ਆਉ ਦੇਖੋ ਸਹੇਲੀਉ ਰੱਬ ਮਿਲਾਵਾ ਹੋਏ
ਸਤਵਿੰਦਰ ਕੌਰ ਸੱਤੀ (ਕੈਲਗਰੀ) ਕਨੇਡਾ
ੲੋਕੋ ਦਾਤਾ ਵਰਤਦਾ, ਦੂਜਾ ਨਾਹੀ ਕੋਏ। ਰੱਬ ਦੇਖਦਾ ਸਬ ਉਹਦੀ ਨਜ਼ਰੀ ਆਏ।
ਰੱਬ ਸੁਣਦਾ ਉਹ ਬੋਲਾ ਨਾਂ ਸੱਤੀ ਹੋਏ। ਰੱਬ ਤਾਂ ਇੱਕ ਹੈ ਭੁੱਲਿਆ ਨੂੰ ਸਮਝਾਏ।
ਰੱਸਨਾਂ ਨਾਲ ਪਿਆਰ ਉਹ ਆਪ ਪਾਏ। ਮਿੱਠਾ ਬੋਲੇ ਨਿਵ ਚੱਲੇ ਬੋਲ ਮਿੱਠੇ ਗਾਏ।
ਸਤਵਿੰਦਰ ਮੇਰਾ ਪ੍ਰਤੀਮ ਆਪ ਮਿਲਾਏ। ਵਾਹਿਗੁਰੂ ਫਿਰ ਵਿਛੋੜਾ ਕਦੇ ਨਾਂ ਹੋਏ।
ਆਉ ਦੇਖੋ ਸਹੇਲੀਉ ਰੱਬ ਮਿਲਾਵਾ ਹੋਏ। ਅਸੀਂ ਚਲ ਮੇਰੇ ਰੱਬ ਦੇ ਦਰ ਖੜ੍ਹੇ ਆਏ।
Comments
Post a Comment