ਇੰਡੀਆ ਦਾ ਅੰਨ-ਜਲ ਲੱਗਦਾ ਬੱਣਦਾ

ਸਤਵਿੰਦਰ ਕੌਰ ਸੱਤੀ (ਕੈਲਗਰੀ) ਕਨੇਡਾ
ਧੰਨਵਾਦ ਤਾਂ ਸਾਨੂੰ ਤੁਹਾਡਾ ਕਰਨਾਂ ਚਾਹੀਦਾ।
ਤੁਹਾਡੇ ਝੁਕ-ਝੁਕ ਚਰਨੀਂ ਲੱਗਣਾਂ ਚਾਹੀਦਾ।
ਕੀ ਕਰੀਏ ਦੇਸ਼ ਦਾ ਬਹੁਤ ਹੀ ਚੇਤਾ ਆਉਂਦੇ।
ਤਾਂਹੀਂ ਤਾਂ ਸਾਨੂੰ ਰੋਜ਼ ਹੀ ਖੱਤ ਲਿਖਣਾਂ ਪੈਂਦਾ।
ਮਾਂ ਬੋਲੀ ਦਾ ਸਾਨੂੰ ਬਹੁਤ ਹੀ ਮੋਹ ਆਉਂਦਾ।
ਰੱਬ ਆਪ ਸਾਨੂੰ ਲਿਖਣ ਲਈ ਕੋਲ ਬੈਠਾਉਂਦਾ।
ਜੰਮਣ ਵਾਲੀ ਧਰਤੀ ਦਾ ਬੜਾ ਚੇਤਾ ਆਉਂਦਾ।
ਰੱਬ ਕਦੋਂ ਪਾਲਣ-ਪੋਸਣ ਵਾਲੀ ਦੇਖਾਉਂਦਾ।
ਸਤਵਿੰਦਰ ਦਾ ਜੀਅ ਸੁਪਨੇ ਵਿੱਚ ਪਿੰਡ ਜਾਂਦਾ।
ਯਾਰ ਸੱਤੀ ਦਾ ਅੱਜ ਕੱਲ ਪੰਜਾਬ ਰਹਿੰਦਾ।
ਇੰਡੀਆ ਦਾ ਅੰਨ-ਜਲ ਲੱਗਦਾ ਬੱਣਦਾ।
ਮੇਰਾ ਵਿਆਹ ਵਿੱਚ ਨੱਚਣ ਨੂੰ ਜੀਅ ਕਰਦਾ।

Comments

Popular Posts