ਭਾਗ
53 ਘਰ ਦੇ ਜੁਆਕਾਂ ਦੇ ਨਾਮ ਭਾਵੇਂ ਯਾਦ ਨਾਂ
ਹੋਣ ਜਾਨੋਂ ਮਹਿੰਗੇ ਯਾਰ
ਸਤਵਿੰਦਰ ਕੌਰ ਸੱਤੀ (ਕੈਲਗਰੀ) ਕੈਨੇਡਾ satwinder_7@hotmail.com
ਸੁਖਵਿੰਦਰ ਤੇ ਕੁੜੀ ਜਿਸ ਦੇ ਘਰ ਕਿਰਾਏ ਉੱਤੇ ਰਹਿਣ ਲੱਗੀਆਂ ਸੀ। ਉਨ੍ਹਾਂ ਦੇ ਵੱਡੇ ਮੁੰਡੇ ਨਾਲ ਇਸ ਕੁੜੀ ਦਾ ਲਵ ਦਾ ਚੱਕਰ ਚੱਲ ਪਿਆ ਸੀ। ਰੱਬ ਜਾਣੇ ਪੂਰਾ ਘਰ ਸੰਭਾਲਣ ਦੇ ਇਰਾਦੇ ਨਾਲ ਹੀ ਸੁਖਵਿੰਦਰ ਨੇ ਤਾਣਾਂ ਤਣਿਆ ਹੋਵੇ। ਦੋਨਾਂ
ਵਿੱਚ ਪ੍ਰੇਮ ਦੀ ਗੇਮ ਚੱਲਦੀ ਦੇਖ ਕੇ, ਨਿਰਮਲ ਵਿਚੋਲਾ ਬਣ ਗਿਆ ਸੀ। ਨਿਰਮਲ ਦਾ
ਦੋਨਾਂ ਘਰਾਂ ਵਿੱਚ ਇਸ ਕਰਕੇ, ਪੱਕਾ ਆਉਣਾਂ-ਜਾਂਣਾਂ ਬਣ ਗਿਆ ਸੀ।। ਮੁੰਡੇ ਵਾਲੇ ਤਾਂ ਪੱਕਾ ਵਿਆਹ ਕਰ ਰਹੇ ਸਨ।
ਕੈਨੇਡਾ ਵਿੱਚ ਹੀ ਕੱਚੀ ਕੁੜੀ ਲੱਭ ਗਈ ਸੀ। ਇਸ ਲਈ ਵਿਆਹ ਤੋਂ ਪਹਿਲਾਂ ਉਨ੍ਹਾਂ ਨੇ ਗੁਰਦੁਆਰੇ ਸਾਹਿਬ ਅਖੰਡ ਪਾਠ ਕਰਵਾਇਆ ਸੀ। ਭੋਗ ਪੈਣ ਪਿੱਛੋਂ ਕਥਾ ਵਾਚਕ ਨੇ ਹੁਕਮਨਾਮੇ ਦੀ ਸ਼ਬਦ ਬਿਚਾਰ ਕੀਤੀ। ਸੰਗਤਾਂ ਨਾਲ ਪੂਰਾ ਦਰਬਾਰ ਭਰਿਆ ਹੋਇਆ
ਸੀ। ਉਸ ਪਿੱਛੋਂ ਢਾਡੀਆਂ ਦੀ ਬਾਰੀ ਆਈ। ਉਨ੍ਹਾਂ ਨੇ ਅਜੇ ਅੱਡੀਆਂ ਚੱਕ ਕੇ, ਬਾਂਹਾਂ ਉਲਾਰ ਕੇ, ਜਾਨਵਰ ਉਡਾਣ ਵਾਂਗ ਚੀਕ ਕੇ, ਲੰਬੀ ਹੇਕ ਹੀ ਕੱਢੀ ਸੀ। ਗੁਰਦੁਆਰੇ ਸਾਹਿਬ ਜਿੰਨੇ ਜਾਣੇ ਬੈਠੇ ਸੰਗਤ ਕਰਦੇ ਸਨ।
ਸਬ ਉੱਠ ਕੇ ਚਲੇ ਗਏ। ਵਿਆਹ ਵਾਲੇ ਆਏ ਮਹਿਮਾਨਾਂ ਦੀ ਸੇਵਾ, ਆਉ-ਭਗਤ ਵਿੱਚ ਲੱਗ ਗਏ। ਦੇਗ ਵਾਲਾ ਤੇ ਚੌਰ ਕਰਨ ਵਾਲਾ ਬਾਕੀ ਰਹੇ ਗਏ ਸਨ। ਲੋਕ
