ਹੇਰਾ ਫੇਰੀਆਂ ਤੂੰ ਕਰੇਂ ਸਾਡੇ ਨਾਲ ਚੰਨ ਵੇ

 ਸਤਵਿੰਦਰ ਕੌਰ ਸੱਤੀ (ਕੈਲਗਰੀ) –ਕਨੇਡਾ

ਤੇਰੇ ਦਿਲ ਵਿੱਚ ਕੁੱਝ ਹੋਰ ਬੁੱਲਾਂ ਉਤੇ ਹੋਰ ਵੇ। ਟੇਡਾ-ਟੇਡਾ ਝਾਂਕੇ ਸਾਡੇ ਵੱਲ ਸ਼ੱਕ ਨਾਲ ਵੇ।

ਮੇਰੇ ਅੱਗੇ ਪਿਛੇ ਰਹਿੰਦਾ ਡੀਟਿਕਟਿਵ ਵਾਂਗ ਵੇ। ਕਰਦਾ ਇੰਨਕੁਆਰੀਆਂ ਠਾਂਣੇਦਾਰ ਵਾਂਗ ਵੇ।

ਨਾਲ-ਨਾਲ ਚੱਲੇ ਮੇਰੇ ਬੋਡੀ ਗਾਡ ਵਾਂਗ ਵੇ। ਚੱਕੇ ਮੇਰਾ ਸੂਟ ਕੇਸ ਸੱਚੀਂ ਚਾਕਰਾਂ ਦੇ ਵਾਂਗ ਵੇ।

ਠੁਮਕ-ਠੁਮਕ ਤੁਰੇ ਮੇਰੇ ਅੱਗੇ ਤੂੰ ਮੇਰੇ ਯਾਰ ਵੇ। ਸਾਡੇ ਉਤੋਂ ਨੋਟ ਬਾਰੇ ਸ਼ਾਹੂਕਾਰ ਵਾਂਗ ਵੇ।

ਖਾਂਣ-ਪੀਣ ਦੇ ਚੋਜ਼ ਕਰਦਾਂ ਅਮੀਰਾਂ ਵਾਂਗ ਵੇ। ਕਦੇ ਪਾਸਾ ਵੱਟ ਲੈਂਦਾ ਬੇਗਾਨਿਆਂ ਵਾਂਗ ਵੇ।

ਕਦੇ ਮੂਹਰੇ ਬੈਠਾ ਤੱਕਦਾਂ ਸਾਨੂੰ  ਰੱਬ ਵਾਂਗ ਵੇ। ਸਮਝ ਨਾਂ ਲੱਗੇ ਇਹ ਨਫ਼ਰਤ ਜਾਂ ਪਿਆਰ ਵੇ।

ਦੋਂਨਾਂ ਦੇ ਵਿੱਚੋ ਵੀ ਸਾਨੂੰ ਆਵੇ ਬੜਾ ਕਰਾਰ ਵੇ। ਹਰ ਵੇਲੇ ਕਰਾਂ ਇੱਕ ਤੇਰਾ ਹੀ ਦੀਦਾਰ ਵੇ।

ਸਾਡੀ ਗੱਲ ਸੁਣ ਤੂੰ ਕਰਕੇ ਇਧਰ ਕੰਨ ਵੇ। ਵਿਆਹ ਹੋ ਜਾਂਦਾ ਹੈ ਸਾਹੇ ਦਿਨ ਬੰਨ ਵੇ।

ਤੈਨੂੰ ਇੱਕ ਟਿੱਕ ਤੱਕਾਂ ਮੈਂ ਚਕੌਰ ਵਾਂਗ ਵੇ। ਸੱਚੀ ਤੂੰ ਤਾ ਸਾਨੂੰ ਲੱਗਦਾ ਏ ਪੂਰੇ ਚੰਦ ਵਾਂਗ ਵੇ।

ਹੇਰਾ ਫੇਰੀਆਂ ਤੂੰ ਕਰੇਂ ਸਾਡੇ ਨਾਲ ਚੰਨ ਵੇ। ਛੱਡ ਠੱਗੀਆਂ ਤੂੰ ਸਾਡੀ ਇੱਕ ਗੱਲ ਮੰਨ ਵੇ।

ਸਾਫ਼ ਨੀਅਤ ਨਾਲ ਹੋਜੂ ਸੱਚੀ ਧੰਨ-ਧੰਨ ਵੇ। ਉਸ ਰੱਬ ਦਾ ਭਾਂਣਾਂ ਸਿਰ ਮੱਥੇ ਮੰਨ ਵੇ।

ਸੱਤੀ ਨੂੰ ਤੋਰ ਦਿੱਤਾ ਤੇਰੇ ਲੜ ਬੰਨ ਵੇ। ਸਤਵਿੰਦਰ ਨੇ ਦਿੱਤਾ ਤੇਰਾ ਘਰ-ਬਾਰ ਬੰਨ ਵੇ।

 

