ਭਾਗ 18 ਮੈਨੂੰ ਸੰਗ ਲੱਗਦੀ ਹੈ ਜ਼ਿੰਦਗੀ ਜੀਨੇ
ਦਾ ਨਾਮ ਹੈ
ਸਤਵਿੰਦਰ ਕੌਰ ਸੱਤੀ-(ਕੈਲਗਰੀ)- ਕੈਨੇਡਾ satwinder_7@hotmail.com
ਪ੍ਰੇਮ ਨੇ ਕਾਰ ਸੜਕ ਤੇ ਪਾ ਲਈ ਸੀ। ਉਸ ਨੇ
ਕਿਹਾ, “ ਤੈਨੂੰ ਅੱਜ ਹੋਟਲ ਵਿੱਚ ਲੈ ਕੇ ਜਾਣਾ ਹੈ।
ਕਮਰਾ ਬੁੱਕ ਹੈ। 20 ਮਿੰਟ ਦਾ ਸਫ਼ਰ ਹੈ। “ ਕੈਲੋ ਨੇ ਕਿਹਾ,
“ ਉੱਥੇ ਕੀ ਹੈ? ਜੋ ਘਰ ਨਹੀਂ ਹੈ। “ “ ਕੀ ਤੂੰ ਰਾਤ ਦੇਖਿਆ ਨਹੀਂ ਹੈ। ਘਰ ਵਿੱਚ
ਬੰਦਿਆਂ ਦਾ ਹੜ੍ਹ ਆਇਆ ਹੈ। ਘਰ ਰੋਣਕਾਂ ਲੱਗੀਆਂ ਹੋਈਆਂ ਹਨ। “ “ ਮੈਂ ਤਾਂ ਘਰ ਹੀ ਜਾਣਾ ਹੈ। ਮੇਰਾ ਰਾਤ ਬਹੁਤ
ਜੀਅ ਲੱਗਿਆ ਸੀ। ਮੈਨੂੰ ਲੱਗਿਆ ਹੀ ਨਹੀਂ,
ਕਿਤੇ ਓਪਰੇ ਥਾਂ ਹਾਂ। “ “ ਤੂੰ ਮੈਨੂੰ ਵਿਆਹੀ ਹੈ। ਤੈਨੂੰ ਮੇਰੀ ਗੱਲ ਮੰਨਣੀ ਪੈਣੀ ਹੈ। “ “ ਮੈਂ ਹੋਟਲ ਵਿੱਚ ਨਹੀਂ ਜਾਣਾ। ਮੈਨੂੰ ਘਰ ਬਹੁਤ ਵਧੀਆਂ ਨੀਂਦ ਆਉਂਦੀ ਹੈ। “
“ ਹੋਟਲ ਵਿੱਚ ਸੌਣ ਨੂੰ ਥੋੜ੍ਹੀ ਜਾਣਾ ਹੈ। ਹਨੀਮੂਨ
ਮਨਾਉਣ ਨੂੰ ਜਾਣਾ ਹੈ। “ “ ਮੈਂ ਹੋਟਲ ਵਿੱਚ ਹਨੀਮੂਨ ਹੁੰਦੇ, ਬਥੇਰੇ ਦੇਖੇ ਹਨ। “ “ ਕੀ ਤੂੰ ਸੱਚੀਂ ਹੋਟਲ ਵਿੱਚ ਹਨੀਮੂਨ ਦੇਖਿਆ
ਹੈ? ਉਹ ਕੌਣ ਸੀ? “ ਪ੍ਰੇਮ
ਹੈਰਾਨੀ ਨਾਲ ਕੈਲੋ ਵੱਲ ਦੇਖਣ ਲੱਗਾ। ਕੈਲੋ ਨੇ ਕਿਹਾ, “ ਕਿਸੇ ਨੂੰ ਜਾਣਨ ਦੀ ਕੀ ਲੋੜ ਹੈ? ਹੋਟਲ ਵਿੱਚ
