ਭਾਗ 20 ਕਿਸੇ ਬੁੱਢੇ ਨੂੰ ਪੁੱਛੋ, ਸਾਰੀ ਜ਼ਿੰਦਗੀ ਕੀ ਖੱਟਿਆ ਹੈ? ਜਾਨੋਂ ਮਹਿੰਗੇ ਯਾਰ
ਸਤਵਿੰਦਰ ਕੌਰ ਸੱਤੀ (ਕੈਲਗਰੀ) ਕੈਨੇਡਾ satwinder_7@hotmail.com
ਕੈਨੇਡਾ, ਅਮਰੀਕਾ, ਦੁਬਈ ਤੇ ਹੋਰ ਬਾਹਰਲੇ ਦੇਸ਼ਾਂ ਵਾਲਿਆਂ ਦੀ
ਜ਼ਿੰਦਗੀ ਜਿਵੇਂ ਬੀਤਦੀ ਹੈ। ਉਹੀ ਜਾਣਦੇ ਹਨ। ਬੰਦਾ ਹਰ ਸਮੇਂ ਹੈਰਾਨ, ਪ੍ਰੇਸ਼ਾਨ, ਝੱਲਾ ਹੋਇਆ ਫਿਰਦਾ ਹੈ। ਚੰਗੀ ਜ਼ਿੰਦਗੀ ਜਿਊਣ
ਲਈ ਲੋਕ ਆਪਣਾ ਦੇਸ਼ ਛੱਡ ਕੇ, ਦੂਜੇ
ਦੇਸ਼ ਵਿੱਚ ਜਾਂਦੇ ਹਨ। ਇਸੇ ਕਰਕੇ ਜੋ ਹੱਥ ਵਿੱਚ ਸੀ। ਉਹ ਵੀ ਖਿਸਕ ਗਿਆ ਹੈ। ਕਈਆਂ ਦੇ ਬਾਹਰ
ਆਉਣ ਪਿੱਛੋਂ ਜੱਦੀ ਘਰ ਢਹਿ ਗਏ ਹਨ। ਕਈ ਜੋ ਨਵੇਂ ਘਰ ਵੀ ਬਣਾਂ ਆਏ ਹਨ। ਉਨ੍ਹਾਂ ਨੂੰ ਕੋਈ
ਸੰਭਾਲਦਾ ਨਹੀਂ ਹੈ। ਚੰਗੇ ਭਲੇ ਘਰ ਜ਼ਮੀਨਾਂ ਦੇ
ਹੁੰਦੇ ਹੋਏ, ਲੋਕ
ਬਾਹਰਲੇ ਦੇਸ਼ਾਂ ਵਿੱਚ ਦਿਹਾੜੀਆਂ ਜੋਤੇ ਲਗਾਉਂਦੇ ਫਿਰਦੇ ਹਨ। ਕਈ ਸਬ ਕੁੱਝ ਹੁੰਦੇ ਹੋਏ ਵੀ
ਟੱਕਰਾਂ ਮਾਰਦੇ ਫਿਰਦੇ ਹਨ। ਕੈਨੇਡਾ, ਅਮਰੀਕਾ, ਦੁਬਈ ਤੇ ਹੋਰ ਬਾਹਰਲੇ ਦੇਸ਼ਾਂ ਵਿੱਚ ਜਾ ਕੇ ਵੀ
ਕੁੱਝ ਹਾਸਲ ਨਹੀਂ ਹੁੰਦਾ। ਕਿਸੇ ਰੰਗ, ਜਾਤ, ਕਾਲੇ, ਗੋਰੇ, ਦੇਸੀ ਕਿਸੇ ਬੁੱਢੇ ਨੂੰ ਪੁੱਛੋ, ਸਾਰੀ ਜ਼ਿੰਦਗੀ ਕੀ ਖੱਟਿਆ ਹੈ? ਉਹ ਵੀ ਹੱਥ ਤੇ ਪੱਲਾ ਝਾੜ ਦਿੰਦਾ ਹੈ। ਜਿੰਨਾ
ਬੱਚਿਆਂ, ਰਿਸ਼ਤੇਦਾਰਾਂ, ਦੋਸਤਾਂ ਤੋਂ ਜਾਨ ਵਾਰਨ ਤੱਕ ਬੰਦਾ ਜਾਂਦਾ ਹੈ।
ਆਪਦੇ ਮੂੰਹ ਵਿੱਚੋਂ ਬੁਰਕੀ ਕੱਢ ਕੇ, ਉਨ੍ਹਾਂ
