ਰਲ-ਮਿਲ ਕੇ ਹੈਪੀ ਨਿਊਜ਼ੀਅਰ ਦਾ ਗੀਤ ਗਾਈਏ


ਸਤਵਿੰਦਰ ਕੌਰ ਸੱਤੀ-(ਕੈਲਗਰੀ)- ਕਨੇਡਾ
ਆਜੋ ਸਾਰੇ ਰਲ-ਮਿਲ ਕੇ ਨਵੇਂ ਸਾਲ ਨੂੰ ਮਨਾਈਏ।
ਹੋਕੇ ਇਕੱਠੇ ਮਿਲ ਨਵਾਂ ਸਾਲ ਦੀ ਖੁਸ਼ੀ ਮਨਾਈਏ।
ਰਲ-ਮਿਲ ਕੇ ਹੈਪੀ ਨਿਊਜ਼ੀਅਰ ਦਾ ਗੀਤ ਗਾਈਏ।
ਇੱਕ ਦੂਜੇ ਨੂੰ ਮਿਲ ਨਵੇਂ ਸਾਲ ਦੀਆਂ ਵਧਾਈਆਂ ਦੇਈਏ।
ਮਿੱਠੇ-ਮਿੱਠੇ ਬੋਲਾ ਨਾਲ ਸਬ ਰੁੱਸਿਆਂ ਨੂੰ ਜਿੱਤ ਲਈਏ।
ਸਬ ਦਾ ਮਿੱਠਾਂਈਆਂ ਦੇ ਨਾਲ ਮਿੱਠਾ ਮੂੰਹ ਵੀ ਕਰਾਈਏ।
ਆਏ ਨਵੇਂ ਸਾਲ ਦੀ ਖੁਸ਼ੀ ਵਿੱਚ ਮਹਿਮਾਨ ਬੁਲਾਈਏ।
ਸੱਤੀ ਮਹਿਮਾਨਾਂ ਨੂੰ ਭੋਜਨ ਸ਼ੁਧ ਤਾਜ਼ਾ ਪਰੋਸ ਦੇਈਏ।...
ਸਤਵਿੰਦਰ ਸਬ ਦੇ ਨਾਲ ਦੋਸਤੀ ਦਾ ਹੱਥ ਮਿਲਾਈਏ।
ਪੂਰੀ ਦੁਨੀਆਂ ਦੇ ਹਰਮਨ ਪਿਆਰੇ ਯਾਰ ਬੱਣ ਜਾਈਏ।
ਜਿੰਦਗੀ ਬਹੁਤ ਛੋਟੀ ਹੱਸ ਖੇਡ ਖੁਸ਼ ਹੋ ਕੇ ਲੰਘਾਈਏ।
ਆਉਣ ਵਾਲਾ ਨਵਾਂ ਸਾਲ ਵੀ ਰੱਲ-ਮਿਲ ਕੇ ਮਨਾਈਏ।

Comments

Popular Posts