ਮਨ ਪਿਆਰਿਆ ਮਿੱਤਰਾ, ਪਿਆਰੇ ਉਤੇ ਜਾ ਮਰ
ਸਤਵਿੰਦਰ ਕੌਰ ਸੱਤੀ (ਕੈਲਗਰੀ) ਕਨੇਡਾ
ਮਨ ਪਿਆਰਿਆ ਮਿੱਤਰਾ, ਗੁਰੂ ਲੈ ਤੂੰ ਆਪ ਸੰਭਾਲ।
ਮਨ ਪਿਆਰਿਆ ਮਿੱਤਰਾ, ਝੂਠ ਨੂੰ ਪਰੇ ਆ।ਪ ਕਰ।
ਮਨ ਪਿਆਰਿਆ ਮਿੱਤਰਾ, ਸਬ ਨੂੰ ਪਿਆਰ ਆਪ ਕਰ।
ਮਨ ਪਿਆਰਿਆ ਮਿੱਤਰਾ, ਸਾਧ ਚੋਰਾਂ ਤੋਂ ਬੱਚਾ ਕਰ।
ਮਨ ਪਿਆਰਿਆ ਮਿੱਤਰਾ, ਪਿਆਰ ਪੀ ਜੀਆ ਕਰ।
ਮਨ ਪਿਆਰਿਆ ਮਿੱਤਰਾ, ਜਲ ਮੱਛੀ ਜੀਅ ਮਰ।
ਮਨ ਪਿਆਰਿਆ ਮਿੱਤਰਾ, ਲੋਭ, ਲਾਲਚ ਤੂੰ ਦੇ ਛੱਡ।
ਮਨ ਪਿਆਰਿਆ ਮਿੱਤਰਾ, ਰੱਬ ਦੇ ਕੋਲੇ ਵੱਸਾ ਕਰ।
ਮਨ ਪਿਆਰਿਆ ਮਿੱਤਰਾ ਸਤਵਿੰਦਰ ਤੇ ਤਰਸ ਕਰ।
ਮਨ ਪਿਆਰਿਆ ਮਿੱਤਰਾ, ਪ੍ਰੇਮ ਸਤਿਗੁਰ ਨਾਲ ਚੱਲ।
ਮਨ ਪਿਆਰਿਆ ਮਿੱਤਰਾ, ਸੱਤੀ ਨੇਹ ਰੱਬ ਸੇ ਕਰ।
ਮਨ ਪਿਆਰਿਆ ਮਿੱਤਰਾ, ਪਿਆਰੇ ਉਤੇ ਜਾ ਮਰ।
Comments
Post a Comment