ਮੇਰਾ ਇਕੋ ਸੱਜਣ ਹੋਏ
ਸਤਵਿੰਦਰ ਕੌਰ ਸੱਤੀ (ਕੈਲਗਰੀ) ਕਨੇਡਾ
ਦੱਸੋ ਮੇਰੀ ਸਹੇਲੀਉ ਸੋਹਣੀਉ, ਕਿਵੇ ਕੰਤ ਮਿਲਾਵਾਂ ਹੋਏ।
ਧੰਨ-ਧੰਨ ਉਹ ਨੇ ਸੋਹਣੀਆਂ, ਜਿਸ ਕੰਤ ਮਿਲਾਵਾਂ ਹੋਏ।
ਮੈਂ ਉਨਾਂ ਪਿਛੇ ਲੱਗ, ਤੁਰੀ ਕੋਈ ਦੇਹ ਪਿਆਰਾ ਮਿਲਾਏ।
ਆਪੇ ਵਾਹਿਗੁਰੂ ਦਿਆਲ ਹੈ, ਵਾਹਿਗੁਰੂ ਆਪ ਦੇ ਮਿਲਾਏ।
ਮੈਂ ਜਾਏ ਪੁੱਛਾਂ ਸਬ ਸੋਹਾਗਣੀ, ਕਿਵੇ ਪਿਆਰਾ ਮਿਲੇ ਆਏ?
ਉਹ ਮਾਂਣ ਕਰਨ ਨਾਂ ਬੋਲਦੀਆਂ, ਰੱਬ ਹੋਰ ਕੌਣ ਦੱਸੇ ਆਏ?
ਸੱਤੀ ਇਕੋ ਵਾਹਿਗੁਰੂ ਦਿਆਲ ਹੈ, ਮਨ-ਤਨ ਨਿਰਮਲ ਹੋਏ।
ਸਤਵਿੰਦਰ ਵਾਹਿਗੁਰੂ ਮਿਲਾਇਆ ਮੇਰਾ ਇਕੋ ਸੱਜਣ ਹੋਏ।
Comments
Post a Comment