ਹਨੀਮੂਨ ਫ਼ਿਲਮਾਂ ਵਾਲੇ ਦਿਖਾਈ ਜਾਂਦੇ ਹਨ। ਜਦੋਂ ਪੁਲਿਸ ਵਾਲੇ ਫੜ ਕੇ, ਹੋਟਲ ਦੇ ਮਹਿਮਾਨਾਂ ਨੂੰ ਜੇਲ ਵਿੱਚ ਬੰਦ ਕਰ ਦਿੰਦੇ ਹਨ। “ ਪ੍ਰੇਮ ਨੇ ਇੱਕੋ ਝਟਕੇ ਨਾਲ ਗੱਡੀ ਰੋਕ ਲਈ। ਉਸ ਨੇ ਕਿਹਾ, “ ਇਹ ਤਾਂ ਮੂਵੀਆਂ ਵਿੱਚ ਐਸੇ ਬਿਜ਼ਨਸ ਧੰਦਾ ਕਰਨ ਵਾਲੇ ਲੋਕਾਂ ਵਿੱਚ ਹੁੰਦਾ ਹੈ। ਆਪਾਂ ਤਾਂ ਵਿਆਹੇ ਹੋਏ
ਹਾਂ। “ “ ਆਪਣੇ ਵਿਆਹ ਦਾ ਸਰਟੀਫਿਕੇਟ ਕਿਥੇ ਹੈ?
“ “ ਉਹ ਤਾਂ ਅਜੇ ਬਣਾਇਆ ਨਹੀਂ ਹੈ। ਔਰਤਾਂ ਨਵੀਆਂ ਵਿਆਹੀਆਂ
ਇੰਨਾ ਨਹੀਂ ਬੋਲਦੀਆਂ। ਤੂੰ ਤਾਂ ਮੈਨੂੰ ਹੁਣੇ
ਪਸੀਨਾ ਲਿਆ ਦਿੱਤਾ ਹੈ। “ “ ਕੀ ਔਰਤਾਂ ਨਵੀਆਂ ਵਿਆਹੀਆਂ ਦੇ ਮੂੰਹ ਉੱਤੇ
ਛਿੱਕਲ਼ੀ ਲੱਗ ਜਾਂਦੀ ਹੈ? ਵਿਆਹ ਕਰਾ ਕੇ ਬੋਲਣਾ ਘੱਟ ਚਾਹੀਦਾ ਹੈ। ਮੈਨੂੰ ਕਿਸੇ ਨੇ ਦੱਸਿਆ ਨਹੀਂ। ਸਹੀ ਗੱਲ ਬੋਲਣ ਵਿੱਚ
ਕੀ ਹਰਜ ਹੈ? “ “ ਤੂੰ ਬਹੁਤ ਸਿਆਣੀ ਹੈ ਜਾਂ ਮੈਨੂੰ ਬੇਵਕੂਫ਼
ਸਮਝਦੀ ਹੈ? “ ਕੈਲੋ ਨੇ ਪਰੇ ਨੂੰ ਮੂੰਹ ਕਰ ਲਿਆ। ਉਸ ਦਾ
ਹਾਸਾ ਨਿਕਲ ਗਿਆ। ਉਹ ਕਹਿਣਾ ਚਾਹੁੰਦੀ ਸੀ, “ ਦੋਨੇਂ ਗੱਲਾਂ ਹੀ
ਠੀਕ ਹਨ। “
ਪ੍ਰੇਮ ਨੇ ਕਿਹਾ, “ ਘਰ ਦਿਆਂ ਤੋਂ ਮੈਨੂੰ ਸੰਗ ਲੱਗਦੀ ਹੈ। ਮੈਂ ਉਨ੍ਹਾਂ ਮੂਹਰੇ ਤੇਰੇ ਕਮਰੇ ਵਿੱਚ