ਢਾਡੀਆਂ ਦੀਆਂ ਗੋਰ ਨਾਲ ਗੱਲਾਂ ਨਹੀਂ ਸੁਣਦੇ। ਕਈ ਤਾਂ ਐਸੀਆਂ ਸਾਖੀਆਂ ਸੁਣਾਉਂਦੇ ਹਨ। ਢਾਡੀਆਂ
ਦੀਆਂ ਗੱਪਾਂ ਮਾਰੀਆਂ ਸਿਰ ਉੱਤੋਂ ਦੀ ਲੰਘ ਜਾਂਦੀਆਂ ਹਨ। ਇਹ ਮੁਸਲਮਾਨਾਂ, ਹਿੰਦੂਆਂ, ਬ੍ਰਹਿਮਣਾਂ, ਇਸਾਈਆਂ, ਕ੍ਰਿਚਨਾਂ ਨੂੰ ਗਾਲ਼ਾਂ
ਕੱਢਦੇ ਹੀ ਸੁਣਾਈ ਦਿੰਦੇ ਹਨ। ਜਾਂ ਇਸ ਤਰਾਂ ਮੁਸਲਮਾਨਾਂ, ਹਿੰਦੂਆਂ, ਬ੍ਰਹਿਮਣਾਂ, ਇਸਾਈਆਂ, ਕ੍ਰਿਚਨਾਂ ਦੀ
ਪ੍ਰਸੰਸਾ ਕਰਕੇ, ਜਾਣ-ਪਛਾਣ ਕਰਕੇ ਇੰਨਾਂ ਨੂੰ ਮਸ਼ਹੂਰ ਕਰਦੇ
ਹਨ। ਸਮਝ ਤੋਂ ਬਾਹਰ ਦੀ ਗੱਲ ਹੈ। ਘਰ ਦੇ ਜੁਆਕਾਂ ਦੇ ਨਾਮ ਭਾਵੇਂ ਯਾਦ ਨਾਂ ਹੋਣ। 400 ਸਾਲ ਪਹਿਲਾਂ ਦੀਆਂ ਗੱਲਾਂ ਇੰਨਾ ਢਾਡੀਆਂ ਨੂੰ ਦੂਣੀ ਦੇ ਪਹਾੜੇ ਵਾਂਗ ਰਟੀਆਂ ਪਈਆਂ ਹਨ। ਉਦੋਂ ਦੇ ਘੋੜਿਆਂ,
ਕੁੱਤਿਆਂ, ਹਾਥੀਆਂ ਦੇ ਰੰਗ, ਨਸਲਾਂ, ਨਾਮ ਸਬ ਜਾਣਦੇ ਹਨ। ਉਦੋਂ ਦੀਆਂ ਔਰਤਾਂ ਮੁਸਲਮਾਨਣਾਂ, ਤੁਰਕਣੀਆਂ ਸਬ ਨੂੰ ਮਿਲੇ ਲੱਗਦੇ ਹਨ। ਗੱਲਾਂ ਇਦਾ ਕਰਦੇ ਹਨ। ਜਿਵੇਂ ਇੰਨਾ ਦੇ
ਸਕੇ ਹੋਣ। ਇੰਨਾ ਦੇ ਨਾਮ ਚੁੰਨੀਆਂ, ਸਲਵਾਰਾਂ ਬਾਰੇ ਸਬ ਕੁੱਝ ਬਾਰਾਂ ਰਾਹੀ
ਗਾਉਂਦੇ ਹਨ। ਪਤਾ ਹੀ ਨਹੀਂ ਲੱਗਦਾ ਕੀ ਅੱਲ ਦੀਆਂ ਪੱਟਲ ਮਾਰੀ ਜਾਂਦੇ ਹਨ? ਬਹੁਤੇ ਢਾਡੀ ਅੱਡੀਆਂ
ਚੱਕ-ਚੱਕ ਕੇ ਦੰਦੀਆਂ ਚੜ੍ਹਾਉਂਦੇ, ਚੀਕਾਂ ਮਾਰਦੇ ਦਿਸਦੇ
ਹਨ। ਇਹ ਮੁਸਲਮਾਨਾਂ, ਹਿੰਦੂਆਂ, ਬ੍ਰਹਿਮਣਾਂ ਦੇ ਮਰਿਆਂ ਹੋਇਆਂ ਦੇ ਸਿਵੇ ਫੋਲਦੇ ਹਨ।
ਦਸਮੇਸ਼ ਪਿਤਾ ਜੀ ਦੇ ਬਚਨਾਂ ਉੱਤੇ ਚੱਲਦੇ ਹਨ? ਹਿੰਦੂ ਤੁਰਕ ਕੋਊ ਰਾਫ਼ਜ਼ੀ ਇਮਾਮ ਸ਼ਾਫ਼ੀ ਮਾਨਸ ਕੀ ਜਾਤ ਸਬੈ ਏਕੈ ਪਹਿਚਾਨਬੋ…॥ ੧੫॥੮੫॥ ਅਕਾਲ ਉਸਤਤਿ, ਪਾ: ੧੦
