬਾਂ ਹੀ ਪੀਤੀਆਂ ਹਨ। ਹੁਣ ਮੈਨੂੰ ਕੋਈ ਤੇਰੇ, ਤੇਰੇ ਮੁੰਡੇ, ਤੇਰੇ
ਪੋਤੇ ਤੋਂ ਕੋਈ ਆਸ ਨਹੀਂ ਹੈ। ਮੈਂ ਆਪਣਾ ਗੁਜ਼ਾਰਾ ਕਰ ਸਕਦੀ ਹਾਂ। ਚੱਲੋ ਬਾਹਰ ਨਿਕਲੋ, ਮੈਂ ਦਰਵਾਜ਼ਾ ਅੰਦਰੋਂ ਬੰਦ ਕਰਨਾ ਹੈ। ਐਸੇ ਕੰਜਰ
ਬੁੱਢੇ ਦੀ ਮੈਥੋਂ ਸੇਵਾ ਨਹੀਂ ਹੁੰਦੀ। ਜਿਸ ਨੇ ਪੁੱਤ, ਪੋਤੇ
ਦੀ ਜ਼ਿੰਦਗੀ ਗਾਲ਼ ਦਿੱਤੀ ਹੈ।“
Comments
Post a Comment