ਪਿਆਰ ਦੀ ਬਜਾਈਏ, ਰੱਬਾਂ ਯਾਰ ਉਤੋਂ ਮਰ-ਮਰ ਜਾਈਏ

Satwinder Kaur satti calgary canada
ਸਤਵਿੰਦਰ ਕੌਰ ਸੱਤੀ (ਕੈਲਗਰੀ) ਕਨੇਡਾ
satwinder_7@hotmail.com
ਜਦੋਂ ਦਾ ਯਾਰ ਸਾਡਾ ਹੋ ਗਿਆ। ਸਾਨੂੰ ਕਮਲੇ ਜਿਹੇ ਕਰ ਗਿਆ।
ਅਸੀਂ ਪਿੰਡਾ ਮਲ-ਮਲ ਨਹ੍ਹਾਈਏ। ਸੁਗੰਧਾਂ-ਅੰਤਰਾਂ ਨੂੰ ਲਾਈਏ।
ਕੱਪੜੇ ਬਦਲ-ਬਦਲ ਪਾਈਏ। ਵਾਲਾਂ ਦੇ ਸਟਾਇਲ ਬਣਾਈਏ।
ਕਦੇ ਸੋਹਣਾਂ ਸਿੰਗਰ ਲਈਏ। ਘੜੀ ਮੁੜੀ ਸ਼ੀਸ਼ੇ ਮੂਹਰੇ ਜਾਈਏ।
ਜਾਂਣ-ਜਾਂਣ ਕੇ ਮੁਹਰੇ ਹੋਈਏ। ਸੱਤੀ ਕੋਲੋ ਲੰਘ-ਲੰਘ ਜਾਈਏ।
ਧਿਆਨ ਆਪਣੇ ਉਤੇ ਲੁਆਈਏ। ਸਤਵਿੰਦਰ ਯਾਰ ਦੇ ਹੋ ਜਾਈਏ।
ਚੰਨ ਦੀ ਚਾਨਣੀ ਬੱਣ ਜਾਈਏ। ਚਕੌਰ ਵਾਂਗ ਚੰਨ ਤੇ ਰੀਜ਼ ਜਾਈਏ।
ਸੱਤੀ ਪਿਆਰ ਦੀ ਬਜਾਈਏ। ਰੱਬਾਂ ਯਾਰ ਉਤੋਂ ਮਰ-ਮਰ ਜਾਈਏ।

Comments

Popular Posts