ਲਈ ਦਿੰਦਾ ਸੀ। ਉਮਰ ਵਧਣ ਨਾਲ ਸਬ ਖਿਸਕ ਜਾਂਦੇ ਹਨ। ਬੁੱਢੇ ਬੰਦੇ ਤੇ ਕੁੱਤੇ ਉੱਲੂਆਂ ਵਾਂਗ ਬੈਠੇ, ਨਵੀਂ ਚੱਲਦੀ ਦੁਨੀਆ ਨੂੰ ਦੇਖਦੇ ਰਹਿੰਦੇ ਹਨ।
ਜਵਾਨੀ ਵਿੱਚ ਬੰਦਾ ਅੰਬਰੀ ਉੱਡਦਾ ਹੈ। ਇਕੱਲੇ ਭਾਰਤੀ ਹੀ ਦੇਸ਼, ਪਿੰਡ ਜੱਦੀ ਥਾਂ ਛੱਡ ਕੇ ਤੁਰੇ ਨਹੀਂ ਫਿਰਦੇ।
ਬਹੁਤਾ ਹਾਸਲ ਕਰਨ ਲਈ ਹਰ ਕੋਈ ਚੀਨੇ, ਗੋਰੇ, ਕਾਲੇ ਐਸਾ ਕਰਦੇ ਹਨ। ਸੁਖ ਤੇ ਖ਼ੁਸ਼ੀਆਂ ਭਾਲਦਾ, ਬੰਦਾ ਪੈਰ ਜਮਾਉਂਦਾ ਹੋਇਆ, ਪੂਰਾ ਹੀ ਹਿੱਲ ਜਾਂਦਾ ਹੈ। ਬੰਦਾ ਪੋਚੇ ਮਾਰਨ
ਲਈ ਪਰਦੇ ਪਾਉਂਦਾ ਹੈ। ਬੰਦਾ ਜੀਵਨ ਵਿੱਚ ਕਰਦਾ ਕੁੱਝ ਹੋਰ ਹੈ। ਦੱਸਦਾ ਕੁੱਝ ਹੋਰ ਹੈ। ਤਾਂਹੀਂ
ਤਾਂ ਹੋਰ ਲੋਕ ਬਾਹਰਲੇ ਦੇਸ਼ਾਂ ਨੂੰ ਭੱਜਦੇ ਹਨ। ਉਨ੍ਹਾਂ ਨੂੰ ਕੈਨੇਡਾ, ਅਮਰੀਕਾ, ਇੰਗਲੈਂਡ ਤੋਂ ਗਿਆ ਕੋਲੇ, ਡਾਲਰ, ਪੌਂਡ ਛਣਕਦੇ ਦਿਸਦੇ ਹਨ। ਇਹ ਨਹੀਂ ਪਤਾ
ਹੁੰਦਾ। ਇੰਨਾ ਨੂੰ ਕਮਾਉਣ ਲਈ ਖ਼ੂਨ, ਪਸੀਨਾ
ਵਹਾ ਕੇ, ਹੱਡ ਭੰਨਵੀਂ ਮਿਹਨਤ ਕਰਨੀ ਪੈਂਦੀ ਹੈ।
ਜੋ ਨੋਟਾਂ ਦੀ ਲੱਖਾਂ ਦੀ ਗਿਣਤੀ ਕਰਦਾ ਹੈ।
ਟਰੱਕਾਂ ਦੀ ਟਰਾਂਸਪੋਰਟ ਦਾ ਮਾਲਕ ਵੀ ਦੋ-ਚਾਰ ਰੋਟੀਆਂ ਖਾਂਦਾ ਹੈ। ਬਾਥਰੂਮ ਨੂੰ ਕਲੀਨ ਕਰਨ ਵਾਲਾ
ਦੋ-ਚਾਰ ਹਜ਼ਾਰ ਡਾਲਰ ਬਣਾਉਣ ਵਾਲਾ ਵੀ ਦੋ-ਚਾਰ ਹੀ ਰੋਟੀਆਂ ਖਾਂਦਾ ਹੈ। ਸਬ ਦੀ ਇੱਕ ਡੰਗ ਦੀ ਇੰਨੀ
ਕੁ ਹੀ ਖ਼ੁਰਾਕ ਹੈ। ਭਾਵੇਂ ਕੋਈ ਅਮਰੀਕਾ ਵਿੱਚ ਰਹਿੰਦਾ ਹੈ। ਜਾਂ ਭਾਰਤ ਦੇ ਪਿੰਡ ਦਾ ਮਜ਼ਦੂਰ ਹੈ। ਬਾਹਰਲੇ ਦੇਸ਼ਾਂ ਵਿੱਚ ਵੀ ਕਈ
