ਭਾਗ
36 ਗੌਰਮਿੰਟ ਨੌਜਵਾਨ ਬੱਚਿਆਂ ਬਿਮਾਰਾਂ ਤੇ
ਰਹਿਮ ਕਰੇ ਜ਼ਿੰਦਗੀ ਜੀਨੇ ਦਾ ਨਾਮ ਹੈ
ਸਤਵਿੰਦਰ
ਕੌਰ ਸੱਤੀ-(ਕੈਲਗਰੀ)- ਕੈਨੇਡਾ satwinder_7@hotmail.com
ਕੈਨੇਡਾ
ਵਿੱਚ ਨੌਕਰੀਆਂ ਕਰਨ ਵਾਲੇ, ਬਿਜ਼ਨਸ ਵਾਲੇ ਲੋਕ ਟੈਕਸ ਦਿੰਦੇ ਹਨ। ਇਸੇ ਕਰਕੇ ਇੰਨਾ ਲਈ ਬਹੁਤ ਸਹੂਲਤਾਂ ਹਨ। ਆਮ
ਨਾਗਰਿਕਾਂ ਨੂੰ ਸਰਕਾਰੀ ਕੰਮਾਂ ਵਿੱਚ ਤੇ ਹਰ ਪਾਸੇ ਬਹੁਤ ਮਦਦ ਮਿਲਦੀ ਹੈ। ਕਾਰ ਪਾਰਕਿੰਗ ਸ਼ਾਪਿੰਗ
ਮਾਲ ਦੁਕਾਨਾਂ, ਰੇਲਵੇ
ਸਟੇਸ਼ਨਾਂ ਤੇ ਕੋਈ ਫ਼ੀਸ ਨਹੀਂ ਹੁੰਦੀ। ਕਾਰ ਪਾਰਕਿੰਗ ਦੇ ਬਹੁਤੀਆਂ ਪਬਲਿਕ ਥਾਵਾਂ ਉੱਤੇ ਪੈਸੇ
ਨਹੀਂ ਭਰਨੇ ਪੈਂਦੇ। ਪਰ ਇੱਕ ਗੱਲ ਬਹੁਤ ਅਫ਼ਸੋਸ ਨਾਲ ਲਿਖਣੀ ਪੈ ਰਹੀ ਹੈ। ਹਸਪਤਾਲ ਵਿੱਚ ਪਏ
ਬਿਮਾਰਾਂ ਤੇ ਪੜ੍ਹਨ ਵਾਲੇ ਕਾਲਜ ਯੂਨੀਵਰਸਿਟੀ ਦੇ ਨੌਜਵਾਨਾਂ ਵੱਲ ਬਹੁਤਾ ਧਿਆਨ ਨਹੀਂ ਦਿੱਤਾ
ਜਾਂਦਾ। ਸ਼ਾਇਦ ਇਸ ਕਰਕੇ, ਗੌਰਮਿੰਟ ਨੂੰ ਲੱਗਦਾ ਹੋਣਾ ਹੈ। ਕਿ ਇਹ ਟੈਕਸ ਨਹੀਂ ਦਿੰਦੇ। ਇਸੇ ਕਰਕੇ, ਕਾਲਜਾਂ, ਯੂਨੀਵਰਸਿਟੀਆਂ, ਹਸਪਤਾਲਾਂ ਵਿੱਚ ਕਾਰ ਪਾਰਕਿੰਗ ਦਾ ਘੰਟਿਆਂ
ਦੇ ਹਿਸਾਬ ਨਾਲ ਕਿਰਾਇਆ ਦੇਣਾ ਪੈਂਦਾ ਹੈ। ਮੀਟਰ ਲੱਗੇ ਹੁੰਦੇ ਹਨ। ਸਬ ਤੋਂ ਪਹਿਲਾਂ ਮੀਟਰ ਵਿੱਚ
ਪੈਸੇ ਪਾ ਕੇ ਟਿਕਟ ਕੱਢ ਕੇ, ਕਾਰ ਦੇ ਸ਼ੀਸ਼ੇ ਮੂਹਰੇ ਰੱਖਣੀ ਪੈਂਦੀ ਹੈ। ਇੱਕ ਦਿਹਾੜੀ ਦੇ 10 ਡਾਲਰ ਤੋਂ ਸ਼ੁਰੂ ਹੁੰਦੇ ਹਨ। ਜੇ ਕਿਤੇ ਗ਼ਲਤੀ