ਦਾਅ ਲੱਗਦੇ ਚਲਾਕੀ ਖੇਡ ਜਾਂਣਗੇ

Satwinder Kaur satti calgary canada

ਸਤਵਿੰਦਰ ਕੌਰ ਸੱਤੀ (ਕੈਲਗਰੀ) ਕਨੇਡਾ

ਕਿਤੋਂ  ਭਾਲਦੇ ਹੋ ਹਮਦਰਦੀ, ਇਹ ਦੁਨੀਆਂ ਕਿਸੇ ਦੀ ਨਹੀਂ ਬੱਣਦੀ।

ਤੇਰੀ ਮੇਰੀ ਕੁੱਝ ਨਹੀਂ ਲੱਗਦੀ, ਮਤਲੱਭ ਨੂੰ ਤੇਰੇ ਮੇਰੇ ਨਾਲ ਲੱਗਦੀ।

ਲੋਕਾਂ ਕੋਲੋ ਕਹਤੋਂ ਉਮੀਦ ਰੱਖਦੇ, ਆਪ ਕਿਉਂ ਨਹੀਂ ਬਲਵਾਨ ਬੱਣਦੇ?

ਇਕੱਲਾ ਬੰਦਾ ਹੁੰਦਾ ਯਾਰੋ ਲੱਖ ਵਰਗਾ। ਬਹੁਤੇ ਇਕੱਠ ਚ ਧੱਕਾ ਵੱਜਦਾ।

ਫਿਕੇ ਹੁੰਦੇ ਜਾਂਦੇ ਅੰਗ ਸਾਕ ਮਿੱਤਰੋ। ਅੰਮਾਂ ਜਾਏ ਲੈਂਦੇ ਮੂੰਹ ਫੇਰ ਮਿੱਤਰੋ।

ਖੂਨ ਦੇ ਰਿਸ਼ਤੇ ਬੱਣਦੇ ਪਾਣੀ ਮਿੱਤਰੋ। ਬੱਣਦੇ ਖੂਨ ਦੇ ਪਿਆਸੇ ਮਿੱਤਰੋ।

ਮੂੰਹ ਬੋਲਿਆ ਨਹੀਂ ਭਰਾ ਬੱਣਦੇ। ਦੱਸੋਂ ਲੋਕ ਤੋੜ ਕਿਵੇਂ ਨਿਭਾ ਦੇਣਗੇ?

ਢਿੱਡੋ ਜੰਮ ਕੇ ਨਹੀਂ ਸਪੂਤ ਬੱਣਦੇ। ਦੱਸੋ ਲੋਕ ਕਿਥੋਂ ਮਾਂ ਬੱਣਾਂ ਲੈਣਗੇ?

ਪਤੀ-ਪਤਨੀ ਨਹੀਂ ਆਪਣੇ ਬੱਣਦੇ। ਨੂੰਹੁ ਜਮਾਈ ਦੇ ਰਿਸ਼ਤੇ ਨੀ ਨਿਵਦੇ।

ਮੂੰਹ ਬੋਲਿਆਂ ਵੀਰ ਨਹੀਂ ਬੱਣਦੇ। ਪੱਗ ਵੱਟ ਭਰਾ ਕਿਵੇਂ ਇੱਜ਼ਤ ਦੇਣਗੇ?

ਸੁੱਖ ਦਾ ਨਾਂ ਸਾਹ ਲੈਣ ਦੇਣਗੇ। ਮੁਫ਼ਤ ਦੇ ਮਾਲ ਤੇ ਮੋਜ਼ ਬੱਣਾਂ ਲੈਣਗੇ।

ਦਾਅ ਲੱਗਦੇ ਚਲਾਕੀ ਖੇਡ ਜਾਂਣਗੇ। ਫ਼ਾਸੀ ਦਾ ਫੰਦਾ ਗ਼ਲ ਫਸਾ ਦੇਣਗੇ।

ਧੀਆਂ ਭੈਣਾਂ ਦੀ ਇੱਜ਼ਤ ਉਤਾਰ ਦੇਣਗੇ। ਜਾਂਣ ਕੇ ਮਿੱਟੀ ਮਿਲਾ ਦੇਣਗੇ।

ਤਿਲਾ-ਤਿਲਾ ਕਰ ਖਿੰਡਾ ਦੇਣਗੇ। ਰਿਸ਼ਤਿਆਂ ਦੀ ਕਦਰ ਗੁਆ ਦੇਣਗੇ।

ਸਤਵਿੰਦਰ ਕਲਮ ਨੂੰ ਚੱਲਣਾਂ ਸਿਖਾ ਦੇਣਗੇ। ਸੱਤੀ ਚਲਾਕਾਂ ਤੋਂ ਬੱਚਾ ਲੈਣਗੇ।


Comments

Popular Posts