ਭਾਗ 38 ਬੰਦਾ ਕੰਮ ਕਰੂਗਾ ਤਾਂ ਰੱਜ ਕੇ
ਖਾਵੇਗਾ ਜਾਨੋਂ ਮਹਿੰਗੇ ਯਾਰ
ਸਤਵਿੰਦਰ ਕੌਰ ਸੱਤੀ (ਕੈਲਗਰੀ) ਕੈਨੇਡਾ satwinder_7@hotmail.com
ਬਰਫ਼ ਪੈਂਦੀ ਚੰਗੀ ਲੱਗਦੀ ਹੈ। ਇਸ ਦੇ ਪੈਣ
ਪਿੱਛੋਂ ਬਹੁਤ ਮੁਸੀਬਤਾਂ ਆ ਜਾਂਦੀਆਂ ਹਨ। ਧੁੱਪ ਪੈਣ ਨਾਲ ਬਰਫ਼ ਦਾ ਪਾਣੀ ਬਣ ਜਾਂਦਾ ਹੈ। ਠੰਢ
ਹੋਣ ਨਾਲ ਪਾਣੀ ਕੱਚ ਵਾਂਗ ਲੱਗਦਾ ਹੈ। ਕਈ ਬਾਰ ਬਰਫ਼ ਵਿੱਚੋਂ ਦੀ ਸੜਕ ਦਿਸਦੀ ਹੁੰਦੀ ਹੈ। ਐਸੀਆਂ
ਥਾਵਾਂ ਉੱਤੇ ਬਹੁਤ ਬੰਦੇ ਤਿਲਕ ਕੇ ਡਿਗਦੇ ਹਨ। ਤਿਲਕਣ, ਸਲਿਪਰੀ ਹੋਣ ਕਰਕੇ, ਗੱਡੀਆਂ ਦੇ ਐਕਸੀਡੈਂਟ ਬਹੁਤ ਹੁੰਦੇ ਹਨ।
ਸਾਰੀਆਂ ਸੜਕਾਂ ਇੰਨੀ
ਛੇਤੀ ਸਾਫ਼ ਨਹੀਂ ਹੁੰਦੀਆਂ। ਹਾਈਵੇ ਬੰਦ ਕਰ ਦਿੱਤੇ ਜਾਂਦੇ ਹਨ। ਫੂਡ ਦੀ ਸਪਲਾਈ ਬੰਦ ਹੋ ਜਾਂਦੀ
ਹੈ। ਗਰੌਸਰੀ ਦੇ ਸਟੋਰ ਵੀ ਖ਼ਾਲੀ ਹੋ ਜਾਂਦੇ ਹਨ। ਸੌਦੇ ਮੁੱਕ ਜਾਂਦੇ ਹਨ। ਜਦੋਂ ਬਹੁਤੀ ਠੰਢ -30
ਤੋਂ ਉੱਤੇ ਹੋਵੇ, ਜੇ
ਬਿਲਡਿੰਗ, ਘਰਾਂ ਵਿੱਚ ਹੀਟਰ ਨਾਂ ਚੱਲਦੇ ਹੋਣ। ਬੰਦੇ ਤੇ
ਪਾਣੀ ਵਾਲੇ ਪਾਈਪ ਜੰਮ ਜਾਂਦੇ ਹਨ। ਪਾਣੀ ਜੰਮਣ ਨਾਲ ਪਾਈਪ ਜੇ ਫੱਟ ਗਏ, ਨਵੇਂ ਪੈ ਸਕਦੇ ਹਨ। ਜੇ ਬੰਦਾ ਫਰੀਜ਼ ਹੋ
ਜਾਵੇ। ਉਹ ਮਰ ਜਾਂਦਾ ਹੈ। ਜੇ ਕਿਸੇ ਅੰਗਾਂ ਵਿੱਚ ਖ਼ੂਨ ਦਾ ਸਰਕਲ ਚਲਣਾਂ ਬੰਦ ਹੋ ਜਾਵੇ, ਉਸ ਦੇ ਅੰਗ ਕੱਟ ਕੀਤੇ ਜਾਂਦੇ ਹਨ। ਐਸੀ ਹਾਲਤ
