ਉਹ ਨਾਲ ਲੈ ਗਿਆ ਮੇਰਾ ਜੀਅ

Satwinder Kaur satti calgary canada
ਸਤਵਿੰਦਰ ਕੌਰ ਸੱਤੀ (ਕੈਲਗਰੀ) ਕਨੇਡਾ
ਤੇਰੇ ਵਿੱਚ ਐਸਾ ਕੀ, ਬਗੈਰ ਤੈਨੂੰ ਦੇਖੇ ਲੱਗੇ ਨਾਂ ਜੀਅ।
ਦੁਨੀਆਂ ਤੋਂ ਲੈਣਾਂ ਕੀ, ਤੇਰੀ ਮੇਰੀ ਮਰਜ਼ੀ ਨਾਲ ਜੀਅ।
ਦੁਨੀਆਂ ਕਿਸੇ ਦੀ ਨੀ, ਤੂੰ ਦੱਸ ਤੇਰਾ ਕਹਿੰਦਾ ਕੀ ਜੀਅ।
ਜਿੰਦਗੀ ਚਾਰ ਦਿਨ ਦੀ, ਇਹ ਨੂੰ ਯਾਰ ਰੱਜ-ਰੱਜ ਜੀਅ।
ਤੇਰੇ ਬਗੈਰ ਮੇਰਾ ਕੀ, ਤੇਰੇ ਬਿੰਨ ਮਰ ਗਿਆ ਮੇਰਾ ਜੀਅ।
ਸੱਤੀ ਦੁਨੀਆਂ ਤੇ ਕੀ, ਮੇਰੇ ਨਾਲ ਹੀ ਰੁੱਸਿਆ ਮੇਰਾ ਜੀਅ।
ਸਤਵਿੰਦਰ ਹੋਇਆ ਕੀ, ਉਹ ਨਾਲ ਲੈ ਗਿਆ ਮੇਰਾ ਜੀਅ।
ਰੱਬਾ ਸਾਨੂੰ ਪ੍ਰਵਾਹ ਕੀ, ਤੂੰਹੀਂ ਮਾਰ ਕੋਲ ਰੱਖ ਲਿਆ ਜੀਅ।
Tejinder Tindri Jutley, Kultarjit Singh Thiara and 3 others

Comments

Popular Posts