ਐਸੀ ਸਤਵਿੰਦਰ ਪ੍ਰੀਤ ਕਰ। ਕੈਸੇ ਨਰ ਸੇ ਨਾਰੀ ਕਰੇ
ਸਤਵਿੰਦਰ ਕੌਰ ਸੱਤੀ (ਕੈਲਗਰੀ) ਕਨੇਡਾ
ਵਾਹਿਗੁਰੂ ਦਾਤਾ ਇੱਕ ਹੈ ਉਸ ਜੇਵਡ ਹੋਰ ਨਾਂ ਕੋਏ।
ਨਾਨਕ ਬਾਬਾ ਇੱਕ ਹੈ। ਗੁਰੂ ਜੇਵਡ, ਅਵਰ ਨਾਂ ਕੋਈ।
ਐਸੀ ਰੱਬ ਸੇ ਪ੍ਰੀਤ ਕਰ। ਜੈਸੇ ਮੱਛੀ ਦੇ ਨਾਲ ਨੀਰ।
ਐਸੀ ਹਰ ਸੇ ਪ੍ਰੀਤ ਕਰ। ਜੈਸੇ ਦੁੱਧ ਪਾਣੀ ਮੇ ਖੱਪੇ।
ਐਸੀ ਯਾਰ ਸੇ ਪ੍ਰੀਤ ਕਰ। ਜੈਸੇ ਗਾਂ ਵੱਛੇ ਕੇ ਲਿਏ ਕਰੇ।
ਐਸੀ ਸੱਜਣ ਸੇ ਪ੍ਰੀਤ ਕਰ। ਜੈਸੇ ਚੰਦ ਚਕੋਰ ਸੇ ਕਰੇ।
ਐਸੀ ਸਤਿਗੁਰੂ ਸੇ ਪ੍ਰੀਤ ਕਰ। ਜੈਸੇ ਚੱਕਵੀ ਸੂਰਜ ਨੇਹ।
ਐਸੀ ਅੱਲਾ ਸੇ ਪ੍ਰੀਤ ਕਰ। ਜੈਸੇ ਮਾਈ ਪੁੱਤਰ ਕੇ ਨੇਹ।
ਐਸੀ ਰਾਮ ਸੇ ਪ੍ਰੀਤ ਕਰ। ਜੈਸੇ ਗੁਰੂ ਚੇਲੇ ਦੋਂਨੇ ਕਰੇ।
ਐਸੀ ਸੱਤੀ ਤੂੰ ਪ੍ਰੀਤ ਕਰ। ਜੈਸੇ ਕਾਂਮੀ ਰੂਪ ਨਾਲ ਕਰੇ।
ਐਸੀ ਸਤਵਿੰਦਰ ਪ੍ਰੀਤ ਕਰ। ਕੈਸੇ ਨਰ ਸੇ ਨਾਰੀ ਕਰੇ।
Comments
Post a Comment