ਭਾਗ 34 ਕੁੜੀਆ ਸੰਗਦੀਆਂ ਇੰਝ ਹੀ ਬਹਾਨੇ ਬੱਣਾਂਉਂਦੀਆ ਹਨ ਜਿੰਦਗੀ ਜੀਨੇ ਦਾ ਨਾਂਮ ਹੈ
ਸਤਵਿੰਦਰ ਕੌਰ ਸੱਤੀ-(ਕੈਲਗਰੀ)- ਕੈਨੇਡਾ satwinder_7@hotmail.com
ਗਰਮੀ ਹੋਣ ਕਰਕੇ, ਮੱਛਰ ਬਹੁਤ ਹੋ ਗਿਆ ਸੀ।
ਝੋਨਾ ਲੱਗਣ ਨਾਲ ਬਿਜਲੀ ਦਾ ਕੱਟ ਲੱਗਣ ਲੱਗ ਗਿਆ ਸੀ। ਦਿਨ ਰਾਤ ਬਿਜਲੀ ਨਹੀਂ ਆਉਂਦੀ ਸੀ। ਬੀਰੀ
ਦੇ ਘਰ ਵਾਲੀ ਸਾਰੀ ਰਾਤ ਉਸ ਦੇ ਆਉਣ ਦੀਆਂ ਵਿੱੜਕਾਂ ਲੈਂਦੀ ਰਹੀ। ਗਰਮੀ ਬਹੁਤ ਸੀ। ਉਸ ਨੇ ਕਈ
ਵਾਰ ਖੇਸ ਠੰਢੇ ਪਾਣੀ ਨਾਲ ਭਿਉਂ ਕੇ ਗਿੱਲੇ ਕਰੇ ਸਨ। ਠੰਢੇ ਗਿੱਲੇ ਖੇਸ ਉੱਪਰ ਲੈਣ ਨਾਲ ਗਰਮੀ ਤੇ
ਪਿੰਡੇ ਮੱਚਣ ਤੋਂ ਆਰਾਮ ਮਿਲ ਜਾਂਦਾ ਸੀ। ਛੋਟੀ ਕੁੜੀ ਨੂੰ ਬੁਖ਼ਾਰ ਸੀ। ਵੱਡੀ ਨੂੰ ਕਈ ਦਿਨਾਂ ਦੀ
ਖੰਘ ਹੋਈ ਸੀ। ਤਿੰਨੇ ਮਾਂ-ਧੀਆਂ ਨੇ, ਬੀਰੀ ਨੂੰ ਉਡੀਕ ਦਿਆਂ ਰਾਤ ਅੱਖਾਂ
ਥਾਂਈਂ ਕੱਢ ਦਿੱਤੀ ਸੀ। ਉਸ ਨੂੰ ਉਮੀਦ ਸੀ। ਜਦੋਂ ਬੀਰੀ ਘਰ ਆ ਗਿਆ। ਪਿੰਡ ਵਾਲੇ ਡਾਕਟਰ ਕੋਲ ਲੈ
ਜਾਵੇਗਾ। ਉਹ ਤਾਂ ਸੋਚਦੀ ਸੀ। ਅਜੇ ਟਰੱਕ ਤੋਂ ਹੀ ਨਹੀਂ ਮੁੜਿਆ। ਜਦੋਂ ਉਹ ਟਰੱਕ ਉੱਤੇ ਜਾਂਦਾ
ਸੀ। ਕਈ-ਕਈ ਦਿਨ ਘਰ ਨਹੀਂ ਆਉਂਦਾ ਸੀ। ਬੀਰੀ ਦੇ ਤਾਂ 20 ਟਿਕਾਣੇ ਸਨ। ਜਿੱਥੇ ਜਾਂਦਾ ਸੀ। ਟਰੱਕ
ਖੜ੍ਹਾਉਂਦਾ ਸੀ। ਉੱਥੇ ਹੀ ਮੁਲਾਹਜ਼ਾ ਪਾ ਲੈਂਦਾ ਸੀ। ਇੱਕ ਗੱਲੋਂ ਤਾਂ ਚੰਗਾ ਵੀ ਸੀ। ਜਦੋਂ ਘਰ
ਪਤੀ ਨਹੀਂ ਹੁੰਦਾ। ਕੋਈ ਕੰਮ ਕਰਨ ਵਾਲਾ ਬਚਦਾ ਹੀ ਨਹੀਂ ਹੈ। ਔਰਤ ਵਿਹਲੀ ਰਹਿੰਦੀ ਹੈ। ਘਰ ਦਾ
