ਸਤਵਿੰਦਰ ਪਾਏ ਲੋਕਾਂ ਅੱਗੇ ਸ਼ੋਰ, ਰੱਬ ਇਕੋ ਮੇਰਾ ਦੂਜਾ ਯਾਰ ਨਾਂ ਹੋਰ।
ਸਤਵਿੰਦਰ ਕੌਰ ਸੱਤੀ (ਕੈਲਗਰੀ) ਕਨੇਡਾ
satwinder_7@hotmail.com
ਟੁੱਟ ਗਈ ਪ੍ਰੀਤ ਬੂਰੇ ਬੋਲ, ਬੋਲ। ਜੋੜ ਦਿੰਦੇ ਨੇ ਬੋਲ ਕੇ ਮਿੱਠੇ ਬੋਲ।
ਜੱਗ ਤੇ ਪੁੱਤ ਧੀ ਦਿੰਦੇ ਗੰਡ ਜੋੜ। ਮਰਦ-ਔਰਤ ਨਾਲ ਕਰਦੇ ਜੋੜ।
ਫੜ੍ਹ ਤੱਕੜੀ ਦਿੰਦੇ ਨੇ ਪੂਰਾ ਤੋਲ। ਉਹ ਲੈਂਦੇ ਨੇ ਵਣਜ ਦੇ ਪੂਰੇ ਮੋਲ।
ਜੋ ਕਰਦੇ ਕਮਾਈ ਤਨ ਮਨ ਤੋੜ, ਸੱਤੀ ਉਹ ਝਾਕ ਨਾਂ ਰੱਖਦੇ ਹੋਰ।
ਉਹ ਹਰ ਮਸੀਬਤ ਦੁੱਖ ਦਿੰਦੇ ਤੋੜ, ਜਿਸ ਦੇ ਤਨ ਮਨ ਅੰਦਰ ਜ਼ੋਰ।
ਸਤਵਿੰਦਰ ਪਾਏ ਲੋਕਾਂ ਅੱਗੇ ਸ਼ੋਰ, ਰੱਬ ਇਕੋ ਮੇਰਾ ਦੂਜਾ ਯਾਰ ਨਾਂ ਹੋਰ।
Comments
Post a Comment