ਸਾਡੇ ਵੱਲ ਆ ਸਾਡੀ ਮਹਿਮਾਨ ਬਾਜੀ ਦੇਖ
ਸਤਵਿੰਦਰ ਕੌਰ ਸੱਤੀ (ਕੈਲਗਰੀ) ਕਨੇਡਾ
ਸਾਡੇ ਵੱਲ ਇਕ ਬਾਰੀ ਮੂਖੜਾ ਮੋੜ ਦੇਖ। ਸਾਡੇ ਵੱਲ ਦਿਆਲ ਹੋ ਤਰਸ ਕਰਕੇ ਤਾਂ ਦੇਖ।
ਸਾਡੇ ਵੱਲ ਪਿਆਰ ਵਾਲੀ ਅੱਖ ਨਾਲ ਦੇਖ। ਸਾਡੇ ਵੱਲ ਮੇਰਾ ਮਾਲਕ ਬੱਣਕੇ ਮੈਨੂੰ ਦੇਖ।
ਸਾਡੇ ਵੱਲ ਮੇਹਰ ਦੀ ਦ੍ਰਿਸ਼ਟੀ ਕਰਕੇ ਦੇਖ। ਸਾਡੇ ਵੱਲ ਉਵੀਂ ਮਿੱਚੀ ਭਾਵੇ ਮੁੜ ਕੇ ਦੇਖ।
ਸਾਡੇ ਵੱਲ ਮੀਤ ਆਪਣਾਂ ਬਣਾਕੇ ਲੈ ਦੇਖ। ਸਾਡੇ ਵੱਲ ਭੋਰਾ ਮੇਰ-ਹੇਜ ਕਰਕੇ ਸੱਤੀ ਦੇਖ।
ਸਾਡੇ ਵੱਲ ਸਤਵਿੰਦਰ ਪ੍ਰੀਤ ਲਾਕੇ ਤੂੰ ਦੇਖ। ਸਾਡੇ ਵੱਲ ਇੱਕ ਬਾਰ ਆਕੇ ਕਦੇ ਚੰਨਾਂ ਦੇਖ।
ਸਾਡੇ ਵੱਲ ਆ ਸਾਡੀ ਮਹਿਮਾਨ ਬਾਜੀ ਦੇਖ। ਸਾਡੇ ਵੱਲ ਫਿਰ ਭਾਵੇਂ ਰੱਬਾ ਮੁੜ ਕੇ ਨਾਂ ਦੇਖ।
Comments
Post a Comment