ਇਕੱਲੀ ਕੋਲ ਕਿਵੇਂ ਪਵਾਂਗਾ? ਮੈਨੂੰ ਬਹੁਤ ਜਕ ਲੱਗਦੀ ਹੈ। ਤਾਂਹੀਂ ਮੈਂ
ਹੋਟਲ ਵਿੱਚ ਜਾਣਾ ਚਾਹੁੰਦਾ ਹਾਂ। “ ਕੈਲੋ ਹਾਜ਼ਰ ਜੁਆਬ ਸੀ। ਉਹ ਬਗੈਰ ਸੋਚੇ ਸਮਝੇ
ਜੁਆਬ ਦੇ ਰਹੀ ਸੀ। ਉਸ ਨੇ ਕਿਹਾ, “ ਕਿੰਨੇ ਕੁ ਦਿਨ ਹੋਟਲ ਵਿੱਚ ਘਰ ਦਿਆਂ ਤੋਂ
ਸੰਗ ਕੇ ਗੁਜ਼ਾਰੇਗਾ? ਜੇ ਘਰ ਦਿਆਂ ਤੋਂ ਸੰਗ ਲੱਗਦੀ ਹੈ। ਵਿਆਹ
ਕਿਉਂ ਕਰਾਇਆ ਸੀ? ਜੇ ਮੇਰੇ ਇਕੱਲੀ ਤੋਂ ਜਕ ਲੱਗਦੀ ਹੈ। ਕੋਈ
ਗੱਲ ਨਹੀਂ। ਰਾਤ ਵਾਂਗ ਆਪਾਂ ਤੇਰੀ ਭੈਣ ਤੇ ਪੂਰੇ ਟੱਬਰ ਨੂੰ ਕੋਲ ਪਾ ਲਵਾਂਗੇ। ਮੈਨੂੰ ਕੋਈ
ਇਤਰਾਜ਼ ਨਹੀਂ ਹੈ। ਵੈਸੇ ਵੀ ਮੇਰਾ ਪੂਰੇ ਟੱਬਰ ਵਿੱਚ ਬਹੁਤਾ ਜੀਅ ਲੱਗਦਾ ਹੈ। “ ਪ੍ਰੇਮ ਨੇ ਕਾਰ ਲਿਆ ਕੇ, ਵਿਹੜੇ ਵਿੱਚ ਖੜ੍ਹਾ ਦਿੱਤੀ ਸੀ। ਸਾਰੇ ਟੱਬਰ
ਦੇ ਜੀਅ ਦੋਨਾਂ ਵੱਲ ਕਸੂਤੇ ਜਿਹੇ ਇਸ ਤਰਾਂ ਦੇਖ ਰਹੇ ਸਨ। ਜਿਵੇਂ ਬਗੈਰ
ਜਾਣ-ਪਛਾਣ ਤੋਂ ਕੋਈ ਅੱਣ ਸੱਦਿਆ ਆ ਗਿਆ ਹੋਵੇ। ਪ੍ਰੇਮ ਦੀ ਭੈਣ ਨੇ ਪੁੱਛਿਆ, “ ਤੁਸੀਂ ਘਰ ਕਿਉਂ ਆ ਗਏ? “ ਪ੍ਰੇਮ ਨੇ ਖਿਝ ਕੇ
ਕੇ ਕਿਹਾ, “ ਮੇਰਾ ਆਪ ਦਾ ਘਰ ਹੈ। ਕੀ ਮੈ ਆਪਦੇ ਘਰ ਨਹੀਂ
ਆ ਸਕਦਾ? ਕੀ ਆਪਦੇ ਘਰ ਆਉਣ ਲਈ ਇਜਾਜ਼ਤ ਲੈਣੀ ਪੈਂਦੀ ਹੈ?
