ਡੁਬਦਾ ਲਏ ਬੱਚਾਏ, ਉਹ ਲੈਂਦਾ ਸਬ ਦੀ ਸਾਰ

ਸਤਵਿੰਦਰ ਕੌਰ ਸੱਤੀ (ਕੈਲਗਰੀ) ਕਨੇਡਾ
ਪ੍ਰੀਤ ਲੱਗੀ ਉਸ ਰੱਬ ਨਾਲ, ਨਾ ਵਿਛੋੜਾ ਹੋਏ।
ਸਖ਼ਾ ਸਦਾ ਸਹਾਈ ਰਹੇ ਉਹ ਨਾਲ, ਮਿਲਾਪ ਹੋਏ।
ਜਿਸ ਕੇ ਪੂਰਬ ਲਿਖਿਆ, ਉਹ ਆਏ ਲਏ ਮਿਲਾਏ।
ਅਘ੍ਰਿਤ ਘਣਾ ਨੂੰ ਪਾਲਦਾ, ਉਹ ਆਪ ਭੋਜ ਖਿਲਾਏ।
ਸੱਤੀ ਮਨ ਮੇਰੇ, ਸਤਿਗੁਰੂ ਰੱਬ ਨੂੰ ਦੇ ਆਪ ਮਿਲਾਏ।
ਲੱਗੀ ਸੱਚੇ ਨਾਲ ਪ੍ਰੀਤ, ਮਨ-ਤਨ ਬੱਣਿਆ ਪਿਆਰ।
ਸਤਵਿੰਦਰ ਮੇਰੇ ਮਨ ਵਾਹਿਗੁਰੂ ਨੂੰ ਤੂੰ ਕਰ ਪਿਆਰ।
ਮਿਲਿਆ ਕਦੇ ਨਾਂ ਵਿਛੜੇ, ਜੋ ਧਰੇ ਮਨ ਮੇ ਪਿਆਰ।
ਸਤਿਗੁਰੂ ਮੇਰਾ ਨਿਰਮਲਾ, ਕਰ ਉਸ ਨਾਲ ਪਿਆਰ।
ਗੁਰੂ ਡੁਬਦਾ ਲਏ ਬੱਚਾਏ, ਉਹ ਲੈਂਦਾ ਸਬ ਦੀ ਸਾਰ।

Comments

Popular Posts