ਨਾਲ ਡਾਲਰ ਨਾਂ ਭਰੇ ਜਾਣ। ਕਾਰ ਨੂੰ ਕਰੇਨ ਨਾਲ ਚੁਕਵਾ ਕੇ, ਐਸੀ ਥਾਂ ਭੇਜ ਦਿੱਤਾ ਜਾਂਦਾ ਹੈ। ਜਿੱਥੇ ਕਈ
ਸੌ ਡਾਲਰ ਲੱਗ ਜਾਂਦੇ ਹਨ। ਸਟੂਡੈਂਟ ਐਸੇ ਖ਼ਰਚੇ ਕਿਥੋਂ ਕਰਨ? ਯੂਨੀਵਰਸਿਟੀਆਂ ਕਾਲਜਾਂ ਵਿੱਚ ਪੜ੍ਹਨ ਵਾਲੇ
ਸਵੇਰੇ 7
ਵਜੇ ਪੜ੍ਹਨ ਲਈ ਜਾਂਦੇ ਹਨ। ਸ਼ਾਮ ਨੂੰ 5 ਵਜੇ ਪੜ੍ਹਾਈ ਤੋਂ ਸਾਹ ਲੈਂਦੇ ਹਨ। ਜ਼ਿਆਦਾ ਤਰ ਸਾਰੇ ਹੀ ਸਟੂਡੈਂਟ ਹਰ ਰੋਜ਼ 5 ਤੋਂ 8 ਘੰਟੇ ਕੰਮ ਕਰਦੇ ਹਨ। ਇੱਕ ਸਮੈਸਟਰ ਚਾਰ
ਮਹੀਨਿਆਂ ਵਿੱਚ ਪੂਰਾ ਹੁੰਦਾ ਹੈ। ਜਿਸ ਦਾ ਖ਼ਰਚਾ 5 ਹਜ਼ਾਰ ਤੋਂ ਉੱਪਰ ਕੋਰਸ ਦੀ ਚੋਣ ਅਨੁਸਾਰ ਹੈ।
ਕਈ ਸਟੂਡੈਂਟ ਕਰਜ਼ੇ ਚੱਕਦੇ ਹਨ। ਕੈਨੇਡਾ ਵਿੱਚ ਸਟੂਡੈਂਟ ਵੀਜ਼ੇ ਤੇ ਪੜ੍ਹਾਈ ਕਰਨ ਆਇਆਂ ਨੂੰ ਹੋਰ ਵੀ ਔਖਾ ਹੁੰਦਾ ਹੈ। ਆਪੋ-ਆਪਣੇ ਦੇਸ਼ਾਂ
ਤੋਂ ਮਾਪਿਆ ਤੋਂ ਪੈਸੇ ਮੰਗਾਉਂਦੇ ਹਨ। ਉਨ੍ਹਾਂ ਨੂੰ ਨੌਕਰੀਆਂ ਕਰਨ ਦੀ ਇਜਾਜ਼ਤ ਨਹੀਂ ਹੈ। ਹਾਰ ਕੇ
ਉਹ ਪੜ੍ਹਾਈ ਵਿੱਚੇ ਛੱਡ ਕੇ ਵਰਕ ਪਰਮਿਟ ਲੈਣ ਲਈ ਮਜਬੂਰ ਹੋ ਜਾਂਦੇ ਹਨ। ਐਸੇ
ਦੇਸ਼ਾਂ ਦਾ ਜੀਵਨ ਬਹੁਤ ਤੇਜ਼ ਰਫ਼ਤਾਰ ਨਾਲ ਚੱਲ ਰਿਹਾ ਹੈ। ਭੱਜ ਦੋੜ ਬਹੁਤ ਹੈ। ਕਾਰ ਬਗੈਰ ਨਹੀਂ
ਸਰਦਾ। ਗੱਡੀ ਕੋਲ ਹੋਵੇਗੀ ਤਾਂਹੀਂ 4, 5 ਘੰਟੇ ਆਰਾਮ ਕਰਨ ਨੂੰ ਬਚਦੇ ਹਨ। ਪ੍ਰੇਮ ਦੀ ਪੜ੍ਹਾਈ ਦਾ ਸਾਲ ਰਹਿੰਦਾ ਸੀ। ਬੱਸ
