ਸਭ ਕਹੋਂ ਧੰਨ ਗੁਰੂ ਨਾਨਕ ਜੀ ਨੇ


ਸਤਵਿੰਦਰ ਕੌਰ ਸੱਤੀ (ਕੈਲਗਰੀ) ਕਨੇਡਾ satwinder_7@hotmail.com


ਕਰਤਾਰ ਦੇ ਤਾਂ ਲੋਕੋਂ ਰੰਗ ਨਿਆਰੇ ਨੇ। ਹਿੰਦੂ ਸਿੱਖ ਇਸਾਈ ਸਭ ਦੇ ਸਾਂਝੇ ਨੇ।


ਸਤਿਗੁਰ ਤਾਂ ਜੀ ਸਭ ਨੂੰ ਪਿਆਰੇ ਨੇ। ਗੁਰੂ ਨਾਨਕ ਜੀ ਮਨੀਕਰਨ ਆਏ ਨੇ।


ਬਾਲਾ, ਮਰਦਾਨਾ ਨੇ ਵੀ ਡੇਰੇ ਲਾਏ ਨੇ। ਸੰਸਾਰ ਨੂੰ ਹੈਰਾਨ ਨਾਨਕ ਕਰ ਗਏ ਨੇ।


ਗੁਰੂ ਜੀ ਬਗੈਰ ਅੱਗ ਪਾਣੀ ਉਬਲਾਏ ਨੇ। ਕਰ ਕਰਮਾਤ ਸੇਕ ਫੁੱਲਕੇ ਫੁਲਾਏ ਨੇ।


ਸਤਵਿੰਦਰ ਚੌਲਾਂ ਦੇ ਦੇਗੇ ਉਬਾਲੇ ਨੇ। ਦੁਨੀਆਂ ਵਾਲੇ ਦਰਸ਼ਨ ਕਰਨ ਨੂੰ ਆਏ ਨੇ।


ਸਭ ਕਹੋਂ ਧੰਨ ਬਾਬਾ ਗੁਰੂ ਨਾਨਕ ਜੀ ਨੇ। ਸੱਤੀ ਦੋਂਨੇਂ ਗੋਡੇ ਤੇ ਸੀਸ ਨਿਵਾਏ ਨੇ।

Comments

Popular Posts