ਮਰਦ ਸਿਰ ਤੇ ਬੈਠਾ ਰਹੇ। ਕੋਈ ਕੰਮ ਨਹੀਂ ਨਿੱਬੜਦਾ। ਪਤੀ ਦੇ ਹੀ ਨਖ਼ਰੇ ਉਠਾਉਂਦੀ, ਔਰਤ ਉਸ ਦੁਆਲੇ ਘੁੰਮਦੀ ਰਹਿੰਦੀ ਹੈ।
ਮਰਦ ਜਿਉਂ ਹੀ ਔਰਤ ਦੀ ਲਗਾਮ ਤੋੜ ਕੇ, ਘਰੋਂ ਬਾਹਰ ਜਾਂਦਾ ਹੈ। ਉਹ
ਆਪਦੇ ਜਾਣੀ ਕਿਸੇ ਔਰਤ ਨੂੰ ਜਾਲ ਵਿੱਚ ਫਸਾਉਣ ਦੀ ਕੋਸ਼ਿਸ਼ ਕਰਦਾ ਹੈ। ਆਪ ਵੀ ਆਪਦੇ ਲਈ ਬੇੜੀਆਂ
ਲੱਭ ਲੈਂਦਾ ਹੈ। ਇਹੀ ਲਗਾਮ ਤੇ ਬੇੜੀਆਂ ਦੀ ਕੈਦ ਵਿੱਚ ਬੱਝਾ ਬੰਦਾ, ਔਰਤ ਤੋਂ ਘੱਟ ਉਮਰ ਜਿਉਂਦਾ ਹੈ। ਜਿਆਦਾਤਰ ਮਰਦਾਂ ਦੀ ਉਮਰ ਔਰਤ ਤੋਂ ਘੇੱਟ
ਹੁੰਦਾ ਹੈ। ਮਰਦ 10 ਮਹੀਨਿਆਂ ਵਿੱਚ ਅਣਗਿਣਤ ਬੱਚੇ ਪੈਦਾ ਕਰ ਸਕਦਾ ਹੈ। ਇੱਕ ਦਿਨ ਵਿੱਚ ਹੀ ਕਈ
ਔਰਤਾਂ ਨੂੰ ਬੱਚਾ ਠਹਿਰਾ ਸਕਦਾ ਹੈ। ਮਰਦ ਅਨੇਕਾਂ ਬਾਰ ਸੈਕਸ ਕਰਕੇ, ਬੱਚਿਆਂ ਦਾ ਜੀਆਂ ਘਾਤ ਕਰਦਾ ਹੈ। ਆਪਦੇ ਸਰੀਰ ਦੀ ਊਰਜਾ, ਸ਼ਕਤੀ ਘਟਾਉਂਦਾ ਹੈ। ਔਰਤ 10 ਮਹੀਨਿਆਂ ਵਿੱਚ ਇੱਕ ਹੀ ਬੱਚੇ ਨੂੰ ਜਨਮ ਦੇ ਸਕਦੀ
ਹੈ। ਸੈਂਕੜਿਆਂ ਵਿੱਚੋਂ ਕੋਈ ਹੀ ਔਰਤ ਹੁੰਦੀ ਹੈ। ਜੋ ਇੱਕ ਤੋਂ ਵੱਧ ਬੱਚੇ, 10 ਮਹੀਨਿਆਂ ਵਿੱਚ ਪੈਦਾ ਕਰ ਸਕੇ। ਉਹ ਵੀ ਜੇ ਬੱਚੇ ਜੋੜੇ ਤੇ ਜਨਮ ਤੋਂ
ਪਹਿਲਾਂ ਪੈਂਦਾ ਹੋ ਜਾਣ। ਸੈਕਸ ਵੱਧ ਕਰਨ ਨਾਲ ਸ਼ਕਤੀ ਘੱਟਦੀ ਹੈ। ਇਸੇ ਲਈ ਔਰਤਾਂ ਤੋਂ ਮਰਦ ਛੇਤੀ
ਬੁੱਢੇ ਹੋ ਜਾਂਦੇ ਹਨ। ਇਕੋ ਉਮਰ ਦੇ ਮਰਦ, ਔਰਤ ਨੂੰ ਪਰਖ ਕੇ ਦੇਖਣਾ। ਉੱਨੀ ਹੀ ਉਮਰ ਦੀ ਔਰਤ ਮਰਦ
ਤੋਂ ਜਵਾਨ ਲੱਗਦੀ ਹੈ। ਵਿਆਹ ਪਿੱਛੋਂ ਔਰਤਾਂ ਦਾ ਰੰਗ ਨਿੱਖਰਨ ਲੱਗਦਾ ਹੈ। ਸੁਭਾਅ ਖਿੜਦਾ ਜਾਂਦਾ