“ ਉਸ ਦੇ ਜੀਜੇ ਨੇ ਕਿਹਾ, “ ਪ੍ਰੋਗਰਾਮ ਹੋਟਲ ਵਿੱਚ ਜਾਣ ਦਾ ਬਣਾਇਆ ਸੀ। “ ਪ੍ਰੇਮ ਦੇ ਖਾਣ-ਪੀਣ ਵਾਲੇ ਦੋਸਤ ਉਸ ਦੀ ਕਾਰ ਦੇਖ ਕੇ, ਮਗਰ ਹੀ ਘਰ ਆ ਗਏ ਸਨ। ਇੱਕ ਨੇ ਕਿਹਾ, “ ਪ੍ਰੋਗਰਾਮ ਤਾਂ ਰੋਜ਼ ਹੀ ਹੁੰਦੇ ਰਹਿਣੇ ਹਨ। ਪ੍ਰੇਮ ਲਿਆ ਦੋ-ਦੋ ਪਗ ਪਿਲਾ। ਨਾਲੇ ਪੀ ਕੇ ਤੂੰ ਵੀ ਕਾਇਮ ਹੋ ਜਾਵੇਗਾ। “ ਇੱਕ ਹੋਰ ਬੋਲ ਪਿਆ, “ ਅਜੇ ਯਾਰ ਦੁਪਹਿਰਾ ਪਿਆ ਹੈ। ਪ੍ਰੋਗਰਾਮ ਰਾਤ
ਨੂੰ ਚੰਗੇ ਲੱਗਦੇ ਹਨ। ਲਾਈਟਾਂ ਵਿੱਚ ਮਜ਼ੇਦਾਰ ਹੁੰਦੇ ਹਨ। ਇਹ ਕਾਹਦਾ ਪ੍ਰੋਗਰਾਮ ਕਰਨਾ ਹੈ?
“ ਤੀਜਾ ਜ਼ਿਆਦੇ ਉਮਰ ਦਾ ਸੀ। ਉਸ ਨੇ ਕਿਹਾ,
“ ਯਾਰ ਤੂੰ ਵੀ ਨਿਆਣਿਆਂ ਵਾਲੀਆਂ ਗੱਲਾਂ ਕਰਦਾਂ ਹੈ।
ਆਪਣੇ ਯਾਰ ਨੇ ਹਨੀਮੂਨ ਮਨਾਉਣਾ ਹੈ। ਹਨੀਮੂਨ ਮਨਾਉਣ ਲਈ ਦਿਨ-ਰਾਤ ਨਹੀਂ ਦਿਸਦਾ ਹੁੰਦਾ ਹੈ। ਤੇਰੇ
ਵਰਗੇ ਯਾਰਾ ਦੀ ਵੀ ਪ੍ਰਵਾਹ ਨਹੀਂ ਹੁੰਦੀ। “ ਪਹਿਲੇ ਨੇ ਕਿਹਾ,
“ ਬਾਈ ਮੈਨੂੰ ਇਹੋ ਜਿਹੇ ਪ੍ਰੋਗਰਾਮਾਂ ਦਾ ਕੀ ਚੱਜ ਹੈ?
