ਜੇ ਤੇਰੇ ਮਾਰਨ ਬਾਂਣ, ਬਣਜਾ ਤੂੰ ਨਿਤਾਣ।ਜੇ ਬੋਲਣ ਕੌੜੇ ਬੋਲ, ਬਣਜਾ ਤੂੰ ਅਡੋਲ
ਸਤਵਿੰਦਰ ਕੌਰ ਸੱਤੀ (ਕੈਲਗਰੀ) ਕਨੇਡਾ
ਮੇਰੀ ਤੇਰੀ ਛੱਡ ਕੇ, ਕਹੀ ਚੱਲ ਤੂੰਹੀ-ਤੂੰ। ਰੱਬ ਦਾ ਲੜ ਫੜਕੇ, ਕਹੀ ਚੱਲ ਤੂੰਹੀ-ਤੂੰ।
ਲੋਕਾਂ ਨਾਲ ਲੜਕੇ, ਤਾਂਣ ਗੁਆ ਨਾਂ ਤੂੰ। ਮਨ ਨਾਲ ਲੜਕੇ, ਕਲਮ ਨੂੰ ਚਲਾਉਣਾ ਤੂੰ।
ਲੋਕਾਂ ਦੀਆਂ ਬੁਰਆਈਆਂ, ਬੱਚਜਾ ਤੂੰ। ਕਰ ਚੰਗਾਈਆਂ, ਰੱਬ ਨੂੰ ਦਿਖਾਉਣਾਂ ਤੂੰ ਮੂੰਹ।
ਜੇ ਤੇਰੇ ਮਾਰਨ ਬਾਂਣ, ਬਣਜਾ ਤੂੰ ਨਿਤਾਣ। ਜੇ ਬੋਲਣ ਕੌੜੇ ਬੋਲ, ਬਣਜਾ ਤੂੰ ਅਡੋਲ।
ਜੇ ਕੱਢਣ ਤੈਨੂੰ ਅੱਖਾਂ, ਅੱਖਾਂ ਨੂੰ ਮੰਧ ਰੱਖਾਂ। ਜੇ ਮਾਰਨ ਮੁੱਕੀਆਂ , ਪੈਰ ਤਿੰਨਾਂ ਦੇ ਚੂੰਮ।
ਸਤਵਿੰਦਰ ਮਿੱਠਾ ਬੋਲਾਂ, ਨਿਵ ਕੇ ਚੱਲਾਂ। ਸੱਤੀ ਬੱਣ ਜਾ ਖਾਕ, ਹੋ ਜਾਣਾ ਤੂੰ ਤਾਂ ਰਾਖ।
Comments
Post a Comment