ਵਿੱਚ ਗਰਮ ਪਾਣੀ ਸਰੀਰ ਉੱਤੇ ਨਹੀਂ ਪਾਉਣਾ ਚਾਹੀਦਾ। ਸਰੀਰ ਨੂੰ ਸੇਕ ਨਹੀਂ ਦੇਣਾ ਚਾਹੀਦਾ। ਜੋ
ਅੰਗ ਫਰੀਜ਼ ਹੁੰਦਾ ਲੱਗਦਾ ਹੈ। ਉਸ ਨੂੰ ਹੱਥਾਂ ਨਾਲ ਮਲ ਕੇ ਗਰਮ ਕਰਨਾ ਚਾਹੀਦਾ ਹੈ। ਬਹੁਤੀ ਠੰਢ
ਵਿੱਚ ਸਰੀਰ ਨਿਗੇ ਥਾਂ ਰੱਖਣਾ ਚਾਹੀਦਾ ਹੈ। ਹੱਥਾਂ ਨੂੰ ਜੇਬਾਂ ਵਿੱਚ ਪਾ ਕੇ ਰੱਖਣਾ ਚਾਹੀਦਾ ਹੈ।
ਠੰਢ ਵਿੱਚ ਸਰੀਰ ਨੂੰ ਹਿਲਾਉਂਦੇ ਰਹਿਣਾ ਚਾਹੀਦਾ ਹੈ। ਮੋਟੇ ਕੱਪੜੇ ਪਾਉਣੇ ਚਾਹੀਦੇ ਹਨ। ਜੇ ਰਾਤ
ਨੂੰ ਸੁੱਤਿਆਂ ਹੋਇਆਂ, ਰਜਾਈ
ਵਿੱਚ ਵੀ ਪੈਰਾਂ ਨੂੰ ਠੰਢ ਲੱਗਦੀ ਹੈ। ਜਰਾਬਾਂ ਪਾ ਕੇ ਪੈਣਾ ਚਾਹੀਦਾ ਹੈ। ਸਿਰ ਠਰਦਾ ਹੈ।
ਤੌਲੀਆਂ ਸਿਰ ਉੱਤੇ ਰੱਖਿਆ ਜਾ ਸਕਦਾ।
ਐਸੇ ਵੀ ਲੋਕ ਕੈਨੇਡਾ ਵਿੱਚ ਹਨ। ਇੰਨਾ ਨੂੰ
ਠੰਢ ਘੱਟ ਲੱਗਦੀ ਹੈ। ਨਸ਼ੇ ਵਿੱਚ ਤੇ ਮੋਟੀ ਚਮੜੀ ਹੋਣ ਕਰਕੇ ਠੰਢ ਨਹੀਂ ਲੱਗਦੀ। ਇਹ ਫ਼ਸਟ ਨੇਤਨ ਕੈਨੇਡਾ ਦੇ
ਵਸਨੀਕ ਹਨ। ਬਹੁਤੇ ਲੋਕ ਇੰਨਾ ਨੂੰ ਰਿਡ ਇੰਡੀਅਨ ਕਹਿੰਦੇ ਹਨ। ਇੰਨਾ ਦੇ ਰੰਗ ਸਾਫ਼ ਚਿੱਟੇ ਤੇ
ਲਾਲ ਵੀ ਹਨ। ਇਹ ਲੋਕ ਵਿੰਨੀਪਿਗ ਵਿੱਚ ਜ਼ਿਆਦਾ ਹਨ। ਉੱਥੇ ਪੰਜਾਬੀ ਦੇਸੀ ਲੋਕ ਇੰਨਾ ਨੂੰ ਤਾਏ ਕੇ ਜਾਣੀ ਵੱਡੇ ਭਾਈ ਕਹਿੰਦੇ ਹਨ। ਇੰਨਾ ਦੀ ਸ਼ਕਲ
