ਗੁਰੂ ਵਿਪਾਰੀ, ਗੁਰੂ ਲੈਂਦਾ ਸਾਰ।
ਸਤਵਿੰਦਰ ਕੌਰ ਸੱਤੀ (ਕੈਲਗਰੀ) ਕਨੇਡਾ
ਗੁਰੂ ਪ੍ਰਮੇਸਰ, ਗੁਰੂ ਊਚਾਂ, ਗੁਰੂ ਸੂਚਾ, ਗੁਰੂ ਸੋਹਣਾਂ।
ਗੁਰੂ ਸੋਹਣਾਂ, ਗੁਰੂ ਪਿਆਰਾ, ਗੁਰੂ ਮਨ ਵਸੇ।
ਗੁਰੂ ਮਿੱਠਾਂ, ਗੁਰੂ ਪਾਰਬ੍ਰਹਿਮ, ਗੁਰੂ ਮੇਰੇ ਨਾਲ।
ਗੁਰੂ ਸਤਿਗੁਰੂ, ਗੁਰੂ ਵਾਹਿਗੁਰੂ, ਗੁਰੂ ਲਵੇ ਸਾਰ।
ਗੁਰੂ ਜਿਉਂਦਾ, ਗੁਰੂ ਜਾਗਦਾ ਗੁਰੂ ਰਹੇ ਦਿਲ ਨਾਲ।
ਗੁਰੂ ਨਿਰਮਲ, ਗੁਰੂ ਉਜਲਾ, ਗੁਰੂ ਕਰਦਾ ਪਿਆਰ।
ਗੁਰੂ ਅਮਰ, ਗੁਰੂ ਹੰਸ, ਗੁਰੂ ਦਿੰਦਾ ਹੱਥ ਸਿਰ ਧਰ।
ਗੁਰੂ ਸੱਚਾ, ਗੁਰੂ ਵੱਡ ਦਾਤਾ, ਗੁਰੂ ਅੱਗੇ ਅਰਦਾਸ ਕਰ ।
ਗੁਰੂ ਅੰਮ੍ਰਿਤ, ਗੁਰੂ ਸਬਦ, ਗੁਰੂ ਪੁੱਛ ਸਤਵਿੰਦਰ ਬਿਚਾਰ
ਗੁਰੂ ਨਾਨਕ, ਗੁਰੂ ਅੰਗਦ, ਗੁਰੂ ਅਮਰਦਾਸ ਯਾਦ ਕਰ।
ਗੁਰੂ ਰਾਮਦਾਸ, ਗੁਰੂ ਅਰਜਨ, ਗੁਰੂ ਹਰਗੋਬਿੰਦ ਸੋਚ ਧਰ।
ਗੁਰੂ ਹਰਿਰਾਏ, ਗੁਰੂ ਕ੍ਰਿਸ਼ਨ, ਗੁਰੂ ਤੇਗਬਹਾਦਰ ਸੀਸ ਧਰ।
ਗੁਰੂ ਗੋਬਿੰਦ, ਗੁਰੂ ਸ੍ਰੀ ਗੁਰੂ ਗ੍ਰੰਥਿ ਸੱਤੀ ਨਿੱਤ ਰੱਜ ਰੱਜ ਪੜ੍ਹ।
ਗੁਰੂ ਅਧਾਰ, ਗੁਰੂ ਵਣਯਾਰਾ, ਗੁਰੂ ਵਿਪਾਰੀ, ਗੁਰੂ ਲੈਂਦਾ ਸਾਰ।
Comments
Post a Comment