ਸਾਨੂੰ ਅਸਲੀ ਮੂਰਤ ਚਾਹੀਦੀ

Satwinder Kaur satti calgary canada
ਸਤਵਿੰਦਰ ਕੌਰ ਸੱਤੀ (ਕੈਲਗਰੀ) ਕਨੇਡਾ
ਸੱਜਣ ਦੇ ਚਰਨ ਧੌ-ਧੋ ਮੈਂ ਪੂਜਦੀ। ਯਾਰ ਦੀ ਮੂਰਤ ਮੂਹਰੇ ਰੱਖਦੀ।
ਜਿੰਨੂੰ ਦੇਖ ਦੇਖ ਕੇ ਮੈਂ ਲਿਖਦੀ। ਯਾਰ ਦੀ ਸਿਫ਼ਤ ਨਿੱਤ ਲਿਖਦੀ।
ਸਿਫ਼ਤ ਕਰਦੀ ਨਾਂ ਮੈਂ ਥੱਕਦੀ। ਰੀਸ ਨੀ ਉਹਦੀ ਸੋਹਣੀ ਅੱਖ ਦੀ।
ਅੱਖ ਮੇਰੀ ਅੱਖ ਨਾਲ ਰੱਲਦੀ। ਅੱਖ ਗੂਝੀ ਸ਼ਰਾਰਤ ਮੈਨੂੰ ਕਰਦੀ।
ਰੂਹ ਯਾਰ ਨਾਲ ਗੱਲਾਂ ਕਰਦੀ। ਬੈਠੀ ਉਹਦੇ ਕੋਲ ਕੰਮ ਭੁਲਦੀ।
ਸੰਗ ਯਾਰ ਦੇ ਵਿੱਚ ਜਾਂਦੀ ਮਰਦੀ। ਸੱਤੀ ਯਾਰ ਬਗੈਰ ਮਰਦੀ।
ਸਤਵਿੰਦਰ ਬੈਠੀ ਮੂਰਤ ਦੇਖਦੀ। ਰੱਬਾ ਸਾਨੂੰ ਪਿਆਰੀ ਲੱਗਦੀ।
ਸਾਨੂੰ ਅਸਲੀ ਮੂਰਤ ਚਾਹੀਦੀ। ਤੇਰੇ ਤੋਂ ਕੋਈ ਚੀਜ਼ ਨੀ ਚਾਹੀਦੀ।

Comments

Popular Posts