ਦੇਸੀ ਲੋਕਾਂ ਨਾਲ ਮਿਲਦੀ ਹੈ। ਇੰਨਾ ਦੇ ਕੱਦ 6 ਫੁੱਟ ਤੋਂ ਉੱਤੇ ਹਨ। ਮੋਟੇ ਹੋਣ ਕਰਕੇ, ਭਾਰ ਵਿੱਚ 2, 3 ਕੁਵਿੰਟਲ ਦੇ ਖੁੱਲ੍ਹੇ ਸਰੀਰ ਦੇ ਹੁੰਦੇ ਹਨ।
ਪੜ੍ਹਾਈ ਲਿਖਾਈ ਵੱਲ ਇੰਨਾ ਦਾ ਧਿਆਨ ਬਿਲਕੁਲ ਨਹੀਂ ਹੈ। ਇਹ ਦੇਸ਼ ਇੰਨਾ ਦਾ ਹੈ। ਸਬ ਤੋਂ ਪਹਿਲਾਂ
ਇਹੀ ਕੈਨੇਡਾ ਵਿੱਚ ਰਹਿੰਦੇ ਸਨ। ਉਦੋਂ ਆਵਾਜਾਈ ਦੇ ਸਾਧਨ ਵੀ ਨਹੀਂ ਸਨ। ਦੋ ਬੰਦਿਆਂ ਦੇ ਬੈਠਣ
ਵਾਲਾ ਲੱਕੜੀ ਦਾ ਬਣਾਇਆ ਲਕੜੀ
ਦੇ ਗੱਡੇ ਵਰਗਾ ਠੇਲਾ ਹੁੰਦਾ ਸੀ। ਗੱਡੇ ਦੇ ਥੱਲੇ ਦੋਨੇ ਪਾਸੀ ਤੀਰ ਕਮਾਨ ਵਰਗੀ ਸ਼ੇਪ ਦੇ ਲਕੜੀ ਦੇ
ਬਾਲੇ ਲਗੇ ਹੁੰਦੇ ਸਨ। ਲਕੜੀ ਦੇ ਗੱਡੇ ਦੇ ਟਾਇਰ ਨਹੀਂ ਹੁੰਦੇ ਸਨ। ਟਾਇਰ ਬਹੁਤੀ ਬਰਫ਼ ਵਿੱਚ
ਚੱਲਣੋਂ ਹੱਟ ਜਾਂਦੇ ਹਨ। ਇਹ ਰੇੜੀਆਂ ਨੂੰ ਕੁੱਤੇ ਖਿੱਚਦੇ ਸਨ। ਇਹ ਕੁੱਤੇ ਮੋਟੀ ਜੱਤ, ਸੰਘਣੇ ਵਾਲਾਂ ਵਾਲੇ ਸਨ। ਕੁੱਤੇ ਇੰਨਾ ਨੂੰ
ਸ਼ਿਕਾਰ ਵੀ ਮਾਰ ਕੇ ਦਿੰਦੇ ਸਨ। ਉਹੀ ਉਨ੍ਹਾਂ ਦਾ ਵੀ ਖਾਣਾ ਸੀ। ਇਹ ਆਪ ਵੀ ਜਾਨਵਰਾਂ ਨੂੰ ਮਾਰ ਕੇ, ਅੱਗ ਉੱਤੇ ਭੁੰਨ ਕੇ ਖਾਂਦੇ ਸਨ। ਇਹ ਲੋਕ ਬਰਫ਼
ਦੇ ਬਣੇ ਘਰਾਂ ਵਿੱਚ ਰਹਿੰਦੇ ਸਨ।
ਜਦੋਂ ਬਰਫ਼ ਦੇ ਢੇਰ ਨੂੰ ਚਾਰੇ ਪਾਸੇ ਤੋਂ
ਕੰਧਾਂ ਵਾਂਗ ਬਣਾਂ ਲਿਆ ਜਾਂਦਾ ਹੈ। ਹਵਾ ਨਾ ਪਵੇ। ਇਹ ਖੁਰਦੀ ਨਹੀਂ ਹੈ। ਬਰਫ਼ ਹਵਾ ਨਾਲ ਖੁਰਦੀ
ਹੈ। ਚਾਰੇ ਪਾਸੇ ਬਰਫ਼ ਦੀਆਂ ਕੰਧਾਂ ਵਾਲੇ ਘਰ ਵਿੱਚ ਆਮ ਘਰਾਂ ਵਰਗਾ ਹੀ ਨਿਗ ਹੁੰਦਾ ਹੈ। ਸਰਕਾਰ