ਹੈ। ਔਰਤਾਂ ਵੱਧ ਬੋਲਣ ਲੱਗ ਜਾਂਦੀਆਂ ਹਨ। ਉਹ ਫੈਲਣ ਲੱਗਦੀ ਹੈ। ਮਰਦ ਦਾ ਰੰਗ ਪਤਨੀ ਆਈ ਤੋਂ ਕਾਲਾ
ਜਾਂ ਪੀਲਾ ਹੋਣ ਲੱਗ ਜਾਂਦਾ ਹੈ। ਮਰਦ ਚਿੜਚੜੇ ਤੇ ਗੁੰਮਸੁਮ ਹੋ ਜਾਂਦੇ ਹਨ।
ਜਿਵੇਂ ਰਾਜੂ ਨਾਲ ਹੋਈ ਹੈ। ਵਿਆਹ ਹੁੰਦੇ ਹੀ ਫੁੱਫੜ, ਮਾਮੇ, ਮਾਸੜ ਸਬ ਰੁੱਸ ਗਏ। ਵਿਚਾਰਾ
ਬੌਂਦਲ ਗਿਆ। ਰਾਜੀ ਨੇ ਯਾਰ ਸੰਤੁਸ਼ਟ ਕਰਕੇ ਵੀ ਤੋਰ ਦਿੱਤਾ ਸੀ। ਰਾਜੂ ਬਾਹਰ ਖੜ੍ਹਾ ਸੀ। ਰਾਜੀ ਨੇ
ਰਾਜੂ ਨੂੰ ਕੁੰਡਾ ਖ਼ੋਲ ਦਿੱਤਾ ਸੀ। ਰਾਜੂ ਨੇ ਕਿਹਾ, “ ਘਰ ਦਾ ਮਾਲਕ ਬਾਹਰ ਹੈ। ਤੂੰ
ਮਾਲਕਣ ਬਣ ਕੇ ਅੰਦਰੋਂ ਕੁੰਡਾ ਲਾ ਕੇ ਸੌਂ ਗਈ। “ “ ਮੈਂ ਸੁੱਤੀ ਨਹੀਂ ਸੀ। ਮੈਨੂੰ
ਡਰ ਲੱਗਦਾ ਸੀ। “ “ ਆਪਦੇ ਘਰ ਵਿੱਚ ਕਾਹਦਾ ਡਰ ਹੈ? ਇੱਥੇ ਡਰਨ ਵਾਲੀ ਕੋਈ ਗੱਲ
ਨਹੀਂ ਹੈ। ਸਾਰੇ ਆਪਦੇ ਹੀ ਹਨ। “ ਲੜਾਈ ਕਾਹਦੇ ਲਈ ਹੁੰਦੀ ਸੀ? “ “ ਲੜਦੇ ਨਹੀਂ ਸੀ। ਰਿਸ਼ਤੇਦਾਰੀ ਦੀ ਧੌਂਸ ਦਿਖਾਉਂਦੇ ਸੀ। “ “ ਸਾਡੇ ਤਾਂ ਵਿਆਹ ਦੀ ਖ਼ੁਸ਼ੀ ਵਿੱਚ ਨੱਚਦੇ ਹਨ। ਇਸ ਤਰਾਂ ਰੁੱਸਦੇ, ਝੱਜੂ ਪਾਉਂਦੇ ਮੈਂ ਪਹਿਲੀ ਬਾਰ ਦੇਖੇ ਹਨ। ਸਾਰੇ ਨੀਅਤ ਦੇ ਹਲਕੇ ਲੱਗਦੇ ਹਨ। “ “ ਰਾਜੀ ਛੱਡ ਤੂੰ ਇੰਨਾ ਤੋਂ
ਕੀ ਲੈਣਾ ਹੈ? ਅਜੇ ਮੰਮੀ-ਡੈਡੀ ਬੈਠੇ ਹਨ। ਉਹ ਆਪੇ ਸਮਝ ਲੈਣਗੇ। ਤੂੰ ਮੌਜ ਲੁੱਟ। “ ਮੌਜ ਤਾਂ ਬੀਰੀ ਲੁੱਟ-ਲੁਟਾ ਕੇ ਚਲਾ ਗਿਆ ਸੀ। ਖੱਟੇ ਮਿੱਠੇ ਫਲ ਦੇ ਰਸ ਦਾ
