ਭਾਗ 45 ਹਰ ਕੋਈ ਰਹਿਣ ਲਈ ਚੰਗੀ ਜਗਾ ਲੱਭਦਾ ਹੈ ਜਾਨੋਂ ਮਹਿੰਗੇ ਯਾਰ

ਸਤਵਿੰਦਰ ਕੌਰ ਸੱਤੀ (ਕੈਲਗਰੀ) ਕੈਨੇਡਾ satwinder_7@hotmail.com

ਜਦੋਂ ਕੈਨੇਡਾ ਜਾਂ ਕਿਸੇ ਹੋਰ ਦੇਸ਼ ਵਿੱਚੋਂ, ਕਿਸੇ ਹੋਰ ਨੂੰ ਅਪਲਾਈ ਕਰਕੇ ਸੱਦਣਾ ਹੁੰਦਾ ਹੈ। ਜਾਂ ਭਾਰਤ ਵਰਗੇ ਦੇਸ਼ ਵਿੱਚੋਂ, ਬਾਹਰ ਕਿਸੇ ਹੋਰ ਦੇਸ਼ ਵਿੱਚ ਜਾਣ ਲਈ ਪੇਪਰ, ਐਪਲੀਕੇਸ਼ਨ ਭਰਨੇ ਹੁੰਦੇ ਹਨ। ਲੋਕ ਆਪ ਪੇਪਰ ਭਰ ਕੇ ਰਾਜ਼ੀ ਨਹੀਂ ਹਨ। ਐਪਲੀਕੇਸ਼ਨ ਉੱਤੇ ਆਪਦਾ ਨਾਮ, ਐਡਰੈੱਸ, ਫ਼ੋਨ ਨੰਬਰ, ਦੇਸ਼ ਦਾ ਨਾਮ ਲਿਖਣ ਲਈ ਹਜਾਰਾਂ ਦੇ ਨੋਟ ਵਕੀਲਾਂ, ਏਜੰਟਾਂ ਨੂੰ ਦੇ ਦਿੰਦੇ ਹਨ। ਹਰ ਬੰਦੇ ਨੂੰ ਇਹੀ ਲੱਗਦਾ ਹੁੰਦਾ। ਵਕੀਲ, ਏਜੰਟ ਸਹੀ ਪੇਪਰ ਭਰਨਗੇ। ਉਨ੍ਹਾਂ ਦੇ ਭਰੇ ਪੇਪਰਾਂ ਨਾਲ ਛੇਤੀ ਕੰਮ ਬਣ ਜਾਵੇਗਾ। ਅਗਲਾ ਚਾਹੇ ਪੈਸੇ ਫੜ ਕੇ, ਕਿਤੇ ਹੋਰ ਖਿਸਕ ਜਾਵੇ। ਆਪਦੇ ਉੱਤੇ ਸ਼ੱਕ ਹੁੰਦਾ ਹੈ। ਜੇ ਕੋਈ ਪੇਪਰ, ਐਪਲੀਕੇਸ਼ਨ ਆਪ ਭਰੇ ਤਾਂ ਆਪਦੀ ਜਾਣਕਾਰੀ ਲਿਖਣ ਵਿੱਚ ਗ਼ਲਤੀ ਹੋ ਜਾਵੇਗੀ। ਬੰਦੇ ਨੂੰ ਆਪਦੇ ਨਾਲੋਂ ਕਿਸੇ ਦੂਜੇ ਉੱਤੇ ਜ਼ਿਆਦਾ ਭਰੋਸਾ ਹੁੰਦਾ ਹੈ। ਜਾਂ ਫਿਰ ਅੱਖਰਾਂ ਦਾ ਹੀ ਇਲਮ ਨਹੀਂ ਹੈ। ਵੈਸੇ ਹੀ ਕਈਆਂ ਨੂੰ ਆਪਦਾ ਪਿੰਡ, ਸ਼ਹਿਰ, ਦੇਸ਼ ਛੱਡ ਕੇ. ਬਾਹਰਲੇ ਦੇਸ਼ਾਂ ਵਿੱਚ ਊਚੀ ਪੜ੍ਹਾਈ ਕਰਨ ਦਾ ਵਹਿਮ ਪੈ ਗਿਆ ਹੈ। ਉਹ ਪੜ੍ਹਾਕੂ ਵੀ ਪੇਪਰ ਵਕੀਲਾਂ, ਏਜੰਟਾਂ ਤੋਂ ਹੀ ਭਰਵਾਉਂਦੇ ਹਨ। ਕੁੱਝ ਕੁ ਨੂੰ ਛੱਡ ਕੇ, ਕੈਨੇਡਾ ਵਾਲੇ ਹਰ ਕੰਮ ਆਪ ਕਰਨ ਦੀ ਕੋਸ਼ਿਸ਼ ਕਰਦੇ ਹਨ। ਪਤਾ ਹੁੰਦਾ ਹੈ। ਅਗਲੇ ਨੇ ਘੰਟੇ ਦੇ ਹਿਸਾਬ ਨਾਲ ਡਾਲਰ ਲੈਣੇ ਹਨ। ਹੈਪੀ ਗੌਰਮਿੰਟ ਦੇ ਦਫ਼ਤਰ ਵਿੱਚੋਂ ਰਾਣੋ ਦੀ ਅਪਲਾਈ ਕਰਨ ਦੇ ਪੇਪਰ ਲੈ ਆਇਆ ਸੀ। ਉਸ ਨੇ ਪੇਪਰ ਆਪ ਭਰ ਕੇ, ਰਾਣੋਂ ਦੀ ਅਪਲਾਈ ਕਰ ਦਿੱਤੀ ਸੀ। 