ਨੇ ਇੰਨਾ ਦੀ ਉਹ ਜਗਾ ਲੈ ਲਈ ਸੀ। ਜਿੱਥੇ ਇਹ ਐਸੇ ਘਰ ਬਣਾਂ ਜੇ ਰਹਿੰਦੇ ਸਨ। ਉਸ ਥਾਂ ਵਿੱਚੋਂ
ਤੇਲ ਨਿਕਲਣ ਲੱਗਾ ਹੈ। ਇੰਨਾ ਨੂੰ ਬਿੱਲ ਫੇਅਰ ਭੱਤਾ, ਇੰਨਾ ਜ਼ਿਆਦਾ ਦਿੱਤਾ ਜਾਂਦਾ ਹੈ। 1000 ਡਾਲਰ
ਤੋਂ ਉੱਤੇ ਘਰ ਦਾ ਕਿਰਾਇਆ, ਫੂਡ, ਮੁਫ਼ਤ ਦਵਾਈਆਂ, ਗੌਰਮਿੰਟ ਨਸ਼ੇ ਖਾਣ ਜੋਗੇ ਪੈਸੇ ਵੀ ਦਿੰਦੀ ਹੈ।
ਇਹ ਅੱਜ ਵੀ ਨਸ਼ੇ ਵਿੱਚ ਸੜਕਾਂ ਉੱਤੇ ਸੁੱਤੇ ਪਏ ਹੁੰਦੇ ਹਨ। ਜੇ ਤਾਪਮਾਨ -20 ਤੋਂ ਵੀ ਡਿਗ ਜਾਂਦਾ
ਹੈ। ਇੰਨਾ ਨੂੰ ਡਰੌਪ ਇਨ ਸ਼ੈਲਟਰ ਵਿੱਚ ਰਹਿਣ ਲਈ ਥਾਂ ਮਿਲਦੀ ਹੈ। ਕੰਬਲ, ਸਿਰਹਾਣੇ, ਬੈੱਡ ਹਰ ਰੋਜ਼ ਸਾਫ਼ ਕੀਤੇ ਮਿਲਦੇ ਹਨ। ਸਵੇਰੇ, ਸ਼ਾਮ ਖਾਣਾ, ਜੂਸ, ਦੁੱਧ ਮੁਫ਼ਤ ਦਾ ਮਿਲਦਾ ਹੈ। ਪਾਉਣ ਵਾਲੇ
ਕੱਪੜੇ ਵੀ ਉੱਥੋਂ ਹੀ ਲੈਂਦੇ ਹਨ। ਨਸ਼ੇ ਵਿੱਚ ਹੋਣ ਕਰਕੇ ਇਹ ਸਬ ਕੁੱਝ ਕਰਨ ਵਾਲੇ ਸੇਵਾਦਾਰਾਂ ਨੂੰ
ਗਾਲ਼ਾਂ ਵੀ ਕੱਢਦੇ ਹਨ। ਡਰੋਵਰ ਟੀਮ ਗੌਰਮਿੰਟ ਵੱਲੋਂ ਹੈ। ਇਹ ਕੰਮ ਮਰਦ ਔਰਤਾਂ ਕਰਦੇ ਹਨ। ਇੱਕ
ਕਾਰ ਵਿੱਚ ਦੋ ਜਾਣੇ ਹੁੰਦੇ ਹਨ। ਜੋ ਲੋਕਾਂ ਨੂੰ ਨਸ਼ੇ ਵਿੱਚ ਹੋਣ ਕਰਕੇ ਕਾਰਾਂ ਵਿੱਚ ਲਿਆ ਕੇ
ਇੱਥੇ ਛੱਡਦੇ ਹਨ। ਡਰੌਪ ਇਨ ਸ਼ੈਲਟਰ ਵਿੱਚ ਹੋਮਲਿਸ, ਕੋਈ ਵੀ ਰਹਿ ਸਕਦਾ ਹੈ। ਇਹ ਘਰ ਨਹੀਂ ਖ਼ਰੀਦ
