ਤੇਰੇ ਬਗੈਰ ਅਸੀਂ ਮਰ-ਮਰ ਜਾਈਏ
ਸਤਵਿੰਦਰ ਕੌਰ ਸੱਤੀ (ਕੈਲਗਰੀ) ਕਨੇਡਾ
ਅਸੀ ਸਭ ਨਾਲੋਂ ਤੋੜੀ, ਇੱਕ ਤੇਰੇ ਨਾਲ ਹੀ ਜੋੜੀ।
ਅਸੀ ਜੱਗ ਨਾਲੋ ਤੋੜੀ, ਪ੍ਰੇਮ ਪਿਆਰ ਨਾਲ ਜੋੜੀ।
ਤੂੰਹੀਂ ਦੱਸ ਤੇਰੇ ਨਾਲੋਂ ਤੋੜ, ਕਿਹਦੇ ਨਾਲ ਜੋੜੀਏ?
ਤੂੰਹੀਂ ਦੱਸ ਤੇਰੇ ਬਗੈਰ ਅਸੀਂ ਕਿਹਦੇ ਪੈਰ ਫੜੀਏ?
ਤੂੰਹੀ ਦੱਸ ਸਮਝ ਨਾਂ ਲੱਗੇ ਕਿਹਦੇ ਘਰ ਜਾਈਏ?
ਤੂੰਹੀਂ ਦੱਸ ਤੇਰੇ ਬਗੈਰ ਅਸੀਂ ਕਿਹਦਾ ਦਿਲ ਮੰਗੀਏ?
ਸਤਵਿੰਦਰ ਤੇਰੇ ਬਗੈਰ ਅਸੀਂ ਮਰ-ਮਰ ਜਾਈਏ।
ਸੱਤੀ ਤੇਰੇ ਬਿੰਨ ਅਸੀਂ ਭੁੱਖੇ ਬੈਠੇ ਅੰਨ-ਪਾਣੀ ਖਾਈਏ।
ਸੱਜਣਾਂ ਕਰਕੇ ਦਰਸ਼ਨ ਤੇਰੇ ਅਸੀਂ ਭੁੱਖੇ ਰੱਜ ਜਾਈਏ।
ਹੋ ਦਿਆਲ ਸਾਡੇ ਉਤੇ ਕਰ ਤਰਸ ਇੱਕ-ਮਿੱਕ ਹੋ ਜਾਈਏ।
Comments
Post a Comment