ਕੀ ਬਾਣੀ ਇਹ ਕਹਿੰਦੀ ਹੈ? 400 ਸਾਲ ਪਹਿਲਾਂ ਮਰਿਆਂ ਹੋਇਆਂ, ਮੁਸਲਮਾਨਾਂ,
ਹਿੰਦੂਆਂ, ਬ੍ਰਹਿਮਣਾਂ, ਤੁਰਕਾਂ ਦਾ ਬਾਂਹਾਂ ਉਲਾਰ-ਉਲਾਰ ਕੇ,
ਚੀਕ ਕੇ ਸਿਆਪਾ ਕਰੋ। ਬਾਣੀ ਸਿਵੇ ਪੂਜਣ-ਫੋਲਣ ਤੋਂ ਮਨਾ
ਕਰਦੀ ਹੈ। ਢਾਡੀਆਂ ਦੀਆਂ ਸੀਠਣੀਆਂ ਨੁੰ ਕੀ ਮਰੇ-ਮੁੱਕੇ ਹੋਏ ਸੁਣ ਰਹੇ ਹਨ? ਜੋ ਕੁੱਝ ਜਿਉਂਦਿਆਂ ਨੂੰ ਸੁਣਾਂ ਰਹੇ ਹਨ। ਉਹ ਕੀ ਮਰਿਆਂ ਹੋਇਆਂ ਦੇ ਗੋਲੀ ਮਾਰ
ਦੇਣਗੇ? ਬਹੁਤੇ ਢਾਂਡੀ ਸ੍ਰੀ ਗੁਰੂ ਗ੍ਰੰਥਿ ਸਾਹਿਬ ਦੀ
ਬਾਣੀ ਦੀ ਇੱਕ ਗੱਲ ਨਹੀਂ ਕਰਦੇ। ਸ੍ਰੀ ਗੁਰੂ ਗ੍ਰੰਥਿ
ਸਾਹਿਬ ਵਿੱਚ ਲਿਖਿਆ ਹੈ। ਅੱਵਲ ਅੱਲਾ ਨੂਰ ਉਪਾਇਆ ਕੁਦਰਤ ਕੇ ਸਭ ਬੰਦੇ।। ਏਕ ਨੂਰ ਤੇ ਸਭ ਜਗੁ
ਉਪਜਿਆ ਕਉਨ ਭਲੇ ਕੋ ਮੰਦੇ ।। (1349) ਉੱਤਰ ਦੱਖਣ ਪੂਰਬ ਪੱਛਮ, ਇੱਕ ਹੀ ਗੋਰੇ ਕਾਲੇ, ਮੁਸਲਮਾਨ, ਹਿੰਦੂ, ਬ੍ਰਹਿਮਣ ਸਾਰੇ ਇੱਕੋ ਜੋਤ ਦੇ ਨੂਰ ਸਿਤਾਰੇ
ਹਨ। ਸੰਗਤ ਨੇ ਸੋਚਣਾਂ ਹੈ। ਕੀਹਦੀ ਗੱਲ ਮੰਨਣੀ ਹੈ? ਇਹ ਗੁਰੂਆਂ ਦੇ ਲਿਖੇ ਸ਼ਬਦ ਠੀਕ ਹਨ ਜਾਂ ਢਾਢੀ ਗਿਆਨੀ ਗ਼ਲਤ ਪੱਟੀ ਪੜ੍ਹਾ ਰਹੇ
ਹਨ। ਅੱਜ ਦੇ ਕਾਨੂੰਨ ਮੁਤਾਬਿਕ ਕਿਸੇ ਦੇ ਬਾਰੇ ਬਿਆਨ ਵਾਜੀ ਕਰਨੀ। ਕਾਨੂੰਨ ਜੁਰਮ ਹੈ।
ਗੁਰਦੁਆਰੇ ਸਾਹਿਬ ਦੇ ਪ੍ਰਬੰਧਕਾਂ ਤੇ ਢਾਡੀਆਂ
ਨੂੰ ਪੁੱਛ ਕੇ ਦੇਖਣਾ, ਇਹ ਗੁਰਬਾਣੀ ਦੀ ਤੁਕਾਂ ਪੰਗਤੀਆਂ ਕਿਹੜੇ
ਗੁਰੂ ਜੀ ਨੇ, ਕੀਹੜੇ ਅੰਗ, ਪੰਨੇ ਉੱਤੇ ਲਿਖੀ ਹੈ? ਜੁਆਬ ਦਿੰਦੇ ਹਨ, “ ਇਹ ਕੰਮ ਸਾਡਾ ਨਹੀਂ ਹੈ। ਕਥਾ ਵਾਚਕ ਦਾ ਹੈ। ਸਾਡਾ ਕੰਮ ਮੁਸਲਮਾਨਾਂ, ਹਿੰਦੂਆਂ, ਬ੍ਰਹਿਮਣਾਂ, ਤੁਰਕਾਂ ਨੂੰ ਭੰਡਣਾ ਹੈ। “ ਕਥਾ ਵਾਚਕ ਜਾਂ
