ਸਤਿਗੁਰ ਆਪਣਾਂ ਸਦਾ ਸੇਵੇ, ਨਿਰਭਾਉ ਪਦਵੀ ਸੱਤੀ ਪਾਵੇ
ਸਤਵਿੰਦਰ ਕੌਰ ਸੱਤੀ (ਕੈਲਗਰੀ) ਕਨੇਡਾ
ਸਤਿਗੁਰ ਆਪਣਾਂ ਸਦਾ ਸੇਵੇ, ਅੰਤਰ ਕੀ ਗੱਲ ਸਤਿਗੁਰ ਜਾਣੇ।
ਸਤਿਗੁਰ ਆਪਣਾਂ ਸਦਾ ਸੇਵੇ, ਸਮਰਥ ਗੁਰੂ ਸਿਰ ਹੱਥ ਧਰੇ।
ਸਤਿਗੁਰ ਆਪਣਾਂ ਸਦਾ ਸੇਵੇ, ਜਨਮ-ਮਰਨ ਬੰਦਨ ਕੱਟ ਜਾਵੇ।।
ਸਤਿਗੁਰ ਆਪਣਾਂ ਸਦਾ ਸੇਵੇ, ਬ੍ਰਹਿਮ ਗਿਆਨ ਸਬ ਹੋ ਜਾਵੇ।
ਸਤਿਗੁਰ ਆਪਣਾਂ ਸਦਾ ਸੇਵੇ, ਸੱਚਾ ਪਾਤਸਾਹ ਦੇਵੇ ਮਿਲਾਏ।
ਸਤਿਗੁਰ ਆਪਣਾਂ ਸਦਾ ਸੇਵੇ, ਦੁੱਖਾਂ-ਭੁੱਖ ਗੁਰੂ ਨਾਸ ਕਰਾਵੇ।।
ਸਤਿਗੁਰ ਆਪਣਾਂ ਸਦਾ ਸੇਵੇ, ਨਿਰਭਾਉ ਪਦਵੀ ਸੱਤੀ ਪਾਵੇ।
ਸਤਿਗੁਰ ਆਪਣਾਂ ਸਦਾ ਸੇਵੇ, ਸਤਵਿੰਦਰ ਜੀ ਅੱਲਖ ਜਗਾਵੇ।
ਸਤਿਗੁਰ ਆਪਣਾਂ ਸਦਾ ਸੇਵੇ, ਇੱਕ ਪਲ ਪਿਆਰਾ ਚਿਤੇ ਆਵੇ
ਸਤਿਗੁਰ ਆਪਣਾਂ ਸਦਾ ਸੇਵੇ, ਜੋੜ ਜੋਤ ਸੁਖ-ਸ਼ਾਂਤ ਮਿਲ ਜਾਵੇ।
Comments
Post a Comment