ਰੱਬ ਮਿਲੇ ਡਰ ਉਠਿਆ, ਜੱਗ ਤੋਂ ਨਿਡਰ ਹੋ ਕੇ ਰਹਾਂ

ਸਤਵਿੰਦਰ ਕੌਰ ਸੱਤੀ (ਕੈਲਗਰੀ) ਕਨੇਡਾ
ਇੱਕ ਜੋਤ ਦੋ ਮੂਰਤੀ ਸਤਿਗੁਰ ਦਾ ਧਿਆਨ ਧਰਾਂ।
ਸਤਿਗੁਰ ਦੀ ਸੇਵਾ ਬੜੀ ਸੌਖੀ ਮਨ ਯਾਦ ਕਰਾਂ।
ਵਾਹਿਗੁਰੂ ਤੇਰੇ ਵਿੱਚ ਆਪ ਨੂੰ ਸੱਚੀਂ ਗੁਆ ਮੈਂ ਧਰਾਂ।
ਸਤਿਗੁਰ ਦੀ ਸੇਵਾ ਗਾਖੜੀ ਮਨੋਂ ਪਿਆਰ ਕਰਾ।
ਸਤਿਗੁਰ ਪੂਰੇ ਭਾਗ ਮਿਲੇ, ਮੈਂ ਅੰਤ ਮਿਲਾਪ ਕਰਾਂ।
ਸਤਿਗੁਰ ਪਿਆਰ ਦੇਖਿਆ, ਮੈਂ ਮਨ ਤ੍ਰਿਪਤ ਕਰਾਂ।
ਸਤਿਗੁਰ ਸੁਖ ਮਿਲਾਇਆ, ਮੈਂ ਪਿਆਰ ਉਸੇ ਕਰਾਂ
ਵਾਹਿਗੁਰੂ ਘਰ ਆਇਆ, ਯਾਰ ਦਿਲ ਨੁੰ ਖੁਸ਼ ਕਰਾਂ
ਰੱਬ ਮਿਲੇ ਡਰ ਉਠਿਆ, ਜੱਗ ਤੋਂ ਨਿਡਰ ਹੋ ਕੇ ਰਹਾਂ।
ਸੱਤੀ ਪੂਰੇ ਭਾਗ ਰੱਬ ਆਇਆ। ਮਨ ਵਿੱਚ ਲੁਕੋ ਰਹਾਂ।
ਸਤਵਿੰਦਰ ਮਿਲਇਆ ਤਾਂ ਯਾਂਰ ਕੋਲ ਉਸ ਦੇ ਰਹਾਂ।
ਕਿਰਪਾ ਕਰੇ ਗੁਰ ਪਾਇਆ, ਉਸ ਨਾਲ ਮਿਲ ਰਹਾਂ।
Kultarjit Singh Thiara and 9 others

Comments

Popular Posts