ਤਿੰਨ ਮਹੀਨਿਆਂ ਵਿੱਚ ਰਾਣੋਂ ਟਰਾਂਟੋ ਆ ਗਈ ਸੀ। ਹੈਪੀ ਸਿਟੀ ਵਿੱਚ ਡੰਪ ਟਰੱਕ ਚਲਾਉਂਦਾ ਸੀ। ਰਾਣੋ ਨੂੰ ਕੈਸ਼ੀਅਰ ਦਾ ਕੰਮ ਮਿਲ ਗਿਆ ਸੀ। ਦੋਨਾਂ ਦੀ ਕਾਫ਼ੀ ਆਮਦਨ ਹੋ ਜਾਂਦੀ ਸੀ। ਹੈਪੀ ਤੇ ਰਾਣੋਂ ਨੇ ਚਾਰ ਸਾਲਾਂ ਵਿੱਚ, ਮੰਮੀ ਡੈਡੀ ਨੂੰ ਅਪਲਾਈ ਕਰਨ ਦੀ ਫ਼ੀਸ ਤੇ ਗੌਰਮਿੰਟ ਨੂੰ ਦਿਖਾਉਣ ਲਈ ਆਮਦਨ ਇਕੱਠੀ ਕਰ ਲਈ ਸੀ। ਇਹ ਤਾਂ ਹਰ ਕੋਈ ਕਰ ਹੀ ਲੈਂਦਾ ਹੈ। ਜਾਂ ਬੈਂਕ ਤੋਂ ਕਰਜ਼ਾ ਲੈ ਕੇ ਫ਼ੀਸ ਭਰ ਦਿੰਦੇ ਹਨ। ਬੰਦੇ ਕੈਨੇਡਾ ਵਾੜਨੇ ਹੁੰਦੇ ਹਨ। ਅਗਲੇ ਕਈ ਤਾਂ ਕੈਨੇਡਾ ਆ ਕੇ ਸੱਦਣ ਵਾਲੇ ਦੀ ਐਸੀ ਭੁਗਤ ਸੁਧਾਰਦੇ ਹਨ। ਬੰਦਾ ਸੱਦ ਕੇ ਬਹੁਤ ਪਛਤਾਉਂਦਾ ਹੈ। ਫੈਮਲੀ ਕੇਸ ਵਿੱਚ ਕੈਨੇਡਾ ਮਾਪਿਆ ਦੇ ਨਾਲ 18 ਸਾਲਾਂ ਤੋਂ ਘੱਟ ਦੇ ਬੱਚੇ ਵੀ ਆ ਸਕਦੇ ਹਨ। ਕੈਨੇਡਾ ਗੌਰਮਿੰਟ ਆਮਦਨ ਇਸੇ ਲਈ ਦੇਖਦੀ ਹੈ। ਜੇ ਸੱਦੇ ਹੋਏ ਬੰਦੇ ਕੰਮ ਨਹੀਂ ਕਰਨਗੇ। ਉਨ੍ਹਾਂ ਨੂੰ ਖ਼ਰਚਾ ਦੇਣ ਦੀ ਜ਼ੁੰਮੇਵਾਰੀ, ਕੀ ਸੱਦਣ ਵਾਲਾ ਬੰਦਾ ਲੈ ਲਵੇਗਾ? ਕਈ ਜੀਤੇ ਵਰਗਿਆਂ ਨੇ ਜੇ ਕਿਸੇ ਹੋਰ ਨੂੰ ਨਾਂ ਕਨੇਡਾ ਸੱਦਣਾਂ ਹੋਵੇ। ਐਸੇ ਲੋਕ ਸਰਕਾਰੀ ਭੱਤਾ ਲੈਣ ਲਈ, ਬੰਦੇ ਕਨੇਡਾ ਵਾੜ ਕੇ, ਸੱਦੇ ਬੰਦੇ ਨੂੰ ਕੰਮ ਨਾ ਲਭਣ ਕਰਕੇ, ਖ਼ਰਚਾ ਦੇਣ ਨੂੰ ਜੁਆਬ ਦੇ ਦਿੰਦੇ ਹਨ। ਸਾਰਾ ਭਾਰ ਗੌਰਮਿੰਟ ਉਤੇ ਪਾ ਦਿੰਦੇ ਹਨ। ਮਰੇ ਮੂਕਰੇ ਦਾ ਕੋਈ ਇਲਾਜ ਨਹੀਂ ਹੁੰਦਾ। ਇਸੇ ਲਈ ਗੌਰਮਿੰਟ ਨੇ, ਕੈਨੇਡਾ ਮਾਪਿਆ ਨੂੰ ਸੱਦਣ ਲਈ ਅਪਲਾਈ ਕਰਨ ਪਿੱਛੋਂ 10 ਸਾਲਾਂ ਦਾ ਸਮਾਂ ਕਰ ਦਿੱਤਾ ਹੈ। ਜੋ 18 ਸਾਲਾਂ ਤੋਂ ਘੱਟ ਦੇ ਬੱਚੇ ਨਾਲ ਆਉਣੇ ਹਨ। ਉਹ ਅਪਲਾਈ ਕਰਨ ਪਿੱਛੋਂ, ਪੇਪਰ ਬਣਦਿਆਂ ਨੂੰ ਕੈਨੇਡਾ ਦੇ ਰਸਤੇ ਵਿੱਚ ਹੀ 30 ਸਾਲਾਂ ਦੇ ਹੋ ਜਾਣਗੇ। ਭੋਲੀ ਤੇ ਪੰਮੀ ਦਾ ਵਿਆਹ ਹੋ ਗਿਆ ਸੀ। ਹੈਪੀ ਨੇ ਪ੍ਰੀਤ, ਮੰਮੀ ਡੈਡੀ ਨੂੰ ਬੁਲਾ ਲਿਆ ਸੀ। ਹੈਪੀ ਦਾ ਡੈਡੀ ਸਾਰੇ ਭਾਰਤ ਵਿੱਚ ਟਰੱਕ ਚਲਾਉਂਦਾ ਆਇਆ ਸੀ। ਉਸ ਨੇ ਟਰਾਂਟੋ ਆ ਕੇ ਟੈਕਸੀ ਦਾ ਲਾਇਸੈਂਸ ਲੈ ਲਿਆ ਸੀ। ਹੈਪੀ ਦੀ ਮੰਮੀ ਨੂੰ ਏਅਰਪੋਰਟ ਵਿੱਚ ਸਫ਼ਾਈ ਕਰਨ ਦਾ ਕੰਮ ਮਿਲ ਗਿਆ ਸੀ। ਉੱਥੇ ਬਾਥਰੂਮ ਵਿੱਚ ਫ਼ਰਸ਼ ਦੀ ਸਫ਼ਾਈ ਤੇ ਝਾੜੂ ਪੋਚਾ ਹੀ ਕਰਨਾ ਹੁੰਦਾ ਸੀ। ਉਨ੍ਹਾਂ ਨੇ ਛੋਟੇ ਘਰ ਪਿੱਛੋਂ ਹੋਰ ਵੱਡਾ ਘਰ ਲੈ ਲਿਆ ਸੀ। ਕੁੱਝ ਕੁ ਨੂੰ ਛੱਡ ਕੇ, ਐਸੇ ਨਿਕੰਮੇ ਲੋਕ ਹਰ ਥਾਂ ਹੁੰਦੇ ਹਨ। ਜੋ ਸਾਰੀ ਉਮਰ ਕੁੱਝ ਨਹੀਂ ਕਰਦੇ। ਪੰਛੀ ਵੀ ਝੱਟ ਆਲਣਾਂ ਬਣਾਂ ਲੈਂਦੇ ਹਨ। ਬੰਦਿਆਂ ਵਿੱਚ ਇਹੀ ਵੱਡਾ ਗੁਣ ਹੈ। ਖਾ ਭਾਵੇਂ ਰੁੱਖੀ-ਮਿੱਸੀ ਲੈਣ। ਘਰ ਝੱਟ ਬਣਾਂ ਲੈਂਦੇ ਹਨ। ਸਬ ਤੋਂ ਪਹਿਲਾਂ ਹਰ ਕੋਈ ਰਹਿਣ ਲਈ ਚੰਗੀ ਜਗਾ ਲੱਭਦਾ ਹੈ। ਬਾਹਰਲੇ ਦੇਸ਼ਾਂ ਵਿੱਚ ਸਬ ਕੋਲ ਚੰਗੀਆਂ ਕਾਰਾਂ, ਘਰ ਹਨ। ਖਾਂਦੇ, ਪੀਂਦੇ, ਪਹਿਨਦੇ ਵੀ ਚੰਗਾ ਹਨ। ਕੰਮ ਦਬਕੇ ਕਰਦੇ ਹਨ। ਕਈ ਐਸੇ ਵੀ ਹਨ। ਜੋ ਸਾਰੀ ਉਮਰ ਹੈ-ਨੀ-ਹੈ-ਨੀ ਕਰੀ ਜਾਂਦੇ ਹਨ।

 

Comments

Popular Posts