ਜੀਵਨ ਦੀਆਂ ਡੋਰਾਂ ਉਸ ਸੋਹਣੇ ਦੇ ਉਤੇ ਰੱਖੇ
ਸਤਵਿੰਦਰ ਕੌਰ ਸੱਤੀ (ਕੈਲਗਰੀ) ਕਨੇਡਾ
satwinder_7@hotmail.com
ਬੇਫਿ਼ਕਰ ਜੋ, ਐਡੀ ਛੇਤੀ ਅਸੀਂ ਮਰਨ ਨਹੀਂ ਲੱਗੇ।
ਅਸੀਂ ਤੇਰਾ ਐਡੀ ਛੇਤੀ ਖੈਹੜਾ ਛੱਡਣ ਨਹੀਂ ਲੱਗੇ।
ਮੱਖਿਆ ਮੌਤ-ਜਮ-ਭੂਤ ਸਾਡੇ ਕੋਲੋਂ ਡਰ-ਡਰ ਭੱਜੇ।
ਅਸੀਂ ਲੱਭਦੇ ਫਰੀਏ, ਮੌਤ ਦਾ ਟਿਕਾਣਾ ਨਾਂ ਲੱਭੇ।
ਸਤਵਿੰਦਰ ਅਸੀਂ ਅੱਕ-ਥੱਕ ਕੇ ਤੇਰੇ ਗ਼ਲ਼ ਲੱਗੇ।
ਤੂੰ ਵੀ ਦੇਖਲਾ ਬੰਦੇ ਭੇਜ, ਜੇ ਕੋਈ ਮੌਤ ਮੈਨੂੰ ਦੇਜੇ।
ਕੈਲਗਰੀ ਵਿੱਚ ਬੜੇ, ਵਿਹਲੇ, ਵਿੱਕਾਊ ਗੂੰਡੇ ਬੈਠੇ।
ਸੱਤੀ ਰੱਬ ਦੇ ਸਵੇਰੇ ਉਠ ਕੇ ਰੋਜ਼ ਪੈਰੀਂ-ਗਲ਼ੇ ਲੱਗੇ।
ਰੱਬ ਸੋਹਣਾਂ ਆ ਕੇ ਮੇਰੇ ਸਿਰ ਉਤੇ ਦੋਂਨੇ ਹੱਥ ਰੱਖੇ।
ਸੱਤੀ ਜੀਵਨ ਦੀਆਂ ਡੋਰਾਂ ਉਸ ਸੋਹਣੇ ਦੇ ਉਤੇ ਰੱਖੇ।
Comments
Post a Comment