ਕਮਾ ਕੇ ਖਾਂਦੇ ਹਨ। ਚੰਗਾ ਗੁਜ਼ਾਰਾ ਕਰੀ ਜਾਂਦੇ ਹਨ। ਕਈ ਮੰਗ ਕੇ ਖਾਂਦੇ ਹਨ। ਕੁੱਤੇ ਵਾਂਗ ਲੋਕਾਂ
ਦੀ ਪਾਈ ਬੋਟੀ ਉੱਤੇ ਪਲ਼ਦੇ ਹਨ। ਕੁੱਤਾ ਜਿਸ ਦਾ ਖਾਂਦਾ ਹੈ। ਉਸ ਦੀ ਜਾਨ-ਮਾਲ ਦੀ ਰਾਖੀ ਵਫ਼ਾਦਾਰੀ
ਨਾਲ ਕਰਦਾ ਹੈ। ਬੰਦਾ ਜਿਸ ਦਾ ਖਾਂਦਾ ਹੈ। ਉਸੇ ਦੇ ਭਾਂਡੇ ਭੰਨਦਾ ਹੈ। ਜੜਾ ਵੰਡਦਾ ਹੈ। ਉਸੇ ਦੇ
ਜੁੰਡੇ ਪੱਟਦਾ ਹੈ। ਮਤਲਬ ਸਮੇਂ, ਕੰਮ
ਕੱਢਣ ਲਈ ਕੁੱਝ ਵੀ ਕਰ ਸਕਦਾ ਹੈ। ਪੈਰ ਫੜ ਸਕਦਾ ਹੈ। ਲਾੜਾ ਚੱਟ ਸਕਦਾ ਹੈ। ਕੰਮ ਕੱਢਕੇ, ਅਗਲੇ ਦਾ ਗੱਲਾਂ ਵੀ ਘੁੱਟ ਸਕਦਾ ਹੈ। ਆਪਦੇ
ਮਤਲਬ ਨੂੰ ਬੰਦਾ ਗੂੰਹ ਦੀਆਂ ਰੋੜੀਆਂ ਚੁਗ ਸਕਦਾ ਹੈ।
ਨੌਕਰੀ ਦੇਣ ਵੇਲੇ, ਘਰ ਤੇ ਜਾਇਦਾਦ ਲਈ ਕਰਜ਼ਾ ਲੈਣ ਸਮੇਂ, ਜਾਂ ਹੋਰ ਸਰਕਾਰੀ ਕੰਮਾਂ ਸਮੇਂ, ਬੰਦੇ ਤੋਂ ਉਸ ਦੀ ਜਾਣਕਾਰੀ ਲਈ ਜਾਂਦੀ ਹੈ। ਉਸ
ਦਾ ਫ਼ੋਨ ਨੰਬਰ, ਘਰ
ਦਾ ਨੰਬਰ, ਉਸ ਨੂੰ ਜਾਣਨ ਵਾਲੇ ਬੰਦਿਆਂ ਤੋਂ ਉਸ ਬਾਰੇ
ਪੁੱਛਦਾ ਹੈ। ਬੰਦਾ ਹੀ ਬੰਦੇ ਉੱਤੇ ਰੱਤੀ ਭਰ ਵੀ ਭਰੋਸਾ ਨਹੀਂ ਕਰਦਾ। ਜੇ ਘਰ ਵਿੱਚ ਕੁੱਤਾ
ਪਲਾਣਾਂ ਹੋਵੇ। ਉਸ ਦੀ ਸਿਰਫ਼ ਸ਼ਕਲ ਦੇਖੀ ਜਾਂਦੀ ਹੈ। ਖ਼ਾਨਦਾਨ ਘਰ-ਬਾਰ ਨਹੀਂ ਲੱਭਿਆ ਜਾਂਦਾ।
ਤਾਂ ਵੀ ਉਹ ਮਾਲਕ ਦਾ ਖਾ ਕੇ, ਉਸ
ਦਾ ਵਫ਼ਾਦਾਰ ਹੀ ਰਹਿੰਦਾ ਹੈ। ਬਹੁਤੇ ਬੰਦੇ ਲੋਕਾਂ ਦਾ ਮਾਲ ਖਾਣ ਲਈ ਹਲ਼ਕੇ ਰਹਿੰਦੇ ਹਨ।
Comments
Post a Comment