ਭਾਗ 21 ਨੌਕਰਾਣੀਆਂ ਕੰਮ ਸੰਭਾਲਦੀਆਂ ਘਰ ਦੇ ਮਰਦ ਵੀ ਸੰਭਾਲ ਲੈਂਦੀਆਂ ਹਨ ਜ਼ਿੰਦਗੀ ਜੀਨੇ ਦਾ ਨਾਮ ਹੈ
ਸਤਵਿੰਦਰ ਕੌਰ ਸੱਤੀ-(ਕੈਲਗਰੀ)- ਕੈਨੇਡਾ satwinder_7@hotmail.com
ਕੈਲੋ ਦੇ ਪੇਕੇ ਘਰ ਵਿਚ ਉਸ ਦੇ ਜਾਣ ਨਾਲ, ਉਸ ਦੀ ਘਾਟ ਮਹਿਸੂਸ ਹੋ ਰਹੀ ਸੀ। ਉਸ ਦੀ ਮੰਮੀ ਤੋਂ ਘਰ ਦੇ ਕੰਮ ਨਹੀਂ ਹੁੰਦੇ ਸਨ। ਵਿਆਹ ਤੋਂ ਪਹਿਲਾਂ ਘਰ ਦੇ ਰਸੋਈ ਦੇ ਕੰਮ ਕੈਲੋ ਕਰਦੀ ਸੀ। ਇਸੇ ਲਈ ਘਰ ਵਾਲਿਆਂ ਲਈ ਉਸ ਦੇ ਭਰਾ ਦਾ ਵਿਆਹ ਕਰਨਾਂ ਜ਼ਰੂਰੀ ਹੋ ਗਿਆ ਸੀ। ਕੈਲੋ ਦੀ ਮੰਮੀ ਤਾਂ ਉਸ ਦੇ ਵਿਆਹ ਵਿੱਚ ਹੀ ਕਈਆਂ ਨੂੰ ਕਹਿ ਚੁੱਕੀ ਸੀ, “ ਮੇਰੀ ਧੀ ਦਾ ਵਿਆਹ ਹੋ ਜਾਣਾ ਹੈ। ਮੁੰਡੇ ਦਾ ਵਿਆਹ ਕਰਨਾ ਪੈਣਾ ਹੈ। ਕੋਈ ਕੁੜੀ ਦੱਸੋ। “ ਉਸ ਦੀ ਗੱਲ ਦਾ ਗੁਆਂਢਣ ਉੱਤੇ ਅਸਰ ਹੋ ਗਿਆ। ਉਸ ਨੇ ਕਿਹਾ, “ ਮੇਰੀ ਮਾਸੀ ਦੀ ਕੁੜੀ ਹੈ। ਕਹੇ ਤਾਂ ਹੁਣੇ ਘਰੋਂ ਲਿਆ ਕੇ ਕੁੜੀ ਦੀ ਫ਼ੋਟੋ ਦਿਖਾ ਦੇਵਾਂ। “ ਕੈਲੋ ਗੱਲਾਂ ਸੁਣ ਰਹੀ ਸੀ। ਉਸ ਨੇ ਕਿਹਾ, “ ਚਾਚੀ ਘੌਲ ਕਿਹੜੀ ਗੱਲ ਦੀ ਹੈ? ਹੁਣੇ ਫ਼ੋਟੋ ਦਿਖਾ। ਫਿਰ ਤਾਂ ਮੇਰਾ ਵਿਆਹ ਹੋ ਜਾਣਾ ਹੈ। ਕਿਤੇ ਮੈਂ ਕੈਨੇਡਾ ਵੀ ਨਾਂ ਚਲੀ ਜਾਵਾਂ? ਮੈਂ ਵਿਆਹ ਵੀ ਦੇਖਣਾ ਹੈ। “ ਗੁਆਂਢਣ ਨਾਲ ਕੈਲੋ ਦੀ ਮੰਮੀ ਦੀ ਬਹੁਤ ਬਣਦੀ ਸੀ। ਉਸ ਨੂੰ ਬਹੁਤ ਪਸੰਦ ਸੀ। ਦੋਨਾਂ ਘਰਾਂ ਵਿੱਚ ਕਾਫ਼ੀ ਆਉਣੀ ਜਾਣੀ ਸੀ। “
