ਮਨ ਜੋਗੀ, ਮਨ ਭੋਗੀ, ਮਨ ਲਾਲਚੀ ਹੋ ਜਾਏ

ਸਤਵਿੰਦਰ ਕੌਰ ਸੱਤੀ (ਕੈਲਗਰੀ) ਕਨੇਡਾ
ਮਨ ਰਾਜਾ, ਮਨ ਸੋਹਣਾ, ਮਨ ਹੀ ਪਿਆਰਾ ਹੋਏ।
ਮਨ ਚੰਚਲ, ਮਨ ਚਤਰਾਈ, ਮਨ ਹੀ ਚੋਰੀ ਹੋਏ।
ਮਨ ਪ੍ਰੀਤ, ਮਨ ਯਾਰ, ਮਨ ਬੇਈਮਾਨ ਵੀ ਹੋਏ।
ਮਨ ਸਾਊ, ਮਨ ਸੱਜਣ, ਮਨ ਠੱਗ ਵੀ ਹੋ ਜਾਏ।
ਮਨ ਮੋਹਦਾ, ਮਨ ਸੋਹਦਾ, ਮਨ ਮੋਹਤ ਹੋ ਜਾਏ।
ਮਨ ਹੱਠੀ, ਮਨ ਰੁਸਦਾ, ਮਨ ਸਾਧ ਵੀ ਹੋ ਜਾਏ।
ਮਨ ਜੋਗੀ, ਮਨ ਭੋਗੀ, ਮਨ ਲਾਲਚੀ ਹੋ ਜਾਏ।
ਮਨ ਕੁੱਤਾ, ਮਨ ਸੁੱਤਾ, ਮਨ ਢੋਈ ਉਕਾ ਨਾ ਦੇ।
ਮਨ ਮੁੱਖ, ਮਨ ਗੁਰ ਮੁੱਖ, ਮਨ ਮੇਰਾ ਮੂਰਖ ਹੋਏ।
ਮਨ ਦਿਆਲ, ਮਨ ਚੋਰ, ਮਨ ਨਿਰਦੇਈ ਹੋ ਜਾਏ।
ਮਨ ਬਾਦਸ਼ਾਹ, ਮਨ ਭਿਕਾਰੀ, ਮਨ ਸੱਤੀ ਦਾ ਖਾਏ।
ਮਨ ਮੇਰਾ, ਮਨ ਤੇਰਾ, ਮਨ ਦਾ ਸਤਵਿੰਦਰ ਹੋਏ।

Comments

Popular Posts