ਸਤਵਿੰਦਰ ਰੱਬ ਦੇ ਗਲ਼ੇ ਲੱਗਿਆ ਕਰੋ,ਰੱਬ ਯਾਰ ਮੋਹ ਬਸ ਕਰਿਆ ਕਰੋ
ਸਤਵਿੰਦਰ ਕੌਰ ਸੱਤੀ (ਕੈਲਗਰੀ) ਕਨੇਡਾ satwinder_7@hotmail.com
ਹੱਥ ਜੋੜ ਰੱਬ ਅੱਗੇ ਖੜ੍ਹਇਆ ਕਰੋ। ਹੱਥ ਰੱਬ ਅੱਗੇ ਦੋਂਨੇ ਅੱਡਿਆ ਕਰੋ।
ਰੱਬ ਅੱਗੇ ਹੀ ਝੋਲੀ ਅੱਡਿਆ ਕਰੋ। ਰੱਬ ਤੋਂ ਆਸਾਂ ਮੰਗਿਆ ਛੱਡਿਆ ਕਰੋ।
ਰੱਬ ਉਤੇ ਡੋਰੀ ਸਿੱਟਿਆ ਕਰੋ। ਰੱਬ-ਰੱਬ ਪਿਆਰੇ ਸੋਹਣੇ ਨੂੰ ਕਰਿਆ ਕਰੋ।
ਡਰ ਕੇ ਜਾਂ ਪਿਆਰ ਵਿੱਚ ਜੱਪਿਆ ਕਰੋ। ਦਿਲ ਖੋਲ ਪ੍ਰਸੰਸਾ ਕਰਿਆ ਕਰੋ।
ਰੱਬਾ ਤੂੰਹੀਂ-ਤੂੰ, ਤੂੰਹੀਂ-ਤੂੰ ਕਰਿਆ ਕਰੋ। ਸੱਤੀ ਬੰਦਿਆ ਤੋਂ ਬੱਚਿਆ ਕਰੋ।
ਸਤਵਿੰਦਰ ਰੱਬ ਗਲ਼ੇ ਲੱਗਿਆ ਕਰੋ। ਰੱਬ ਯਾਰ ਮੋਹ ਬਸ ਕਰਿਆ ਕਰੋ।
Comments
Post a Comment