ਕੈਲੋ ਦੀ ਮੰਮੀ ਨੇ ਕਿਹਾ, ” ਜੇ ਤੇਰੀ ਭੈਣ ਹੈ। ਤੇਰੇ ਵਰਗੀ ਹੀ ਹੋਵੇਗੀ। ਸਾਨੂੰ ਤਾਂ ਕੰਮ ਕਰਨ ਵਾਲੀ ਕੁੜੀ ਚਾਹੀਦੀ ਹੈ। ਫਿਰ ਫ਼ੋਟੋ ਕੀ ਕਰਨੀ ਹੈ? ਤੂੰ ਸਾਕ ਕਰਾਦੇ। ਸਾਨੂੰ ਛੇਤੀ ਵਿਆਹ ਚਾਹੀਦਾ। “ “ ਤੇਰਾ ਤਾਂ ਇਹੀ ਇਰਾਦਾ ਹੋਣਾ ਹੈ। ਕੈਲੋ ਦੇ ਵਿਆਹ ਦੇ ਲੱਡੂਆਂ ਨਾਲ ਹੀ ਸਾਰਨਾ ਚਾਹੁੰਦੀ ਹੈ। ਅਸੀਂ ਤਾਂ ਮੁੰਡੇ ਦੇ ਵਿਆਹ ਦੇ ਤਾਜ਼ੇ ਲੱਡੂ ਖਾਣੇ ਹਨ। “ “ ਤੂੰ ਕੈਲੋ ਦੇ ਵਿਆਹ ਤੋਂ ਪਿੱਛੇ ਦਾ ਦਿਨ ਲੈ ਆ। ਆਪਾਂ ਅਗਲੇ ਹਫ਼ਤੇ ਦਾ ਦਿਨ ਪੱਕਾ ਕਰ ਲੈਂਦੇ ਹਾਂ। ਅਗਲਿਆਂ ਨਾਲ ਵੀ ਸਲਾਹ ਕਰਨੀ ਹੋਣੀ ਹੈ। “ “ ਤੈਨੂੰ ਵਿਆਹ ਕਰਨ ਦੀ ਐਡੀ ਛੇਤੀ ਕਿਉਂ ਹੈ? ਕੋਈ ਨੌਕਰਾਣੀ ਰੱਖ ਲੈ। “ ਕੈਲੋ ਦੀ ਮੰਮੀ ਘਬਰਾ ਗਈ। ਉਸ ਨੇ ਕਿਹਾ, “ ਮੈਂ ਨੌਕਰਾਣੀ ਨਹੀਂ ਰੱਖਦੀ। ਨੌਕਰਾਣੀਆਂ ਰਸੋਈ ਸੰਭਾਲ ਦੀਆਂ, ਕੰਮ ਸੰਭਾਲਦੀਆਂ ਘਰ ਦੇ ਮਰਦ ਵੀ ਸੰਭਾਲ ਲੈਂਦੀਆਂ ਹਨ। ਪਿੰਡ ਦੀ ਹੀ ਔਰਤ, ਸਾਡੇ ਨੌਕਰਾਣੀ ਹੁੰਦੀ ਸੀ। ਉਹ ਬਹੁਤ ਪੁਰਾਣੀ ਕੰਮ ਕਰਦੀ ਸੀ। ਵੱਡੇ ਮੁੰਡੇ ਦੇ ਹੋਣ ਵੇਲੇ ਰੱਖੀ ਸੀ। ਮੈਂ ਉਸ ਨੂੰ ਛੱਡ ਕੇ, ਪੇਕੀਂ ਚਲੀ ਜਾਂਦੀ ਸੀ। ਘਰ ਹੋਰ ਕੋਈ ਸਿਆਣੀ ਔਰਤ ਨਹੀਂ ਸੀ। ਇਸ ਲਈ ਜਣੇਪੇ ਲਈ ਮੈਨੂੰ ਪੇਕੀਂ ਜਾਣਾ ਪੈਂਦਾ ਸੀ। ਉਹ ਕੰਮ ਵਾਲੀ ਘਰ ਦਾ ਕੰਮ ਸੰਭਾਲਦੀ ਸੀ। ਤਿੰਨਾਂ ਬੱਚਿਆਂ ਦਾ ਸਾਲ-ਸਾਲ ਦਾ ਫ਼ਰਕ ਸੀ। ਹਰ ਬਾਰ ਕੈਲੋ ਦਾ ਡੈਡੀ ਮੈਨੂੰ ਪੇਕੀਂ ਛੱਡ ਆਉਂਦਾ ਸੀ। ਮੁੜ ਕੇ ਮੇਰੀ ਖ਼ਬਰ ਵੀ ਨਹੀਂ ਲੈਂਦਾ ਸੀ। ਮੇਰੇ ਮਨ ਵਿੱਚ ਸੀ। ਮੇਰੇ ਕੰਮ ਵੀ ਉਸ ਨੂੰ ਕਰਨੇ ਪੈਂਦੇ ਹਨ। ਇਸੇ ਲਈ ਉਹ ਗੇੜਾ ਨਹੀਂ ਮਾਰਦਾ। ਹਰ ਬਾਰ ਬੱਚਾ ਹੋਣ ਤੇ ਮਹੀਨੇ ਕੁ ਪਿੱਛੋਂ ਮੈਨੂੰ ਲੈ ਜਾਂਦਾ ਸੀ। ਜਦੋਂ ਛੋਟਾ ਪੈਦਾ ਹੋਇਆ। ਇਹ ਤਾਂ ਮੈਨੂੰ ਲੈਣ ਹੀ ਨਹੀਂ ਗਿਆ। ਮੇਰੇ ਕੋਲ ਵੱਡੇ ਦੋਨੇਂ ਬੱਚੇ ਵੀ ਸਨ। ਮੈਂ ਆਪੇ ਆਪ ਦੀ ਮਾਂ ਦੇ ਨਾਲ ਘਰ ਆ ਗਈ। ਸਾਨੂੰ ਆਉਂਦੀਆਂ ਨੂੰ ਹਨੇਰਾ ਹੋ ਗਿਆ। ਮੇਰੇ ਕੋਲ ਘਰ ਦੀ ਚਾਬੀ ਸੀ। ਮੈਂ ਆਪਦੀ ਮਾਂ ਨੂੰ ਕੁਰਸੀ ਉੱਤੇ ਬੈਠਣ ਦਾ ਇਸ਼ਾਰਾ ਕਰਕੇ, ਦੱਬੇ ਪੈਰੀਂ ਆਪਦੇ ਕਮਰੇ ਵਿੱਚ ਚਲੀ ਗਈ। ਕਮਰੇ ਦੀ ਬੱਤੀ ਜੱਗ ਰਹੀ ਸੀ। ਮੰਜੇ ਉੱਤੇ ਨੌਕਰਾਣੀ ਕੈਲੋ ਦੇ ਡੈਡੀ ਨਾਲ ਪਈ ਸੀ। ਦੋਨੇਂ ਹੀ ਨੰਗੇ ਸਨ। ਕੋਈ ਚਾਦਰ ਵੀ ਉੱਪਰ ਨਹੀਂ ਸੀ। ਮੇਰੀਆਂ ਚੀਕਾਂ ਨਿਕਲ ਗਈਆਂ। ਬੱਚੇ ਤੇ ਮਾਂ ਵੀ ਕਮਰੇ ਵਿੱਚ ਆ ਗਏ। ਉਹ ਚਾਦਰ ਲਪੇਟ ਕੇ ਖਿਸਕ ਗਈ। ਮੇਰੇ ਅੰਦਰ ਤੁਫ਼ਾਨ ਮਚਾ ਗਈ। ਬਹੁਤ ਚਿਰ ਮੇਰੇ ਤੇ ਕੈਲੋ ਦੇ ਡੈਡੀ ਵਿੱਚ ਲੜਾਈ ਚੱਲਦੀ ਰਹੀ। ਮੈਂ ਉਦੋਂ ਦੀ ਕਸਮ ਖਾਂਦੀ ਹੈ। ਮੈਂ ਦੇਹਲੀ ਦੇ ਅੰਦਰ ਕੰਮ ਵਾਲੀ ਨਹੀਂ ਵੜਨ ਦਿੱਤੀ। ਇਸ ਲਈ ਮੈਨੂੰ ਬਹੂ ਚਾਹੀਦੀ ਹੈ। ਨੌਕਰਾਣੀ ਨਹੀਂ ਚਾਹੀਦੀ। ਤੂੰ ਜਾ ਕੇ ਦਿਨ ਲੈ ਆ। “ “ ਐਵੇਂ ਬਾਈ ਉੱਤੇ ਜੁਮੇ ਚੱਕੀ ਜਾਂਦੀ ਹੈ। ਉਹ ਤਾਂ ਬੜਾ ਭਲਾ ਮਾਣਸ ਬੰਦਾ ਹੈ। ਕਦੇ ਅੱਖ ਚੱਕ ਕੇ ਨਹੀਂ ਦੇਖਦਾ। ਬਹੁਤ ਸ਼ਰਮੀਲਾ ਹੈ। ਇਸੇ ਲਈ ਤਾਂ ਉਸ ਦੇ ਮੁੰਡੇ ਨੂੰ ਭੈਣ ਦਾ ਸਾਕ ਕਰਾਉਣ ਲੱਗੀ ਹਾਂ। “
ਮਿਹਰੂ, ਪ੍ਰੇਮ, ਕੈਲੋ ਤੇ ਉਸ ਦਾ ਡੈਡੀ ਕੋਰਟ ਮੈਰਿਜ਼ ਕਰਨ ਲਈ ਜਗਰਾਉਂ ਗਏ ਹੋਏ ਸਨ। ਕੋਰਟ ਮੈਰਿਜ ਹੋਣ ਪਿੱਛੋਂ, ਮੁੜਦੇ ਹੋਏ ਕੈਲੋ ਦੇ ਪੇਕਿਆਂ ਦੇ ਘਰ ਆ ਗਏ ਸਨ। ਇਹ ਪਿੰਡ ਰਸਤੇ ਵਿੱਚ ਪੈਂਦਾ ਸੀ। ਉਸ ਦੀ ਮੰਮੀ ਨੇ ਕਿਹਾ, “ ਕੈਲੋ ਤੇਰੇ ਵੀਰੇ ਦਾ ਵਿਆਹ ਰੱਖ ਦਿੱਤਾ ਹੈ। ਤਿੰਨ ਦਿਨ ਰਹਿ ਗਏ ਹਨ। “ ਉਸ ਦੇ ਡੈਡੀ ਨੇ ਕਿਹਾ, “ ਇਹ ਤਾਂ ਬਹੁਤ ਖ਼ੁਸ਼ੀ ਦੀ ਗੱਲ ਹੈ। ਅੱਧਾ ਮੇਲ ਘਰ ਹੀ ਹੈ। ਹਲਵਾਈ ਫਿਰ ਸੱਦ ਲੈਂਦੇ ਹਾਂ। ਪ੍ਰੇਮ ਤੁਸੀਂ ਵੀ ਅੱਜ ਤੋਂ ਇੱਥੇ ਹੀ ਰਹਿ ਜਾਊ। ਘਰ ਦੇ ਕੰਮ ਕਰਨ ਵਾਲੇ ਹਨ। ਮੈਨੂੰ ਵੀ ਮਦਦ ਮਿਲ ਜਾਵੇਗੀ। “ ਕੈਲੋ ਸੁਣ ਕੇ ਬਹੁਤ ਖ਼ੁਸ਼ ਹੋਈ। ਉਸ ਨੇ ਕਿਹਾ, “ ਮੈਂ ਇਸੇ ਬਹਾਨੇ ਨਾਲ ਪੇਕੇ ਘਰ ਰਹਿ ਸਕਦੀ ਹਾਂ। “ ਅਸਲ ਵਿੱਚ ਉਸ ਦਾ ਸਹੁਰੇ ਘਰ ਵਿੱਚ ਦਿਲ ਨਹੀਂ ਖੁਣਿਆ ਸੀ। ਉਸ ਨੂੰ ਸਹੁਰੇ ਘਰ ਦਾ ਜਿੰਨਾ ਚਾਅ ਸੀ। ਸਬ ਫਿੱਕਾ ਪੈ ਗਿਆ ਸੀ।

Comments

Popular Posts