ਅੱਖਾਂ ਮੀਚ-ਮੀਚ ਤੈਨੂੰ ਸੁਪਨੇ ਵਿੱਚ ਉਡਕਦੇ

ਸਤਵਿੰਦਰ

ਕੌਰ

ਸੱਤੀ

(

ਕੈਲਗਰੀ

)

ਕਨੇਡਾ

satwinder_7@hotmail.com

 

ਤੇਰੇ ਝੂਠੇ ਲਾਰੇ। ਸਾਨੂੰ ਸੱਚੀਂ ਲੱਗਦੇ ਪਿਆਰੇ।

 

ਸਾਨੂੰ ਸੌਣ ਨਹੀਂਉ ਦਿੰਦੇ। ਸਾਨੂੰ ਰਾਤਾਂ ਨੂੰ ਜਗਾਉਂਦੇ।

 

ਰਾਤਾ ਜਗਾ ਕੇ ਬੈਠਉਂਦੇ। ਉਭੜ ਵਾਹੇ ਉਠਾਉਂਦੇ।

 

ਤੇਰਾ ਮੁੱਖ ਦੇਖਣੇ ਨੂੰ ਅੱਖਾਂ ਘੁੱਟ-ਘੁੱਟ ਮੀਚਦੇ।

 

ਅੱਖਾਂ ਮੀਚ-ਮੀਚ ਤੈਨੂੰ ਸੁਪਨੇ ਵਿੱਚ ਉਡਕਦੇ।

 

ਰਾਤੀ ਤੈਨੂੰ ਮਿਲਣੇ ਨੂੰ ਸੱਤੀ ਆਪ ਨੂੰ ਸਿੰਗਾਰਦੇ।

 

ਤੈਨੂੰ ਮਿਲਣੇ ਨੂੰ ਹਰ ਦਾਅ-ਪੇਚ ਅਸੀ ਮਾਰਦੇ।

 

ਜੇ ਆ ਗਏਉ ਸੁਪਨੇ ਵਿੱਚ ਹੱਸ ਕੇ ਦਿਖਾਲਦੇ।

 

ਸਾਡੇ ਵੱਲ ਇੱਕ ਬਾਰ ਸੋਹਣਾਂ ਮੁੱਖੜਾ ਤੂੰ ਕਰਦੇ।

 

ਸਤਵਿੰਦਰ

ਵੱਲ ਕੇਰਾ ਪਰਤ ਕੇ ਤੂੰ ਤੱਕਦੇ।

 

ਮਿਲਿਆ ਯਾਰ ਰੱਬਾ ਤੇਰਾ ਸ਼ੂਕਰ ਕਰਦੇ।

 

ਸਾਡੀ ਜਿੰਦ ਯਾਰ ਦੇ ਮਖਿਆ ਨਾਂਮ ਕਰਦੇ।

Comments

Popular Posts