ਤੇ ਜਾਣ ਲਈ ਤਿੰਨ ਗੁਣਾਂ ਸਮਾਂ ਲੱਗਦਾ ਹੈ। ਬੱਸ ਉਡੀਕਣ ਤੇ ਟਰੇਨ ਦਾ ਘੰਟੇ ਦਾ ਸਫ਼ਰ ਕਾਰ ਉੱਤੇ 20 ਮਿੰਟਾਂ ਵਿੱਚ ਹੋ ਜਾਂਦਾ ਹੈ। ਇਸੇ ਲਈ
ਪ੍ਰੇਮ ਨੂੰ ਹਰ ਰੋਜ਼ ਦੇ 13 ਡਾਲਰ ਕਾਰ ਪਾਰਕਿੰਗ ਦੇ ਭਰਨੇ ਮਨਜ਼ੂਰ ਸਨ। ਉਸ ਨੇ 8 ਘੰਟੇ ਨੌਕਰੀ ਤੇ ਵੀ ਜਾਣਾ ਹੁੰਦਾ ਸੀ।
ਐਂਬੂਲੈਂਸ
ਦਾ ਬਿੱਲ 500
ਡਾਲਰ ਦੇ ਨੇੜ ਹੈ। ਇੱਕ ਬੰਦਾ ਬਿਮਾਰ ਹੁੰਦਾ ਹੈ। ਜੇ ਉਹ ਨੌਕਰੀ ਤੇ ਨਹੀਂ ਜਾ ਸਕਦਾ। ਦੁਵਾਈਆ ਦਾ
ਖ਼ਰਚਾ ਵੀ ਕਰਨਾ ਪੈਂਦਾ ਹੈ। ਜਿਆਦਾ ਬਿਮਾਰ ਹੋਣ ਕਰਕੇ ਐਂਬੂਲੈਂਸ ਦੀ ਲੋੜ ਪੈਂਦੀ ਹੈ। ਜੇ
ਐਂਬੂਲੈਂਸ ਦਾ ਬਿੱਲ ਆ ਜਾਂਦਾ ਹੈ। ਇੰਨਾ ਖ਼ਰਚਾ ਕਰਨਾ ਬਹੁਤ ਔਖਾ ਹੈ। ਬੰਦਾ ਜਿੰਨਾ ਵੀ ਬਿਮਾਰ
ਹੋਵੇ। ਜੇ ਕੋਈ ਰਿਸ਼ਤੇਦਾਰ ਗੱਡੀ ਵਿੱਚ ਹਸਪਤਾਲ ਛੱਡਣ ਵਾਲਾ ਹੈ। ਤਾਂ ਹਸਪਤਾਲ ਆਪ ਹੀ ਚੱਲਿਆ
ਜਾਂਦਾ ਹੈ। ਬਿਮਾਰ ਨੂੰ ਹਸਪਤਾਲ ਵਿੱਚ ਲਿਜਾਣਾ ਤੋਂ ਪਹਿਲਾਂ, ਕਾਰ ਪਾਰਕਿੰਗ ਦੇ ਪੈਸੇ ਭਰਨੇ ਪੈਂਦੇ ਹਨ। ਜੇ
ਕੋਈ ਛੇਤੀ ਵਿੱਚ ਮੀਟਰ ਵਿੱਚ ਪੈਸੇ ਨਹੀਂ ਪਾ ਸਕਦਾ। ਲਿਜਾਣ ਵਾਲਾ ਬੰਦਾ ਜ਼ਿਆਦਾ ਬਿਮਾਰ ਬੰਦੇ ਨੂੰ
ਦਾਖਲ ਕਰਾਉਣ ਵੱਲ ਹੋ ਜਾਂਦਾ ਹੈ। ਇੰਨੇ ਚਿਰ ਵਿੱਚ ਘੱਟ ਤੋਂ ਘੱਟ 40 ਡਾਲਰ ਦਾ ਜੁਰਮਾਨਾ ਕਰ ਦਿੰਦੇ ਹਨ। ਕਈ ਬਾਰ