ਸੁਆਦ ਲੈ ਗਿਆ ਸੀ। ਰਾਜੂ ਗਿਟਕਾਂ ਚੁਗਣ ਜੋਗਾ ਰਹਿ ਗਿਆ ਸੀ। ਰਾਜੀ ਨੇ ਕਿਹਾ, “ ਰਾਤ ਬਹੁਤ ਹੋ ਗਈ ਹੈ। ਮੇਰਾ ਸਿਰ ਬਹੁਤ ਦੁਖਦਾ ਹੈ। “ “ ਮੈਂ ਇਹੋ ਜਿਹੇ ਬਹਾਨੇ ਨਹੀਂ ਮੰਨਦਾ। ਕਹੇਂ ਤਾਂ ਸਿਰ ਵੀ ਘੁੱਟ ਦਿਆਂ। ਜੇ ਸੁਹਾਗ-ਰਾਤ ਵਾਲੀ ਪਹਿਲੀ ਰਾਤ ਨੂੰ ਜਕ ਨਾਂ
ਖੁੱਲ੍ਹੇ। ਬੰਦਾ ਕਈ ਦਿਨ ਸ਼ਰਮਾਉਂਦਾ ਰਹਿੰਦਾ ਹੈ। ਇਹ ਸਗਨ ਤਾਂ ਕਰਨਾ ਹੀ ਹੈ। “ “ ਮੈਂ ਕਿਹਾ ਨਾਂ, ਅੱਜ ਨਹੀਂ। ਕਲ ਨੂੰ ਸਹੀ। “ “ ਮੈਨੂੰ ਪਹਿਲਾਂ ਹੀ ਪਤਾ ਹੈ, ਕੁੜੀਆਂ ਸੰਗਦੀਆਂ ਇੰਝ ਹੀ
ਬਹਾਨੇ ਬਣਾਉਂਦੀਆ ਹਨ। ਤੇਰੀ ਸਾਰੀ ਸੰਗ ਮੈਂ ਹੁਣੇ ਉਤਾਰ ਦਿੰਦਾ ਹਾਂ। ਅੱਜ ਦੀ ਰਾਤ ਆਹਲੀ ਨਹੀਂ
ਜਾਣ ਦੇਣੀ। ਜੇ ਤੇਰੇ ਟਾਲੇ ਵਿੱਚ ਫਸ ਗਿਆ। ਮੈਨੂੰ ਮਰਦ ਦਾ ਬੱਚਾ ਕਿਨ੍ਹੇ ਕਹਿਣਾ ਹੈ? ਉਸ ਦੇ ਦਿਮਾਗ਼ ਉੱਤੇ ਸ਼ਰਾਬ ਤੇ ਮਾਸੜ ਮਾਮਿਆਂ ਦੀ ਦਿੱਤੀ ਅਕਲ ਭਾਰੂ ਸੀ। ਉਹ
ਮੁਰਗ਼ੇ ਵਾਂਗ ਖੰਭ ਖਿਲਾਰੀ ਜਾ ਰਿਹਾ ਸੀ। ਰਾਜੀ ਨੇ ਕਿਹਾ, “ ਕੁੜੀਆਂ ਬਾਰੇ ਇੰਨਾ ਕਿਵੇਂ
ਪਤਾ ਹੈ? ਕੀ ਪਹਿਲਾਂ ਵੀ ਸੁਹਾਗ-ਰਾਤ ਮਨਾਈ ਹੈ? “ “ ਮੈਨੂੰ ਤਾਂ ਅੱਜ ਹੀ ਮੌਕਾ
ਲੱਗਾ ਹੈ। ਵਿਚਾਲੇ ਰੁਕਾਵਟਾਂ ਹੀ ਬਹੁਤ ਆਈ
ਜਾਂਦੀਆਂ ਹਨ। ਹੁਣ ਤੂੰ ਸਿਰ ਦਾ ਬਹਾਨਾ ਮਾਰ ਕੇ, ਨਵਾਂ ਜੱਬ ਪਾਉਣ ਨੂੰ ਫਿਰਦੀ
ਹੈ। “ ਰਾਜੂ ਨੇ ਇੱਕੋ ਝਟਕੇ ਵਿੱਚ ਰਾਜੀ ਦਬੋਚ ਲਈ। ਉਹ ਮੁਰਗ਼ੀ ਵਾਂਗ ਤੜਫ਼ਦੀ ਰਹੀ।
ਇਵੇਂ ਹੀ ਤਾਂ ਮੁਰਗ਼ੀਆਂ ਦਿਹਾੜੀ ਵਿੱਚ ਦੋ ਬਾਰ ਅੰਡੇ ਦਿੰਦੀਆਂ ਹਨ। ਔਰਤਾਂ ਵੀ ਇੱਕ ਤੋਂ ਵੱਧ
ਨਸਲ ਦੇ ਬੱਚੇ ਪੈਂਦਾ ਕਰਦੀਆਂ ਹਨ। ਪਹਿਲਾਂ ਬੀਰੀ ਆ ਕੇ ਗਿਆ ਸੀ।
Comments
Post a Comment