ਮੈਂ ਤਾਂ ਸੁਹਾਗ-ਰਾਤ ਬਾਰੇ ਹੀ ਸੁਣਿਆ ਸੀ। ਪ੍ਰੇਮ ਬਾਈ
ਸੁਹਾਗ-ਰਾਤ ਤਾਂ ਤੇਰੀ ਕਲ ਹੋ ਗਈ। ਸਾਨੂੰ ਵੀ ਕੁੱਝ ਦੱਸਦੇ। ਸੁਹਾਗ-ਰਾਤ ਤੇ ਹਨੀਮੂਨ ਵਿੱਚ ਕੀ
ਫ਼ਰਕ ਹੁੰਦਾ ਹੈ? ਵਿਆਹ ਵਿੱਚ ਪ੍ਰੋਗਰਾਮ ਬਹੁਤ ਹੁੰਦੇ ਹਨ। ਮੇਰੀ
ਸਮਝ ਵਿੱਚ ਕੁੱਝ ਨਹੀਂ ਆਉਂਦਾ। “ ਦੂਜੇ ਨੇ ਕਿਹਾ, “ ਗੱਲ ਸਹੀ ਹੈ। ਇਸ ਦਾ ਤਾਜ਼ਾ ਵਿਆਹ ਹੋਇਆ ਹੈ। ਇਸ ਨੂੰ ਸਾਰਾ ਕੁੱਝ ਯਾਦ ਹੋਣਾ ਹੈ।
ਆਜੋ ਪ੍ਰੇਮ ਤੋਂ ਹੀ ਪੁੱਛ ਲੈਂਦੇ ਹਾਂ। ਆਪਾਂ ਅੱਜ ਸਾਰੀ ਟਰੇਨਿੰਗ ਪ੍ਰੇਮ ਤੋਂ ਲੈ ਕੇ ਜਾਣੀ ਹੈ।
ਆਪਾਂ ਵੀ ਵਿਆਹ ਕਰਾਉਣੇ ਹਨ। “ ਵੱਡੀ ਉਮਰ ਵਾਲੇ ਨੇ ਕਿਹਾ, “ ਗੱਲਾਂ ਤੁਸੀਂ ਬਹੁਤ ਸਿਆਣੀਆਂ ਕਰਦੇ ਹੋ। ਪ੍ਰੇਮ ਕੋਲ ਸਾਰੇ ਸੁਆਲਾਂ ਦੇ ਜੁਆਬ
ਹਨ। ਮੇਰੀ ਕਬੀਲਦਾਰੀ, ਬੱਚਿਆਂ ਤੇ ਘਰਵਾਲੀ ਨੇ, ਮੱਤ ਮਾਰ ਦਿੱਤੀ ਹੈ। ਉਦੋਂ ਹਨੀਮੂਨ ਦਾ ਚੱਜ ਨਹੀਂ ਸੀ। ਸੁਹਾਗ-ਰਾਤ ਬਾਰੇ ਸਬ
ਕੁੱਝ ਭੁੱਲ ਗਿਆ। “ “ ਬਾਈ ਦਾਰੂ ਦੀ ਬੋਤਲ ਪੀ ਕੇ, ਸੁਹਾਗ-ਰਾਤ ਮਨਾਈ ਹੋਣੀ ਹੈ। ਬੋਤਲ ਹੀ ਦਿਸਦੀ ਹੋਣੀ ਹੈ। ਭਾਬੀ ਤਾਂ ਰਾਤ ਦੇ
ਹਨੇਰੇ ਵਿੱਚ ਦਿਸੀ ਨਹੀਂ ਹੋਣੀ। ਯਾਦ ਕੀ ਰਹਿਣਾ ਹੈ? ਆਪਣਾ ਪ੍ਰੇਮ ਬਾਈ ਸੁਹਾਗ-ਰਾਤ ਦੀ ਕਥਾ ਸੁਣਾਉਣ ਲੱਗਾ ਹੈ। ਹੁਣ ਇਸ ਨੂੰ ਸੁਰਤ
ਨਾਲ ਸੁਣ ਲਈ। ਪੀਣ ਵੱਲ ਘੱਟ ਧਿਆਨ ਦੇ। ਕੈਨੇਡਾ ਵਾਲੇ ਬਾਈ ਨੇ, ਆਪਾਂ ਨੂੰ ਘਰ ਲਿਜਾਂਣ ਨੂੰ ਬੋਤਲਾਂ ਦੇ ਦੇਣੀਆਂ ਹਨ। ਕਲ ਨੂੰ ਕਹੇਗਾ, ਮੈਨੂੰ ਪ੍ਰੇਮ ਦੀ ਸੁਣਾਈ ਸੁਹਾਗ-ਰਾਤ ਵੀ ਨਹੀਂ ਯਾਦ ਹੈ। “
