ਮੈਨੂੰ ਸਮਝ ਬੰਦਾ ਜ਼ੁਲਮ ਕਮਾਂਈ ਜਾਂਦੇ ਹੋ, ਸਬ ਰੱਬ ਨਾਲ ਠੱਗੀਆ ਲਾਈ ਜਾਂਦੇ ਹੋ
ਸਤਵਿੰਦਰ ਕੌਰ ਸੱਤੀ (ਕੈਲਗਰੀ) ਕਨੇਡਾ
ਚੋਰ ਸਾਧ ਬੱਣ ਦੁਨੀਆਂ ਲੁੱਟੀ ਜਾਂਦੇ ਹੋ। ਲੋਕਾਂ ਦਾ ਮਾਲ ਖਾਂਤੇ ਵਿੱਚ ਪਾਈ ਜਾਂਦੇ ਹੋ।
ਧੋਖੇ ਠੱਗੀਆ ਸਾਡੇ ਨਾਲ ਲਾਈ ਜਾਂਦੇ ਹੋ। ਆਪ ਨੂੰ ਬਹੁਤ ਚੱਤਰ ਕਹਾਈ ਜਾਂਦੇ ਹੋ।
ਲੁੱਟ ਬੈਂਕਾਂ ਦੀ ਰਾਸ਼ੀ ਵਧਾਈ ਜਾਂਦੇ ਹੋ। ਬੰਦਿਆ ਤੇ ਅੱਤਿਆਚਾਰ ਕਰਾਈ ਜਾਂਦੇ ਹੋ।
ਮੈਨੂੰ ਸਮਝ ਬੰਦਾ ਜ਼ੁਲਮ ਕਮਾਂਈ ਜਾਂਦੇ ਹੋ। ਸਬ ਰੱਬ ਨਾਲ ਠੱਗੀਆ ਲਾਈ ਜਾਂਦੇ ਹੋ।
ਸਤਵਿੰਦਰ ਕਿਸ਼ਤਾਂ ਮੋੜ ਘੂਕ ਸੌਂਦੇ ਹੋ। ਸੱਤੀ ਜਨਮਾਂ ਦਾ ਕਰਜ਼ ਉਤਾਰੀ ਜਾਂਦੇ ਹੋ।
Comments
Post a Comment