ਰੂਪ-ਰੰਗ ਦੇਖ ਕਾਂਮ ਕੀਆ, ਨਰ-ਨਾਰੀ ਨੇ ਭੋਗਲੀਆ
ਸਤਵਿੰਦਰ ਕੌਰ ਸੱਤੀ (ਕੈਲਗਰੀ) ਕਨੇਡਾ
ਬਿੰਦ ਮੇ ਜਾਨ ਪਿਆ। ਨਰ-ਨਾਰੀ ਸਯੋਗ ਕੀਆਂ।
ਮਾਂ ਦੇ ਤੂੰ ਗਰਭ ਪਿਆ। ਦਸੀ ਮਾਸੀ ਜਨਮ ਲੀਆ।
ਮਾਂ ਦੇ ਪੇਟੋ ਜਨਮ ਲਿਆ, ਦੁੱਧ ਸੇ ਤੂੰਮ ਹੇਤ ਕੀਆ।
ਦੁਨੀਆ ਨਾਲ ਪਿਆਰ ਪਿਆ, ਮਾਇਆ ਨੇ ਮੋਹ ਲਿਆ।
ਜੁਵਾਨੀ ਘੋਲਣ ਲੱਗ ਗਿਆ, ਜਾਤ-ਪਾਤ ਤੋਂ ਵਿਸਰਿਆ।
ਰੂਪ-ਰੰਗ ਦੇਖ ਕਾਂਮ ਕੀਆ, ਨਰ-ਨਾਰੀ ਨੇ ਭੋਗਲੀਆ।
ਹਰਿ ਕਾ ਨਾਮ ਵਿਸਰ ਗਿਆ, ਦੁਨੀਆ ਦਾ ਤੂੰ ਹੋਇਆ।
ਕਾਲੇ, ਧੋਲ ਚਿੱਟ ਹੋ ਗਿਆ। ਹੁਣ ਬੁੱਢਾ ਜਦੋ ਹੋ ਗਿਆ।
ਜਮ ਨੇ ਆ ਕੇ ਪੱਕੜ ਲੀਆਂ। ਮਾਰ ਖਾ ਮਨ ਚਿੱਖਿਆ।
ਜੇ ਰੱਬ ਸਤਵਿੰਦਰ ਚਿੱਤ ਕੀਆਂ। ਉਹ ਮੇਰਾ ਹੋ ਗਿਆ।
ਸੱਤੀ ਰੱਬ ਕਿਉਂ ਮਨੋਂ ਵਿਸਰੇ, ਮੈਂ ਤਾਂ ਜੱਗ ਜਿੱਤ ਲਿਆ।
Comments
Post a Comment