ਕੀਰਤਨ ਵਾਲੇ ਦਾ ਫ਼ੋਨ ਨੰਬਰ ਦੇ ਦਿੰਦੇ ਹਨ।
ਇਹ ਅਸਲ ਵਿੱਚ ਭੰਡ ਹੀ ਲੱਗਦੇ ਹਨ। ਉਹ ਵੀ ਜਿਸ ਦੀ ਗੱਲ
ਨੂੰ ਫੜ ਲੈਣ, ਲੋਕਾਂ ਦਾ ਇਹੀ ਹਾਲ ਕਰਦੇ ਹਨ। ਜੇ ਕਿਤੇ ਇਹ ਢਾਡੀ
ਵੀ ਗੁਰਬਾਣੀ ਬੋਲਣ ਲੱਗ ਜਾਣ, ਉਸ ਉੱਤੇ ਬਿਚਾਰ ਕਰਨ, ਵਾਰੇ-ਨਿਆਰੇ ਹੋ ਜਾਣ। ਸੰਗਤ ਵੀ ਜੁੜਨ ਲੱਗ ਜਾਵੇਗੀ। ਜਿਵੇਂ ਮੱਖੀਆਂ ਮਿੱਠੇ
ਉੱਤੇ ਆਉਂਦੀਆਂ ਹਨ। ਬੰਦਾ ਵੀ ਮਿੱਠੇ ਬੋਲਾਂ ਦਾ ਰਸ ਲੈਣਾ ਚਾਹੁੰਦਾ ਹੈ। ਅਵਾ-ਤਵਾ, ਹਾਤ-ਹੂਤ, ਗਾਲ਼ਾ ਨੂੰ ਕੋਈ ਨਹੀਂ ਸੁਣਦਾ। ਕਥਾ ਵਾਚਕ ਤਾਂ ਆਪ 15 ਕੁ ਦਿਨਾਂ ਦੇ ਤੋਤਾ ਰਟਨ ਰਟ ਕੇ ਆਉਂਦੇ ਹਨ। ਇੰਨਾ ਦੀ ਹਰ ਰੋਜ਼ ਅੱਧੇ-ਅੱਧੇ
ਘੰਟੇ ਦੀ ਕਥਾ ਚਾਹੇ 5 ਸਾਲ ਬਾਦ ਸੁਣ ਲਵੋ। ਇੱਕ ਅੱਖਰ ਇੱਧਰ-ਉੱਧਰ
ਨਹੀਂ ਕਰਦੇ। ਢਾਡੀਆਂ, ਕੀਰਤਨ ਕਰਨ ਵਾਲਿਆਂ ਤੋਂ 15 ਮਿੰਟ ਸਾਜ਼ ਤੂੰਬੀਆਂ, ਵਾਜੇ, ਢੋਲਕੀਆਂ, ਢੱਡਾ ਦੀਆਂ ਟੀਊਨ ਹੀ ਲੋਟ ਨਹੀਂ ਆਉਂਦੀ।
ਇੰਨਾ ਨੂੰ ਸੁਣ ਕੇ ਹੀ ਕੰਨ ਪੱਕ ਜਾਂਦੇ ਹਨ। ਮਾਡਲਾਂ ਦੇ ਫ਼ੋਟੋ ਖਿੱਚਣ ਵਾਂਗ, ਇੰਨਾ ਦੇ ਪੋਜ਼ ਹੀ ਲੋਟ ਨਹੀਂ ਆਉਂਦੇ। ਕਦੇ ਧੋਣ ਉੱਧਰ ਨੂੰ ਸਿੱਟ ਲੈਂਦੇ ਹਨ।
ਕਦੇ ਗਰਦਨ ਚਾਰੇ ਪਾਸੇ ਘੁੰਮਾ ਕੇ, ਇੱਧਰ-ਉੱਧਰ ਦੇਖਦੇ ਹਨ। ਪ੍ਰਭ ਕੀ ਉਸਤਤਿ ਕਰਹੁ ਸੰਤ ਮੀਤ॥ ਸਾਵਧਾਨ
ਏਕਾਗਰ ਚੀਤ ॥ ਏਕਾਗਰ ਹੋਣ ਦੇ ਨਾਲ ਨਾਲ ਸਾਵਧਾਨ ਹੋਕੇ ਨਾਮ ਬਾਣੀ ਵਿਚ ਜੁਟਣਾ ਚਾਹੀਦਾ ਹੈ।
Comments
Post a Comment