ਕਾਰ ਨੂੰ ਕਰੇਨ ਨਾਲ ਚੱਕਕੇ ਵੀ ਲੈ ਜਾਂਦੇ ਹਨ। ਸੌਦਾ ਹਜ਼ਾਰਾਂ ਵਿੱਚ ਪੈਂਦਾ ਹੈ। ਹਸਪਤਾਲ ਲੰਬੀ
ਲਾਈਨ ਵਿੱਚ ਅੱਧਾ ਘੰਟਾ ਨਾਮ ਲਿਖਾਉਣ ਨੂੰ ਲੱਗ ਜਾਂਦਾ ਹੈ। ਫਿਰ ਬੈੱਡ ਦੀ ਉਡੀਕ ਵਿੱਚ ਵੇਟਿੰਗ
ਏਰੀਏ ਵਿੱਚ ਬੈਠਾ ਦਿੰਦੇ ਹਨ। ਬਾਰੀ ਆਉਣ ਨੂੰ ਅੱਠ ਦਸ ਘੰਟੇ ਵੀ ਲੱਗ ਜਾਂਦੇ ਹਨ। ਹਸਪਤਾਲ ਵਿੱਚ
ਬਿਮਾਰਾਂ ਨੂੰ ਮਿਲਣ ਵਾਲੇ ਜਦੋਂ ਆਉਂਦੇ ਹਨ। ਇਸ ਨਾਲ ਬਿਮਾਰਾਂ ਨੂੰ ਆਪਣਿਆਂ ਦੋਸਤਾਂ ਤੇ ਪਰਿਵਾਰ
ਵਾਲਿਆਂ ਨੂੰ ਮਿਲ ਕੇ ਊਰਜਾ ਤੇ ਹੌਸਲਾ ਮਿਲਦੇ ਹਨ। ਪਿਆਰ ਕਰਨ ਵਾਲੇ ਸਮਾਂ ਕੱਢ ਕੇ ਮਿਲਣ ਆਉਂਦੇ
ਹਨ। ਆਪਣਾ ਕੰਮ ਛੱਡ ਕੇ ਆਉਂਦੇ ਹਨ। ਉੱਤੇ ਦੀ ਕਾਰ ਪਾਰਕਿੰਗ ਦੇ ਕਿਰਾਏ ਦਾ 15 ਡਾਲਰ ਦਾ ਜਰਮਨਾਂ ਭਰਨਾ ਦੇਣਾ ਪੈਂਦਾ ਹੈ।
ਸੱਚੀ ਗੱਲ ਹੈ, ਜੇ
ਬੰਦਾ ਕਾਲਜਾਂ, ਯੂਨੀਵਰਸਿਟੀਆਂ, ਹਸਪਤਾਲਾਂ ਵਿੱਚ ਵਿਜ਼ਟਰ, ਵਲੰਟੀਅਰ ਕਰਨ ਵਾਲਿਆਂ ਨੂੰ ਵੀ ਕਾਰ ਪਾਰਕਿੰਗ
ਦਾ ਰਿੰਟ ਦੇਣਾ ਪੈਂਦਾ ਹੈ। ਸਾਰੀ ਉਮਰ ਲੋਕ ਨੌਕਰੀਆਂ ਕਰਕੇ ਇੰਨਾ ਟੈਕਸ ਭਰਦੇ ਹਨ। ਗੌਰਮਿੰਟ ਤੋਂ
ਇੰਨਾ ਤਾਂ ਹੋ ਸਕਦਾ ਹੈ। ਗੌਰਮਿੰਟ ਨੌਜਵਾਨ ਬੱਚਿਆਂ ਬਿਮਾਰਾਂ ਤੇ ਰਹਿਮ ਕਰੇ। ਸਰਕਾਰ ਕਾਲਜਾਂ, ਯੂਨੀਵਰਸਿਟੀਆਂ, ਹਸਪਤਾਲਾਂ ਅੰਦਰੋਂ ਤਾਂ ਕਾਰ ਪਾਰਕਿੰਗ ਦੇ
ਕਿਰਾਏ ਤੋਂ ਆਮਦਨ ਕਮਾਉਣ ਦੀ ਹਰਕਤ ਨਾਂ ਕਰੇ। ਇਨਕਮ ਦੇ ਹੋਰ ਬਥੇਰੇ ਸਾਧਨ ਹਨ।
Comments
Post a Comment