ਪ੍ਰੇਮ ਮੇਲੇ ਵਿੱਚ ਗੁਆਚੇ ਜੁਆਕ ਵਾਂਗ ਉਨ੍ਹਾਂ ਵੱਲ ਦੇਖ ਰਿਹਾ ਸੀ। ਪ੍ਰੇਮ ਨੂੰ ਕੁੱਝ ਔੜ ਨਹੀਂ ਰਿਹਾ ਸੀ। ਉਸ ਨੂੰ ਤਾਂ
ਗੋਰੀਆਂ ਨਾਲ ਮਨਾਏ ਦਿਨ-ਰਾਤਾਂ ਵੀ ਇੱਕੋ ਰਾਤ ਵਿੱਚ ਭੁੱਲ ਗਏ ਸਨ। ਜੇ ਵਿਆਹ ਨਾਂ ਹੋਇਆ ਹੁੰਦਾ।
ਉਸ ਨੇ ਮਸਾਲੇ ਲਾਕੇ, ਗੋਰੀਆਂ, ਕਾਲੀਆਂ ਦੀਆ ਗੱਲਾਂ ਦੱਸਣੀਆਂ ਸਨ। ਅਮਲੀਆਂ ਦੀ ਢਾਣੀ ਪ੍ਰੇਮ ਦੁਆਲੇ ਹੋਈ ਦੇਖ ਕੇ,
ਉਸ ਦੀ ਮੰਮੀ ਉੱਥੇ ਆ ਗਈ। ਉਸ ਨੇ ਕਿਹਾ, “ ਪ੍ਰੇਮ ਹੁਣ ਵਿਆਹਿਆ ਗਿਆ ਹੈ। ਇਹ ਕਬੀਲਦਾਰ ਹੋ ਗਿਆ ਹੈ। ਵੀਰ ਇਸ ਨੂੰ ਕਬੀਲਦਾਰੀ
ਚਲਾ ਲੈਣ ਦੇਵੋ। ਤੁਸੀਂ ਵੀ ਸਿਆਣੇ ਬਣੋ। ਵਿਆਹ ਕਰਾ ਕੇ, ਘਰ ਵਸਾ ਲਵੋ। “ ਦੂਜੇ ਮੁੰਡੇ ਨੇ ਕਿਹਾ, “ ਚਾਚੀ ਉਹੀ ਤਾਂ ਅਸੀਂ ਪੁੱਛਦੇ ਸੀ। ਵਿਆਹ ਕਰਾਕੇ ਕਿਵੇਂ ਲੱਗਦਾ ਹੈ? ਕਿਤੇ ਔਖੇ ਤਾਂ ਨਹੀਂ ਹੋਣਾ ਪੈਦਾ? ਉਝ ਤਾਂ ਰੋਟੀਆਂ ਤੱਤੀਆਂ ਮਿਲਦੀਆਂ ਹਨ। “ “ ਇਹ ਪ੍ਰੇਮ ਤੋਂ ਕਿਉਂ ਪੁੱਛਣ ਆਏ ਹੋ? ਤੁਹਾਡੀਆਂ ਮਾਂਵਾਂ ਵੀ ਤੱਤੀਆਂ ਰੋਟੀਆਂ ਤੁਹਾਡੇ ਪਿਉਆਂ ਨੂੰ ਖੁਆਉਂਦੀਆਂ ਹਨ। ਉਨ੍ਹਾਂ ਨੂੰ ਪੁੱਛ ਲੈਣਾ ਸੀ। “ “
ਚਾਚੀ ਅਸੀਂ ਤਾਂ ਬਾਈ ਨਾਲ ਮਜ਼ਾਕ ਕਰਦੇ ਹਾਂ। ਤੂੰ
ਸਾਨੂੰ ਗਾਲ਼ਾਂ ਨਾਂ ਕੱਢ, ਅਸੀਂ ਆਪੇ ਚੱਲੇ ਜਾਂਦੇ ਹਾਂ। ਕੀ ਜਮਾਨਾਂ ਆ
ਗਿਆ? ਲੋਕ ਘਰ ਆਏ ਦੀ ਛੋਤ ਲਹੁਉਂਦੇ ਹਨ। “
- Get link
- X
- Other Apps
Comments
Post a Comment