ਰੋਗ ਹੈਨੀ ਸਾਡੇ ਬਸਦੇ, ਅਸੀ ਤਾਂ ਲਿਖਣੋਂ ਨਹੀਂ ਹੱਟ ਸਕਦੇ
ਸਤਵਿੰਦਰ ਕੌਰ ਸੱਤੀ (ਕੈਲਗਰੀ) ਕਨੇਡਾ satwinder_7@hotmail.com
ਸਤਵਿੰਦਰ ਸਬ ਨੂੰ ਸਲਾਮ ਕਰਦੇ। ਜੋ-ਜੋ ਮੇਰੇ ਸ਼ੇਅਰ ਰਹਿੰਦੇ ਪੜ੍ਹਦੇ।
ਗੂਗਲ, ਅਖ਼ਬਾਰ ਜਦੋਂ ਪੜ੍ਹਦੇ। ਸਤਵਿੰਦਰ ਕੌਰ ਸੱਤੀ ਕੈਲਗਰੀ ਲੱਭਦੇ।
ਕਈ ਬੈਠੇ ਹੁਣੇ ਪੜ੍ਹੀ ਜਾਦੇ। ਘੁੰਮ ਫਿਰ ਫੇਰੀ ਫੇਸਬੁੱਕ ਉਤੇ ਰੋਜ਼ ਪਾਉਂਦੇ।
ਕਈ ਥੱਮ-ਅੱਪ ਕਰ ਸੱਤੀ ਖੁਸ਼ ਕਰਦੇ। ਕਈ ਗਾਲ਼ਾ ਕੱਢ ਆਪ ਹੱਸਦੇ।
ਕੀ ਕਰੀਏ ਰੋਗ ਹੈਨੀ ਸਾਡੇ ਬਸਦੇ। ਅਸੀ ਤਾਂ ਲਿਖਣੋਂ ਨਹੀਂ ਹੱਟ ਸਕਦੇ।
ਪੜ੍ਹਨ ਵਾਲੇ ਪੜ੍ਹਨੋਂ ਨਹੀਂ ਹੱਟ ਸਕਦੇ। ਪੰਗਾਂ ਲੈਣ ਵਾਲੇ ਨਹੀਂ ਹੱਟ ਸਕਦੇ।
Comments
Post a Comment