ਕਰਮ ਮਿਲਲੇ ਤਾਂ ਪਾਈਏ, ਬਿੰਨ ਭਾਗਾਂ ਰੱਬ ਨਾਂ ਪਾਇਆ ਜਾਵੇ
ਸਤਵਿੰਦਰ ਕੌਰ ਸੱਤੀ (ਕੈਲਗਰੀ) ਕਨੇਡਾ
ਤੇਰਾ ਇੱਕ ਨਾਂਮ ਤਾਰੇ ਸੰਸਾਰ, ਤੂੰ ਦੇਵੇ ਲੇਵੇ ਢਿੱਲ ਨਾਂ ਪਾਂਏ।
ਗਰੀਬ ਨਿਤਾਣੇ ਖੜ੍ਹੇ ਦਰਬਾਰ, ਤੂੰ ਦਿੰਦਾ ਮੈਨੂੰ ਤੋਟ ਨਾਂ ਆਏ।
ਮੈਂ ਭੁੱਲਾ ਤੁੰ ਹੈ ਬਖ਼ਸਣ ਹਾਰ, ਵਾਹਿਗੁਰੂ ਮੇਹਰਬਾਨ ਹੋ ਜਾਵੇ।
ਤੂੰ ਵੱਡ ਦਾਤਾ ਦਤਾਰ, ਦੇਵੇ ਰਿਧ-ਸਿਧ ਕਦੇ ਤੋਟ ਨਾਂ ਆਵੇ।
ਤੂੰ ਵੱਡ ਸਮਰਥ ਦਤਾਰ, ਤੇਰਾ ਦਿੱਤਾ ਸਤਵਿੰਦਰ ਬਹਿ ਖਾਵੇ।
ਉਸ ਸੇਵਾ ਦੇਵੇ ਦਤਾਰ, ਸੱਤੀ ਜੋ ਸਿਰ ਦੀਜੇ ਆਪ ਗੁਆਏ।
ਸਦਾ ਜੱਪ ਸਤਿਗੁਰ ਦਤਾਰ, ਸਤਵਿੰਦਰ ਮਨ ਪ੍ਰਗਾਸ ਹੋ ਜਾਵੇ।
ਕਰਮ ਮਿਲੇ ਤਾਂ ਪਾਈਏ। ਬਿੰਨ ਭਾਗਾਂ ਰੱਬ ਨਾਂ ਪਾਇਆ ਜਾਵੇ।
Comments
Post a Comment