ਗੁਰ ਪ੍ਰਮੇਸਰ, ਗੁਰ ਸਤਿਗੁਰ, ਗੁਰ ਤੂੰ ਵਾਹਿਗੁਰੂ ਕਰ ਜਾਂਣ
ਸਤਵਿੰਦਰ ਕੌਰ ਸੱਤੀ (ਕੈਲਗਰੀ) ਕਨੇਡਾ
satwinder_7@hotmail.com
ਗੁਰ ਦਿਆਲ, ਗੁਰ ਕਿਰਪਾਲ, ਗੁਰ ਧਿਆਨ ਕਰ ਜਾਂਣ।
ਗੁਰ ਮਾਤਾ, ਗੁਰ ਪਿਤਾ, ਗੁਰ ਮੇਰਾ ਗੁਰਦੇਵ ਕਰ ਜਾਂਣ।
ਗੁਰ ਸੋਹਣਾਂ, ਗੁਰ ਉਜਲਾ, ਗੁਰ ਨਿਰਮਲ ਜਲ ਕਰ ਜਾਂਣ।
ਗੁਰ ਸੱਚਾ, ਗੁਰ ਸੂਚਾ, ਗੁਰ ਨਿਆਂ ਧਰਮਰਾਜ ਕਰ ਜਾਂਣ।
ਗੁਰ ਬੰਧਪ, ਗੁਰ ਭਰਾਤਾ ਗੁਰ ਹੋ ਸੰਗ ਸਹਾਈ ਕਰ ਜਾਂਣ।
ਗੁਰ ਪ੍ਰਮੇਸਰ, ਗੁਰ ਸਤਿਗੁਰ, ਗੁਰ ਤੂੰ ਵਾਹਿਗੁਰੂ ਕਰ ਜਾਂਣ।
ਗੁਰ ਪੂਜਾ, ਗੁਰ ਪ੍ਰੇਮ ਪਿਆਰ ਗੁਰ ਨੂੰ ਭਗਵਾਨ ਕਰ ਜਾਂਣ।
ਗੁਰ ਸੱਤੀ ਪ੍ਰਵਾਨ, ਗੁਰ ਕੋ ਤੂੰ ਸਤਵਿੰਦਰ ਕੋਲ ਕਰ ਜਾਂਣ।
Comments
Post a Comment