ਸਕਦੇ। 24 ਘੰਟੇ ਨਸ਼ੇ ਵਿੱਚ ਰਹਿੰਦੇ ਹਨ। ਬਹੁਤ ਲੋਕ ਇਸੇ ਲਈ ਖਾਣ ਦੀਆਂ ਚੀਜ਼ਾਂ ਦਾਨ ਕਰਦੇ ਹਨ। ਐਸੇ
ਲੋਕ ਢਿੱਡ ਭਰ ਸਕਣ।
ਜਿੱਥੇ ਸੁਖਵਿੰਦਰ ਰਹਿੰਦੀ ਸੀ। ਉਸ ਘਰ ਦੇ ਦੁਆਲੇ
ਸਾਰੇ ਇਹੀ ਸਨ। ਉਸ ਨੇ ਆਪਣੇ ਪਿੰਡ ਵਿੱਚ ਬੰਦੇ ਤਾਂ ਬੜੇ ਦੇਖੇ ਸਨ। ਕਦੇ ਕੋਈ ਐਸੀ ਸਰੀਰ ਵਾਲਾ
ਬੰਦਾ ਨਹੀਂ ਦੇਖਿਆ ਸੀ। ਉਸ ਦੀ ਇੰਨਾ ਨਾਲ ਜਾਣ ਪਹਿਚਾਣ ਹੋ ਗਈ ਸੀ। ਬੋਲੀ ਭਾਵੇਂ ਇੱਕ ਦੂਜੇ ਦੀ
ਨਹੀਂ ਜਾਣਦੇ ਸਨ। ਸੈਨਤਾਂ, ਬਾਡੀ
ਲੈਗੂਇਜ਼ ਨਾਲ ਸਬ ਗੱਲ ਸਮਝਦੀ ਸੀ। ਸੁਖਵਿੰਦਰ ਦਾ ਵੀ ਸੁਭਾਅ ਲੜਾਕੂ ਹੋਣ ਕਾਰਨ ਮਿਲਦੇ ਸਨ।
ਵਿਹਲੇ ਬੰਦੇ ਦਾ ਸਮਾਂ ਵੀ ਪਾਸ ਨਹੀਂ ਹੁੰਦਾ। ਗੁਆਂਢੀਆਂ ਦੀਆਂ ਵਿੜਕਾਂ ਹੀ ਲੈਣੀਆਂ ਹਨ। ਜੇ
ਬੰਦਾ ਕੰਮ ਕਰੂਗਾ ਤਾਂ
ਰੱਜ ਕੇ ਖਾਵੇਗਾ। ਵਿਹਲਾ ਰਵੇਗਾ। ਭੁੱਖਾ ਮਰ ਜਾਵੇਗਾ। ਲੋਕਾਂ ਦੇ ਹੱਥਾਂ ਵੱਲ ਝਾਕੇਗਾ। ਮੰਗ ਤੰਗ
ਕੇ ਖਾਵੇਗਾ। ਜਦੋਂ ਕੰਮ ਹੀ ਨਹੀਂ ਕਰਨਾ। ਗੁਆਂਢੀਆਂ ਦੇ ਕੌਲੇ ਹੀ ਵੱਢ ਕੇ ਖਾਣੇ ਹਨ। ਚਾਰ ਮਹੀਨੇ
ਆਈ ਨੂੰ ਹੋ ਗਏ ਸਨ। ਮਕਾਨ ਮਾਲਕ ਨੂੰ ਖਾਣੇ ਦਾ ਖ਼ਰਚਾ ਤੇ ਘਰ ਦਾ ਕਿਰਾਇਆ ਨਹੀਂ ਦਿੱਤਾ ਸੀ। ਜੋਤ
ਤੇ ਸਿਕੰਦਰ ਉਸ ਕੋਲ ਰਾਤ ਨੂੰ ਆਉਂਦੇ ਸਨ। ਮਕਾਨ ਮਾਲਕ ਨੂੰ ਮਿਲੇ ਬਗੈਰ ਖਿਸਕ ਜਾਂਦੇ ਸਨ।
ਖਾਣ-ਪੀਣ ਦਾ ਟਿਕਾਣਾ ਬਣ ਗਿਆ ਸੀ।
Comments
Post a Comment